Share on Facebook

Main News Page

ਦੇਹ ਸ਼ਿਵਾ ਬਰ ਮੋਹੇ
- ਪ੍ਰੇਮ ਸਿੰਘ

ਕੀ ਸਿੰਘਾਂ ਦੇ ਕੌਮੀ ਗੀਤ ਵਿਚ ਸ਼ਿਵਾ ਦੇ ਅਰਥ ਅਕਾਲ ਪੁਰਖ ਹੈ ਜਾਂ ਸ਼ਿਵ ਜੀ ਤੇ ਚੰਡਕਾ/ਦੁਰਗਾ ਦੇਵੀ ਹੈ। ਆਪ ਜੀ ਦੀ ਜਾਣਕਾਰੀ ਵਾਸਤੇ! ਕਿ ਦੇਵੀ ਇਕੋ ਹੈ ਜਿਸ ਦੇ 700 (ਸਪਤਸ਼ਤੀ/ਸੱਤ ਸੌ ਨਾਵਾਂ ਵਾਲੀ) ਨਾਂ ਹਨ। ਇਹ ਰਚਨਾ ਮਾਰਕੰਡੇ ਪੁਰਾਨੇ ਪੁਰਾਨ ਵਿਚੋਂ ਲਈ ਗਈ ਹੈ। ਅੰਤ ਵਿਚ ਲਿਖੀ ਉਕਤੀ ਵਿਚ ਸਾਫ ਦੇਖਿਆ ਜਾ ਸਕਦਾ ਹੈ। ਇਸ ਰਚਨਾ ਦੇ ਕੁਲ 232 ਬੰਦ ਹਨ। ੴ ਵਾਹਿਗੁਰੂ ਜੀ ਕੀ ਫਤਹਿ॥ ਸ੍ਰੀ ਭਗਉਤੀ ਜੀ ਸਹਾਇ॥ ਹੁਣ ਚੰਡੀ ਚਰਿਤ੍ਰ (ਉਕਤ-ਬਿਲਾਸ) ਲਿਖਦੇ ਹਾਂ॥ ਪਾਤਿਸ਼ਾਹੀ 10॥ ਨਾਲ ਅਰੰਭ ਹੁੰਦੀ ਹੈ।

ਜਦ ਆਪਾਂ "ਦੇਹਿ ਸ਼ਿਵਾ ਬਰ ਮੋਹੇ" ਵਾਲੇ ਸਵਯੈ ਤੋਂ ਪਹਿਲਾਂ ਵਾਲੇ ਤੇ ਉਸ ਤੋਂ ਬਾਅਦ ਵਾਲੇ ਬੰਦ ਪੜ੍ਹਾਂਗੇ ਤਾਂ ਸਾਰੀ ਗਲ ਸਾਫ ਹੋ ਜਾਂਏਗੀ, ਕਿ ਇਹ ਕੀ ਮਾਜਰਾ ਹੈ।

ਚੰਡੀ ਚਰਿਤ੍ਰ (ਉਕਤ ਬਿਲਾਸ) ਦੇ ਦੂਜੇ ਤੇ ਤੀਜੇ ਬੰਦ ਵਿਚ ਲਿਖਿਆ ਮਿਲਦਾ ਹੈ;

ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛ ਮੋ ਪਰਿ ਹੋਏ।
ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ।2।

ਜੋਤਿ ਜਗਮਗੇ ਜਗਤ ਮੈ ਚੰਡ ਚਮੁੰਡ ਪ੍ਰਚੰਡ।
ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ।3।


ਭਾਵ:- ਹੇ ਕਿਰਪਾ ਦੇ ਸਾਗਰ! ਜੇ ਤੇਰੀ ਕ੍ਰਿਪਾ ਮੇਰੇ ਉਤੇ ਹੋਏ, (ਤਾਂ) ਦੁਰਗਾ ਦੀ ਕਥਾ ਦੀ ਰਚਨਾ ਕਰਾਂ ਅਤੇ ਸਾਰੀ ਕਵਿਤਾ ('ਬਾਣੀ') ਸ੍ਰੇਸ਼ਠ ਹੋ ਜਾਏ।2।

