Share on Facebook

Main News Page

ਸ਼੍ਰੀ ਜਾਗਰੁਕਤਾ ਵਾਚ | ਤੱਤ ਬਿਚਾਰ ਕਥ੍ਯਤੇ |
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

“ਜਾਗਰੂਕਤਾ ਜ਼ਿੰਦਾਬਾਦ ! ਪੁਜਾਰੀਵਾਦ ਮੁਰਦਾਬਾਦ ! ਕਰਮਕਾਂਡ ਮੁਰਦਾਬਾਦ !”

“ਬਿਲਕੁਲ ਸਹੀ ਕਿਹਾ ! ਪਰ ਉਦੇਸ਼ ਕੀ ਹੈ ?”

“ਕਰਮਕਾਂਡ ਤੇ ਪੁਜਾਰੀਵਾਦ ਦਾ ਖ਼ਾਤਮਾ!!”

“ਬਹੁਤ ਵਧੀਆ ! ਪਰ ਸ਼ੁਰੁਆਤ ਕਿਵੇਂ ਹੋਊਗੀ ?”

“ਕਿਵੇਂ, ਡੇਰਾਵਾਦ, ਕਰਮਕਾਂਡ ! ਮੇਟੋ,ਮੇਟੋ, ਡੇਰਾਵਾਦ !!”

“ਵਾਹ ! ਫ਼ੇਰ ?”

“ਅਨ-ਗ੍ਰੰਥ, ਕਰਮਕਾਂਡ ! ਮੇਟੋ, ਮੇਟੋ, ਅਨ-ਗ੍ਰੰਥ !!”

“ਸਤਿਬਚਨ !”

“ਰਾਗਮਾਲਾ, ਕਰਮਕਾਂਡ ! ਮੇਟੋ, ਮੇਟੋ, ਰਾਗਮਾਲਾ !!”

“ਜੀ !”

“ਸਿੱਖ ਰਹਿਤ ਮਰਿਆਦਾ, ਕਰਮਕਾਂਡ !ਮੇਟੋ, ਮੇਟੋ, ਸਿਖ ਰਹਿਤ ਮਰਿਆਦਾ !!”

“ਕੀ?”

“ਵੱਖਰੀ ਹੋਂਦ, ਪੰਥ, ਕਰਮਕਾਂਡ ! ਮੇਟੋ, ਮੇਟੋ, ਵੱਖਰੀ ਹੋਂਦ !!”

“ਹੈਂਅ ?”

“ਜਨਮ, ਅਨੰਦ, ਮ੍ਰਿਤਕ ਸੰਸਕਾਰ, ਕਰਮਕਾਂਡ ! ਮੇਟੋ, ਮੇਟੋ, ਸਭ ਸੰਸਕਾਰ !!”

“ਓਏ ?”

“ਕਕਾਰ, ਪਾਹੁਲ, ਕੇਸ, ਕਰਮਕਾਂਡ ! ਮੇਟੋ, ਮੇਟੋ, ਸਾਰੇ ਮੇਟੋ !!”

“ਕੀ ਕਹਿ ਰਹੇ ਹੋ ?”

“ਗੁਰੂ ਗ੍ਰੰਥ ਦਾ ਪ੍ਰਕਾਸ਼, ਕਰਮਕਾਂਡ ! ਮੇਟੋ, ਮੇਟੋ, ਗੁਰੂ ਗ੍ਰੰਥ ਦਾ ਪ੍ਰਕਾਸ਼ !! ”

“ਮੱਤ ਮਾਰੀ ਗਈ ਤੁਹਾਡੀ ?”

“ਭਗਤ ਬਾਣੀ, ਭੱਟ ਬਾਣੀ, ਕਰਮਕਾਂਡ ! ਮੇਟੋ, ਮੇਟੋ, ਸਾਰੀ ਬਾਣੀ !!”

“ਬੰਦ ਕਰੋ ਓਏ !”

“ਗੁਰੂ, ਗੁਰਮਤਿ, ਕਰਮਕਾਂਡ ! ਮੇਟੋ, ਮੇਟੋ, ਬੰਦ ਕਰੋ ਗੁਰੂ ਪੁਕਾਰ !!”

“ਬੱਸ $$$$$$, ਬੰਦ ਕਰੋ ਇਹ ਰੌਲਾ ਤੇ ਚੱਕੋ ਆਪਣਾ ਝੋਲਾ; ਭੱਠ ਪਵੇ ਉਹ ਜਾਗਰੁਕਤਾ ਜੋ ਗੁਰੂ ਤੁੜਾਵੇ !! ”


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top