Share on Facebook

Main News Page

ਨੀਰੂ ਬਾਜਵਾ ਬਾਂਹ 'ਤੇ ਗੁਰਬਾਣੀ ਦੀ ਤੁੱਕ ਲਿਖਵਾਉਣ 'ਤੇ ਵਿਵਾਦਾਂ 'ਚ ਘਿਰੀ

ਅਨੰਦਪੁਰ ਸਾਹਿਬ, 12 ਜੂਨ (ਸੁਰਿੰਦਰ ਸਿੰਘ ਸੋਨੀ): ਪੰਜਾਬੀ ਫਿਲਮਾਂ ਦੀ ਐਕਟਰਸ ਨੀਰੂ ਬਾਜਵਾ ਵਲੋਂ ਆਪਣੀ ਬਾਂਹ 'ਤੇ ਗੁਰਬਾਣੀ ਦੀ ਪੰਗਤੀ ਲਿਖਵਾਉਣ ਕਰਕੇ ਉਹ ਵਿਵਾਦਾਂ ਵਿਚ ਘਿਰ ਗਈ ਹੈ। ਅੱਜ ਉਸਦੀ ਇਸ ਹਰਕਤ ਨੂੰ ਸ਼ੋਸ਼ਲ ਨੈਟਵਰਕ ਫੇਸਬੁੱਕ ਤੇ ਬਹੁਤ ਨਿੰਦਿਆ ਗਿਆ ਹੈ।

ਫੇਸਬੁੱਕ 'ਤੇ ਤਸਵੀਰ ਪਾਈ ਗਈ ਹੈ, ਜਿਸ ਵਿਚ ਨੀਰੂ ਬਾਜਵਾ ਨੇ ਆਪਣੀ ਬਾਂਹ ਤੇ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ’’ ਲਿਖਵਾਈ ਹੈ। ਇਸਨੂੰ ਸਿੱਖ ਧਰਮ ਵਿਚ ਗੁਰਬਾਣੀ ਦੀ ਬੇਅਦਬੀ ਮੰਨਿਆ ਜਾਦਾ ਹੈ ਜਿਸ ਕਰਕੇ ਉਸਨੂੰ ਹੁਣ ਸਿੱਖਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਰਤਾਰੇ ਬਾਰੇ ਸਿੱਖ ਸਟੂਡੈਂਟਸ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿੱਧੇ ਤੋਰ ਤੇ ਪਾਵਨ ਗੁਰਬਾਣੀ ਦੀ ਬੇਅਦਬੀ ਹੈ।

ਉਨਾਂ ਕਿਹਾ ਕਿ ਇਹ ਬਹੁਤ ਹੀ ਗਲਤ ਗੱਲ ਹੈ ਤੇ ਜਾਣ ਬੁੱਝ ਕੇ ਸਿੱਖਾਂ ਨੂੰ ਚਿੜਾਉਣ ਲਈ ਕੀਤੀ ਗਈ ਹੈ। ਉਨਾਂ ਕਿਹਾ ਕਿ ਪਹਿਲਾਂ ਵੀ ਕੁੱਝ ਮਾਡਲ ਤੇ ਐਕਟਰਾਂ ਨੇ ਇਕ ਉਂਕਾਰ ਤੇ ਖੰਡੇ ਦੇ ਟੈਟੂ ਬਣਵਾ ਕੇ ਸਿੱਖਾਂ ਨੂੰ ਖਿਝਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਨਾ ਕਾਬਿਲੇ ਬ੍ਰਦਾਸ਼ਿਤ ਹੈ।

ਉਨਾਂ ਕਿਹਾ ਕਿ ਸਭ ਤੋਂ ਵੱਧ ਅਫਸੋਸ ਸ਼੍ਰੋਮਣੀ ਕਮੇਟੀ ਤੇ ਹੈ ਜਿਸਨੇ ਅੱਜ ਤੱਕ ਆਪਣਾ ਸੈਂਸਰ ਬੋਰਡ ਹੀ ਨਹੀਂ ਬਣਾਇਆ। ਉਨਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਿਤ ਕੋਈ ਵੀ ਨਿਸ਼ਾਨ ਜਾਂ ਲਿਟ੍ਰੇਚਰ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਸੈਂਸਰ ਬੋਰਡ ਤੋ ਮਨਜੂਰ ਹੋਣਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇ, ਤਾਂ ਕਿ ਅਜਿਹੀ ਬੇਅਦਬੀ ਕਰਨ ਦਾ ਮੁੜ ਕੋਈ ਹੋਸਲਾ ਨਾ ਕਰ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top