Share on Facebook

Main News Page

ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ ‘ਤੇ ਦਿੱਲੀ ਨਿਗਮ ਵੱਲੋਂ ਰੋਕ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਨਵੰਬਰ ੧੯੮੪ ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਉਸਾਰੀ ਜਾਣ ਵਾਲੀ ਯਾਦਗਾਰ ਨੂੰ ਦਿੱਲੀ ਨਗਰ ਨਿਗਮ ਨੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਉਸਾਰੀ ਤੇ ਰੋਕ ਲਗਾ ਦਿੱਤੀ ਹੈ।

ਨਿਗਮ ਦੇ ਇਸ ਫੈਸਲੇ ਨੇ ਕਮੇਟੀ ਤੇ ਕਾਬਜ ਬਾਦਲ ਧੜੇ ਦੀ ਹਾਲਤ ‘ਆਪੈ ਫਾਥੜੀਏ ਤੈਨੂੰ ਕੌਣ ਛਡਾਵੈ’ ਵਾਲੀ ਕਰ ਦਿੱਤੀ ਹੈ ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਇਕ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਦਿੱਲੀ ਨਗਰ ਨਿਗਮ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਯਾਦਗਾਰ ਦੇ ਨੀਂਹ ਪੱਥਰ ਰੱਖਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ਵਲੋਂ ਤਿਆਰ ਕੀਤੇ ਜਾ ਰਹੇ ਥੜੇ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ ਤੇ ਕਮੇਟੀ ਪਾਸੋਂ ੨ ਦਿਨ ਵਿਚ ਲਿਖਤੀ ਸਪਸ਼ਟੀ ਕਰਨ ਵੀ ਮੰਗਿਆ ਹੈ। ਕਮੇਟੀ ਵਲੋਂ ਨਗਰ ਨਿਗਮ ਦੇ ਭੇਜੇ ਹੁਕਮ ਦੀ ਕਾਪੀ ਵਿਚ ਸਾਫ ਲਿਖਿਆ ਹੈ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਜਾਇਜ ਕੀਤੀ ਜਾ ਰਹੀ ਉਸਾਰੀ ਬਾਰੇ ਪਹਿਲਾਂ ਵੀ ਨਿਗਮ ਪਾਸ ਸ਼ਿਕਾਇਤ ਪੁਜੀ ਸੀ ।

ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਗੁਰਦੁਆਰਾ ਕੰਪਲੈਕਸ ਅੰਦਰ ਜਮੀਨਦੋਜ ਕਾਰ ਪਾਰਕਿੰਗ ਤੇ ਹੋਰ ਉਸਾਰੀ ਕੀਤੀ ਜਾਣੀ ਹੈ, ਜੋ ਕਿ ਕਿਸੇ ਤਰ੍ਹਾ ਵੀ ਜਾਇਜ ਨਹੀ ਹੈ । ਨਿਗਮ ਅਧਿਕਾਰੀ ਨੇ ਲਿਖਿਆ ਹੈ ਕਿ ਇਸ ਨਜਕਾਇਜ ਉਸਾਰੀ ਲਈ ਦਿਲੀ ਕਮੇਟੀ ਨੂੰ ਪਹਿਲਾਂ ਵੀ ਰੋਕਿਆ ਗਿਆ ਸੀ ਲੇਕਿਨ ਹੁਣ ਪਤਾ ਲੱਗਾ ਜਹੈ ਕਿ ਕੰਪਲੈਕਸ ਵਿਚ ਇਕ ਵਾਰ ਫਿਰ ਨਜਾਇਜ ਉਸਾਰੀ ਕੀਤੀ ਜਾ ਰਹੀ ਹੈ । ਨਿਗਮ ਨੇ ਲਿਖਿਆ ਹੈ ਕਿ ਗੁਰਦੁਆਰਾ ਕੰਪਲੈਕਸ ਵਿਚ ੨ ਫੁਟ ਚੌੜਾ, ਤਿੰਨ ਫੁਟ ਲੰਬਾ ਤੇ ੪ ਫੁਟ ਉਚਾ ਇਕ ਥੜਾ ਬਣਾਇਆ ਜਾ ਰਿਹਾ ਹੈ, ਜੋ ਕਿ ਨਿਗਮ ਦੇ ਐਕਟ ੧੯੯੪ ਦੀ ਉਲੰਘਣਾ ਹੈ। ਨਿਗਮ ਅਧਿਕਾਰੀਆਂ ਨੇ ਅੱਜ ਇਹ ਨੋਟਿਸ ਸਥਾਨਕ ਪੁਲਿਸ ਦੀ ਮਦਦ ਨਾਲ ਉਸਾਰੇ ਜਾ ਰਹੇ ਥੜੈ ਤੇ ਚਿਪਕਾ ਦਿੱਤਾ ਹੈ । ਨਿਗਮ ਨੇ ਕਮੇਟੀ ਅਧਿਕਾਰੀਆਂ ਪਾਸੋਂ ੨ ਦਿਨ ਵਿਚ ਸਪਸ਼ਟੀ ਕਰਨ ਵੀ ਮੰਗ ਲਿਆਂ ਹੈ ।

