ਗੁਰਦੁਵਾਰਾ ਸ਼ਤਰੰਜ ਸਾਹਿਬ ਪਿੰਡ ਬੱਸੀਆਂ,
ਲੁਧਿਆਣਾ
ਸਿੱਖ ਵੀ ਬੜੇ ਭੋਲ਼ੇ (ਮੂਰਖ) ਨੇ, ਕਿਸ ਕਿਸ
ਤਰ੍ਹਾਂ ਦੀਆਂ ਸਾਖੀਆਂ (ਗੱਪਾਂ) 'ਤੇ ਵਿਸਵਾਸ ਕਰ ਲੈਂਦੇ ਨੇ। ਇਹ ਵੀ
ਨਹੀਂ ਸੋਚਦੇ ਕਿ ਇਸਦਾ ਕੀ ਫਾਇਦਾ ਜਾਂ ਨੁਕਸਾਨ ਹੋ ਸਕਦਾ ਹੈ। ਇਸ
ਗੱਪ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਪਿੰਡ ਬੱਸੀਆਂ ਵਿਖੇ ਸੰਨ 1705
ਨੂੰ ਮਾਛੀਵਾੜੇ ਤੋਂ ਆਲਮਗੀਰ, ਰਾਏਕੋਟ, ਲੰਮਾ, ਹੁੰਦੇ ਹੋਏ ਪਿੰਡ
ਬੱਸੀਆਂ ਪੁੱਜੇ, ਜਿੱਥੇ ਗੁਰੂ ਸਾਹਿਬ ਨੇ ਰਾਏ ਕੱਲੇ ਦੇ ਨਾਲ ਬੈਠ ਕੇ
ਸ਼ਤਰੰਜ ਦੀ ਬਾਜ਼ੀ ਲਾਈ। ਰਾਏ ਕੱਲਾ ਰਾਏਕੋਟ ਕਸਬੇ ਦਾ ਸਰਦਾਰ ਸੀ।
ਗੁਰੂ ਸਾਹਿਬ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ 'ਚੋਂ ਬਾਹਰ ਆਕੇ
ਮਾਛੀਵਾੜੇ ਦੇ ਜੰਗਲਾਂ 'ਚ ਰਹੇ, ਜਿਨਾਂ ਪਿਛੇ ਮੁਗਲ ਫੌਜ ਪਈ ਹੋਵੇ,
ਉਨ੍ਹਾਂ ਕੋਲ਼ ਸਮਾਂ ਹੈ ਸੀ ਸ਼ਤਰੰਜ ਖੇਡਣ ਦਾ? ਕੈਸੀਆਂ ਕੈਸੀਆਂ ਗੱਪਾਂ
ਗੁਰੂ ਸਾਹਿਬਾਂ ਦੇ ਨਾਮ ਨਾਲ ਲੋਕ ਜੋੜੀ ਜਾਂਦੇ ਹੈ, ਅਤੇ ਨਾਸਮਝ
ਸਿੱਖ ਗੁਰਦੁਆਰੇ 'ਤੇ ਗੁਰਦੁਆਰਾ ਬਣਾਈ ਤੁਰੀ ਜਾ ਰਹੇ ਹੈ, ਗੁਰੂ ਦੀ
ਗੱਲ ਸੁਣਨ ਨੂੰ ਤਿਆਰ ਨਹੀਂ।
ਹੇ ਅਕਾਲਪੁਰਖ, ਇਨ੍ਹਾਂ ਸਿੱਖਾਂ ਨੂੰ ਥੋੜੀ ਜਿਹੀ ਅਕਲ ਦਾ ਦਾਨ ਬਖਸ਼।
ਇਹ ਹਰ ਰੋਜ਼ ਅਰਦਾਸ ਵਿੱਚ ਮੰਗੀ ਆ ਰਹੇ ਹੈ "ਸਿੱਖਾਂ ਨੂੰ ਬਖਸ਼ੋ ਸਿੱਖੀ
ਦਾਨ, .... ਬਿਬੇਕ ਦਾਨ.... ਪਰ ਹਾਲੇ ਤੱਕ ਇਹ ਬਿਬੇਕ ਦਾ ਇਸਤੇਮਾਲ
ਨਹੀਂ ਕਰ ਸਕੇ, ਬਿਬੇਕ (ਵਿਵੇਕ) ਨੂੰ ਵੀ ਲੋਹੇ ਦੀ ਬਰਤਨ ਇਸਤੇਮਾਲ
ਕਰਨ ਵਾਲਾ "ਬਿਬੇਕੀ ਸਿੰਘ" ਸਮਝ ਕੇ ਅਕਲ ਦਾ ਜਨਾਜ਼ਾ ਕੱਢ ਰਹੇ ਨੇ...
ਹੇ ਮੇਰੇ ਮਾਲਿਕਾ, ਸੁਮੱਤ ਬਖਸ਼।