Share on Facebook

Main News Page

ਜੋ ਪ੍ਰਚਾਰਕ ਅਕਾਲ ਤਖ਼ਤ 'ਤੇ ਹਾਜ਼ਿਰ ਹੋ ਕੇ ਭੁਲ ਬਖਸ਼ਵਾ ਚੁਕਾ ਹੈ, ਫਿਰ ਵੀ ਉਸ ਨੂੰ ਗੁਰੂ ਘਰ ਵਿਚ ਗੁਰਬਾਣੀ ਵੀਚਾਰ ਕਰਨ ਤੋਂ ਕਿ੍ਉਂ ਮਨਾ ਕੀਤਾ ਜਾਂਦਾ ਹੈ ਜੀ?

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਵੀਰ ਜੀ ਅਸੀਂ ਆਪਣੇ ਸ਼ਹਿਰ ਹਾਪੁਰ (ਯੂ,ਪੀ) ਵਿਖੇ ਸਿੱਖੀ ਲਹਿਰ ਦਾ ਸਮਾਗਮ ਗੁਰਦਵਾਰਾ ਯੂ.ਪੀ. ਸਿੱਖ ਮਿਸ਼ਨ ਵਿਖੇ ਕਰਾਉਣ ਵਾਸਤੇ ਉਥੋ ਦੇ ਇੰਚਾਰਜ ਨਾਲ ਗੱਲ ਕਰਨ ਗਏ, ਤਾਂ ਉਨ੍ਹਾਂ ਨੇ ਬਹੁਤ ਹੀ ਪਿਆਰ ਨਾਲ ਗੱਲ ਬਾਤ ਕਿੱਤੀ, ਉਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਸੈਕਟਰੀ ਸ. ਸਤਬੀਰ ਸਿੰਘ ਨਾਲ ਗੱਲ ਕੀਤੀ, ਪਰ ਸੈਕਟਰੀ ਸ. ਸਤਬੀਰ ਸਿੰਘ ਜੀ ਨੇ ਸਪਸ਼ਟ ਤੌਰ 'ਤੇ ਇੰਚਾਰਜ ਨੂੰ ਮਨਾ ਕਰ ਦਿੱਤਾ, ਕੀ ਤੁਸੀਂ ਇਹ ਸਮਾਗਮ ਇਥੇ ਨਹੀਂ ਕਰਾ ਸਕਦੇ।

ਉਸ ਤੋਂ ਬਾਅਦ ਮੈਂ (ਦਲਜੀਤ ਸਿੰਘ ਨੇ) ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨਾਲ ਗੱਲ ਕੀਤੀ, ਫੋਨ ਰਾਂਹੀ ਉਨ੍ਹਾਂ ਨੇ ਕਿਹਾ ਮੈਂ ਸੈਕਟਰੀ ਸ. ਸਤਬੀਰ ਸਿੰਘ ਨਾਲ ਗੱਲ ਕਰਕੇ ਤੁਹਾਨੂੰ ਕੱਲ ਨੂੰ ਫੋਨ ਕਰਾਂਗਾ ਜੀ, ਮੈਂ ਬਹੁਤ ਇੰਤਜਾਰ ਕਿਤਾ, ਪਰ ਜਥੇਦਾਰ ਜੀ ਦਾ ਫੋਨ ਨਹੀਂ ਆਇਆ। ਫਿਰ ਮੈਂ ਫੋਨ ਕੀਤਾ ਬਹੁਤ ਵਾਰੀ, ਪਰ ਫੋਨ ਨਹੀਂ ਮਿਲਿਆ ਜੀ।

ਸਾਡਾ ਸਵਾਲ ਹੈ ਜੀ "ਸਿੱਖ ਸੰਗਤ ਤੇ ਆਗੂਆਂ ਨੂੰ ਜੋ ਪ੍ਰਚਾਰਕ ਅਕਾਲ ਤਖ਼ਤ ਤੇ ਹਾਜ਼ਿਰ ਹੋ ਕੇ ਭੁਲ ਬਖਸ਼ਵਾ ਚੁਕਾ ਹੈ, ਫਿਰ ਵੀ ਉਸ ਨੂੰ ਗੁਰੂ ਘਰ ਵਿਚ ਗੁਰਬਾਣੀ ਵੀਚਾਰ ਕਰਨ ਤੋਂ ਕਿ੍ਉਂ ਮਨਾ ਕੀਤਾ ਜਾਂਦਾ ਹੈ ਜੀ?"

