Share on Facebook

Main News Page

ਜੂਨ ’84 ਨੂੰ ਇੰਨ-ਬਿੰਨ ਲੋਕਾਂ ਤੱਕ ਪਹੁੰਚਾਉਣ ਲਈ ਚੈਨਲ ‘ਡੇ ਐਂਡ ਨਾਈਟ’ ਅਤੇ ‘ਰੋਜ਼ਾਨਾ ਪਹਿਰੇਦਾਰ’ ਦਾ ਸਨਮਾਨ ਹੋਵੇ
- ਸ. ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਜੂਨ ਅਤੇ ਨਵੰਬਰ 1984 ਨੂੰ ਕਦੇ ਵੀ ਨਵੀਂ ਪੀੜ੍ਹੀ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਬਲਕਿ ਫਿਰਕਾਪ੍ਰਸਤ ਮੀਡੀਏ ਨੇ ਹਮੇਸ਼ਾਂ ਹੀ ਸੱਚ ਦੱਸਣ ਦੀ ਬਾਜਇ ਸਿੱਖਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਕਹਿ ਕੇ ਪ੍ਰਚਾਰਿਆ ਅਤੇ ਭੰਡਿਆ । ਹੋਰ ਤਾਂ ਹੋਰ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਕਮੇਟੀ ਵੱਲੋਂ ਵੀ ਕੋਈ ਖਾਸ ਯਤਨ ਨਹੀਂ ਕੀਤੇ ਗਏ ਅਤੇ ਵੈੱਬ-ਸਾਈਟ ਤੇ 84 ਦੇ ਸਿੱਖ ਕਤਲੇਆਮ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਉਪਲੱਭਦ ਨਹੀਂ ਕਰਵਾਈ ਗਈ । ਹਾਲ ਵਿੱਚ ਹੀ ਜੂਨ ਚੌਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਯਾਦਗਾਰ ਤੇ ਲੱਗੇ ਬੋਰਡ ਨੂੰ ਹਟਾਉਣ ਲਈ ਪੰਥ ਵਿਰੋਧੀ ਕਾਰਜਾਂ ਵਿੱਚ ਸ਼ਾਮਿਲ ਹੋਈ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਮ ਉੱਕਰੀ ਗੋਲਕ ਦਾ ਮੂੰਹ ਵੀ ਮੋੜ ਦਿੱਤਾ ਗਿਆ ਜੋ ਕਿ ਸਮੁੱਚੇ ਪੰਥ ਲਈ ਇੱਕ ਜਿੰਮੇਵਾਰ ਸੰਸਥਾਂ ਵੱਲੋਂ ਕੀਤੇ ਗਏ ਇਸ ਆਪਹੁਦਰੇਪਣ ਨਿਰਾਸ਼ਾਜਨਕ ਕਾਰਵਾਈ ਹੈ ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਗਜ਼ੀਨ ਵਿਰਾਸਤ ਦੇ ਸੰਪਾਦਕ ਅਤੇ ਨੌਜਵਾਨ ਸਿੱਖ ਚਿੰਤਕ ਸ. ਇਕਵਾਕ ਸਿੰਘ ਪੱਟੀ ਨੇ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ । ਸ. ਪੱਟੀ ਨੇ ਵਿਸ਼ਵ ਭਰ ਦੀਆਂ ਜਾਗਰੂਕ ਅਤੇ ਸੰਜੀਦਾ ਸਿੱਖ ਜਥੇਬੰਦੀਆ/ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ 29 ਸਾਲ ਬਾਅਦ ਪਹਿਲੀ ਵਾਰ ਜੂਨ 84 ਦੇ ਉਸ ਦਰਦਨਾਕ ਹਾਦਸੇ ਨੂੰ ਸੰਸਾਰ ਭਰ ਦੇ ਲੋਕਾਂ ਤੱਕ ਪਹੁੰਚਾਉਣ ਲਈ ਚੈਨਲ ‘ਡੇ ਐਂਡ ਨਾਈਟ’ ਅਤੇ ‘ਰੋਜ਼ਾਨਾ ਪਹਿਰੇਦਾਰ’ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਚੈਨਲ ਦੇ ਸ. ਕੰਵਰ ਸੰਧੂ ਵੱਲੋਂ ਜਨਤਕ ਕੀਤੀਆਂ ਗਈਆਂ ਰਿਪੋਰਟਾਂ ਅਤੇ ਪਹਿਰੇਦਾਰ ਵੱਲੋਂ ਛਾਪੇ ਗਏ ਧੜੱਲੇਦਾਰ ਲੇਖਾਂ ਨੇ ਸਮੁੱਚੇ ਪੰਥ ਨੂੰ ਹਲੂਣਾ ਦਿੱਤਾ ਹੈ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਨਾਮਨਾ ਖੱਟਿਆ ਹੈ । ਇਸ ਮੌਕੇ ਉਹਨਾਂ ਨਾਲ ਸਰਵਪ੍ਰੀਤ ਸਿੰਘ, ਸ. ਦਮਨਦੀਪ ਸਿੰਘ, ਸ. ਪਵਿੱਤਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top