ਹੋਇਆ ਇਉਂ ਕਿ, ਮਾਲਟਨ ਟੋਰਾਂਟੋ ਨਗਰ ਕੀਰਤਨ ਵਾਲੇ ਦਿਨ ਕੁੱਝ ਮੌਂਟਰੀਆਲ ਦੇ ਜਾਗਦੀ
ਜਮੀਰ ਵਾਲੇ ਸਿੰਘਾਂ ਨੇ ਬਾਬਾ ਹਰੀ ਪ੍ਰਸਾਦ ਰੰਧਾਵੇ ਵਾਲੇ ਨੁੰ ਕੁਝ ਸਵਾਲ ਕੀਤੇ।
ਪਹਿਲਾ ਸਵਾਲ ਸੀ ਕਿ
ਬਾਬਾ ਜੀ ਤਸੀਂ ਸ਼ਹੀਦਾਂ ਨੂੰ ਕੀਰਤਪੁਰ ਦੀਆਂ ਪਹਾੜੀਆਂ ਵਿਚ
ਨੰਗੇ ਬੈਠੇ ਦੱਸ ਰਹੇ ਹੋ, ਕੀ ਇਹ ਸ਼ਹੀਦਾਂ ਦਾ ਅਪਮਾਨ ਨਹੀਂ?
ਬਾਬੇ ਨੇ ਤਾਂ ਜਵਾਬ ਬਾਅਦ ਵਿੱਚ ਦਿਤਾ, ਪਹਿਲਾਂ ਬਾਬੇ ਦੇ ਚੇਲੇ ਨੇ ਇਕ ਕਹਾਣੀ
ਸੁਣਾਈ ਉਹ ਇਉਂ ਸੀ -
ਬਾਬੇ ਦਾ ਚੇਲਾ ਕਹਿੰਦਾ ਕਿ ਇਕ ਬਾਰ ਅਸੀਂ ਆਪਣੇ ਘਰ ਦੀ
ਬੇਸਮੈਂਟ ਇਕ ਕਾਲ਼ੇ ਤੇ ਕਾਲ਼ੀ ਨੂੰ ਰੈਂਟ 'ਤੇ ਦੇ ਦਿੱਤੀ, ਨਾਲ਼ ਹੀ ਇਹ ਕਹਿ ਦਿੱਤਾ
ਕਿ ਬੇਸਮੈਂਟ ਵਿੱਚ ਮੀਟ ਸ਼ਰਾਬ ਦੀ ਵਰਤੋਂ ਨਹੀਂ ਕਰਨੀ, ਇੱਕ ਦਿਨ ਕਾਲ਼ੇ ਤੇ ਕਾਲ਼ੀ ਨੇ
ਬੇਸਮੈਂਟ ਵਿੱਚ ਮੀਟ ਸ਼ਰਾਬ ਦੀ ਵਰਤੋਂ ਕਰ ਲਈ, ਬੱਸ ਫਿਰ ਕੀ ਸੀ, ਸ਼ਹੀਦਾਂ ਨੇ ਕਾਲ਼ੀ
ਕੁੱਟ ਸੁੱਟੀ……… ਤੇ ਬਾਬਾ ਹਰੀ ਪ੍ਰਸਾਦ ਜੀ ਕੋਲ ਬੈਠਾ ਕਹਿੰਦਾ ‘ਵਾਹਿਗੁਰੂ’ (ਭਾਵ
ਕਿ ਸਹੀ ਹੈ)
ਮੌਂਟਰੀਆਲ ਦੇ ਸਿੰਘ ਨੇ ਕਿਹਾ ਕਿ
ਪੰਜਾਬ ਵਿਚ ਪੂਹਲੇ ਪਿੰਡ ਵਿੱਚ ਸ਼ਹੀਦ ਭਾਈ ਤਾਰੂ
ਸਿੰਘ ਜੀ ਦੇ ਗੁਰਦਵਾਰੇ ਦੇ ਅੰਦਰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਦੇ ਵਿੱਚ
