Share on Facebook

Main News Page

ਮਾਮਲਾ ਪ੍ਰੋ. ਦਰਸ਼ਨ ਸਿੰਘ ਖਾਲਸਾ ਤੋਂ ਕਾਨਪੁਰ ਵਿਖੇ ਕੀਰਤਨ ਕਰਾਉਣ ਦਾ - ਜਥੇਦਾਰ ਵਲੋਂ ਭੇਜੀ ਟੀਮ ਖਾਲੀ ਹੱਥ ਵਾਪਸ

ਅੰਮ੍ਰਿਤਸਰ (11 ਜੂਨ, ਨਰਿੰਦਰ ਪਾਲ ਸਿੰਘ): ਪ੍ਰੋ. ਦਰਸ਼ਨ ਸਿੰਘ ਦਾ ਕਾਨਪੁਰ ਵਿਖੇ ਕੀਰਤਨ ਸਮਾਗਮ ਕਰਵਾਏ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਰਾਜਨੀਤੀ ਦੀ ਭੇਟ ਚੜ੍ਹ ਚੁਕਾ ਹੈ, ਤੇ ੬ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਤੇ ਕੀਰਤਨ ਸਮਾਗਮ ਦੇ ਅਯੋਜਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਕਾਨਪੁਰ ਭੇਜੀ ਗਈ ਇਕ ਦੋ ਮੈਂਬਰੀ ਟੀਮ ਵੀ ਖਾਲੀ ਹੱਥ ਪਰਤ ਆਈ ਹੈ। ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰੋ. ਦਰਸ਼ਨ ਸਿੰਘ ਪਾਸੋਂ ਕੀਰਤਨ ਕਰਾਉਣ ਦਾ ਮਾਮਲੇ ਨੂੰ ਲੈਕੇ ਕਾਨਪੁਰ ਦੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਸਿੱਖ, ਸਿਰਫ ਇਕ ਦੂਜੇ 'ਤੇ ਦੂਸਣ ਬਾਜੀ ਲਾਣ ਤੀਕ ਹੀ ਸੀਮਤ ਹਨ । ਟੀਮ ਦਾ ਮੰਨਣਾ ਹੈ ਕਿ ਧੜਿਆਂ ਤੇ ਪਾਰਟੀਆਂ ਵਿਚ ਵੰਡੇ ਇਹਨਾਂ ਸਿੱਖਾਂ ਦੀ ਹਉਮੈ ਹੀ ਮਾਮਲੇ ਨੂੰ ਕਿਸੇ ਪਾਸੇ ਨਹੀਂ ਲੱਗਣ ਦੇ ਰਹੀ। ਇਕ ਟੀਮ ਮੈਂਬਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਸ੍ਰ ਕੁਲਦੀਪ ਸਿੰਘ ਨੇ ਜਿਨ੍ਹਾਂ ਵਿਅਕਤੀਆਂ ਉਪਰ ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਕਰਵਾਣ ਦੇ ਦੋਸ਼ ਲਾਏ ਹਨ, ਉਹ ਵਿਅਕਤੀ ਇਸੇ ਕੁਲਦੀਪ ਸਿੰਘ ਨੂੰ ਕਾਂਗਰਸੀ ਆਖਕੇ ਝੂਠਾ ਦੱਸ ਰਹੇ ਹਨ। ਇਸ ਮਾਮਲੇ ਵਿਚ ਹੁਣ ਤੀਕ ਜਿਹੜੇ ਸਿੱਖ ਟੀਮ ਦੇ ਸਾਹਮਣੇ ਆਪਣਾ ਪੱਖ ਰੱਖਣ ਆਏ ਹਨ ਉਨ੍ਹਾ ਦਾ ਸਬੰਧ, ਅਕਾਲੀ ਦਲ ਬਾਦਲ, ਭਾਜਪਾ, ਕਾਂਗਰਸ ਤੇ ਬਸਪਾ ਦੇ ਦੋ ਵੱਖ ਵੱਖ ਧੜਿਆਂ ਨਾਲ ਹੈ ਅਤੇ ਕੋਈ ਸਿੱਖ ਵੀ ਆਪਣੀ ਪਾਰਟੀ ਦੀ ਹੇਠੀ ਨਹੀਂ ਵੇਖਣੀ ਚਾਹੁੰਦਾ।