(ਜਿਸ ਦੀ) ਜੋਤਿ ਜਗਤ ਵਿਚ ਜਗਮਗਾ ਰਹੀ ਹੈ, (ਜੋ) ਚੰਡ ਅਤੇ ਮੁੰਡ (ਨੂੰ ਮਾਰਨ ਵਾਲੀ ਬਹੁਤ) ਪ੍ਰਚੰਡ ਹੈ, (ਜਿਸ ਦੀਆਂ) ਭੁਜਾਵਾਂ ਦੇ ਡੰਡੇ ਦੈਂਤਾਂ ਨੂੰ ਦੰਡ ਦੇਣ ਵਾਲੇ ਹਨ ਅਤੇ (ਜੋ) ਧਰਤੀ ਦੇ ਨੌਂ ਖੰਡਾਂ ਨੂੰ ਸੁਸੱਜਿਤ ਕਰਨ ਵਾਲੀ ਹੈ।3।

ਪ੍ਰਥਮ ਨਧੁ ਕੈਟ ਮਦ ਮਥਨ ਮਹਿਖਾਸਰ ਮਾਨ ਮਰਦਨ ਕਰਨ ਤਰੁਨਿ ਬਰ ਬੰਡਕਾ।
ਦੂਮ੍ਰ ਦ੍ਰਿਗ ਧਰਨ ਧਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ।
ਰਕਤ ਬੀਰਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕ।
ਸੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ
। ਪੰਨਾ; 129 (ਬੰਦ230)

ਭਾਵ:- ਪਹਿਲਾਂ ਮਧੁ ਅਤੇ ਕੈਟਭ (ਦੈਂਤਾਂ) ਦਾ ਘਮੰਡ ਤੋੜਨ ਵਾਲੀ, ਫਿਰ ਮਹਿਖਾਸੁਰ ਦਾ ਮਾਣ ਮਾਲਣ ਵਾਲੀ, ਵਰ ਦੇਣ ਵੇਲੇ ਸੰਕੋਚ ਨ ਕਰਨ ਵਾਲੀ, ਧੂਮ੍ਰਲੋਚਨ ਵਰਗੇ ਨੂੰ ਟੋਟੇ ਟੋਟੇ ਕਰਨ ਵਾਲੀ, ਰਕਤ-ਬੀਜ ਨੂੰ ਮਾਰਨ ਅਤੇ (ਉਸ ਦਾ) ਲਹੂ ਪੀਣ ਵਾਲੀ ਵੈਰੀਆਂ ਨੂੰ ਦਲਣ ਵਾਲੀ, ਨਿਸ਼ੁੰਭ ਨਾਲ ਕ੍ਰੋਧਿਤ ਹੋ ਕੇ ਜੰਗ ਕਰਨ ਵਾਲੀ, ਸੁੰਭ ਨੂੰ ਬਲ ਪੂਰਵਕ ਤਲਵਾਰ ਨਾਲ ਸੰਘਾਰਨ ਵਾਲੀ ਅਤੇ ਸਾਰੇ ਦੁਸ਼ਟ ਦੈਂਤਾਂ ਦੇ ਦਲ ਨੂੰ ਜਿਤਣ ਵਾਲੀ ਚੰਡੀ ਦੀ ਜੈ ਹੋਵੇ।

ਸ੍ਵੈਯਾ
ਦੇਹ ਸਿਵਾ ਬਰੁ ਮੋਹਿ ਇਹੇ ਸ਼ੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋ।
*ਅਰੁ ਸਿਖ ਹੋ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਰਨ ਮੈ ਤਬ ਜੂਝ ਮਰੋ।
231
( ਕਈ ਬੀੜਾਂ ਵਿਚ ਇਹ ਸਵੈਯਾ ਅੰਤ ਉਤੇ ਅੰਕ 233 ਨਾਲ ਆਇਆ ਹੈ)

