Share on Facebook

Main News Page

ਅਖੌਤੀ ਸਹਿਜਧਾਰੀ ਫੈੱਡਰੇਸ਼ਨ ਦੇ ਪ੍ਰਧਾਨ ਰਾਣੂ ਦੀ ਪਿਟਾਈ

 

ਚੰਡੀਗੜ੍ਹ - ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਰਾਣੂ ਦੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿਖੇ ਬੁਰੀ ਤਰ੍ਹਾਂ ਪਿਟਾਈ ਕਰ ਦਿੱਤੀ ਗਈ। ਕੁੱਟਮਾਰ ਦਾ ਸ਼ਿਕਾਰ ਹੋਏ ਪਰਮਜੀਤ ਰਾਣੂ ਨੇ ਦੋਸ਼ ਲਾਇਆ ਕਿ ਦੀਪਕ ਕਾਜਲ ਦਾ ਪਰਿਵਾਰ ਆਪਣੀ ਨੂੰਹ ਮਨਵਿੰਦਰ ਕੌਰ 'ਤੇ ਤਸ਼ੱਦਦ ਕਰਦਾ ਹੈ ਅਤੇ ਉਹ ਇਸ ਮਾਮਲੇ ਵਿਚ ਉਹ ਮਨਵਿੰਦਰ ਕੌਰ ਦੀ ਮਦਦ ਕਰ ਰਹੇ ਹਨ ਪਰ ਦੀਪਕ ਦੇ ਪਰਿਵਾਰ ਨੂੰ ਇਹ ਗੱਲ ਰਾਸ ਨਹੀਂ ਆ ਰਹੀ।

ਇਸ ਦੌਰਾਨ ਦੀਪਕ ਕਾਜਲ ਦੇ ਪਰਿਵਾਰ ਨੇ ਪਰਮਜੀਤ ਰਾਣੂ ਨਾਲ ਮੌਕੇ 'ਤੇ ਆਈ ਆਪਣੀ ਨੂੰਹ ਮਨਵਿੰਦਰ ਕੌਰ ਦੀ ਵੀ ਪਿਟਾਈ ਕਰ ਦਿੱਤੀ। ਮਨਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਉਸ 'ਤੇ ਬੁਰੀ ਨਜ਼ਰ ਰੱਖਦਾ ਹੈ ਅਤੇ ਇਸੇ ਕਾਰਨ ਉਹ ਡਿਪ੍ਰੈਸ਼ਨ ਵਿਚ ਵੀ ਚਲੀ ਗਈ ਸੀ ਅਤੇ ਡਾ. ਰਾਣੂ ਇਸ ਮਾਮਲੇ ਵਿਚ ਉਸ ਦੀ ਮਦਦ ਕਰ ਰਹੇ ਹਨ।

ਦਰਅਸਲ ਚੰਡੀਗੜ੍ਹ ਨਿਵਾਸੀ ਦੀਪਕ ਕਾਜਲ ਆਪਣੇ ਪਿਤਾ ਨੂੰ ਨਾਲ ਲੈ ਕੇ ਪ੍ਰੈੱਸ ਕਲੱਬ ਵਿਖੇ ਰਾਣੂ ਦੇ ਖਿਲਾਫ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪਰਮਜੀਤ ਰਾਣੂ ਦੀਪਕ ਕਾਜਲ ਦੀ ਪਤਨੀ ਮਨਵਿੰਦਰ ਕੌਰ ਨੂੰ ਨਾਲ ਲੈ ਕੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਣ ਲਈ ਆਏ। ਇਸ ਦੌਰਾਨ ਦੋਹਾਂ ਧਿਰਾਂ ਵਿਚ ਬਹਿਸ ਹੋ ਗਈ ਅਤੇ ਬਹਿਸ-ਬਹਿਸ ਵਿਚ ਦੀਪਕ ਕਾਜਲ ਅਤੇ ਉਸ ਦੇ ਪਿਤਾ ਨੇ ਪਰਮਜੀਤ ਰਾਣੂ ਅਤੇ ਮਨਵਿੰਦਰ ਕੌਰ ਦੀ ਪਿਟਾਈ ਕਰ ਦਿੱਤੀ। ਪਿਟਾਈ ਕਰਨ ਵਾਲੇ ਦੀਪਕ ਕਾਜਲ ਨੇ ਦੋਸ਼ ਲਾਇਆ ਕਿ ਡਾ. ਪਰਮਜੀਤ ਰਾਣੂ ਉਸ ਦੇ ਪਰਿਵਾਰ ਨੂੰ ਉਜਾੜਨ ਲਈ ਉਸ ਦੀ ਮਨਵਿੰਦਰ ਕੌਰ ਦਾ ਇਸਤੇਮਾਲ ਕਰ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top