Share on Facebook

Main News Page

ਆਓ ਰਲ਼ ਕੇ ਸਿੱਖੀ ਬਚਾਈਏ, ਸਾਧ ਪਾਖੰਡੀਆਂ ਤੋਂ…
- ਇੰਟਰਨੈਸ਼ਨਲ ਸਾਧ ਭਜਾਊ ਖਾਲਸਾ, ਕੈਲਗਰੀ, ਕਨੇਡਾ

10 ਜੂਨ ਸੋਮਵਾਰ ਨੂੰ ਗੁਰਦੁਆਰਾ ਰਾਮਦਾਸ ਦਰਬਾਰ ਵਿਖੇ ਮੁਜਾਹਰੇ ਵਿੱਚ ਸ਼ਾਮਿਲ ਹੋਵੋ!

ਸਾਧ ਸੰਗਤ ਜੀ, ਅਸੀਂ ਆਪ ਜੀ ਨੂੰ ਸੂਚਿਤ ਕਰ ਰਹੇ ਹਾਂ ਕਿ 10 ਜੂਨ ਨੂੰ ਕੈਲਗਰੀ ਦੇ ਗੁਰਦੁਆਰਾ ਰਾਮਦਾਸ ਦਰਬਾਰ 5225-84 St. NE ਵਿਖੇ ਅਖੌਤੀ ਸਾਧ ਤੇ ਆਰ. ਐਸ. ਐਸ. ਦਾ ਪ੍ਰਚਾਰਕ ਹਰੀ ਸਿੰਘ ਰੰਧਾਵਾ ਪਹੁੰਚ ਰਿਹਾ ਹੈ, ਜੋ ਕਿ ਆਪਣੀਆਂ ਗੁਰਮਤਿ ਵਿਰੋਧੀ ਮਨਮਤੀ ਗੱਪਾਂ ਸੁਣਾਉਣ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਸਿੱਖ ਸੰਗਤਾਂ ਨੇ ਇਸਦੀ ਪਿਛਲੇ ਸਾਲ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਫੇਰੀ ਦੌਰਾਨ ਭਾਰੀ ਵਿਰੋਧ ਕੀਤਾ ਸੀ, ਜਿਸਦੇ ਨਤੀਜੇ ਵਜੋਂ ਇਸ ਵਾਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਪ੍ਰਬੰਧਕਾਂ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ, ਇਸਨੂੰ ਗੁਰਦੁਆਰਾ ਸਾਹਿਬ ਵਿੱਚ ਆਉਣ ਦੀ ਇਜ਼ਾਜਤ ਨਹੀਂ ਦਿੱਤੀ, ਜੋ ਕਿ ਸ਼ਲਾਘਾਯੋਗ ਕਦਮ ਹੈ।

