Share on Facebook

Main News Page

ਸ. ਤਰਲੋਕ ਸਿੰਘ ‘ਹੁੰਦਲ’ ਵਲੋਂ ਲਿਖੀ ਪੁਸਤਕ "ਗੁਰਮੁਖਿ ਵਿਆਹਣਿ ਆਇਆ" ਟੋਰਾਂਟੋ ਵਿੱਚ ਰਿਲੀਜ਼

ਟੋਰਾਂਟੋ/ਮਿਸੀਸਾਗਾ : ਟੋਰਾਂਟੋ ਦੇ ਸਭ ਤੋਂ ਵੱਡੇ ਅਤੇ ਪ੍ਰਮੁੱਖ ਗੁਰਦੁਆਰਾ, ਓਨਟਾਰੀਓ ਖ਼ਾਲਸਾ ਦਰਬਾਰ, ਡਿਕਸੀ ਰੋਡ ਮਿਸੀਸਾਗਾ ਦੇ ਪ੍ਰਧਾਨ ਸ੍ਰ:ਜਸਜੀਤ ਸਿੰਘ ਜੀ ‘ਭੁਲੱਰ’, ਜਨਰਲ ਸਕੱਤਰ ਸ੍ਰ: ਹਰਬੰਸ ਸਿੰਘ ਜੀ ‘ਜੰਡਾਲੀ’ ਅਤੇ ਪੰਥ ਪ੍ਰਸਿੱਧ ਢਾਡੀ ਪ੍ਰਚਾਰਕ ਸ੍ਰ: ਤਰਲੋਚਨ ਸਿੰਘ ‘ਭੁਮੱਦੀ” ਨੇ ਸਿੱਖ ਚਿੰਤਕ ਸ. ਤਰਲੋਕ ਸਿੰਘ ‘ਹੁੰਦਲ’ ਵਲੋਂ ਪੰਚਮ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਗੰਗਾ ਜੀ ਨਾਲ ਮੌ ਸਾਹਿਬ ਵਿਖੇ ਵਿਆਹ ਬ੍ਰਿਤਾਂਤ ਗੁਰਬਾਣੀ ਦੀ ਕਸਵੱਟੀ’ਤੇ ਲਿਖੀ ਗਈ ਪੁਸਤਕ ਸੰਗਤਾਂ ਦੇ ਭਾਰੀ ਇੱਕਠ ਵਿੱਚ ਸਿੱਖ ਜਗਤ ਨੂੰ ਅਰਪਣ ਕੀਤੀ।

ਇਸ ਮੌਕੇ ‘ਤੇ ਜਨਰਲ ਸਕੱਤਰ ਸ੍ਰ:ਹਰਬੰਸ ਸਿੰਘ ਜੀ ਜੰਡਾਲੀ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਸਾਹਿਬ ਦੇ ਵਿਆਹ ਸਬੰਧੀ, ਚਾਹਵਾਨ ਸਿੱਖ ਸੰਗਤਾਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕਰੇਗੀ। ਸ੍ਰ: ਜਸਜੀਤ ਸਿੰਘ ‘ਭੁਲਰ’ ਪ੍ਰਧਾਨ ਗੁਰਦੁਆਰਾ ਸਾਹਿਬ ਨੇ ਆਖਿਆ ਕਿ ਤਰਲੋਕ ਸਿੰਘ ਹੁੰਦਲ ਨੇ ਭਾਰੀ ਮਿਹਨਤ ਨਾਲ ‘ਗੁਰਮੁਖਿ ਵਿਆਹਣਿ ਆਇਆ’ ਕਿਤਾਬ ਵਿੱਚ ਕਈ ਇਤਿਹਾਸਕ ਪੱਖਾਂ ਨੂੰ ਉਜਾਗਰ ਕੀਤਾ ਹੈ।

ਸ੍ਰ: ਅਵਤਾਰ ਸਿੰਘ ‘ਤੱਖੜ’ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਕਿਤਾਬ ਇਕੱਲੇ ਮਾਉ ਇਲਾਕਾ ਨਿਵਾਸੀਆਂ ਦੇ ਹੀ ਨਹੀਂ, ਸਗੋਂ ਹਰ ਸਿੱਖ ਦੇ ਘਰ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਨਵੀਂ ਪੀੜੀ ਮਾਤਾ ਗੰਗਾ ਜੀ ਦੇ ਗੁਰੂ ਅਰਜਨ ਸਾਹਿਬ ਨਾਲ ਵਿਆਹ ਬਾਰੇ ਜਾਣ ਸਕੇ।

