ਸਮਾਜ
ਵਿਚ ਫੈਲ ਚੁਕੀਆਂ ਅਨੇਕਾਂ ਬੁਰਾਈਆਂ, ਜਿਨ੍ਹਾਂ ਚੋਂ ਦਾਜ ਇਕ ਅਜਿਹੀ ਲਾਹਨਤ ਬਣ ਗਿਆ ਹੈ,
ਜਿਸ ਦੇ ਪ੍ਰਭਾਵ ਤੋਂ ਸ਼ਾਇਦ ਅੱਜ ਕੋਈ ਵਿਰਲਾ ਪਰਿਵਾਰ ਹੀ ਬੱਚ ਸਕਿਆ ਹੋਵੇ । ਸਿੱਧੇ
ਜਾਂ ਅਸਿੱਧੇ ਰੂਪ ਵਿਚ ਸਾਨੂੰ ਹਰੇਕ ਵਿਆਹ ਦੇ ਮੌਕੇ ਤੇ ਭਾਰੀ ਗਿਣਤੀ ਵਿਚ ਦਾਜ ਦਾ ਲੈਣਾ
ਜਾਂ ਦੇਣਾ ਬੜੇ ਅਸਾਨੀ ਨਾਲ ਦੇਖਣ ਨੂੰ ਮਿਲ ਜਾਂਦਾ ਹੈ, ਇਸੇ ਵਿਸ਼ੇ ਤੇ ਅਧਾਰਤ ਗੁਰਸਿੱਖ
ਫ਼ੈਮਲੀ ਕਲੱਬ (ਰਜਿ.) ਲੁਧਿਆਣਾ ਵਲੋਂ ਬਣੀ ਧਾਰਮਿਕ ਪੰਜਾਬੀ ਫਿਲਮ ਮਾਇਆ ਜਾਲ ਹੈ । ਜਿਸ
ਵਿਚ ਦਾਜ, ਭਰੂਣ ਹੱਤਿਆ, ਜਾਤ-ਪ੍ਰਥਾ ਤੋ ਇਲਾਵਾ ਹੋਰ ਅਨੇਕਾਂ ਸਮਾਜਿਕ ਬੁਰਾਈਆਂ ਨੂੰ
ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਫਿਲਮ ਮਾਇਆ ਜਾਲ ਦੀ ਕਹਾਣੀ, ਡਾਇਲਾਗਜ਼ ਅਤੇ ਡਾਇਰੈਕਸ਼ਨ ਸ:
ਅਮਨਪ੍ਰੀਤ ਸਿੰਘ ਨੇ ਦਿੱਤੇ ਹਨ ਜਦ ਕਿ ਸੰਗੀਤ ਰਵਿੰਦਰ ਸਿੰਘ, ਆਰਟ ਡਾਇਰੈਕਟਰ ਬੀਬੀ
ਹਰਪ੍ਰੀਤ ਕੌਰ ਹਨ । ਇਸ ਫਿਲਮ ਵਿਚ ਮੁੱਖ ਭੂਮਿਕਾ ਸੁਖਜਿੰਦਰ ਸਿੰਘ ਚਾਕਰ, ਕੁਲਵੰਤ ਸਿੰਘ,
ਦਵਿੰਦਰਬੀਰ ਸਿੰਘ, ਗਗਨਪ੍ਰੀਤ ਕੌਰ, ਸਤਿੰਦਰ ਕੌਰ, ਇਕਬਾਲ ਸਿੰਘ ਨੇ ਨਿਭਾਈ ਹੈ । ਇਸ
ਫਿਲਮ ਵਿਚ ਜਿਥੇ ਸਮਾਜਿਕ ਬੁਰਾਈਆਂ ਨੂੰ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਹੈ ਉਥੇ ਨਾਲ ਹੀ
ਇਸਤਰੀ ਜਾਤੀ ਨੂੰ ਜਾਗਰੂਕ ਰਹਿ ਕੇ ਇਸ ਬੁਰਿਆਈ ਦਾ ਟਾਕਰਾ ਬਹਾਦਰੀ ਨਾਲ ਕਰਨ ਦਾ ਵੀ
ਸੁਨੇਹਾ ਦਿੱਤਾ ਹੈ।
ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਵਲੋਂ ਇਸ ਫਿਲਮ ਦਾ ਪ੍ਰੀਮੀਅਰ
ਸ਼ੋਅ ਲੁਧਿਆਣਾ ਦੇ ਕੇਂਦਰੀ ਗੁਰੂ ਨਾਨਕ ਆਡੀਟੀਅਮ, ਭਾਰਤ ਨਗਰ ਚੌਂਕ ਵਿਖੇ 5 ਮਈ (ਦਿਨ
ਐਤਵਾਰ) ਨੂੰ ਸ਼ਾਮ 4 ਵਜੇ ਕੀਤਾ ਜਾ ਰਿਹਾ ਹੈ। ਜਿਸ ਮੌਕੇ ਇਸ ਫਿਲਮ ਦੀ ਸਮੁੱਚੀ ਟੀਮ,
ਕਲੱਬ ਦੇ ਮੈਂਬਰਾਂ ਤੋਂ ਇਲਾਵਾ ਦੂਰੋਂ-ਨੇੜੇ ਤੋਂ ਸੰਗਤ ਪੁੱਜ ਰਹੀ ਹੈ । ਫਿਮਲ ਦੀ
ਸਕਰੀਨਿੰਗ ਮੌਕੇ ਪੁੱਜੇ ਫਿਲਮ ਦੇ ਕਲਾਕਾਰ ਅਤੇ ਗੁਰਸਿੱਖ ਫੈਮਲੀ ਕਲੱਬ ਦੇ ਪ੍ਰਬੰਧਕਾਂ
ਨੇ ਫਿਲਮ 'ਮਾਇਆ ਜਾਲ' ਦੇ ਪਹਿਲੇ ਸ਼ੋਅ ਲਈ ਤਿਆਰੀਆਂ ਲਈ ਜਿੰਮੇਵਾਰੀਆਂ ਚੁੱਕੀਆਂ ਅਤੇ
ਇਸ ਦੀ ਸਫਲਤਾ ਲਈ ਅਕਾਲ-ਪੁਰਖ ਅੱਗੇ ਅਰਦਾਸ ਕੀਤੀ।