Share on Facebook

Main News Page

ਦਸਤਾਰ 'ਤੇ ਪਾਬੰਦੀ ਲਾਉਣ ਵਾਲੀ ਫ਼ੁਟਬਾਲ ਐਸੋਸੀਏਸ਼ਨ ਮੁਅੱਤਲ

ਟੋਰਾਂਟੋ, 11 ਜੂਨ : ਕੈਨੇਡਾ ਸੌਕਰ ਐਸੋਸੀਏਸ਼ਨ ਨੇ ਸਿੱਖ ਖਿਡਾਰੀਆਂ ਦੇ ਦਸਤਾਰ ਸਜਾ ਕੇ ਖੇਡਣ 'ਤੇ ਪਾਬੰਦੀ ਲਾਉਣ ਵਾਲੀ ਕਿਊਬਿਕ ਸੂਬੇ ਦੀ ਸੌਕਰ ਐਸੋਸੀਏਸ਼ਨ ਨੂੰ ਮੁਅੱਤਲ ਕਰ ਦਿਤਾ ਹੈ। ਕੈਨੇਡਾ ਦੀ ਕੌਮੀ ਐਸੋਸੀਏਸ਼ਨ ਨੇ ਪਿਛਲੇ ਹਫ਼ਤੇ ਸਿੱਖ ਖਿਡਾਰੀਆਂ ਦਾ ਮਾਮਲਾ ਕੌਮਾਂਤਰੀ ਪੱਧਰ ਉਪਰ ਚਰਚਾ ਵਿਚ ਆਉਣ ਪਿੱਛੋਂ ਕਿਊਬਿਕ ਐਸੋਸੀਏਸ਼ਨ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ ਪਰ ਅਜਿਹਾ ਨਾ ਹੋਣ 'ਤੇ ਕੌਮੀ ਇਕਾਈ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਕੌਮੀ ਐਸੋਸੀਏਸ਼ਨ ਵਲੋਂ ਜਾਰੀ ਬਿਆਨ ਮੁਤਾਬਕ ''ਕਿਊਬਿਕ ਸੌਕਰ ਫ਼ੈਡਰੇਸ਼ਨ ਦੇਸ਼ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਅਸਫ਼ਲ ਰਹੀ ਹੈ। ਸਾਡੇ ਵਲੋਂ ਜਾਰੀ ਹਦਾਇਤ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਪਿੱਛੋਂ ਫ਼ੈਡਰੇਸ਼ਨ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ।  ਉਧਰ ਖੇਡ ਹਲਕਿਆਂ ਮੁਤਾਬਕ ਕਿਊਬਿਕ ਸੌਕਰ ਫ਼ੈਡਰੇਸ਼ਨ ਦੇ ਮੁਅੱਤਲ ਹੋਣ ਨਾਲ ਖਿਡਾਰੀਆਂ ਉਪਰ ਵੀ ਅਸਰ ਪਵੇਗਾ।

ਸਾਬਕਾ ਕੋਚ ਅਤੇ ਡਾ. ਸੰਜੀਤ ਸਿੰਘ ਦਾ ਇਸ ਬਾਰੇ ਕਹਿਣਾ ਸੀ, ''ਫ਼ੁਟਬਾਲ ਖਿਡਾਰੀਆਂ ਨੂੰ ਸਿਰਫ਼ ਧਰਮ ਦੇ ਆਧਾਰ 'ਤੇ ਮੈਦਾਨ ਵਿਚ ਜਾਣ ਤੋਂ ਰੋਕਣਾ ਕਿਸੇ ਵੀ ਪੱਖੋਂ ਸਹੀ ਨਹੀਂ ਸੀ ਅਤੇ ਕਿਊਬਿਕ ਫ਼ੈਡਰੇਸ਼ਨ ਨੇ ਅਪਣੀ ਗ਼ਲਤੀ ਵਿਚ ਸੁਧਾਰ ਕਰਨ ਦੀ ਬਜਾਏ ਅੜੀਅਲ ਰਵਈਆ ਅਖ਼ਤਿਆਰ ਕਰ ਲਿਆ।'' ਕੈਨੇਡਾ ਦੀ ਕੌਮੀ ਇਕਾਈ ਵਲੋਂ ਚੁਕੇ ਗਏ ਕਦਮ ਬਾਰੇ ਕਿਊਬਿਕ ਫ਼ੈਡਰੇਸ਼ਨ ਦੀ ਕੋਈ ਪ੍ਰਤੀਕਿਰਿਆ ਹਾਸਲ ਨਹੀਂ ਹੋ ਸਕੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top