Share on Facebook

Main News Page

ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਨੇਤਾ ਆਰ. ਡੀ. ਪੁਰੀ ਦੇ ਦਫਰਤ ‘ਚ ਫਾਇਰਿੰਗ

ਜਾਣਬੂਝ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ

ਹੁਣ ਦੋਵੇਂ ਖਬਰਾਂ ਧਿਆਨ ਨਾਲ ਪੜ੍ਹੋ, ਦਾਲ ਵਿਚ ਕੁਝ ਕਾਲਾ - ਸੱਭ ਕੁਝ ਘਾਲਾ ਮਾਲਾ

ਪੰਜਾਬੀ ਟ੍ਰਿਬਿਊਨ ਅਨੁਸਾਰ-

ਸ਼ਿਵ ਸੈਨਾ ਉਪ ਪ੍ਰਧਾਨ ਦੇ ਦਫ਼ਤਰ ਵਿਚ ਗੋਲੀ ਚੱਲੀ

 

ਸਤਿਬੀਰ ਸਿੰਘ, ਲੁਧਿਆਣਾ, 4 ਜੂਨ- ਸ਼ਿਵ ਸੈਨਾ (ਬਾਲ ਠਾਕਰੇ) ਦੇ ਉਪ-ਪ੍ਰਧਾਨ ਆਰ.ਡੀ. ਪੁਰੀ ਦੇ ਦਫਤਰ ਵਿਚ ਇਕ ਅਣਪਛਾਤੇ ਨੌਜਵਾਨ ਨੇ ਦਿਨ-ਦਿਹਾੜੇ ਤਿੰਨ ਗੋਲੀਆਂ ਚਲਾਈਆਂ। ਆਰ.ਡੀ. ਪੁਰੀ ਦਾ ਦਫਤਰ ਸਬ-ਡਵੀਜ਼ਨ ਨੰਬਰ 3 ਦੇ ਘੇਰੇ ’ਚ ਇਕ ਮੰਦਰ ਵਿਚ ਸਥਿਤ ਹੈ। ਗੋਲੀਆਂ ਚਲਾ ਕੇ ਨੌਜਵਾਨ ਮੋਟਰਸਾਈਕਲ ’ਤੇ ਚੜ੍ਹ ਕੇ ਫਰਾਰ ਹੋ ਗਿਆ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ।

ਇਹ ਘਟਨਾ ਅੱਜ ਬਾਅਦ ਦੁਪਹਿਰ ਉਸ ਵੇਲੇ ਵਾਪਰੀ ਜਦੋਂ ਇਕ ਨੌਜਵਾਨ, ਜਿਸ ਦਾ ਚਿਹਰਾ ਢੱਕਿਆ ਹੋਇਆ ਸੀ, ਮੋਟਰਸਾਈਕਲ ’ਤੇ ਆਇਆ। ਜਿਉਂ ਹੀ ਉਹ ਮੋਟਰਸਾਈਕਲ ਖੜ੍ਹਾ ਕਰਕੇ ਪੁਰੀ ਦੇ ਦਫਤਰ ਵਿਚ ਦਾਖਲ ਹੋਇਆ। ਉਸ ਨੇ ਵੇਟਿੰਗ ਰੂਮ ਵਿਚ ਪੁੱਜ ਕੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਤਿੰਨ ਗੋਲੀਆਂ ਚਲਾਈਆਂ। ਗੋਲੀਆਂ ਸ਼ੀਸ਼ੇ ਵਿਚ ਵੱਜੀਆਂ ਜਿਸ ਕਰਕੇ ਦਫਤਰ ਵਿਚ ਵੱਡਾ ਧਮਾਕਾ ਹੋਇਆ।

ਘਟਨਾ ਸਮੇਂ ਪੁਰੀ ਖੁਦ ਵੀ ਦਫਤਰ ਵਿਚ ਮੌਜੂਦ ਸਨ, ਪਰ ਵਾਲ-ਵਾਲ ਬਚ ਗਏ। ਆਰ.ਡੀ. ਪੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਚ ਸੀਸੀਟੀਵੀ ਕੈਮਰਾ ਲੱਗਾ ਹੋਇਆ ਹੈ ਜਿਸ ਵਿਚ ਇਹ ਨਕਾਬਪੋਸ਼ ਹੱਤਿਆਰੇ ਦੀ ਤਸਵੀਰ ਆਈ ਹੈ। ਉਸ ਨੇ ਰੰਗਦਾਰ ਪੈਂਟ-ਕਮੀਜ਼ ਪਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਹੱਤਿਆਰਾ ਗਊਸ਼ਾਲਾ ਰੋਡ ਵੱਲ ਆਪਣੇ ਬਾਈਕ ’ਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਨਕਾਬਪੋਸ਼ ਦਾ ਮੂੰਹ ਢੱਕਿਆ ਹੋਣ ਕਰਕੇ ਸੀਸੀਟੀਵੀ ਕੈਮਰਾ ਵੀ ਪੁਲੀਸ ਦੀ ਜਾਂਚ ਵਿਚ ਸਹਾਈ ਨਹੀਂ ਹੋ ਰਿਹਾ।

