Share on Facebook

Main News Page

ਸਿੱਖ ਮਨਾਂ ਵਿੱਚੋਂ ਨਹੀਂ ਭੁਲਾਇਆ ਜਾ ਸਕਦਾ ਜੂਨ ਅਤੇ ਨਵੰਬਰ 1984
- ਇਕਵਾਕ ਸਿੰਘ ਪੱਟੀ

ਕੈਨੇਡਾ ਦੇ ਵਿਰਾਸਤ ਰੇਡੀਉ ਵੱਲੋਂ ਜੂਨ ’84 ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗ੍ਰਾਮ

ਅੰਮ੍ਰਿਤਸਰ: ਕੈਨੇਡਾ ਦੇ ਮਸ਼ਹੂਰ ਵਿਰਾਸਤ ਮੀਡੀਆ ਦੇ ਵਿਰਾਸਤ ਰੇਡੀਉ ਦੇ ਹੋਸਟ ਸ. ਬਲਜਿੰਦਰ ਸਿੰਘ ਟੰਬਰ ਵੱਲੋਂ ਅੱਜ ਰੇਡੀਉ ਰਾਹੀਂ ਸਰੋਤਿਆਂ ਲਈ ਸਾਕਾ ਦਰਬਾਰ ਸਾਹਿਬ 1984 ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਚਾਲਇਆ ਗਿਆ। ਵਿਰਾਸਤ ਮੈਗਜ਼ੀਨ ਦੇ ਸੰਪਾਦਕ ਅਤੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਰੇਡੀਉ ਰਾਹੀਂ ਕਿਹਾ ਕਿ 29 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਸਿੱਖਾਂ ਨਾਲ ਕੋਈ ਇਨਸਾਫ ਨਹੀਂ ਕੀਤਾ ਗਿਆ, ਜੇ ਭਾਰਤੀ ਨਿਆਂ ਪ੍ਰਣਾਲੀ ਦੀ ਗੱਲ ਛੱਡ ਵੀ ਦਿਤੀ ਜਾਵੇ ਅਤੇ ਆਪਣੀਆਂ ਪੰਥਕ ਕਹਾਉਣ ਵਾਲੀਆਂ ਸਰਕਾਰਾਂ, ਸੰਸਥਾਵਾਂ, ਸਿਰਮੌਰ ਜਥੇਬੰਦੀਆਂ ਦੀ ਗੱਲ ਹੀ ਕੀਤੀ ਜਾਵੇ ਤਾ ਉਕਤ ਸੰਸਥਾਵਾਂ ਨੇ ਵੀ ਕੇਵਲ ਸੰਨ 84 ਨੂੰ ਇੱਕ ਰਾਜਨੀਤਿਕ ਸਟੰਟ ਵੱਜੋਂ ਹੀ ਵਰਤਿਆ ਜਿਸ ਕਰਕੇ ਸਿੱਖਾਂ ਨੂੰ ਇਨਸਾਫ ਲੈਣ ਵਿੱਚ ਹੋਰ ਵੀ ਦੇਰੀ ਦੀ ਸਾਹਮਣਾ ਕਰਨਾ ਪਿਆ ਹੈ ਤੇ ਕਰਨਾ ਪਵੇਗਾ ।

ਉਹਨਾਂ ਕਿਹਾ ਕਿ ਸਿੱਖ ਲੀਡਰਸ਼ਿਪ 29 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਰੈਫਰੰਸ ਲਾਇਬ੍ਰੇਰੀ ਵਾਪਿਸ ਲੈਣ, ਜੇਲਾਂ ਵਿੱਚ ਬੰਦ ਨੌਜਵਾਨੀ ਨੂੰ ਰਿਹਾਅ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਉੱਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬ-ਸਾਈਟ ਤੇ ਸੰਨ 84 ਬਾਰੇ ਕੋਈ ਵੀ ਵਿਸਥਾਰਤ ਜਾਣਕਾਰੀ ਨਹੀਂ ਹੈ । ਇਸ ਮੌਕੇ ਸਰੋਤਿਆਂ ਨੇ ਫੋਨ ਕਾਲ ਕਰਕੇ ਬਲਜਿੰਦਰ ਸਿੰਘ ਟੰਬਰ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਜਿੱਥੇ ਪ੍ਰੋਗ੍ਰਾਮ ਦੀ ਸ਼ਾਲਾਘਾ ਕੀਤੀ, ਉੱਥੇ ਅਕਾਲੀ ਦਲ ਪਾਰਟੀ ਵੱਲੋਂ ਆਪਣਿਆਂ ਵਾਅਦਿਆਂ ਦੀ ਕੀਤੀ ਗਈ ਵਾਅਦਾ ਖਿਲਾਫੀ ਦੀ ਸਖਤ ਨਿੰਦਾ ਕੀਤੀ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top