Share on Facebook

Main News Page

ਸਾਕਾ ਨੀਲਾ ਤਾਰਾ
ਉਹ ਸਿੱਖ ਜਿਨ੍ਹਾਂ ਨੇ ਹਾਅ ਦਾ ਨਾਅਰਾ ਮਾਰਿਆ, ਨੌਕਰੀਆਂ ਛੱਡੀਆਂ ਅਤੇ ਸਨਮਾਨ ਵਾਪਿਸ ਕੀਤੇ

ਅੰਮ੍ਰਿਤਸਰ: (8 ਜੂਨ,ਨਰਿੰਦਰ ਪਾਲ ਸਿੰਘ) ਜੂਨ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਨੂੰ ਹਰ ਸਾਲ ਅਸੀਂ ਆਪਣੀ ਸ਼ਰਧਾਂਜਲੀ ਦੇਣ ਤੋਂ ਪਿੱਛੇ ਨਹੀਂ ਰਹਿੰਦੇ, ਰਹਿਣਾ ਵੀ ਨਹੀਂ ਚਾਹੀਦਾ। ਜੂਨ ੮੪ ਵਿਚ ਸਿੱਖਾਂ ਦੀ ਨਸਲਕੁਸ਼ੀ ਦੀ ਇਸ ਸ਼ੁਰੂਆਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ, ਭਾਵੇਂ ਉਹ ਕਿਸੇ ਵੀ ਰਾਜਸੀ ਸਮਾਜਿਕ ਜਾਂ ਧਾਰਮਿਕ ਅਹੁਦੇ ਤੇ ਕਿਉਂ ਨਾਂ ਹੋਵੇ, ਅਸੀਂ ਉਸ ਨੂੰ ਕੌਮ ਵਲੋਂ, ਆਪਣੇ ਵੱਲੋਂ ਲਾਹਨਤ ਪਾਣ ਤੋਂ ਗੁਰੇਜ ਨਹੀਂ ਕਰਦੇ। ਲੇਕਿਨ ਇਕ ਕੰਮ ਅਸੀਂ ਹਰ ਵਾਰ ਭੁਲ ਜਾਂਦੇ ਹਾਂ ਤੇ ਖਾਸ ਕਰਕੇ ਸਿੱਖ ਇਤਿਹਾਸ ਦਾ ਤੀਸਰਾ ਘਲੂਘਾਰਾ ਮਨਾਉਂਦਿਆਂ ਕਿ ਸਿੱਖ ਧਰਮ ਵਿੱਚ ‘ਹਾਅ ਦਾ ਨਾਅਰਾ ਮਾਰਨ’ ਵਾਲਿਆਂ ਦਾ ਜੇਕਰ ਸਤਿਕਾਰ ਜਾਂ ਸਨਮਾਨ ਨਹੀਂ ਤਾਂ ਉਨ੍ਹਾਂ ਨੂੰ ਯਾਦ ਘਟੋ ਘੱਟ ਯਾਦ ਕਰਨ ਦੀ ਰਵਾਇਤ ਜਰੂਰ ਹੈ।

• ਦੀਨ ਦੁਖੀਆਂ, ਨਿਆਸਰੇ ਰੋਗੀਆਂ ਦੀ ਸੇਵਾ ਕਰਨ ਵਾਲੀ ਸੰਸਥਾ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਨੇ ਜੂਨ ੮੪ ਦੇ ਫੌਜੀ ਹਮਲੇ ਦੇ ਰੋਸ ਵਜੋਂ ਭਾਰਤ ਸਰਕਾਰ ਦ ਬਖਸ਼ਿਆ ‘ਪਦਮ ਸ੍ਰੀ’ ਖਿਤਾਬ ਵਾਪਿਸ ਕਰ ਦਿੱਤਾ।

• ਇਤਿਹਾਸਕਾਰ ਡਾ: ਗੰਡਾ ਸਿੰਘ ਜੀ ਨੇ, ਭਾਰਤ ਸਰਕਾਰ ਵਲੋਂ ਦਿੱਤਾ ‘ਪਦਮ ਭੂਸ਼ਣ’ ਵਾਪਿਸ ਕੀਤਾ।

• ਰੋਜਾਨਾ ਅਜੀਤ ਦੇ ਬਾਨੀ ਸੰਪਾਦਕ ਸ੍ਰ. ਸਾਧੂ ਸਿੰਘ ਹਮਦਰਦ ਨੇ ‘ਪਦਮ ਸ੍ਰੀ’ ਦਾ ਖਿਤਾਬ ਵਾਪਿਸ ਭੇਜਿਆ।

• ਉਘੇ ਕਾਲਮ ਨਵੀਸ ਤੇ ਇਤਿਹਾਸ ਕਾਰ ਸ੍ਰ. ਖੁਸ਼ਵੰਤ ਸਿੰਘ ਨੇ ‘ਪਦਮ ਸ੍ਰੀ’ ਦਾ ਸਨਮਾਨ ਵਾਪਿਸ ਕੀਤਾ।

• ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ‘ਲੋਕ ਸਭਾ ਦੀ ਮੈਂਬਰੀ’ਤੋਂ ਅਸਤੀਫਾ ਦਿੱਤਾ।

ਸ੍ਰ. ਹਰਿੰਦਰ ਸਿੰਘ ਜੀ ਨਾਰਵੇ ਆਈ.ਐਫ.ਐਸ. (ਸਾਬਕਾ ਮੈਂਬਰ ਪਾਰਲੀ ਮੈਂਟ) ਨੇ ਨਾਰਵੇ ਸਥਿਤ ਭਾਰਤੀ ਦੂਤ ਵਜੋਂ ਨੌਕਰੀ ਤੋਂ ਅਸਤੀਫਾ ਦਿੱਤਾ।

• ਸ਼੍ਰੋਮਣੀ ਅਕਾਲੀ ਦਲ ਅੰਮਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਮੁੰਬਈ ਵਿਖੇ ਸੀ.ਆਈ. ਏ. ਐਸ. ਦੇ ਏ.ਆਈ.ਜੀ. ਦੇ ਨੌਕਰੀ ਪੱਦ ਤੋਂ ਅਸਤੀਫਾ ਦਿੱਤਾ।

ਸ੍ਰ. ਦਵਿੰਦਰ ਸਿੰਘ ਗਰਚਾ ਨੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top