ਭਾਵ:- ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ) ਨ ਟਲਾਂ। ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ।* ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਂਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ।231।

ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।
ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕੱਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ
।232।

ਭਾਵ:- ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰ-ਰਸ ਵਿਚ ਲਿਖੀ ਹੈ। ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ ('ਉਕਤਕ') ਲਈ ਇਹ ਕਾਵਿ-ਰਚਨਾ ਕੀਤੀ ਹੈ। 'ਸਤਸਈ' ਦੀ ਇਹ ਪੂਰੀ ਕੱਥਾ ਵਰਣਿਤ ਹੈ। ਜਿਸ (ਮਨੋਰਥ ਲਈ (ਕੋਈ ਪੁਰਸ਼ ਇਸ ਰਚਨਾ ਨੂੰ ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ।232।
AsINਨ ਕੋਇ।
ਜਿਹ ਨਮਿਮਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ
।233।

ਭਾਵ:- ਮੈਂ 'ਸਤਸਈ' (ਦੁਰਗਾ ਸਪਤਸਤੀ) ਗ੍ਰੰਥ ਦੀ ਰਚਨਾ ਕੀਤੀ ਹੈ, ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕੱਥਾ) ਕਹੀ ਹੈ, ਉਸ ਦਾ ਸਹੀ (ਮਨੋਰਥ) ਪੂਰਾ ਕਰੋ।233।

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ। 8।

ਉਕਤੀ:- (ਬਹੁਤੀਆਂ ਬੀੜਾਂ ਵਿਚ ਇਹ ਅਧਿਆਇ ਅੰਤ ਸੂਚਕ ਪੁਸ਼ਪਿਕਾ ਨਹੀਂ ਲਿਖੀ ਹੈ)

ਕੀ ਅਜੇ ਵੀ ਕੋਈ ਗੁੰਜ਼ਾਇਸ਼ ਰਹਿ ਜਾਂਦੀ ਹੈ, ਕਿ ਸ਼ਿਵਾ ਦੇ ਅਰਥ ਸ਼ਿਵ ਜੀ ਅਤੇ ਚੰਡਿਕਾ/ਦੁਰਗਾ ਹੈ? ਦਰਅਸਲ ਦਸਮ ਗ੍ਰਥ ਦੇ ਲਿਖਾਰੀ ਦੇਵੀ ਪੂਜਕ ਹਨ ਅਤੇ ਉਸੇ ਦੀ ਉਪਾਸ਼ਨਾ ਕਰਦੇ ਹਨ। ਸਾਡੀ ਇਹ ਤਰਾਸਦੀ ਹੈ ਕਿ ਅਸੀਂ ਹਰ ਉਸ ਨੂੰ ਅਕਾਲਪੁਰਖ ਕਰ ਕੇ ਮੰਨ ਲੈਂਦੇ ਹਾਂ, ਜਿਸ ਕਿਸੇ ਨਾਲ ਅਕਾਲ ਪੁਰਖ ਵਾਲੇ ਵਿਸ਼ੇਸ਼ਨ ਲਗੇ ਹੁੰਦੇ ਹਨ। ਦਸਮ ਗ੍ਰੰਥ ਦੇ ਲਿਖਾਰੀਆਂ ਦਾ ਸਭੋ ਕੁਝ ਮਹਾਂਕਾਲ ਜਾਂ 700 ਨਾਵਾਂ ਵਾਲੀ ਦੇਵੀ ਹੀ ਹੈ ਤੇ ਉਸ ਦੇ ਹੀ ਗੁਣ ਗਾਏ ਗਏ ਹਨ।

ਭੁਲ ਚੁਕ ਲਈ ਖਿਮਾ ਦਾ ਜਾਚਕ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top