ਨਿਹੰਗ ਅਜੀਤ ਪੂਹਲਾ ਰੱਜਕੇ ਨਸ਼ੇ ਕਰਦਾ ਰਿਹਾ, ਜਾਨਵਰਾਂ ਦਾ ਮੀਟ ਤਾਂ ਕੀ, ਨਿਰਦੋਸ਼
ਸਿੰਘਾਂ ਨੂੰ ਵੀ ਵੱਢ ਵੱਢ ਕੇ
ਰ੍ਹੀਨਦਾ ਰਿਹਾ ਹੈ, ਉਸ ਨੂੰ ਸ਼ਹੀਦਾਂ ਨੇ ਕਦੇ ਕੁਝ
ਨਹੀਂ ਕਿਹਾ, ਸਿੰਘ ਨੂੰ ਕੋਹ ਕੋਹ ਕੇ ਮਾਰਨ ਵਾਲੇ ਸੁਮੇਧ ਸੈਣੀ ਵਰਗੇ ਤਾਂ ਬੜੇ
ਅਰਾਮ ਨਾਲ ਤੁਰੇ ਫਿਰਦੇ ਹਨ, ਗੁਰਦਵਾਰਿਆਂ ਨੂੰ ਢਾਹੁਣ ਵਾਲੇ "ਸਿੱਖ ਬੱਚੀਆਂ ਦੀ
ਪੱਤ ਲੁਟਣ ਵਾਲੇ" ਦਿੱਲੀ ਵਿੱਚ ਜਿਊਂਦੇ ਸਿੱਖਾਂ ਨੂੰ ਅੱਗਾਂ ਵਿਚ ਸਾੜਨ ਵਲਿਆਂ ਨੂੰ
ਤਾਂ ਸ਼ਹੀਦ ਕੁਝ ਨਹੀਂ ਕਹਿੰਦੇ?
ਬਾਬਾ ਜੀ ਦਾ ਜਵਾਬ ਸੀ ਕਿ ਮੈ ਬੁੱਕ ਵਿੱਚ ਪੜ੍ਹਿਆ ਹੈ, ਅਤੇ ਇਹ ਸੂਖਮ ਖੇਡਾ
ਹੁੰਦੀਆਂ ਹਨ...
ਵਿਚਾਰ - ਬੁੱਕ ਵਿਚ ਤਾਂ ਕੋਈ ਕੁਝ ਵੀ ਸ਼ਹੀਦਾਂ ਦੇ ਤੇ ਗੁਰੂਆਂ ਦੇ ਖਿਲਾਫ ਲਿਖ ਸਕਦਾ
ਹੈ, ਕੀ ਕਥਾ ਵਾਚਕ ਦਾ ਆਪਣਾ ਕੋਈ ਦਿਮਾਗ ਨਹੀਂ ਹੁੰਦਾ??
ਸੂਖਮ ਖੇਡਾਂ ਨੇ ਕਦੇ ਕਿਸੇ ਜਾਲਮ ਨੂੰ ਤਾਂ ਸੋਧਿਆ ਨਹੀਂ ਹੈ, ਜਾਲਮ ਨੂੰ ਸੋਧਣ ਲਈ
ਤਾਂ ਜਿਊਂਦੇ ਜਾਗਦੇ ਸਿੰਘਾਂ ਨੂੰ ਆਪਣੇ ਸਰੀਰਾਂ ਤੇ ਹਜ਼ਾਰਾਂ ਕਸ਼ਟ ਸਹਿਣੇ ਪੈਂਦੇ ਹਨ,
ਫਿਰ ਕੀ ਇਹ ਸੂਖਮ ਖੇਡਾਂ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਹੀ ਹੁੰਦੀਆਂ ਹਨ??
