Share on Facebook

Main News Page

ਤੁਹਾਨੂੰ ਸ਼ੱਕ ਹੈ ਕਿਸੇ 'ਤੇ
- ਸਤਪਾਲ ਸਿੰਘ ਦੁੱਗਰੀ

ਕੱਲ ਥਾਣੇ ਗਿਆ ਜਾਣਕਾਰੀ ਲੈਣ ਲਈ, ਇੱਕ ਕੁਝ ਪਤਾ ਚੱਲਿਆ ਕਿ ਨਹੀਂ,
ਜੋ ਗਰਾਉਂਡ ਚ ਖੜੀਆਂ ਹੋਰ ਅਨੇਕਾਂ ਗੱਡੀਆਂ ਨੂੰ ਛੱਡ ਕੇ ਸਿਰਫ ਫਤਹਿ ਮਲਟੀਮੀਡੀਆ ਦੀ ਗੱਡੀ ਤੋੜੀ ਗਈ ਸੀ,
ਤਾਂ ਅੱਗਿਓਂ ਮੇਰੇ 'ਤੇ ਸਵਾਲ ਹੁੰਦਾ ਕੇ ਤੁਹਾਨੂੰ ਸ਼ੱਕ ਹੈ ਕਿਸੇ 'ਤੇ,

ਉਸਦਾ ਸਵਾਲ ਸੁਣ ਕੇ ਮੈਂ ਸੋਚੀ ਪੈ ਗਿਆ,
ਜੇ ਨਾਮ ਲਵਾਂ ਤਾਂ ਕਿਸ ਕਿਸ ਦਾ ਲਵਾਂ, ਤੇ ਜੇ ਸ਼ੱਕ ਕਰਾਂ ਤਾਂ ਕਿਸ ਉੱਤੇ ਕਰਾਂ,
ਹੁਣ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ,
ਇਕ ਉਹ ਨੇ ਜੋ ਸਿਧੇ ਬਾਹਰੀ ਤੌਰ 'ਤੇ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਅਸੀਂ ਪਛਾਣਦੇ ਤਾਂ ਪਏ ਹਾਂ, ਪਰ ਕਿਸੇ ਇੱਕ ਦਾ ਵੀ ਨਾਮ ਯਕੀਨਨ ਨਹੀਂ ਲੈ ਸਕਦੇ ਕੇ ਇਹ ਉਹੀ ਹੈ, ਜਿਸ ਨੇ ਹਮਲਾ ਕੀਤਾ,
ਤੇ ਦੂਜੇ ਉਹ ਨੇ ਜਿਨ੍ਹਾਂ ਨਾਲ ਗੱਲਬਾਤ ਵੀ ਹੁੰਦੀ ਹੈ, ਮਿਲਦੇ ਵੀ ਰਹੀਦਾ ਹੈ, ਪਰ ਉਹ ਵੀ ਅੰਦਰੋਂ ਅੰਦਰੀ ਮਾਰ ਮੁਕਾਉਣ ਦੀਆਂ ਪੂਰੀਆਂ ਸਾਜਿਸ਼ਾਂ ਰਚਦੇ ਪਏ ਨੇ।

ਹੁਣ ਇਨ੍ਹਾਂ ਹਾਲਾਤਾਂ 'ਚ ਜੇ ਮੈਂ ਨਾਮ ਲਵਾਂ ਤਾਂ ਕਿਸਦਾ ਨਾਮ ਲਵਾਂ
ਮੇਰੀ ਸਮਝ ਤੋਂ ਤਾਂ ਬਾਹਰ ਹੈ, ਤੁਹਾਨੂੰ ਕੋਈ ਨਾਮ ਸੂਝੇ ਤਾਂ ਦੱਸਿਓ।

ਹਾਂ ਇੱਕ ਗੱਲ ਹੋਰ ਕੱਲ ਇੱਕ ਵੀਰ ਨੇ ਕਿਹਾ ਕਿ ਕਿਸੇ ਨੇ ਇਸ ਘਟਨਾ 'ਤੇ ਟਿੱਪਣੀ ਕੀਤੀ ਸੀ ਕਿ ਸਤਪਾਲ ਨਵੀਂ ਗੱਡੀ ਲੈਣਾ ਚਾਹੁੰਦਾ, ਤਾਂ ਕਰਕੇ ਇਹ ਸਭ ਡ੍ਰਾਮਾ ਕੀਤਾ ਜਾ ਰਿਹਾ
ਮੈਂ ਕਹਿੰਦਾ ਉਸ ਵੀਰ ਨੂੰ ਕਿ ਵੀਰ, ਜੱਦ ਨਵੀਂ ਗੱਡੀ ਆਵੇਗੀ, ਉਹ ਵੀ ਲੈ ਲਵੀਂ ਹੁਣ ਵਾਲੀ 'ਤੇ ਆ ਕੇ ਜੱਦ ਮਰਜੀ ਲੈ ਜਾਵੋ, ਤੇ ਸਿਰਫ ਗੱਡੀ ਨਹੀਂ, ਜੋ ਕੁਝ ਵੀ ਅੱਜ ਤੱਕ ਜੋੜ ਪਾਇਆ, ਸਭ ਸਾਂਭ ਲਵੋ, ਇਕ ਪਿਨ ਤੱਕ ਵੀ ਨਾਲ ਨਹੀਂ ਲੈ ਕੇ ਜਾਵੇਗਾ ਸਤਪਾਲ।

ਬੱਸ ਸਿਰਫ ਇਹ ਸਭ ਲਿਜਾਣ ਤੋਂ ਪਹਿਲਾਂ ਇਨ੍ਹਾਂ ਵਿਸ਼ਵਾਸ਼ ਦੁਆ ਦਿਓ, ਜਿਸ ਮਿਸ਼ਨ ਕਰਕੇ ਫਤਹਿ ਮਲਟੀਮੀਡੀਆ ਹੋਂਦ 'ਚ ਆਇਆ, ਉਸ ਮਿਸ਼ਨ ਨੂੰ ਅੰਜਾਮ ਤੱਕ ਪਹੁੰਚਾਵਾਂਗੇ, ਕਿਉਂਕਿ ਹੁਣ ਤੱਕ ਮੈਂ ਆਪਣੇ ਆਪ ਸਮੇਤ, ਪਰਿਵਾਰ ਸਮੇਤ, ਆਪਣੇ ਵਜੂਦ ਸਮੇਤ ਸਭ ਕੁੱਝ ਦਾਅ 'ਤੇ ਲਾ ਚੁੱਕਿਆਂ।

ਸਿਰਫ ਇਸ ਲਹਿਰ ਨੂੰ ਹੋਰ ਅੱਗੇ ਲਿਜਾਣ ਦਾ ਰਾਹ ਬਣਾ ਲਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ।

ਧੰਨਵਾਦ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top