Share on Facebook

Main News Page

ਫਤਹਿ ਮਲਟੀਮੀਡੀਆ ਵਲੋਂ ਤਿਆਰ ਕੀਤੀ ਗਈ ਇੱਕ ਨਿਊਜ਼ ਦੀ ਡੇਮੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ

 

ਸਭ ਤੋਂ ਪਹਿਲਾਂ ਸ਼ੁਕਰਾਨਾ ਅਕਾਲ ਪੁਰਖ ਜੀ ਦਾ ਤੇ ਧੰਨਵਾਦ ਆਪ ਸਬ ਵੀਰਾਂ ਅਤੇ ਭੈਣਾਂ ਦਾ,ਜਿਨਾਂ ਹੱਕ ਸਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ, ਆਪਣੇ ਵਲੋਂ ਹਰ ਤਰਾਂ ਦਾ ਸਹਿਯੋਗ ਦਿੱਤਾ।

ਇਸ ਵੇਲੇ ਆਪ ਦੇ ਆਪਣੇ ਆਨਲਾਈਨ ਨਿਊਜ਼ ਚੈਨਲ ਫਤਹਿ ਮਲਟੀਮੀਡੀਆ ਵਲੋਂ ਤਿਆਰ ਕੀਤੀ ਗਈ ਇੱਕ ਨਿਊਜ਼ ਦੀ ਡੇਮੋ ਵੀਡੀਓ ਦਾ ਲਿੰਕ ਭੇਜ ਰਿਹਾਂ ਹਾਂ, ਜੋ ਪੂਰੀ ਤਰਾਂ ਫਾਈਨਲ ਨਹੀਂ ਹੈ, ਬਹੁਤ ਸਾਰੀਆਂ ਗਲਤੀਆਂ ਹਨ ਇਸ ਵਿੱਚ, ਪਰ ਫਿਰ ਵੀ ਭੇਜਣ ਦਾ ਮਕਸਦ ਇਹ ਹੈ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅੱਗੇ ਤੋਂ ਕਿਹੋ ਜਿਹਾ ਕੰਮ ਸਾਡੇ ਵਲੋਂ ਕੀਤਾ ਜਾ ਸਕਦਾ ਤੇ ਅਗਲੇ ਪ੍ਰੋਜੇਕਟ ਬਾਰੇ ਹੋਰ ਵਿਚਾਰ ਮਿਲ ਸਕਣ।

ਇਸ 13 ਮਿੰਟ ਦੀ ਵੀਡੀਓ ਤਿਆਰ ਕਰਨ ਨੂੰ ਸਾਨੂੰ 3 ਦਿਨ ਲੱਗ ਗਏ, ਉਸਦਾ ਕਾਰਣ ਹੈ ਬੇਸ਼ੱਕ ਸੋਚ, ਵਿਚਾਰ, ਅਤੇ ਮਹਿਨਤ ਕਰਨ ਦਾ ਦ੍ਰਿੜ ਨਿਸ਼ਚਾ ਤਾਂ ਹੈ, ਪਰ ਕੰਮ ਕਰਨ ਲਈ ਸਾਧਨ ਨਹੀਂ ਹਨ। 1 ਕੰਪਿਊਟਰ ਸਿਸ਼ਟਮ ਹੈ, ਜਿਸ ਤੋਂ ਇਹ ਸਾਰੇ ਕਾਰਜ ਕੀਤੇ ਜਾ ਰਹੇ ਹਨ - ਐਡੀਟਿੰਗ ਦਾ ਕੰਮ, ਗ੍ਰਾਫਿਕ ਦਾ ਕੰਮ, ਸਕ੍ਰਿਪਟ ਰਾਈਟਿੰਗ, ਨਿਊਜ਼ ਕਲੈਕਸ਼ਨ, ਇੰਟਰਨੈਟ ਡਾਟਾ ਡਾਉਨਲੋਡ ਅਪਲੋਡ ਤੇ ਹੋਰ ਵੀ ਕਾਫੀ ਕੁੱਝ, ਜਦ ਕੇ ਇਹ ਸਾਰੇ ਕੰਮਾਂ ਲਈ ਇੰਨੇ ਹੀ ਸਿਸ਼ਟਮ ਚਾਹੀਦੇ ਹਨ। ਤੇ ਜੇ ਸਾਰਾ ਕੰਮ ਇਸ ਤੋਂ ਹੀ ਲੈਣ ਬਾਰੇ ਸੋਚਿਏ, ਤਾਂ ਸ਼ਾਇਦ ਹਫਤੇ ਦੇ ਵਿਚ ਵਿੱਚ ਹੀ ਇਹ ਵੀ ਜਵਾਬ ਦੇ ਜਾਵੇਗਾ।

ਖੈਰ, ਬਿਲਕੁਲ ਸਾਫ਼ ਤੇ ਸ਼ਪਸ਼ਟ ਲਫਜਾਂ 'ਚ ਕਹਾਂ ਤੇ ਇਹ ਕਹਿ ਸਕਦਾਂ ਕਿ ਬਿਲਕੁਲ ਖਾਲੀ ਹਥਾਂ ਨਾਲ ਕੰਮ ਕਰ ਰਹੇ ਹਾਂ, ਇਸ ਤੋਂ ਉੱਪਰ ਤਾਂ ਹੋਰ ਕੁਝ ਹੈ ਹੀ ਨਹੀਂ ਕਹਿਣ ਨੂੰ।

ਤੇ ਹੁਣ ਵੀ ਜਿਨ੍ਹਾਂ ਗੱਲਾਂ ਨਾਲ ਹੀ ਤੋਲਣਾ ਸਾਡੇ ਕੰਮਾਂ ਨੂੰ, ਉਨ੍ਹਾਂ ਨੂੰ ਗੱਲਾਂ ਹੀ ਮੁਬਾਰਕ, ਪਰ ਆਪਣੇ ਬਾਰੇ ਕਹਿ ਸਕਦਾਂ ਕਿ ਨਾ ਤੇ ਪਹਿਲਾਂ ਸੋਚ ਸੀ ਕਿ ਗੱਲਾਂ ਹੀ ਕਰਨੀਆਂ ਹਨ, ਤੇ ਨਾ ਹੀ ਅੱਜ ਹੈ। ਪਹਿਲਾਂ ਵੀ ਕੰਮ ਕਰ ਕੇ ਵਿਖਾਇਆ, ਤੇ ਅੱਜ ਵੀ ਪੱਕਾ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਬੜਾ ਕੰਮ ਪਿਆ ਕਰਨ ਵਾਲਾ, ਬੱਸ ਆਪ ਸਾਰਿਆਂ ਦਾ ਹਰ ਪਖੋਂ ਸਹਿਯੋਗ ਚਾਹਿਦਾ ਹੈ, ਤਾਂ ਕਿ ਇਸ ਹੱਕ ਸੱਚ ਦੀ ਆਂਵਾਜ਼ ਨੂੰ ਬੁਲੰਦ ਹੀ ਰਖਿਆ ਜਾ ਸਕੇ।

ਧੰਨਵਾਦ ਜੀ

ਫਤਹਿ ਮਲਟੀਮੀਡੀਆ
ਸਤਪਾਲ ਸਿੰਘ ਦੁੱਗਰੀ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top