ਪਰ ਉਨ੍ਹਾਂ ਹੀ ਪ੍ਰਬੰਧਕਾਂ ਦੇ ਸਾਥੀ ਇੱਕ ਧੜੇ ਦੇ ਕਮੇਟੀ ਮੈਂਬਰਾਂ ਤੇ ਉਨ੍ਹਾਂ ਦੇ ਸਮਰਥਕ ਸਿੱਖ ਯੂਥ ਗਰੁੱਪ (ਜੋ ਕਿ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਕਬਜਾ ਕਰਨ ਲਈ ਬੜਾ ਕਾਹਲਾ ਹੈ) ਨੇ ਸਿਆਸਤ ਖੇਡਦੇ ਹੋਏ ਆਪਣੀ ਲੜਾਈ, ਗੁਰੂ ਰਾਮਦਾਸ ਦਰਬਾਰ ਦੇ ਪ੍ਰਬੰਧਕਾਂ ਸਿਰ ਪਾਉਣ ਦੀ ਸਾਜ਼ਿਸ਼ ਕੀਤੀ ਹੈ। ਜਿਸ ਬਾਰੇ ਜਾਗਰੂਕ ਸੰਗਤਾਂ ਨੇ ਗੁਰੂ ਰਾਮਦਾਸ ਦਰਬਾਰ ਦੇ ਪ੍ਰਧਾਨ ਤੇ ਹੋਰ ਕਮੇਟੀ ਮੈਂਬਰਾਂ ਨਾਲ ਮੀਟਿੰਗਾਂ ਕਰਕੇ ਇਹ ਸੱਚ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਮਿ. ਰੰਧਾਵਾ ਦੀਆਂ ਗੁਰਮਤਿ ਵਿਰੋਧੀ ਗੱਪਾਂ ਦੇ ਯੂ ਟਿਊਬ 'ਤੇ ਪਏ ਸਬੂਤ ਵੀ ਪੇਸ਼ ਕੀਤੇ ਗਏ, ਪਰ ਪ੍ਰਬੰਧਕਾਂ ਨੇ ਸੰਗਤ ਦੀ ਕੋਈ ਵੀ ਗੱਲ ਮੰਨਣ ਤੋਂ ਨਾ ਕਰ ਦਿੱਤੀ ਤੇ ਹੈਂਕੜਬਾਜੀ ਦਾ ਸਬੂਤ ਦਿੰਦੇ ਹੋਏ, ਹਰੀ ਸਿੰਘ ਨੂੰ ਸੱਦਣ ਦਾ ਫੈਸਲਾ ਕਾਇਮ ਰੱਖਿਆ ਹੈ। ਇਨ੍ਹਾਂ ਪ੍ਰਬੰਧਕਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਰਾਮਦਾਸ ਗੁਰਦੁਆਰਾ ਸੰਗਤ ਦਾ ਨਹੀਂ, ਸਗੋਂ ਕੁਝ ਪਰਿਵਾਰਾਂ ਦੀ ਨਿੱਜੀ ਮਲਕੀਅਤ ਹੈ ਤੇ ਉਹ ਜਿਸਨੂੰ ਚਾਹੁਣ ਬੁਲਾ ਸਕਦੇ ਹਨ ਤੇ ਜਿਸਨੂੰ ਚਾਹੁਣ ਨਾ ਬੁਲਾਉਣ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਸਾਧ ਭਜਾਊ, ਜਥੇ ਦੇ ਨੌਜਵਾਨਾਂ ਨੇ ਹਰੀ ਸਿੰਘ ਰੰਧਾਵਾ ਦਾ ਜੂਨ 10 ਸੋਮਵਾਰ ਨੂੰ ਜ਼ਬਰਦਸਤ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਮੁਜ਼ਾਹਰਾ ਕਰਨ ਲਈ ਕੈਲਗਰੀ ਸਿਟੀ ਪੁਲਿਸ ਕੋਲੋਂ ਪਰਮਿਟ ਲਿਆ ਜਾ ਚੁੱਕਾ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਓ ਏਕਤਾ ਦਾ ਸਬੂਤ ਦਿੰਦੇ ਹੋਏ, ਭਾਰੀ ਗਿਣਤੀ ਵਿੱਚ ਮੁਜ਼ਾਹਰੇ ਵਿੱਚ ਸ਼ਾਮਿਲ ਹੋਈਏ ਤੇ ਸਾਧ ਲਾਣੇ ਨੂੰ ਭਾਜੜਾਂ ਪਾਈਏ।

ਅਖੌਤੀ ਸਾਧ ਹਰੀ ਸਿੰਘ ਰੰਧਾਵਾ ਦਾ ਵਿਰੋਧ ਕਿਉਂ?

1. ਕਿਉਂਕਿ ਗੁਰੂ ਸਾਹਿਬਾਨ ਦੀ ਮਨੁੱਖੀ ਬਰਾਬਰਤਾ ਦੀ ਵਿਚਾਰਾਧਾਰਾ ਦੇ ਉਲਟ ਹਰੀ ਸਿੰਘ ਵਲੋਂ ਬੀਬੀਆਂ ਨੂੰ ਅਪਵਿੱਤਰ ਕਿਹਾ ਜਾਂਦਾ ਹੈ, ਤੇ ਉਨ੍ਹਾਂ ਦੇ ਮਾਸਿਕ ਧਰਮ ਦੌਰਾਨ ਪਾਠ ਕਰਨ ਜਾਂ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾਉਣ ਦਾ ਪ੍ਰਚਾਰ ਕਰਦਾ ਹੈ। ਦੇਖੋ ਯੂ ਟਿਊਬ ਲਿੰਕ: http://www.youtube.com/watch?v=0qPdXo-rHrc&feature=youtu.be