ਜਿਕਰਯੋਗ ਹੈ ਕਿ ਸਾਲ ੨੦੧੦ ਵਿਚ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਕਮੇਟੀ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨਵੀਨੀਕਰਨ ਦੇ ਨਾਮ ਤੇ ਇਕ ਪ੍ਰੋਜੈਕਟ ਬਨਾਉਣ ਦਾ ਐਲਾਨ ਕੀਤਾ ਸੀ । ਇਸ ਪ੍ਰੌਜੈਕਟ ਦੀ ਉਸਾਰੀ ਦੇ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਉਣ ਲਈ ਪਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸੱਦਾ ਵੀ ਦਿੱਤਾ ਗਿਆ ਸੀ । ਉਸ ਵੇਲੇ ਹੀ ਦਿਲੀ ਵਿਚਲੇ ਬਾਦਲ ਧੜੇ ਨੇ ਡਾ ਮਨਮੋਹਨ ਸਿੰਘ ਨੂੰ ਲਿਖ ਭੇਜਿਆ ਸੀ ਕਿ ਜਿਸ ਪਰੋਜੈਕਟ ਦਾ ਉਹ ੨੯ ਮਈ ੨੦੧੦ ਨੂੰ ਨੀਂਹ ਪੱਥਰ ਰੱਖਣ ਜਾ ਰਹੇ ਹਨ, ਉਸਦਾ ਨਕਸ਼ਾ ਪਾਸ ਨਹੀ ਹੈ, ਗੈਰ ਕਾਨੂੰਨੀ ਹੈ । ਬਾਦਲ ਦਲ ਦੇ ਆਗੂਆਂ ਵਲੋਂ ਰੋਸ ਜਾਹਿਰ ਕਰਨ ਤੇ ਜਿਥੇ ਨਿਗਰ ਨਿਗਮ ਨੇ ਨਵੀਨੀਕਰਣ ਪ੍ਰੋਜੈਕਟ ਤੇ ਰੋਕ ਲਗਾ ਦਿੱਤੀ ਸੀ, ਉਥੇ ਪਰਧਾਨ ਮੰਤਰੀ ਨੇ ਵੀ ਆਪਣਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ ।

ਸ੍ਰ ਸਰਨਾ ਨੇ ਇਹ ਕਹਿ ਕੇ ਨਿਗਮ ਦਾ ਵਿਰੋਧ ਕੀਤਾ ਸੀ ਕਿ ਗੁਰਦੁਆਰਾ ਕੰਪਲੈਕਸ ਵਿਚ ਕਿਸੇ ਉਸਾਰੀ ਲਈ ਦਿਲੀ ਕਮੇਟੀ ਨੂੰ ਨਗਰ ਨਿਗਮ ਦੀ ਇਜਾਜਤ ਦੀ ਲੋੜ ਨਹੀ ਹੈ । ਬਾਅਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ ਸੀ ਜਿਸ ਵਿਚ ਦਿੱਲੀ ਦੀ ਮੁਖ ਮੰਤਰੀ ਸ਼ੀਲਾ ਦੀਕਸ਼ਤ ਹਾਜਰ ਹੋਈ ਸੀ ਹੁ ਣ ਬੀਤੇ ਦਿਨੀ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਨਵੰਬਰ ੮੪ ਦੇ ਸ਼ਹੀਦਾਂ ਦੀ ਯਾਦਗਾਰ ਉਸਾਰੇ ਜਾਣ ਦਾ ਐਲਾਨ ਕੀਤਾ ਸੀ । ਇਸ ਯਾਦਗਾਰ ਦਾ ੧੨ ਜੂਨ ਨੂੰ ਪੰਜ ਸਿੰਘ ਸਾਹਿਬਾਨ ਨੇ ਨੀਂਹ ਪੱਥਰ ਰੱਖਣਾ ਸੀ ਕਿ ਦਿੱਲੀ ਨਿਗਰ ਨਿਗਮ ਦੇ ਨੋਟਿਸ ਨੇ ਦਿੱਲੀ ਕਮੇਟੀ ਦੀ ਨੀਂਦ ਹਰਾਮ ਕਰ ਦਿੱਤੀ ਹੈ ।

