Share on Facebook

Main News Page

ਐ ਦਸਮ ਗ੍ਰੰਥੀਓੁ
- ਗਗਨ ਦੀਪ ਸਿੰਘ “ਧੂਰੀ”

ਐ ਦਸਮ ਗ੍ਰੰਥ ਦੇ ਪੂਜਾਰੀਓ ਹੁਣ ਤਾਂ ਸੁਧਰ ਜਾਉ,
ਕਿਉਂ ਗੋਬਿੰਦ ਸਿੰਘ ਨੂੰ ਬੇਇਜ਼ਤ ਕਰਦੇ ਓਂ ਉੱਥੇ ਹੀ ਰੁੱਕ ਜਾਉ।

ਪੰਥ ਨੂੰ ਤੂਸੀਂ ਕਿਉਂ ਦੁਫਾੜ ਕਰਦੇ ਓਂ,
ਕਾਲਕਾ ਪੰਥ ਨੂੰ ਇਸ ਵਾਸਤੇ ਕਿਉਂ ਇਸਤੇਮਾਲ ਕਰਦੇ ਓਂ।

ਨਾਨਕ ਨੂੰ ਕਿਉਂ ਲਵ-ਕੁਸ਼ ਦੀ ਔਲਾਦ ਦੱਸਦੇ ਓਂ,
ਤੇਗ ਬਹਾਦੁਰ ਦਾ ਪੰਡਤਾਂ ਸਾਮ੍ਹਣੇ ਕਿਉਂ ਅਪਮਾਨ ਕਰਦੇ ਓਂ।

ਚਰਿਤ੍ਰੋਪਖਯਾਨ ਨੂੰ ਕਿਉਂ ਗੁਰੂ ਦੇ ਤੁਸੀਂ ਮੱਥੇ ਮੜਦੇ ਓਂ,
ਹੇਮਕੁੰਟ ਜਿਹੇ ਸਥਾਨ ਤੇ ਜਾ ਕੇ ਕਿਉਂ ਬੁੱਧੀ ਭ੍ਰਿਸ਼ਟ ਕਰਦੇ ਓਂ।

ਗੁਰੂ ਮਾਨਿਓ ਗ੍ਰੰਥ ਜਦ ਗੋਬਿੰਦ ਸਿੰਘ ਨੇ ਸੀ ਕਿਹਾ,
ਫਿਰ ਕਿਉਂ ਇਸ ਗ੍ਰੰਥ ਨੂੰ ਉਸਦੇ ਨਾਮ 'ਤੇ ਸੀ ਸਿਹਾ।

ਕੂੜ ਰਚਨਾ ਨੂੰ ਗੁਰੂ ਗ੍ਰੰਥ ਦੇ ਬਰਾਬਰ ਕਿਉਂ ਧਰਾਉਂਦੇ ਓਂ,
ਦੁਨੀਆ ਸਾਮ੍ਹਣੇ ਆਪਣਾ ਕਿਉਂ ਮਜ਼ਾਕ ਬਣਾਉਂਦੇ ਓਂ।

ਭਾਗ ਸਿੰਘ ਤੇ ਕਾਲਾ ਅਫਗਾਨਾ ਨੇ ਜਦ ਇਸ ਵਿਰੁੱਧ ਹੋਕਾ ਮਾਰਿਆ,
ਪੱਪੂ ਜੱਥੇਦਾਰਾਂ ਨੇ ਇਨ੍ਹਾਂ ਨੂੰ ਪੰਥ ਚੋਂ ਛੇਕ ਮਾਰਿਆ।

ਅਖੀਰ ਚ’ “ਗਗਨ” ਵੀ ਇਸ ਦਾ ਜ਼ੋਰਦਾਰ ਵਿਰੋਧ ਕਰੇਗਾ,
ਗੁਰਬਚਨਾ ਜ਼ਰੂਰ ਮੈਨੂੰ ਵੀ ਛੇਕਣ ਦਾ ਯਤਨ ਕਰੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top