Share on Facebook

Main News Page

ਪ੍ਰੈਸ ਨੋਟ ਨੰ 2 : ਅਕਾਲੀ ਜੱਥਾ, ਕਾਨਪੁਰ
ਹੈਡ ਗ੍ਰੰਥੀ ਜੀ ! ਬੁਲਾਉਣਾ ਹੈ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦਾ ਪ੍ਰੋਗ੍ਰਾਮ ਕਰਵਾਉਣ ਵਾਲਿਆਂ ਨੂੰ ਬੁਲਾਉ ! ਆਪਣੀਆਂ ਕੁਰਸੀਆਂ ਲਈ ਥੱਰ ਥੱਰ ਕੰਬਣ ਵਾਲੇ, ਤਾਂ ਤੁਹਾਨੂੰ ਕੋਰੇ ਕਾਗਜਾਂ 'ਤੇ ਵੀ ਦਸਤਖਤ ਕਰ ਕੇ ਦੇ ਜਾਣਗੇ

ਕੁਝ ਦਿਨ ਪਹਿਲਾਂ ਅਕਾਲੀ ਜੱਥਾ, ਕਾਨਪੁਰ ਨੇ ਇਕ ਪ੍ਰੈਸ ਨੋਟ ਵੈਬ ਬਸਾਈਟਾਂ ਅਤੇ ਅਖਬਾਰਾਂ ਵਿੱਚ ਛਪਵਾਇਆ ਸੀ, ਕਿ ਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ, ਕਾਨਪੁਰ ਦੇ ਕੁਝ ਡਰੇ ਅਤੇ ਸਹਿਮੇ ਹੋਏ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਬੁਲਾ ਕੇ ਅਤੇ ਉਨਾਂ ਨੂੰ ਡਰਾ ਧਮਕਾ ਕੇ, ਕੁੱਝ ਵੀ ਲਿਖਵਾ ਸਕਦੇ ਨੇ, ਜਿਸ ਦੀ ਪੂਰੀ ਸੰਭਾਵਨਾ ਹੈ । ਅਕਾਲੀ ਜੱਥਾ, ਕਾਨਪੁਰ ਵਲੋ ਇਹ ਪ੍ਰੈਸ ਨੋਟ ਜਾਰੀ ਕਰਦਿਆਂ, ਇਹ ਵੀ ਕਹਿਆ ਗਇਆ ਸੀ ਕਿ "ਇਹ ਸਾਰੇ ਬੰਦੇ ਤਾਂ ਪਹਿਲਾਂ ਹੀ ਗੁਰਬਚਨ ਸਿੰਘ ਦੇ ਵਿਸ਼ਵਾਸ਼ ਪਾਤਰ ਹਨ, ਅਤੇ ਕੁਝ ਵੀ ਲਿੱਖ ਕੇ ਦੇ ਸਕਦੇ ਹਨ।"

ਇਹ ਲੋਕੀ ਅਪਣੀਆਂ ਕੁਰਸੀਆਂ ਅਤੇ ਪ੍ਰਧਾਨਗੀ ਬਚਾਉਣ ਲਈ ਕਿਸੇ ਵੀ ਹੱਦ ਤਕ ਡਿੱਗ ਸਕਦੇ ਹਨ। ਇਨਾਂ ਲੋਕਾਂ ਨਾਲ ਅਕਾਲੀ ਜੱਥਾ, ਕਾਨਪੁਰ ਦਾ ਕੋਈ ਸੰਬੰਧ ਨਹੀਂ ਹੈ। ਅਕਾਲੀ ਜੱਥਾ, ਕਾਨਪੁਰ ਨੇ ਇਨਾਂ ਦੇ ਨਾਮ ਵੀ ਜਾਰੀ ਕੀਤੇ ਸਨ, ਜੋ ਅਕਾਲ ਤਖਤ ਦੇ ਹੈਡ ਗ੍ਰੰਥੀ ਦੇ ਪਹਿਲਾਂ ਤੋਂ ਹੀ ਵਿਸ਼ਵਾਸ਼ ਪਾਤਰ ਹਨ, ਅਤੇ ਇਨ੍ਹਾਂ ਨੇ ਪ੍ਰੋਫੈਸਰ ਸਾਹਿਬ ਦਾ ਪ੍ਰੋਗ੍ਰਾਮ ਕਰਵਾਉਣ ਦਾ ਵਿਰੋਧ ਵੀ ਕੀਤਾ ਸੀ। ਭਾਵੇਂ, ਅਕਾਲੀ ਜੱਥੇ ਦੇ ਰੂਬਰੂ ਆਕੇ ਇਹ ਲੋਗ, ਕੁਝ ਵੀ ਕਹਿਣ ਦੀ ਹਿੰਮਤ ਨਹੀਂ ਰਖਦੇ, ਲੇਕਿਨ ਪਿੱਠ ਪਿਛੇ ਗੁਰਬਚਨ ਸਿੰਘ ਦੀ ਸੁਰ ਨਾਲ ਸੁਰ ਜਰੂਰ ਮਿਲਾਉਂਦੇ ਹਨ।