ਸ੍ਰ: ਰਣਜੀਤ ਸਿੰਘ ‘ਦੂਲ੍ਹੇ’, ਜੋ ਡਬਲਯੂ.ਐਸ.ਓ. ਓਨਟਾਰੀਓ ਦੇ ਪ੍ਰਧਾਨ ਹਨ ਅਤੇ ਜਿਨ੍ਹਾਂ ਦੇ ਪਰਿਵਾਰ ’ਚੋਂ ਵਡੇਰੇ ਲਗਭਗ ਢਾਈ ਕੁ ਦਹਾਕੇ ਲਗਾਤਾਰ ਗੁਰਦੁਆਰਾ ਮੌ ਸਾਹਿਬ ਦੇ ਪ੍ਰਧਾਨ ਵਜੋਂ ਨਿਸ਼ਕਾਮ ਸੇਵਾ ਵੀ ਨਿਭਾਉਂਦੇ ਰਹੇ ਸਨ, ਜੀ ਨੇ ਗੁਰਦੁਆਰਾ ਮੌ ਸਾਹਿਬ ਦੇ ਸੰਖੇਪ ਵਿੱਚ ਇਤਿਹਾਸ ਦਸਦਿਆਂ ਕਿਹਾ ਕਿ ਗੁਰੂ ਅਰਜਨ ਸਾਹਿਬ ਜੀ ਦਾ ਮਾਤਾ ਗੰਗਾ ਜੀ ਨਾਲ ਵਿਆਹ ਨਾਲ ਸਬੰਧਤ ਦੁਆਬੇ ਦੀ ਧਰਤੀ ਤੇ ਇਹ ਇਕ ਮਹਾਨ ਤੀਰਥ ਅਸਥਾਨ ਹੈ। ਗੁਰੂ ਪਿਆਰ ਸਦਕਾ ਕਨੇਡਾ ਵਿੱਚ ਵਸਦੀਆਂ ਮੌ ਸਾਹਿਬ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਇੱਕਜੁਟ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਜੋੜਾ-ਘਰ ਦੀ ਸੇਵਾ ਕੀਤੀ ਹੈ। ਹੁਣ ਮੌ ਸਾਹਿਬ ਇਤਿਹਾਸਕ ਖੂਹ ਦੀ ਸੇਵਾ ਸੰਭਾਲ ਦੀ ਕਾਰ ਸੇਵਾ ਕਰਵਾ ਰਹੀ ਹੈ। ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ, ਕਿ ਵਤਨ ਫੇਰੀ ਵੇਲੇ ਗੁਰਦੁਆਰਾ ਮੌ ਸਾਹਿਬ ਦੇ ਦਰਸ਼ਨ ਜਰੂਰ ਕਰਨ। ਦੀਵਾਨ ਹਾਲ ਵਿੱਚ ਸੰਗਤਾਂ ਨੇ ਜੈਕਾਰਿਆਂ ਨਾਲ ‘ਗੁਰਮੁਖਿ ਵਿਆਹੁਣਿ ਆਇਆ’ ਪੁਸਤਕ ਦਾ ਸੁਆਗਤ ਕੀਤਾ। ਉਕਤ ਪੁਸਤਕ ਰਤਨ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਮੌਕੇ ਸ੍ਰ: ਕਸ਼ਮੀਰ ਸਿੰਘ ਖਜਾਨਚੀ, ਓਨਟਾਰੀਓ ਖਾਲਸਾ ਦਰਬਾਰ, ਸ੍ਰ:ਸੁਰਜੀਤ ਸਿੰਘ ‘ਮਾਹਲ’ ਮੈਂਬਰ ਓਨਟਾਈਓ ਸਿੱਖ ਐਂਡ ਗੁਰਦੁਆਰਾ ਕੌਂਸਲ, ਗਿਆਨੀ ਅਜੈਬ ਸਿੰਘ ‘ਅਣਖੀ’ ਕਵੀਸ਼ਰ ਤੇ ਧਾਰਮਿਕ ਗੀਤਕਾਰ ਮੌ ਸਾਹਿਬ, ਸ੍ਰ: ਕਸ਼ਮੀਰ ਸਿੰਘ‘ਸੈਣੀ’ ਅਤੇ ਹੋਰ ਬਹੁਤ ਸਾਰੀਆਂ ਸਿੱਖ ਹਸਤੀਆਂ ਹਾਜ਼ਰ ਸਨ।

ਫੋਟੋ ਵਿੱਚ ਖੜ੍ਹੇ ਸੱਜਣਾਂ ਦਾ ਵੇਰਵਾ (ਖਬਿਉਂ ਸੱਜੇ)
ਸ੍ਰ: ਰਣਜੀਤ ਸਿੰਘ ਦੂਲ੍ਹੇ ਪ੍ਰਧਾਨ WSO ਓਨਟਾਈਓ, ਸ੍ਰ: ਕਸ਼ਮੀਰ ਸਿੰਘ ਖਜਾਨਚੀ ਗੁਰਦੁਆਰਾ ਸਾਹਿਬ, ਸ੍ਰ: ਅਜੈਬ ਸਿੰਘ ਅਣਖੀ, ਜਨਰਲ ਸਕੱਤਰ ਸ੍ਰ: ਹਰਬੰਸ ਸਿੰਘ ਜੰਡਾਲੀ, ਸ੍ਰ: ਜਸਜੀਤ ਸਿੰਘ ਭੁਲਰ ਪ੍ਰਧਾਨ ਗੁਰੁਦੁਆਰਾ ਸਾਹਿਬ, ਲੇਖਕ ਸ੍ਰ: ਤਰਲੋਕ ਸਿੰਘ ਹੁੰਦਲ, ਸ੍ਰ:ਅਵਤਾਰ ਸਿੰਘ ‘ਤਖੜ’, ਸ੍ਰ: ਕਸ਼ਮੀਰ ਸਿੰਘ ਸੈਣੀ, ਪੰਥ ਪ੍ਰਚਾਰਕ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ, ਸ੍ਰ. ਸੁਰਜੀਤ ਸਿੰਘ ਮਾਹਲ ਮੈਂਬਰ, ਖਾਲਸਾ ਸਿੱਖ ਐਂਡ ਗੁਰਦੁਆਰਾ ਕੌਂਸਲ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top