ਸੂਚਨਾ ਮਿਲਦੇ ਹੀ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਪੁਲੀਸ ਨੇ ਪੁਰੀ ਦੇ ਦਫਤਰ ਦੁਆਲੇ ਸੁਰੱਖਿਆ ਵਧਾ ਕੇ ਸੁਰੱਖਿਆ ਛਤਰੀ ਮੁਹੱਈਆ ਕਰਵਾ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਲਈ ਪੁਲੀਸ ਅਧਿਕਾਰੀਆਂ ਦੀ ਸਪੈਸ਼ਲ ਟੀਮ ਲਗਾ ਦਿੱਤੀ ਗਈ ਹੈ।

ਇਸੇ ਦੌਰਾਨ ਆਰ.ਡੀ. ਪੁਰੀ ’ਤੇ ਹੋਏ ਹਮਲੇ ਨੂੰ ਲੈ ਕੇ ਸ਼ਿਵ ਸੈਨਾ ਨੇ ਅੱਜ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੋਸ਼ ਲਾਇਆ ਕਿ ਗੈਰ-ਸਮਾਜੀ ਤੱਤ ਬਲਿਊ ਸਟਾਰ ਅਪਰੇਸ਼ਨ 6 ਜੂਨ ਨੂੰ ਲੈ ਕੇ ਪੰਜਾਬ ਅੰਦਰ ਗੜਬੜ ਫੈਲਾਉਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

- ਜਗਬਾਣੀ ਅਨੁਸਾਰ "ਸ਼ਿਵ ਸੈਨਾ ਨੇਤਾ ਦੇ ਦਫਤਰ ‘ਤੇ ਹੋਈ ਫਾਇਰਿੰਗ"

ਲੁਧਿਆਣਾ (ਤਰੁਣ, ਰਿਸ਼ੀ) – ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਨੇਤਾ ਆਰ. ਡੀ. ਪੁਰੀ ਦੇ ਦਫਰਤ ‘ਚ ਇਕ ਨਕਾਬਪੋਸ਼ ਨੌਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੇ ਸਮੇਂ ਆਰ. ਡੀ. ਪੁਰੀ ਆਪਣੇ ਆਫਿਸ ‘ਚ ਆਰਾਮ ਕਰ ਰਿਹਾ ਸੀ, ਜਿਸ ‘ਚ ਉਹ ਵਾਲ-ਵਾਲ ਬਚ ਗਿਆ। ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਈਸ਼ਵਰ ਸਿੰਘ, ਡੀ. ਸੀ. ਪੀ. ਹਰਸ਼ ਬਾਂਸਲ, ਏ. ਸੀ. ਪੀ. ਰਮਨੀਸ਼ ਚੌਧਰੀ ਥਾਣਾ ਡਵੀਜ਼ਨ ਨੰ. 2, 3, 6 ਅਤੇ ਥਾਣਾ ਦਰੇਸੀ ਦੇ ਇੰਚਾਰਜ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ, ਜਿਸਦੇ ਬਾਅਦ ਸਾਰਾ ਇਲਾਕਾ ਪੁਲਸ ਛਾਉਣੀ ‘ਚ ਬਦਲ ਗਿਆ। ਹਾਦਸਾ ਥਾਣਾ ਡਵੀਜ਼ਨ ਨੰ 3 ਦੇ ਅਧੀਨ ਆਉਂਦੇ ਖੇਤਰ ਕਸ਼ਮੀਰ ਨਗਰ ‘ਚ ਮੰਗਲਵਾਰ ਦੁਪਹਿਰ ਦਾ ਹੈ। ਸ਼ਿਵ ਸੈਨਾ ਨੇਤਾ ‘ਤੇ ਹੋਏ ਹਮਲੇ ਦੀ ਖਬਰ ਅੱਗ ਦੀ ਤਰ੍ਹਾਂ ਤੇਜ਼ੀ ਨਾਲ ਸ਼ਹਿਰ ‘ਚ ਫੈਲਦੇ ਹੀ ਸੈਂਕੜਿਆਂ ਦੀ ਸੰਖਿਆਂ ‘ਚ ਸ਼ਿਵ ਸੈਨਾ ਵਰਕਰ ਇਕੱਠੇ ਹੋ ਗਏ, ਜਿਨ੍ਹਾਂ ਨੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਜਦਕਿ ਤੁਰੰਤ ਪੁਲਸ ਕਾਰਵਾਈ ਦੇ ਬਾਵਜੂਦ ਸੈਂਕੜੇ ਸ਼ਿਵ ਸੈਨਾ ਦੇ ਵਰਕਰਾਂ ਨੇ ਜਮ ਗੁੰਡਾਗਰਦੀ ਕਰਦੇ ਹੋਏ ਕਈ ਦੁਕਾਨਾਂ ‘ਚ ਭੰਨ-ਤੋੜ ਕਰਕੇ ਉਨ੍ਹਾਂ ਨੂੰ ਜਬਰਨ ਬੰਦ ਕਰਨ ਦਾ ਯਤਨ ਕੀਤਾ।