ਮਾਮਲੇ ਦਾ ਕੋਈ ਹੱਲ ਨਾਂ ਹੁੰਦਾ ਵੇਖ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੀ ਪੜਤਾਲੀਆ ਟੀਮ ਇਸੇ ਨਤੀਜੇ 'ਤੇ ਪੁਜੀ ਹੈ ਕਿ ਇਹ ਮਾਮਲਾ ਰਾਜਸੀ ਪਾਰਟੀਆਂ ਨਾਲ ਜੁੜੇ ਸਿੱਖਾਂ ਦੀ ਹਉਮੈ ਦਾ ਹੈ ਅਤੇ ਕਮੇਟੀ ਆਪਣੀ ਅੰਤਮ ਰਿਪੋਰਟ ਗੁਬਚਨ ਸਿੰਘ ਨੂੰ ਵਤਨ ਵਾਪਸੀ ਤੇ ਸੌਂਪ ਦੇਵੇਗੀ।

ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੁਜੇ ਆਦੇਸ਼ਾਂ ਅਨੁਸਾਰ ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਰੁਕਵਾਣ ਦੀ ਕੋਸ਼ਿਸ਼ ਕਰਨ ਵਾਲੇ ਸ੍ਰ ਕੁਲਦੀਪ ਸਿੰਘ ਨੇ ਬੀਤੀ ੨੪ ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਕਰਾਉਣ ਵਾਲੇ ਹਰਚਰਨ ਸਿੰਘ, ਹਰਪਾਲ ਸਿੰਘ, ਨਿਰਮਲਤੇਜ ਸਿੰਘ, ਇੰਦਰਜੀਤ ਸਿੰਘ, ਸੋਨੀ ਰੇਖੀ, ਕੰਵਰਪਾਲ ਸਿੰਘ ਦੇ ਨਾਮ ਦੱਸੇ ਸਨ। ਸ੍ਰ. ਕੁਲਦੀਪ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਇਨ੍ਹਾਂ ਲੋਕਾਂ ਨੇ ਵੱਖਰੇ ਤੌਰ 'ਤੇ ਅਕਾਲੀ ਜਥਾ ਨਾਮ ਦੀ ਪਾਰਟੀ ਬਣਾਈ ਹੋਈ ਹੈ। ਸ੍ਰ. ਕੁਲਦੀਪ ਸਿੰਘ ਦੀ ਲਿਖਤੀ ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਵਿਵਾਦਤ ਸਮਾਗਮ ਤੇ ਰੋਕ ਲਾਣ ਲਈ ਬੇਨਤੀ ਕੀਤੀ ਲੇਕਿਨ ਪੁਲਿਸ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਹਨੇਰੇ ਵਿਚ ਰੱਖਕੇ ਹਿਰਾਸਤ ਵਿਚ ਲੈ ਲਿਆ ਤੇ ਸਮਾਗਮ ਨੂੰ ਕੁਝ ਸਮਾਂ ਹੋਣ ਦਿੱਤਾ। ਉਨ੍ਹਾਂ ਮੰਗ ਕੀਤੀ ਸੀ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੁਕਮਨਾਮਿਆਂ ਨੂੰ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਲਾਗੂ ਕਰਵਾਣ ਲਈ ਪੈਰਵਾਈ ਨਹੀਂ ਕਰ ਸਕਦੇ ਤਾਂ ਅਜੇਹੇ ਹੁਕਮਨਾਮੇ ਵਾਪਸ ਲੈ ਲੈਣੇ ਚਾਹੀਦੇ ਹਨ।


ਟਿੱਪਣੀ:

ਪੱਪੂ ਗੁਰਬਚਨ ਸਿੰਘ ਦੇ ਭੇਜੇ ਲੇਲਿਆਂ ਨੇ ਕੋਈ ਪੁੱਛ ਪੜਤਾਲ ਲਹੀਂ ਕੀਤੀ, ਸਿਰਫ ਮਹਿੰਗੇ ਹੋਟਲਾਂ 'ਚ ਰਹਿਕੇ, ਸਮਾਂ ਪਾਸ ਕਰਕੇ, ਫਰਾਡ ਲੋਕਾਂ ਕੋਲੋਂ ਜਾਣਕਾਰੀ ਲੈਕੇ, ਬੇਰੰਗ ਪਰਤ ਗਏ ਨੇ। ਅਕਾਲੀ ਜੱਥਾ ਵਾਲਿਆਂ ਕੋਲੋਂ, ਜਿਨ੍ਹਾਂ ਨੇ ਇਹ ਸਮਾਗਮ ਕਰਵਾਇਆ ਸੀ, ਉਨ੍ਹਾਂ ਦੇ ਸਾਹਮਣੇ ਜਾਣ ਦੀ ਤਾਂ ਇਨਾਂ ਟੱਟਪੂੰਜੀਆਂ ਦੀ ਹਿੰਮਤ ਨਹੀਂ ਪਈ।