ਅੱਜ ਕਾਨਪੁਰ ਦੇ ਇਕ ਲੋਕਲ ਅਖਬਾਰ ਵਿੱਚ ਛਪੀ ਖਬਰ ਤੋਂ ਇਹ ਪਤਾ ਚਲਿਆ ਹੈ ਕਿ ਅਪਣੀਆਂ ਪ੍ਰਧਾਨਗੀਆਂ ਖੁਸ ਜਾਣ, ਅਤੇ ਹੈਡ ਗ੍ਰੰਥੀ ਦੇ ਕੂੜਨਾਮੇ ਤੋਂ ਡਰੇ ਅਤੇ ਸਹਿਮੇ ਹੋਏ ਕਾਨਪੁਰ ਦੇ ਕੁਝ ਗੁਰਦੁਆਰਿਆਂ ਦੇ ਪ੍ਰਧਾਨ ਆਪਣੀਆਂ ਕੁਰਸੀਆਂ ਬਚਾਉਣ ਲਈ ਹੈਡ ਗ੍ਰੰਥੀ ਗੁਰਬਚਨ ਸਿੰਘ ਨੂੰ ਮਿਲਣ ਲਈ ਅਤੇ ਅਪਣਾਂ ਪੱਖ ਰਖਣ ਲਈ ਬਿਨਾਂ ਬੁਲਾਏ ਹੀ ਅੰਮ੍ਰਿਤਸਰ ਜਾਂ ਪੁੱਜੇ ਹਨ। ਸ. ਹਰਵਿੰਦਰ ਸਿੰਘ ਲਾਰਡ, ਪ੍ਰਧਾਨ ਗੁਰ ਗੁਰੂ ਸਿੰਘ ਸਭਾ, ਲਾਟੂਸ ਰੋਡ, ਸ. ਅਵਤਾਰ ਸਿੰਘ ਚਾਵਲਾ, ਪ੍ਰਧਾਨ, ਗੁਰਦੁਆਰਾ ਮਾਤਾ ਸਾਹਿਬ ਕੌਰ, ਲਾਲ ਬੰਗਲਾ, ਸੋਨੂੰ ਨੰਦਾ, ਪ੍ਰਧਾਨ ਗੁਰਦੁਆਰਾ ਚਾਰ ਬਲਾਕ ਗੋਬਿੰਦ ਨਗਰ, ਸੁਰਿੰਦਰ ਸਿੰਘ ਸ਼ੰਮੀ, ਪ੍ਰਧਾਨ ਗੁਰਦੁਆਰਾ ਪਾਂਡੋ ਨਗਰ, ਸ. ਗੁਰਚਰਨ ਸਿੰਘ ਪਚਨੰਦਾ, ਚੇਅਰਮੈਨ , ਗੁਰਦੁਆਰਾ ਪਾਂਡੂ ਨਗਰ ਆਦਿਕ ਇਨਾਂ ਵਿੱਚ ਪ੍ਰਮੁਖ ਹਨ ।