ਜਾਣਕਾਰੀ ਦਿੰਦੇ ਹੋਏ ਆਰ. ਡੀ. ਪੁਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਦੁਪਹਿਰ ਕਰੀਬ 3 ਵਜੇ ਦਾ ਹੈ। ਜਦ ਕਸ਼ਮੀਰ ਨਗਰ ਸਥਿਤ ਦਫਤਰ ‘ਚ ਬੈਠਾ ਹੋਇਆ ਸੀ। ਨਾਕਾਬਪੋਸ਼ ਇਕ ਨੌਜਵਾਨ ਨੇ ਇਮਾਰਤ ‘ਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਧਮਾਕੇ ਦੀ ਆਵਾਜ਼ ਸੁਣ ਕੇ ਉਸਨੇ ਜ਼ਮੀਨ ‘ਤੇ ਡਿੱਗ ਕੇ ਆਪਣੀ ਜਾਨ ਬਚਾਈ। ਪਿਸਤੌਲ ਦੀਆਂ ਗੋਲੀਆਂ ਸ਼ੀਸ਼ੇ ਤੋੜਦੀਆਂ ਹੋਈਆਂ ਦੀਵਾਰ ‘ਚ ਜਾ ਲੱਗੀਆਂ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸੀ ਸਫੈਦ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਜੋ ਫਾਇਰਿੰਗ ਕਰਨ ਦੇ ਬਾਅਦ ਗਊਸ਼ਾਲਾ ਰੋਡ ਵੱਲ ਫਰਾਰ ਹੋ ਗਏ।

ਪੁਲਸ ਕਮਿਸ਼ਨਰ ਈਸ਼ਵਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਤਿੰਨ ਖੋਲ੍ਹ ਬਰਾਮਦ ਹੋਏ ਹਨ। ਥਾਣਾ ਡਵੀਜ਼ਨ ਨੰ 3 ‘ਚ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਇਰਾਦਾ ਕਤਲ ਦੇ ਦੋਸ਼ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਪੁਲਸ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦਾ ਸਹਾਰਾ ਲੈ ਰਹੀ ਹੈ। ਉਥੇ ਸ਼ਿਵ ਸੈਨਾ ਵਰਕਰਾਂ ਵਲੋਂ ਕੀਤੀ ਗਈ ਭੰਨ-ਤੋੜ ਸਬੰਧੀ ਵੀ ਜਾਂਚ ਕੀਤੀ ਜ ਰਹੀ ਹੈ।

ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋਇਆ ਹਮਲਾਵਰ

ਥਾਣਾ ਇੰਚਾਰਜ ਬ੍ਰਿਜ ਮੋਹਨ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਪੁਲਸ ਨੇ ਜਦ ਜਾਂਚ ਸ਼ੁਰੂ ਕੀਤੀ ਤਾਂ ਆਰ. ਡੀ. ਪੁਰੀ ਦੇ ਦਫਤਰ ‘ਚ ਲੱਗੇ ਕੈਮਰੇ ‘ਚ ਹਮਲਾਵਰ ਕੈਦ ਤਾਂ ਹੋ ਗਿਆ ਪਰ ਹਮਲਾਵਰ ਦਾ ਧੜ ਹੀ ਕੈਮਰੇ ‘ਚ ਆਇਆ। ਜਿਸਦੇ ਬਾਅਦ ਜਦ ਪੁਲਸ ਨੇ ਆਸ-ਪਾਸ ਦੀਆਂ ਇਮਾਰਤਾਂ ‘ਚ ਲੱਗੇ ਕੈਮਰਿਆਂ ਨੂੰ ਖੰਗਾਲਿਆ ਤਾਂ ਇਲਾਕੇ ਦੀ ਇਕ ਫੈਕਟਰੀ ਦੇ ਬਾਹਰ ਲੱਗੇ ਕੈਮਰੇ ‘ਚ ਹਮਲਾਵਰ ਕੈਦ ਹੋ ਗਿਆ। ਪੁਲਸ ਨੇ ਕੈਮਰੇ ਦੀ ਫੁਟੇਜ਼ ਨੂੰ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਬਾਕੀ ਪਾਠਕ ਸਿਆਣੇ ਹਨ, ਆਪ ਹੀ ਸਮਝ ਲੈਣ ਕੇ ਕੀ ਚਲ੍ਹ ਰਿਹਾ?