ਇਹ ਕੋਈ ਪੇਚੀਦਾ ਮਸਲਾ ਨਹੀਂ ਸੀ, ਜਿਸਦੀ ਪੜਤਾਲ ਕਰਨ ਲਈ ਇਨਾਂ ਸਮਾਂ ਲਗੇ। ਸਮਾਗਮ ਜਾਗਰੂਕ ਸਿੱਖਾਂ ਦੀ ਜਥੇਬੰਦੀ ਅਕਾਲੀ ਜਥਾ ਕਾਨਪੁਰ ਨੇ ਕਰਵਾਇਆ, ਉਹ ਵੀ ਹਿੱਕ ਦੇ ਜ਼ੋਰ ਨਾਲ, ਜੇ ਪੁੱਪੂ ਗੁਰਬਚਨ ਸਿੰਘ ਕੋਲ਼ ਜ਼ਰਾ ਵੀ ਦੰਮ ਹੋਵੇ, ਤਾਂ ਬੁਲਾਵੇ ਇਨ੍ਹਾਂ ਨੂੰ, ਤੇ ਜ਼ਰਾ ਪਤਾ ਲੱਗੇ ਕੀ ਆਟਾ ਕਿਹੜੇ ਭਾਅ ਵਿਕਦਾ ਹੈ। ਐਵੇਂ ਸਮਾਂ ਜ਼ਾਇਆ ਕਰਕੇ, ਹੋਟਲਾਂ 'ਚ ਰਹਿਕੇ ਪੜਤਾਲ ਨਹੀਂ ਹੁੰਦੀ, ਤੇ ਪੜਤਾਲ ਉਸਦੀ ਹੁੰਦੀ ਹੈ, ਜਿਸ ਬਾਰੇ ਪਤਾ ਨਾ ਹੋਵੇ। ਅਗਲੇ ਤਿਆਰ ਬੈਠੇ ਨੇ, ਪੱਪੂ ਭਾ... ਆਪਣਾ ਕੂੜਨਾਮਾ ਜਾਰੀ ਕਰ, ਫਿਰ ਦੇਖ ਆਪਣਾ ਹਾਲ।

ਨਾਲੇ ਪੱਪੂ ਗੁਰਬਚਨ ਸਿੰਘ ਕੋਲ਼ ਹੋਰ ਕੋਈ ਮਸਲਾ ਨਹੀਂ, ਕੀ ਪ੍ਰੋ. ਦਰਸ਼ਨ ਸਿੰਘ ਦਾ ਮਾਮਲਾ ਹੀ ਇਨਾਂ ਮਹੱਤਵਪੂਰਣ ਹੈ? ਆਪਣੀ ਕਾਰਵਾਈ ਇਸ ਪੱਪੂ ਅਤੇ ਜੁੰਡਲੀ ਨੇ ਕਰ ਲਈ ਹੈ, ਹੁਣ ਜਿਹੜੇ ਸਿੱਖ ਪ੍ਰੋ. ਦਰਸ਼ਨ ਸਿੰਘ ਨੂੰ ਬੁਲਾਉਂਦੇ ਨੇ, ਉਹ ਜਾਨਣ। ਕਿਹੜੀ ਕਿਹੜੀ ਥਾਂ 'ਤੇ ਰੋਕੋਗੇ? 2009 ਵਿੱਚ ਅਖੌਤੀ ਕੂੜਨਾਮੇ ਨੂੰ ਜਾਰੀ ਕਰਨ ਤੋਂ ਬਾਅਦ ਉਸ ਕੂੜਨਾਮੇ ਦਾ ਹਾਲ ਤਾਂ ਸਾਰੀ ਦੁਨੀਆਂ ਨੇ ਦੇਖ ਲਿਆ ਹੈ, ਐਸੀ ਬੇਕਦਰੀ ਤਾਂ ਰੱਦੀ ਪੇਪਰ ਦੀ ਵੀ ਨਹੀਂ ਹੁੰਦੀ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top