 

2. ਕਿਉਂਕਿ ਇਹ ਸਾਧ ਸਿੱਖਾਂ ਸਮੇਤ ਘੱਟ ਗਿਣਤੀ ਲੋਕਾਂ ਦੀ ਵਿਰੋਧੀ ਜਮਾਤ ਆਰ. ਐਸ. ਐਸ. ਦਾ ਏਜੰਟ ਹੈ। ਦੇਖੋ ਯੂ ਟਿਊਬ ਲਿੰਕ: http://www.youtube.com/watch?v=ZBuJN_uzUaw&feature=youtu.be

 

3. ਕਿਉਂਕਿ ਇਹ ਸਾਧ ਸਿੱਖ ਕੌਮ ਦੀ ਵੱਖਰੀ ਸ਼ਾਨ ਦੇ ਪ੍ਰਤੀਕ ਪੰਥ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਵਿਰੋਧੀ ਸੰਤ ਸਮਾਜ ਦਾ ਸਰਗਰਮ ਮੈਂਬਰ ਹੈ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਪਿਛਲੇ ਸਾਲ ਆਰ. ਐਸ. ਐਸ. ਦੇ ਇਸ਼ਾਰੇ ਅਤੇ ਤਖਤਾਂ ਦੇ ਜਥੇਦਾਰਾਂ ਦੀ ਮਿਲੀ ਭੁਗਤ ਨਾਲ ਬ੍ਰਾਹਮਣੀਕਰਨ ਕੀਤਾ ਸੀ।

4. ਕਿਉਂਕਿ ਇਹ ਸਾਧ ਉਸ ਸੰਤ ਸਮਾਜ ਦਾ ਮੋਹਰੀ ਲੀਡਰ ਹੈ, ਜਿਸਨੇ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ 1994 ਵਿੱਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਮੁਕਾਬਲੇ ਤੇ ਆਪਣੀ ਮਰਿਯਾਦਾ ਛਾਪ ਕੇ ਵੰਡਣ ਦਾ ਗੁਨਾਹ ਕੀਤਾ ਸੀ, ਜੋ ਕਿ ਸਫਲ ਨਹੀਂ ਹੋਇਆ ਸੀ।

5. ਕਿਉਂਕਿ ਇਹ ਸਾਧ ਭਾਰਤੀ ਖੁਫੀਆ ਏਜੰਸੀਆਂ ਦੇ ਇਸ਼ਾਰੇ ਤੇ ਹੋਰ ਕਈ ਸਾਧਾਂ ਵਾਂਗ 20 ਸਾਲ ਝੂਠ ਬੋਲਦਾ ਰਿਹਾ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜੂਨ 1984 ਵਿੱਚ ਸ਼ਹੀਦ ਨਹੀਂ ਹੋਏ ਸਨ, ਸਗੋਂ ਲੁਕ ਕੇ ਭੱਜ ਗਏ ਸਨ।

6. ਕਿਉਂਕਿ ਇਹ ਸਾਧ ਪ੍ਰਚਾਰ ਕਰਦਾ ਹੈ ਕਿ ਬਹੁਤ ਸਾਰੇ ਪੁਰਾਤਨ ਸ਼ਹੀਦ ਸਿੰਘ (ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬੰਦਾ ਸਿੰਘ ਬਹਾਦਰ ਆਦਿ) ਅਨੰਦਪੁਰ ਕੋਲ ਕਿਸੇ ਪਹਾੜੀ ਵਿੱਚ ਬਣੀ ਗੁਫਾ ਵਿੱਚ 300 ਸਾਲ ਤੋਂ ਲੁਕ ਕੇ ਬੈਠੇ ਹਨ ਤੇ ਉਨ੍ਹਾਂ ਕੋਲ ਪਾਉਣ ਲਈ ਕੱਪੜੇ ਵੀ ਨਹੀਂ ਹਨ। ਦੇਖੋ ਯੂ ਟਿਊਬ ਲਿੰਕ: http://www.youtube.com/watch?v=sYAERIV-ZJE&feature=youtu.be