ਉਪਰੋਕਤ ਖਬਰਾਂ ਵੀਡੀਉ ਆਦਿ ਤੋਂ ਹਰ ਬੰਦਾ ਸਮਝ ਸਕਦਾ ਹੈ, ਇਹ ਕੀ ਕਹਿਣਾ ਚਾਹੁੰਦੇ ਹਨ ਤੇ ਕੀ ਕਰਨਾ ਚਾਹੁੰਦਾ ਹਨ? ਕਾਰਨ ਕੋਈ ਵੀ ਹੋਵੇ ਪਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਵਿਚ ਕੋਈ ਕਸਰ ਨਹੀ ਛੱਡੀ ਜਾ ਰਹੇ।

ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਪ੍ਰਤੀਕਰਮ-

ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹਨਾਂ ਦੀ ਆਪਣੀ ਹੀ ਚਾਲ ਹੈ ਸਰਕਾਰੀ ਸੁਰੱਖਿਆ ਲੈਣ ਲਈ। "ਪਹਿਲਾਂ ਤਾਂ ਚੱਕੀ ਹੋਈ ਲੰਬੜਾਂ ਦੀ, ਥਾਨੇਦਾਰ ਦੇ ਬਰਾਬਰ ਬੋਲੇ" ਵਾਂਗੂੰ ਸਰਕਾਰ ਦੇ ਚੱਕੇ ਚਕਾਏ ਭਿੰਡਰਾਂਵਾਲੇ ਪੋਸਟਰ ਪਾੜਦੇ ਰਹੇ ਹਨ ਜਦੋਂ ਵੇਹਲੇ ਹੋਕੇ ਸੋਚਦੇ ਹਨ ਕੇ ਆਪਾਂ ਕੀ ਲੈਣਾ ਹੈ ਐਵੇਂ ਹੀ ਕੋਈ ਨੁਕਸਾਨ ਨਾ ਕਰ ਜਾਵੇ ਫਿਰ ਦਿਲ ਡੋਲਦਾ, ਹੁਣ ਗੰਨਮੈਨ ਲਈ ਸ਼ਾਇਦ ਇਨ੍ਹਾਂ ਨੇ ਆਪਣੇ ਹੀ ਵਰਕਰ ਤੋਂ 2 ਫ਼ਾਇਰ ਕਰਵਾ ਲੈ ਹੋਣੇ ਨੇ, ਕਿਉਂਕਿ ਸਾਰੇ ਸਿਵ ਸੈਨਕਾਂ ਕੋਲ ਅਸਲਾ ਅਤੇ ਹਥਿਆਰ ਹਨ, ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀ ਕਰਤੂਤ ਹੈ , ਇਥੇ ਕੋਈ ਹਿੰਦੂ ਸਿਖ ਦਾ ਝਗੜਾ ਨਹੀ ਸਾਨੂੰ ਤਾਂ ਸਾਰੇ ਹੀ ਭਰਾਵਾ ਵਾਂਗੂੰ ਹੀ ਮਿਲਦੇ ਹਨ ਕੋਈ ਤਲਖੀ ਨਹੀ ਕਿਸੇ ਵੀ ਥਾਂ ਤੇ ਸਿਰਫ ਇਹ ਕੁਝ ਸ਼ਰਾਰਤੀ ਦਿਮਾਗ ਵਾਲੇ ਹੀ ਹਨ ਜੋ ਮਹੌਲ ਖਰਬ ਕਰਨਾ ਚਾਹੁੰਦੇ ਹਨ, ਸੋ ਪੁਲਿਸ ਨੂੰ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਰਨ ਦੀ ਥਾਂ ਇਹਨਾਂ ਤੋਂ ਵੀ ਪੂਰੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀ ਲੜਾਈ ਸਟੇਟ ਨਾਲ ਹੈ ਨਾਂ ਕਿ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਨਾਲ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top