ਨਵੀਂ ਦਿੱਲੀ ਨਗਰ ਨਿਗਮ (ਐਨ. ਡੀ. ਐਮ. ਸੀ.) ਨੇ ਨਵੀਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਖੇ ਨਵੰਬਰ, 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ‘ਚ ਬਣਨ ਵਾਲੀ ਯਾਦਗਾਰ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਨਿਗਮ ਨੇ ਸੰਸਦ ਸਾਹਮਣੇ ਗੁਰਦੁਆਰਾ ਰਕਾਬਗੰਜ ਦੇ ਗੇਟ ‘ਤੇ ਯਾਦਗਾਰ ਦਾ ਨੀਂਹ-ਪੱਥਰ ਲਗਾਉਣ ਵਾਸਤੇ ਬਣਾਏ ਜਾਣ ਵਾਲੇ ਥੜ੍ਹੇ ‘ਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਇਕ ਕਾਰਨ ਦੱਸੋ ਨੋਟਿਸ ਚਿਪਕਾ ਕੇ ਯਾਦਗਾਰ ਦੇ ਕੰਮ ਨੂੰ ਰੋਕਣ ਦਾ ਆਦੇਸ਼ ਦਿੱਤਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਨੋਟਿਸ ਨਾ ਮੰਨਣ ‘ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਕੈਦ ਹੋ ਸਕਦੀ ਹੈ।

ਐਨ. ਡੀ. ਐਮ. ਸੀ. ਦੇ ਇਸ ਕਦਮ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਿਚ ਇਕ ਵਫਦ ਨੇ ਦਿੱਲੀ ਪੁਲਿਸ ਦੇ ਡੀ. ਸੀ. ਪੀ. ਤਿਆਗੀ ਅਤੇ ਐਨ. ਡੀ. ਐਮ. ਸੀ. ਦੇ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਇਸ ਮਸਲੇ ‘ਤੇ ਆਪਣਾ ਰੋਸ ਦਰਜ ਕਰਵਾਇਆ ਹੈ। ਨੋਟਿਸ ਤੋਂ ਬਾਅਦ ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰੋਗਰਾਮ ਨੂੰ ਅੱਗੇ ਪਾ ਦੇਵੇਗੀ। ਇਸ ਸਵਾਲ ਦੇ ਜਵਾਬ ‘ਚ ਮਨਜੀਤ ਸਿੰਘ ਨੇ ਕਿਹਾ ਕਿ, ‘ਯਾਦਗਾਰ ਦਾ ਨੀਂਹ-ਪੱਥਰ ਆਪਣੇ ਤੈਅ ਪ੍ਰੋਗਰਾਮ ਮੁਤਾਬਿਕ 12 ਜੂਨ, 2013 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਹੀ ਰੱਖਿਆ ਜਾਵੇਗਾ। ਇਸ ਮਾਮਲੇ ‘ਚ ਸਰਕਾਰ ਵੱਲੋਂ ਅਪਣਾਏ ਜਾ ਰਹੇ ਰਵੱਈਏ ‘ਤੇ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਰੱਖੀ।

ਪਿਛਲੇ ਸਾਲ ਵੀ 5 ਨਵੰਬਰ, 2012 ਨੂੰ ਪੰਜਾਬੀ ਬਾਗ ‘ਤੇ ਬਣਨ ਵਾਲੇ 1984 ਸਿੱਖ ਮੈਮੋਰੀਅਲ ਪਾਰਕ ਦਾ ਉਦਘਾਟਨੀ ਪ੍ਰੋਗਰਾਮ ਦਿੱਲੀ ਨਗਰ ਨਿਗਮ ਵੱਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਹੁਕਮਾਂ ਤਹਿਤ ਦਿੱਲੀ ਪੁਲਿਸ ਦੀ ਮਦਦ ਨਾਲ ਰੁਕਵਾਇਆ ਗਿਆ ਸੀ ਅਤੇ ਹੁਣ ਇਕ ਵਾਰ ਫਿਰ ਦਿੱਲੀ ਸਰਕਾਰ ਦੀ ਸ਼ਹਿ ‘ਤੇ ਨਵੀਂ ਦਿੱਲੀ ਨਗਰ ਨਿਗਮ ਨੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਚ ਬਣਨ ਵਾਲੀ ਯਾਦਗਾਰ ਨੂੰ ਰੁਕਵਾਉਣ ਵਾਸਤੇ ਅੜਿੱਕਾ ਪਾਇਆ ਹੈ।