 

7. ਕਿਉਂਕਿ ਇਸ ਸਾਧ ਨੇ ਆਪਣੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਸੋਚ ਦਾ ਸਬੂਤ ਦਿੰਦੇ ਹੋਏ, ਆਪਣੀ ਪਿਛਲੀ ਕੈਲਗਰੀ ਫੇਰੀ ਦੌਰਾਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿੱਚ ਕਈ ਸਾਲਾਂ ਤੋਂ ਚਲਦੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਕਰਾ ਕੇ ਅੰਗਰੇਜਾਂ ਵਲੋਂ ਬਨਾਰਸ ਦੇ 5 ਵਿਦਵਾਨ ਪੰਡਤਾਂ ਦੀ ਅਗਵਾਈ ਵਿੱਚ ਕਵੀ ਸੰਤੋਖ ਸਿੰਘ ਤੋਂ ਲਿਖਾਏ ਗੁਰਮਤਿ ਵਿਰੋਧੀ ਮਨਮਤਾਂ ਨਾਲ ਭਰਪੂਰ ਕਿਤਾਬ 'ਸੂਰਜ ਪ੍ਰਕਾਸ਼' ਦੀ ਕਥਾ ਸ਼ੁਰੂ ਕਰਾਈ ਸੀ।

8. ਕਿਉਂਕਿ ਇਹ ਸਾਧ ਆਪਣੀ ਕਥਾ ਵਿੱਚ ਗੱਪ ਮਾਰਦਾ ਹੋਇਆ ਕਹਿੰਦਾ ਹੈ ਕਿ ਰਾਜਸਥਾਨ ਦੇ ਇੱਕ ਪਿੰਡ ਦੀਆਂ ਪਾਥੀਆਂ ਵਿਚੋਂ ਰਾਮ-ਰਾਮ ਤੇ ਪੰਜਾਬ ਦੇ ਇੱਕ ਡੇਰੇ ਦੀਆਂ ਕੰਧਾਂ ਵਿੱਚੋਂ ਵਾਹਿਗੁਰੂ-ਵਾਹਿਗੁਰੂ ਦੀਆਂ ਆਵਾਜਾਂ ਆਉਂਦੀਆਂ ਹਨ, ਜਦ ਕਿ ਇਸਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਦੇਖੋ ਯੂ ਟਿਊਬ ਲਿੰਕ:

ਕੰਧਾਂ 'ਚੋਂ ਰਾਮ ਰਾਮ

ਪਾਥੀਆਂ 'ਚੋਂ ਰਾਮ ਰਾਮ

 

 


9. ਕਿਉਂਕਿ ਇਹ ਸਾਧ ਹਰ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਵਿਰੁੱਧ ਪ੍ਰਚਾਰ ਕਰਦਾ ਹੈ।

10. ਕਿਉਂਕਿ ਇਸ ਸਾਧ ਨੇ ਆਪਣੀ ਕਥਾ ਵਿੱਚ ਇਹ ਵੀ ਗੱਪ ਮਾਰੀ ਹੋਈ ਹੈ ਕਿ ਟਰਾਂਟੋ ਦੇ ਇੱਕ ਘਰ ਦੀ ਬੇਸਮੈਂਟ ਵਿੱਚ ਸ਼ਹੀਦ ਸਿੰਘਾਂ ਦੀ ਰੂਹ (ਭੂਤਾਂ) ਨੇ ਇੱਕ ਅਫਰੀਕਨ ਮੂਲ (ਕਾਲ਼ੀ) ਦੀ ਔਰਤ ਦੇ ਇਸ ਲਈ ਕੁਟਾਪਾ ਚਾੜ੍ਹਿਆ ਕਿਉਂਕਿ ਉਹ ਸਿੰਘਾਂ ਦੇ ਘਰ ਵਿੱਚ ਮੀਟ, ਅੰਡਾ ਬਣਾਉਂਦੀ ਸੀ।