ਇਹ ਫੈਸਲਾ ਹੁਣ ਸਿੱਖ ਸੰਗਤ ਨੇ ਕਰਨਾਂ ਹੈ ਕਿ ਹੋਰ ਕਿਨਾਂ ਕੁ ਚਿਰ ਇਨ੍ਹਾਂ ਲੋਕਾਂ
ਤੋਂ ਸ਼ਹੀਦਾਂ ਦਾ ਅਤੇ ਗੁਰੂਆਂ ਦਾ ਅਪਮਾਨ ਕਰਵਾਉਣਾ ਹੈ?
ਮੌਂਟਰੀਆਲ ਦੇ ਸਿੰਘ ਨੇ ਦੂਜਾ ਸਵਾਲ ਕੀਤਾ ਕਿ ਬਾਬਾ ਜੀ ਤਸੀਂ ਇੱਕ ਪਾਸੇ ਤਾਂ
ਕਹਿੰਦੇ ਹੋ ਕਿ ਸੂਰਜ ਪ੍ਰਕਾਸ਼ ਵਿਚ ਗੁਰਮਤਿ ਦੇ ਉਲ੍ਹਟ ਬਹੁਤ ਕੁਝ ਹੈ, ਦੂਜੇ ਪਾਸੇ
ਕਥਾ ਵੀ ਕਰ ਰਹੇ ਹੋ ਤੇ ਆਪਣੀ ਕਥਾ ਵਿੱਚ ਬੇਦਾਂ ਨੂੰ ਵੀ ਪ੍ਰਥਮ ਬਾਣੀ ਸਿੱਧ ਕਰ ਰਹੇ
ਹੋ, ਬੇਦਾਂ ਦੀਆਂ ਉਧਾਰਨਾਂ ਦੇਦੇ ਕੇ ਸੂਰਜ ਪ੍ਰਕਾਸ਼ ਨੂੰ ਵੀ ਸਹੀ ਸਿਧ ਕਰ ਰਹੇ ਹੋ,
ਬੇਦਾਂ ਦਾ ਤਾਂ ਗੁਰਮਤਿ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ, ਗੁਰਬਾਣੀ ਦਾ ਤਾਂ
ਫੈਸਲ਼ਾ ਹੈ ਕਿ –
ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥970॥??
ਬਾਬਾ ਜੀ ਨੇ ਉਥੇ ਤਾਂ ਕੋਈ ਜਵਾਬ ਨਾਂ ਦਿੱਤਾ, ਪਰ ਕੁਝ ਦਿਨਾਂ ਬਾਦ ਲਾਈਵ ਕਥਾ ਵਿਚ
ਜਵਾਬ ਦਿਤਾ ਗਿਆ ਅਤੇ ਗੁਰਮਤਿ ਦੀਆਂ ਧਜੀਆਂ ਉਡਾਈਆਂ ਗਈਆਂ, ਉਹ ਇਉਂ ਸਨ- ਬਾਬਾ ਜੀ
ਨੇ ਜਵਾਬ ਦਿੱਤਾ ਕਿ ਕੁਝ ਭੁੱਲੜ ਸਿੱਖਾਂ ਨੇ ਮੈਨੂੰ ਸਵਾਲ ਕੀਤਾ ਕਿ ਤਸੀਂ ਆਪਣੀ
ਕਥਾ ਵਿਚ ਬੇਦਾਂ ਦੀਆਂ ਉਧਾਰਨਾਂ ਬਹੁਤ ਦੇਂਦੇ ਹੋ, ਜਦ ਕਿ ਭਗਤ ਕਬੀਰ ਜੀ ਤਾਂ
ਬੇਦਾਂ ਤੇ ਭਰੋਸਾ ਕਰਨ ਵਾਲਿਆਂ ਨੂੰ ਡੂਬਿ ਮੂਏ ਦਸਦੇ, ਤੇ ਬਾਬਾ ਜੀ ਨੇ ‘ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥’ ਦੇ ਅਰਥ ਕੀਤੇ ਕਿ ਬੇਦਾਂ ਤੇ ਭਰੋਸਾ ਨਾਂ ਕਰਨ ਕਰਕੇ
ਪੰਡਤ ਡੁਬ ਗਏ ਹਨ।