ਜਾਣਕਾਰੀ ਕਰਨ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਉਥੇ ਹੀ ਡੇਰਾ ਪਾਈ ਬੈਠੇ ਹਨ, ਅਤੇ ਹੈਡ ਗ੍ਰੰਥੀ ਗੁਰਬਚਨ ਸਿੰਘ ਨੂੰ ਮਿਲਣ ਲਈ ਉਨਾਂ ਕੋਲੋਂ ਟਾਈਮ ਮਿਲਣ ਦਾ ਇੰਤਜਾਰ ਕਰ ਰਹੇ ਹਨ । ਗੁਰਦੁਆਰਿਆਂ ਦੇ ਇਹ ਪ੍ਰਧਾਨ ਇਸ ਲਈ ਉੱਥੇ ਗਏ ਹਨ ਕਿਉਂਕਿ ਹੈਡ ਗ੍ਰੰਥੀ ਦਾ ਧੂਤਾ ਕੁਲਦੀਪ ਸਿੰਘ ਪਿਛਲੇ ਦਿਨੀ ਅਪਣੀ ਜਾਤੀ ਖਾਰਿਸ਼ ਕੱਢਣ ਲਈ ਇਨ੍ਹਾਂ ਸਾਰਿਆਂ ਦੇ ਨਾਮ ਹੈਡ ਗ੍ਰੰਥੀ ਨੂੰ ਜਾਂ ਕੇ ਦੇ ਆਇਆ ਸੀ। ਜਿਸ ਦੀ ਖਬਰ ਵੀ ਅਖਬਾਰਾਂ ਵਿੱਚ ਛੱਪੀ ਸੀ। ਇਸ ਖਬਰ ਤੋਂ ਹੀ ਡਰਦੇ ਮਾਰੇ, ਗੁਰਦੁਆਰਿਆਂ ਦੇ ਇਹ ਪ੍ਰਧਾਨ ਜਥੇਦਾਰ ਨੂੰ ਮਿਲਣ ਤੁਰ ਪਏ, ਕਿ ਇਨਾਂ ਤੇ ਹੈਡ ਗ੍ਰੰਥੀ ਵਲੋਂ ਕੋਈ ਕਾਰਵਾਈ ਨਾ ਹੋ ਜਾਏ। ਇਹ ਪ੍ਰੈਸ ਨੋਟ ਲਿਖਣ ਤੱਕ ਉਥੇ ਇਨਾਂ ਦੀ ਕੀ ਗਲਬਾਤ ਹੋਈ? ਇਸ ਦੀ ਜਾਣਕਾਰੀ ਨਹੀਂ ਹੋ ਸਕੀ ਅਤੇ ਇਨ੍ਹਾਂ ਡਰੇ ਹੋਏ ਪ੍ਰਧਾਨਾਂ ਦੀ ਮੁਲਾਕਾਤ ਹੈਡ ਗ੍ਰੰਥੀ ਨਾਲ ਹੋਈ ਕਿ ਨਹੀਂ, ਇਹ ਵੀ ਪਤਾ ਨਹੀਂ ਲੱਗ ਸਕਿਆ ਹੈ।

ਮਜੇ ਦੀ ਗਲ ਤਾਂ ਇਹ ਹੈ ਕਿ, ਹੈਡ ਗ੍ਰੰਥੀ ਸਾਹਿਬ ਉਨਾਂ ਨੂੰ ਤਾਂ ਅੱਜ ਤਕ ਸੱਦਾ ਦੇਣ ਦੀ ਹਿੰਮਤ ਨਹੀਂ ਕਰ ਸਕੇ, ਜਿਨ੍ਹਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਪ੍ਰੋਗ੍ਰਾਮ ਕਰਵਾ ਕੇ ਹੈਡ ਗ੍ਰੰਥੀ ਦੇ ਝੂਠੇ ਅਹੰਕਾਰ ਅਤੇ ਆਕੜ ਦੀ ਹਵਾ ਕੱਢ ਦਿਤੀ ਸੀ, ਬਲਕਿ ਉਨ੍ਹਾਂ 'ਤੇ ਰੋਅਬ ਪਾ ਰਹੇ ਨੇ, ਜੋ ਉਨ੍ਹਾਂ ਕੋਲੋਂ ਪਹਿਲਾਂ ਹੀ ਥੱਰ ਥੱਰ ਕੰਬਦੇ ਨੇ ਅਤੇ ਬਿਨਾਂ ਬੁਲਾਏ ਹੀ ਉਨਾਂ ਕੋਲ ਪਹੁੰਚ ਜਾਂਦੇ ਹਨ।

