ਇਹ ਪੁੱਛੇ ਜਾਣ ‘ਤੇ ਕੀ ਡਰੱਗ ਮਾਫੀਆ ਦੇ ਨਾਲ ਮਿਲੀਭੁਗਤ ਕਰਨ
ਵਾਲੇ ਪੁਲਸ ਅਧਿਕਾਰੀ ਕੌਣ ਕੌਣ ਹਨ, ਸ਼ਸ਼ੀਕਾਂਤ ਨੇ ਕਿਹਾ ਕਿ ਇਨ੍ਹਾਂ ‘ਚ ਐੱਸ. ਪੀ.
ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਪੱਧਰ ਦੇ ਕਈ ਅਧਿਕਾਰੀ ਸ਼ਾਮਲ ਹਨ।
ਸ਼ਸ਼ੀਕਾਂਤ ਨੇ ਦੱਸਿਆ ਕਿ ਇੰਟੈਲੀਜੈਂਸ ‘ਚ ਕੰਮ ਕਰਦੇ ਹੋਏ
ਉਨ੍ਹਾਂ 10 ਸਿਆਸੀ ਆਗੂਆਂ ਦੇ ਸੂਚੀ ਗ੍ਰਹਿ ਵਿਭਾਗ ਨੂੰ ਸੌਂਪ ਦਿੱਤੀ ਸੀ। ਇਨ੍ਹਾਂ
ਦੇ ਡਰੱਗ ਮਾਫੀਆ ਨਾਲ ਸੰਬੰਧ ਸਨ। ਸਰਕਾਰ ਉਨ੍ਹਾਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ
ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਹੀ ਡਰੱਗ ਮਾਫੀਆ ਦੇ ਵਿਰੁੱਧ ਕੇਸ ਦਰਜ
ਨਹੀਂ ਹੋਣ ਦਿੰਦੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੁਲਸ ਵਾਲਿਆਂ ਨੂੰ ਡਰੱਗ ਮਾਫੀਆ
ਤੋਂ ‘ਮਹੀਨਾ’ ਮਿਲਦਾ ਹੈ। ਜਿਸ ਕਾਰਨ ਪੁਲਸ ਵੀ ਚੁੱਪ ਹੋ ਕੇ ਬੈਠ ਗਈ ਹੈ।ਵਰਣਨਯੋਗ
ਹੈ ਕਿ ਇਸ ਰਿਪੋਰਟ ਬਾਰੇ ਕਲ੍ਹ ਸੁਖਬੀਰ ਬਾਦਲ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਇਸ
ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦੀ ਸਰਕਾਰ ਨੇ ਪੂਰੀ ਸੁਰੱਖਿਆ
ਵਾਪਸ ਲੈ ਲਈ ਹੈ। ਇਸ ਵੇਲੇ ਸਾਬਕਾ ਡੀ. ਜੀ. ਪੀ. ਦੇ ਕੋਲ ਪੰਜਾਬ ਪੁਲਸ ਦਾ ਇਕ ਵੀ
ਸੁਰੱਖਿਆ ਮੁਲਾਜ਼ਮ ਨਹੀਂ ਰਹਿ ਗਿਆ ਹੈ ਜਦਕਿ ਡੀ. ਜੀ. ਪੀ. ਹੁੰਦੇ ਹੋਏ ਉਨ੍ਹਾਂ ਨੂੰ
ਬਲੈਕ ਕਮਾਂਡੋ ਦਿੱਤੇ ਹੋਏ ਸਨ। ਸ਼ਸ਼ੀਕਾਂਤ ਨੇ ਕਿਹਾ ਉਹ ਸਰਕਾਰ ਤੋਂ ਭੀਖ ਨਹੀਂ
ਮੰਗਣਗੇ। ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਸਰਕਾਰ ਹੋਵੇਗੀ।