ਵਿਚਾਰ - ਸ਼ਬਦ ਦੀ ਇਹ ਪੂਰੀ ਤੁਕ ਇਸ ਤਰਾਂ ਹੈ -
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ
ਕੈਸੇ ਕੈ ਬਨਹਿ ॥ ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ
॥੩॥੫॥
ਸੰਖੇਪ ਅਰਥ - ਤੂੰ ਬ੍ਰਾਹਮਣ, ਮੈਂ ਕਾਸ਼ੀ ਦਾ ਜੁਲਾਹ ਹਾਂ । ਸੋ, ਮੇਰੀ ਤੇਰੀ ਬਰਾਬਰੀ
ਕਿਵੇਂ ਹੋ ਸਕਦੀ ਹੈ ? ਅਸੀਂ ਪਰਮਾਤਮਾ ਦਾ ਨਾਮ ਸਿਮਰ ਕੇ (ਬਿਕਾਰਾਂ ਦੇ ਸਾਗਰ ਤੋਂ)
ਬਚ ਰਹੇ ਹਾਂ। ਤੇ ਤੁਸੀਂ, ਹੇ ਪਾਂਡੇ ! ਬੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ
ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ’..... ਹੁਣ ਇਸ ਵਿੱਚ ਬੇਦਾਂ ਤੇ ਨਾਂ ਭਰੋਸਾ ਕਰਨ
ਵਾਲ੍ਹੀ ਗੱਲ ਕਿਥੇ ਹੈ??
ਸੋ ਹਰੀ ਪ੍ਰਸਾਦ ਰੰਧਾਵੇ ਵਰਗਿਆਂ ਨੂੰ, ਜਦੋਂ ਤੱਕ ਗੁਰਬਾਣੀ ਦੇ ਅਰਥਾਂ ਦੇ ਅਨੱਰਥ
ਨਹੀਂ ਕਰਦੇ, ਬ੍ਰਹੰਮਾਂ ਨੂੰ ਨਾਭ ਕਲਮ ਵਿਚੋਂ ਪੈਦਾ ਨਹੀਂ ਕਰਦੇ, ਪੰਜ ਸੱਤ ਪਿਛਲੇ
ਅਤੇ ਪੰਜ ਸੱਤ ਅਗਲੇ ਜਨਮ ਦੇ ਡਰਾਵੇ ਨਹੀਂ ਦਿੰਦੇ ਰੋਟੀ ਨਹੀਂ ਪਚਦੀ।
ਧੰਨਵਾਦ ਹੈ, ਉਨ੍ਹਾਂ ਗੁਰਦਵਾਰਿਆਂ ਦੀਆਂ ਪ੍ਰਬੰਦਕ ਕੁਮੇਟੀਆਂ ਦਾ, ਜਿਹੜੀਆਂ ਇਹੋ
ਜਿਹੇ ਪਖੰਡੀਆਂ ਨੂੰ ਗੁਰਦਵਾਰਿਆਂ ਵਿੱਚ ਕਥਾ ਦੇ ਨਾਂ 'ਤੇ ਗਪੌੜੇ ਮਾਰਨ ਲਈ ਟਾਈਂਮ
ਨਹੀਂ ਦਿੰਦੀਆਂ।
ਬੇਨਤੀ ਹੈ, ਉਨ੍ਹਾਂ ਪ੍ਰਬੰਧਕ ਕੁਮੇਟੀਆਂ ਨੂੰ ਜਿਹੜੀਆਂ ਹਾਲੇ ਵੀ ਇਹੋ ਜਿਹੇ
ਗਪੌੜੀਆਂ ਨੂੰ ਗੁਰਦਵਾਰਿਆਂ ਵਿਚ ਗਪੌੜਾਂ ਮਾਰਨ ਲਈ ਟਾਈਂਮ ਦੇ ਰਹੀਆਂ ਹਨ, ਕ੍ਰਿਪਾ
ਕਰਕੇ ਅੱਗੇ ਤੋਂ ਟਾਈਂਮ ਨਾ ਦੇਣ।