ਹੈਡ ਗ੍ਰੰਥੀ ਸਾਹਿਬ ਅਪਣੀ ਹੇਠੀ ਤੋਂ ਇਨ੍ਹਾਂ ਬੌਖਲਾ ਗਏ ਹਨ ਕਿ ਉਹ ਹੁਣ ਅਗਲੇ ਵਰ੍ਹੇ ਲਈ ਪਹਿਲਾਂ ਤੋਂ ਹੀ ਤਿਆਰੀ ਕਰਨ ਵਿੱਚ ਜੁੱਟ ਗਏ ਜਾਪਦੇ ਹਨ। ਹੈਡ ਗ੍ਰੰਥੀ ਦੇ ਅੰਦਰ ਕਾਨਪੁਰ ਦੇ ਉਨ੍ਹਾਂ ਵੀਰਾਂ ਨੂੰ ਬੁਲਾਉਣ ਦੀ ਤਾਕਤ ਕਿਉਂ ਨਹੀਂ ਹੈ? ਜਿਨ੍ਹਾਂ ਨੇ ਹੈਡ ਗ੍ਰੰਥੀ ਦੇ ਸਾਰੇ ਟਿੱਲ ਲਾ ਲੈਣ ਦੇ ਬਾਵਜੂਦ ਗੁਰੂ ਦੀ ਅਪਾਰ ਬਖਸ਼ਿਸ਼ ਨਾਲ ਇਹ ਪ੍ਰੋਗ੍ਰਾਮ ਸਫਲਤਾ ਨਾਲ ਕਰਵਾਇਆ ਸੀ?

ਕਾਬਿਲੇ ਗੌਰ ਹੈ ਕਿ ਕਾਨਪੁਰ ਦੇ ਗੁਰਦੁਆਰਾ ਸਿੰਘ ਸਭਾ, ਰੱਤਨ ਲਾਲ ਨਗਰ, ਕਾਨਪੁਰ (ਜਿਥੇ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦਾ ਪ੍ਰੋਗ੍ਰਾਮ ਮਿਥਿਆ ਗਇਆ ਸੀ) ਦੇ ਪ੍ਰਧਾਨ ਸ. ਰਘੁਬੀਰ ਸਿੰਘ ਭਾਟੀਆ ਅਤੇ ਪ੍ਰਬੰਧਕ ਕਮੇਟੀ ਨੇ ਗੁਰਬਚਨ ਸਿੰਘ ਕੋਲ ਗਏ ਇਨ੍ਹਾਂ ਪ੍ਰਧਾਨਾਂ ਦੀ ਨਿਖੇਧੀ ਕੀਤੀ ਹੈ, ਜੋ ਹੈਡ ਗ੍ਰੰਥੀ ਦੇ ਦਰਬਾਰ ਵਿੱਚ ਡਰ ਦੇ ਕਾਰਣ ਬਿਨਾਂ ਬੁਲਾਏ ਤੁਰ ਗਏ ਹਨ।

ਹੈਡ ਗ੍ਰੰਥੀ ਸਾਹਿਬ ਨੂੰ ਇਹ ਚੇਤੇ ਰਖਣਾ ਚਾਹੀਦਾ ਹੈ, ਕਿ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਪ੍ਰੋਗ੍ਰਾਮ ਹੋਇਆ ਸੀ। ਉਹ ਜਿੰਨੇ ਵੀ ਹੱਥਕੰਡੇ ਵਰਤਨਾ ਚਾਹੁਣ ਵਰਤ ਲੈਣ, ਜੇ ਕਰਤਾਰ ਨੇ ਚਾਹਿਆ ਤਾਂ "ਗੁਰਬਾਣੀ ਦੇ ਕੀਰਤਨ" ਨੂੰ ਇਹ ਹੈਡ ਗ੍ਰੰਥੀ ਕੀ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕੇਗੀ। ਦੇਸ਼ ਅਤੇ ਵਿਦੇਸ਼ਾਂ ਦੇ ਇਹੋ ਜਹੇ ਡਰੇ ਹੋਏ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਹੀ ਇਨਾਂ ਹੈਡ ਗ੍ਰੰਥੀਆਂ ਨੂੰ ਸਿਰ 'ਤੇ ਚਾੜ੍ਹਿਆ ਹੋਇਆ ਹੈ।

ਹਰਚਰਨ ਸਿੰਘ
ਪ੍ਰਧਾਨ
ਅਕਾਲੀ ਜੱਥਾ, ਕਾਨਪੁਰ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top