ਸਮੂਹ ਪੰਥ ਦਰਦੀਉ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
॥
ਬੀਤੇ ਦਿਨੀਂ ਸਾਰੀਆਂ ਜਾਗਰੂਕ ਜਥੇਬੰਦੀਆਂ, ਗੁਰਦਵਾਰਾ ਕਮੇਟੀਆਂ,
ਪੰਥਿਕ ਵੈਬਸਾਇਟਾਂ, ਪੰਥਿਕ ਟੀ.ਵੀ. ਚੈਨਲਾਂ ਅਤੇ ਸੋਸ਼ਲ ਨੈਟਵਰਕ (ਫੇਸਬੁੱਕ, ਟਵਿਟਰ
ਇਤਿਆਦਿ) ਤੇ ਕੌਮ ਨੂੰ ਜਗਾਉਣ ਦਾ ਕੰਮ ਕਰ ਰਹੇ ਪੰਥ ਦਰਦੀ
ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਅਤੇ ਗੁਰੂ ਦੀ ਮੰਨਦੇ ਹਨ,
ਨੂੰ ਬੇਨਤੀ ਕੀਤੀ ਗਈ ਸੀ, ਕਿ ਆਓ ਇੱਕਠੇ ਹੋਇਏ ਅਤੇ ਲੋਕ ਆਵਾਜ਼ ਬਣਾ ਦੇਈਏ, ਨੂੰ ਚੰਗਾ
ਹੁੰਗਾਰਾ ਮਿਲਿਆ ਹੈ।
ਅਸੀਂ ਪਿਛਲੇ ਮਹੀਨੇ
20 ਮਾਰਚ 2013 ਦੀ ਨਿਊਜ਼
ਰਾਹੀਂ ਇਹ ਜਿਕਰ ਕੀਤਾ ਸੀ, ਕਿ ਇਹਨਾ ਨੂੰ ਬੜੇ ਸਤਿਕਾਰ ਨਾਲ ੨੫-੩੦ ਮੋਟੇ-ਮੋਟੇ ਜਿਹੇ
ਸਵਾਲ ਪੁਛੇ ਜਾਣਗੇ (ਹੁਣ ਸਵਾਲ 41 ਹੋ ਚੁੱਕੇ ਹਨ) ਅਤੇ ਇਹਨਾ ਸਵਾਲਾਂ ਦੇ ਜੁਵਾਬ ਲਈ
ਇਨ੍ਹਾਂ ਨੂੰ "ਚਾਰ ਹਫਤਿਆਂ" ਦਾ ਸਮਾਂ ਦਿੱਤਾ ਜਾਵੇਗਾ। ਅਗਰ ਇਹ ਇਨ੍ਹਾਂ ਸਵਾਲਾਂ ਦੇ
ਜੁਵਾਬ ਨਹੀਂ ਦੇਣਗੇ, ਤਾਂ ਅਗਲਾ ਪ੍ਰੋਗ੍ਰਾਮ ਉਲੀਕਿਆ ਜਾਵੇਗਾ।
ਇਸ ਲਈ ਸਿੱਖਾਂ ਨੂੰ ਆਪ ਹੰਭਲਾ ਮਾਰਨਾ ਪੈਣਾ ਹੈ, ਖਾਸ ਕਰਕੇ ਪੰਜਾਬ ਤੋਂ ਬਾਹਰ ਅਤੇ
ਭਾਰਤ ਤੋਂ ਬਾਹਰ ਬੈਠੇ ਸਿੱਖਾਂ ਨੂੰ ਲੋੜ ਹੈ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ
ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਹੋਣ ਤੋਂ ਬਚਾਉਣ ਲਈ, ਸਹੀ ਪ੍ਰਬੰਧ ਲਿਆਉਣ ਵਿੱਚ
ਯਤਨਸ਼ੀਲ ਹੋਣ, ਤਾਂ ਹੀ ਸਿੱਖੀ ਦਾ ਕੁੱਝ ਭਲਾ ਹੋ ਸਕਦਾ ਹੈ। ਇਸ ਲਈ ਹਮਖਿਆਲੀ ਜਾਗਰੂਕ
ਸਿੱਖ, ਧਿਰਾਂ, ਜਥੇਬੰਦੀਆਂ ਨੂੰ ਇੱਕਠੇ ਹੋ ਕੇ ਇੱਕ ਟੀਮ ਦੇ ਰੂਪ ਵਿਚ ਕੰਮ ਕਰਨਾ ਪਵੇਗਾ।
ਕਿਰਪਾ ਕਰਕੇ ਆਪਣੀ ਜਥੇਬੰਦੀ ਦਾ ਨਾਮ,
ਐਡਰੇਸ ਅਤੇ ਸੰਪਰਕ
ਹੇਠ ਲਿਖੀ ਏ-ਮੇਲ 'ਤੇ ਭੇਜੋ ਜੀ, ਤਾਂ ਜਦੋ ਅਸੀਂ ਇਸ ਮੁੱਦੇ ਨੂੰ ਮੀਡੀਆ ਵਿਚ ਲੈ ਕੇ
ਜਾਈਏ, ਤਾਂ ਕੌਮ ਨੂੰ ਪਤਾ ਲੱਗ ਸਕੇ, ਕਿ ਇਸ ਪ੍ਰੋਜੇਕਟ ਸੰਬੰਧੀ ਕੌਣ-ਕੌਣ ਕੰਮ ਕਰ ਰਿਹਾ
ਹੈ।
ਬੇਨਤੀ ਕਰਤਾ