ਦਲਜੀਤ ਸਿੰਘ, ਹਾਪੁੜ


ਦਲਜੀਤ ਸਿੰਘ ਜੀ,

ਆਪਜੀ ਦਾ ਸਵਾਲ "ਜੋ ਪ੍ਰਚਾਰਕ ਅਕਾਲ ਤਖ਼ਤ ਤੇ ਹਾਜ਼ਿਰ ਹੋ ਕੇ ਭੁਲ ਬਖਸ਼ਵਾ ਚੁਕਾ ਹੈ, ਫਿਰ ਵੀ ਉਸ ਨੂੰ ਗੁਰੂ ਘਰ ਵਿਚ ਗੁਰਬਾਣੀ ਵੀਚਾਰ ਕਰਨ ਤੋਂ ਕਿ੍ਉਂ ਮਨਾ ਕੀਤਾ ਜਾਂਦਾ ਹੈ ਜੀ?" ਇਸਦਾ ਉੱਤਰ ਬਹੁਤ ਆਸਾਨ ਹੈ, ਪਰ ਕੌੜਾ ਹੈ।

ਜਿਹੜੇ ਪ੍ਰਚਾਰਕ (ਅਕਾਲ ਤਖਤ 'ਤੇ ਨਹੀਂ), ਪੁੱਪੂਆਂ ਦੇ ਕਮਰੇ ਵਿੱਚ ਮੁਆਫੀ ਮੰਗ ਕੇ ਆਏ ਨੇ, ਕਹਾਉਂਦੇ ਤਾਂ ਜਾਗਰੂਕ ਟੀਮ ਦੇ ਮੈਂਬਰ ਹਨ, ਪਰ ਆਪਣਾ ਗੋਲ ਆਪ ਹੀ ਕਰ ਚੁਕੇ ਹਨ। ਪੁੱਪੂਆਂ ਦੀ ਜੁੰਡਲੀ ਨੇ ਜਾਗਰੂਕਤਾ ਲਹਿਰ ਨੂੰ ਤਾਰਪੀਡੋ ਕਰਨ ਲਈ ਇਹ ਚਾਲ ਚੱਲੀ ਸੀ, ਜਿਸ ਵਿੱਚ ਉਹ ਕਾਮਯਾਬ ਹੋਏ, ਕਿ ਉਹ ਪ੍ਰਚਾਰਕ ਸਾਡੇ ਸਾਹਮਣੇ ਆਕੇ ਮੁਆਫੀ ਮੰਗ ਜਾਏ, ਫਿਰ ਸਮਾਗਮ ਜਾਰੀ ਰਹਿ ਸਕਦੇ ਨੇ। ਪਰ ਮੁਆਫੀ ਮੰਗਣ ਦੇ ਬਾਵਜੂਦ, ਉਹ ਪ੍ਰਚਾਰਕ ਆਪਣੇ ਉਤੋਂ ਇਹ ਲੇਬਲ ਨਹੀਂ ਉਤਾਰ ਸਕੇ। ਮੁਆਫੀ ਮੰਗਣਾ ਉਨ੍ਹਾਂ ਦੀ ਅਪਣੀ ਮਜਬੂਰੀ ਹੋ ਸਕਦੀ ਹੈ, ਸਿਧਾਂਤ ਨਹੀਂ। ਜਾਗਰੂਕਤਾ ਲਹਿਰ ਦੇ ਵਿਰੋਧੀ ਹਾਲੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰ ਸਕੇ, ਜਿਸ ਕਰਕੇ ਉਹ ਪ੍ਰਚਾਰਕ ਨਾ ਆਪਣੀ ਟੀਮ ਦੇ ਰਹਿ ਸਕੇ ਨਾ ਵਿਰੋਧੀ ਟੀਮ ਨੂੰ ਖੁਸ਼ ਕਰ ਸਕੇ।

