Share on Facebook

Main News Page

''ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਅਤੇ ਜਥੇਦਾਰੀ ਅਹੁਦੇ ਦੇ ਮੁੱਖ ਕਰਤਵਾਂ'' ਦੇ ਵਿਸ਼ੇ 'ਤੇ ਭਾਈ ਪ੍ਰਭਦੀਪ ਸਿੰਘ ਰੇਡਿਉ ''ਦਿਲ ਆਪਣਾ ਪੰਜਾਬੀ'' ਤੇ ਵਿਸ਼ੇਸ਼ ਵਿਚਾਰਾਂ ਸਾਂਝੀਆਂ ਕਰਨਗੇ
- ਟਾਈਗਰ ਜਥਾ ਯੂਕੇ

ਅੱਜ ਮਿਤੀ 30/04/2013 ਨੂੰ ਸ਼ਾਮ 05:00 ਵਜੇ ਭਾਈ ਪ੍ਰਭਦੀਪ ਸਿੰਘ ਟਾਈਗਰ ਜਥੇ ਵਾਲੇ ''ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਅਤੇ ਜਥੇਦਾਰੀ ਅਹੁਦੇ ਦੇ ਮੁੱਖ ਕਰਤਵਾਂ'' ਦੇ ਵਿਸ਼ੇ 'ਤੇ ਵਿਸ਼ੇਸ਼ ਵਿਚਾਰਾਂ ਸਾਂਝੀਆਂ ਕਰਨਗੇ। ਇਸ ਪ੍ਰੋਗਰਾਮ ਰਾਹੀਂ ਕੌਮ ਦੇ ਕੁਝ ਅਨ੍ਸੁਲਝੇ ਸਵਾਲ, ਜੋ ਕਿ ਪਿਛਲੇ ਦੋ ਦਿਨਾਂ ਤੋ ਅਸੀਂ ਨਿਊਜ਼ ਰਾਹੀਂ ਪ੍ਰਕਾਸ਼ਿਤ ਕਰ ਰਹੇ ਹਾਂ, ਉਹ ਭੀ ਪੰਥ ਦੀ ਕਚਿਹਰੀ ਵਿੱਚ ਰਖੇ ਜਾਣਗੇ। ਇਹ ਪ੍ਰੋਗਰਾਮ ਵੀਰ ਹਰਜੋਤ ਸਿੰਘ ਸੰਧੂ ਦੁਆਰਾ ਹੌਲੈਂਡ ਦੇ ਸਟੂਡਿਉ ਤੋ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੈਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀਂ ਲਾਈਵ ਸੁਣਿਆ ਜਾ ਸਕਦਾ ਹੈ।

ਕੁਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ ਪ੍ਰਕਾਰ ਹੈ-

ਇੰਡੀਆ - 21:30
ਯੋਰਪ - 18.00
ਇੰਗਲੈੰਡ - 17:00
ਕੈਨੇਡਾ - 12:00 noon
ਯੂ.ਐਸ.ਏ - 09:00

ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਫੋਨ ਕੀਤਾ ਜਾ ਸਕਦਾ ਹੈ -

ਟੋਰੰਟੋ - 416-712-4444
ਯੂ.ਐਸ.ਏ - 209-780-4400
ਮੈਲਬੋਰਨ - 9016-9413

ਇੰਟਰਨੇਟ ਦੇ ਮਾਧਿਅਮ ਰਾਹੀਂ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ 'ਤੇ ਕਲਿਕ ਕਰੋ-

ਨੋਟ- ਆਪਣੇ ਸਮਾਰਟ ਫੋਨ 'ਤੇ ਡਾਉਨਲੋਡ ਕਰਨ ਲਈ-ਸਰਚ ਬੌਕਸ ਵਿੱਚ "ਦਿਲ ਆਪਣਾ ਪੰਜਾਬੀ ਰੇਡਿਉ" ਟਾਈਪ ਕਰਕੇ, ਬੜੇ ਸੌਖੇ ਤਰੀਕੇ ਨਾਲ ਇਸਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top