11. ਕਿਉਂਕਿ ਇਹ ਸਾਧ ਇਹ ਪ੍ਰਚਾਰ ਵੀ ਕਰਦਾ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਵਲੋਂ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਤੋਂ ਬਾਗੀ ਹੋ ਕੇ ਆਪਣਾ ਵੱਖਰਾ ਉਦਾਸੀ ਮੱਤ ਚਲਾਉਣ ਵਾਲੇ ਸ੍ਰੀ ਚੰਦ ਦੀ ਕ੍ਰਿਪਾ ਨਾਲ ਮਿਲੀ ਸੀ। ਦੇਖੋ ਯੂ ਟਿਊਬ ਲਿੰਕ: http://www.youtube.com/watch?v=ASbxCuhTAyI&feature=youtu.be

 

12. ਕਿਉਂਕਿ ਇਹ ਸਾਧ ਉਨ੍ਹਾਂ ਪਾਖੰਡੀ, ਬਲਾਤਕਾਰੀ ਤੇ ਸਮਾਜ ਵਿਰੋਧੀ ਸਾਧਾਂ (ਜਿਵੇਂ ਕਿ ਧਨਵੰਤ ਸਿੰਘ ਜੋ ਹੁਣ ਜ਼ੇਲ ਵਿੱਚ ਹੈ, ਦਲਜੀਤ ਸਿੰਘ ਸ਼ਿਕਾਗੋ, ਜੋ ਕਿ ਹੁਣੇ ਜੇਲ ਵਿਚੋਂ ਆਇਆ ਹੈ, ਮਾਨ ਸਿੰਘ ਪਿਹੋਵੇਵਾਲਾ ਜੋ ਜਲਦੀ ਜੇਲ ਜਾਣ ਵਾਲਾ ਹੈ, ਰਣਜੀਤ ਸਿੰਘ ਢੱਡਰੀਆਂਵਾਲਾ ਜੋ ਜੇਲ ਜਾਣ ਵਾਲਾ ਹੈ ਆਦਿ) ਦਾ ਸਾਥੀ ਹੈ, ਜੋ ਕਿ ਆਪਣੇ ਕੁਕਰਮਾਂ ਕਰਕੇ ਜ਼ੇਲਾਂ ਵਿੱਚ ਹਨ ਜਾਂ ਕੋਰਟ ਕੇਸ ਚੱਲ ਰਹੇ ਹਨ। ਇਸਨੇ ਆਪਣੀ ਸਾਥੀ ਸਾਧਾਂ ਦੀਆਂ ਸਮਾਜ ਵਿਰੋਧੀ ਕਰਤੂਤਾਂ ਵਿਰੁੱਧ ਕਦੇ ਮੂੰਹ ਨਹੀਂ ਖੋਲਿਆ।

13. ਕਿਉਂਕਿ ਇਹ ਸਾਧ ਵੀ ਹੋਰ ਸਾਧਾਂ ਵਾਂਗ ਆਪਣੇ ਨਾਮ ਨਾਲ ਨਕਲੀ ਡਿਗਰੀ 'ਸੰਤ' ਲਗਾਉਂਦਾ ਹੈ, ਜਦਕਿ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਸਿੱਖ ਸੰਸਥਾ ਜਾਂ ਜਥੇਬੰਦੀ ਨੇ ਇਸ ਸਾਧ ਸਮੇਤ ਕਿਸੇ ਵੀ ਸਾਧ ਨੂੰ ਕਦੇ ਕੋਈ ਅਜਿਹੀ ਡਿਗਰੀ ਜਾਂ ਅਹੁਦਾ ਜਾਂ ਸਨਮਾਨ ਨਹੀਂ ਦਿੱਤਾ, ਇਸ ਲਈ ਇਸਨੇ ਕਦੇ ਸੰਗਤ ਨੂੰ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਇਸਨੂੰ ਇਹ ਡਿਗਰੀ ਕਦੋਂ, ਕਿਸਨੇ ਤੇ ਕਿੱਥੇ ਦਿੱਤੀ ਸੀ?

Please forward this to your friends and also ask them to sign on petition. Forward it to your local media friends for publicity.

Click here to sign the petition


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top