ਪੱਪੂਆਂ ਦੀ ਕਾਰਗੁਜ਼ਾਰੀ ਤਾਂ ਸਭ ਦੇ ਸਾਹਮਣੇ ਹੈ, ਪੱਪੂ ਗੁਰਬਚਨ ਸਿੰਘ ਦੀ ਔਕਾਤ ਦਾ ਸੁਖਬੀਰ ਬਾਦਲ ਨੇ ਅਜੇ ਕੱਲ ਹੀ ਸਾਬਿਤ ਕੀਤੀ ਹੈ। ਜੇ ਗੁਰਮਤਿ ਸਮਾਗਮ ਕਰਵਾਉਣ ਲਈ ਵੀ ਪੱਪੂਆਂ ਦੀ ਇਜਾਜ਼ਤ ਲੈਣੀ ਪਏਗੀ, ਤਾਂ ਸਮਾਗਮ ਕਰਵਾਉਣ ਦੀ ਕੀ ਲੋੜ ਹੈ? ਜਿਹੜੇ ਲੋਕ ਇਨ੍ਹਾਂ ਪੱਪੂਆਂ ਦੇ ਸਾਹਮਣੇ ਪੇਸ਼ ਹੋਏ ਹਨ, ਕਈ ਬੇਨਤੀਆਂ ਪਏ ਕਰਦੇ ਹਨ, ਕਈ ਪੇਸ਼ ਹੋਣ ਲਈ ਕਾਹਲ਼ੇ ਹਨ, ਆਪਣੀ ਜ਼ਮੀਰ ਦੀ ਆਵਾਜ਼ ਸੁਣਨ, ਗੁਰੂ ਦਾ ਕਹਿਣਾ ਮੰਨਣ, ਇਨ੍ਹਾਂ ਬਾਦਲ ਦੇ ਪਾਲਤੂ ਕੂਕਰਾਂ ਸਾਹਮਣੇ ਪੇਸ਼ ਹੋਣ ਦੀ ਬਜਾਏ, ਇਨ੍ਹਾਂ ਪੱਪੂਆਂ ਤੋਂ ਕੌਮ ਦਾ ਖਹਿੜਾ ਛੁਡਾਉਣ ਲਈ ਇੱਕਠੇ ਹੋਣ।

ਹਾਲੇ ਵੀ ਸਮਾਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਸਮਝਣ ਵਾਲੇ ਮਿਲ ਬੈਠ ਕੇ, ਵਿਚਾਰ ਕੇ, ਇੱਕਠੇ ਹੋਣ, ਤਾਂ ਕਿ ਕਿਸੇ ਨੂੰ ਵੀ ਇਨ੍ਹਾਂ ਪੱਪੂਆਂ ਤੋਂ ਕੋਈ ਇਜਾਜ਼ਤ ਲੈਣ ਦੀ ਜ਼ਰੂਰਤ ਨਾ ਪਵੇ। ਇਹ ਕੰਮ ਸੌਖਾ ਨਹੀਂ, ਪਰ ਨਾਮੁਮਕਿਨ ਨਹੀਂ, ਪਰ ਲੋੜ ਹੈ ਦਲੇਰੀ ਦੀ, ਦ੍ਰਿੜਤਾ ਨਾਲ ਗੁਰੂ ਦੀ ਗੱਲ ਮੰਨਕੇ, ਕਹਿ ਕੇ ਅਤੇ ਅਪਣਾਅ ਕੇ, ਇੱਕਮੁੱਠ ਹੋ ਕੇ ਚੱਲਣ ਦੀ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top