ਗੁਰਦੁਆਰਾ ਪ੍ਰਧਾਨ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਸਿੱਖ ਆਪਣੇ ਸ਼ਹੀਦਾਂ ਦੀ ਯਾਦਗਾਰ ਇਕ ਸੰਕੇਤਕ ਤੌਰ ‘ਤੇ ਪਾਰਕ ਵਿਚ ਆਪਣੀ ਥਾਂ ‘ਤੇ ਬਣਾਉਣਾ ਚਾਹੁੰਦੇ ਹਨ ਤਾਂ ਐਨ. ਡੀ. ਐਮ. ਸੀ. ਸਾਨੂੰ ਕਾਰਨ ਦੱਸੋ ਨੋਟਿਸ ਭੇਜ ਦਿੰਦੀ ਹੈ। ਇਸ ਮਸਲੇ ‘ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਸਾਰੇ ਕਾਇਦੇ ਕਾਨੂੰਨਾਂ ਨੂੰ ਧਿਆਨ ਵਿਚ ਰੱਖ ਕੇ ਯਾਦਗਾਰ ਦਾ ਮਾਡਲ ਤਿਆਰ ਕਰ ਰਹੀ ਹੈ, ਪਰ ਜੇ ਸਰਕਾਰ ਇਸ ਮਸਲੇ ਨੂੰ ਟਕਰਾਅ ਦਾ ਰੂਪ ਦੇਣਾ ਚਾਹੁੰਦੀ ਹੈ ਤਾਂ ਅਸੀਂ ਇਸ ਲਈ ਤਿਆਰ ਹਾਂ।

ਦਿੱਲੀ ਨਗਰ ਨਿਗਮ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜੇ ਆਪਣੇ ਨੋਟਿਸ ‘ਚ ਲਿਖਿਆ ਹੈ ਕਿ ਨਿਗਮ ਨੂੰ ਪਤਾ ਲੱਗਾ ਹੈ ਕਿ ਗੁਰਦੁਆਰਾ ਰਕਾਬ ਗੰਜ ‘ਚ ਐਨ. ਡੀ. ਐਮ. ਸੀ. ਕਾਨੂੰਨ 1994 ਦੀਆਂ ਧਾਰਾਵਾਂ ਦੀ ਉਲੰਘਣਾ ਕਰਦੇ ਹੋਏ ਇਸ ‘ਤੇ ਗ਼ੈਰਕਾਨੂੰਨੀ ਉਸਾਰੀ ਕੀਤੀ ਜਾ ਰਹੀ ਹੈ। ਇਹ ਉਸਾਰੀ ਇਕ ਖੁੱਲ੍ਹੀ ਥਾਂ ‘ਤੇ 4 ਫੁੱਟ ਦੀ ਉਚਾਈ ‘ਤੇ ਹੀ ਇਕ ਗੈਰਕਾਨੂੰਨੀ ਥੜ੍ਹੇ ਵਜੋਂ ਕੀਤੀ ਗਈ ਹੈ।

ਇਸ ਲਈ ਇਸ ਨੋਟਿਸ ਦੇ ਜਾਰੀ ਹੋਣ ਦੇ 2 ਦਿਨਾਂ ਅੰਦਰ ਕਮੇਟੀ ਨੂੰ ਕਾਰਨ ਦੱਸਣਾ ਹੋਵੇਗਾ ਕਿ ਇਸ ਗੈਰਕਾਨੂੰਨੀ ਉਸਾਰੀ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਜੇ ਕਮੇਟੀ ਮਿੱਥੇ ਸਮੇਂ ‘ਚ ਇਸ ਨੋਟਿਸ ਦਾ ਤਸੱਲੀਬਖਸ਼ ਜਵਾਬ ਨਾ ਦੇ ਸਕੀ ਤਾਂ ਬਿਨਾਂ ਕਿਸੇ ਹੋਰ ਨੋਟਿਸ ਦੇ ਇਹ ਉਸਾਰੀ ਰੋਕ ਦਿੱਤੀ ਜਾਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ 6 ਮਹੀਨੇ ਦੀ ਕੈਦ ਅਤੇ 5000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top