Share on Facebook

Main News Page

ਸਰਨੇ ਨੂੰ ਗੱਦਾਰ ਕਹਿਣ ਵਾਲੇ ਸੁਖਬੀਰ ਨੂੰ ਅਕਾਲ ਤਖਤ 'ਤੇ ਤਲਬ ਕਰਨ ਦੀ ਮੰਗ ਉਠਣ ਲੱਗੀ

ਅੰਮ੍ਰਿਤਸਰ 16 ਜੂਨ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੂੰ ਇਸ ਕਰਕੇ ਸ੍ਰੀ ਅਕਾਲ ਤਖਤ ‘ਤੇ ਤਲਬ ਕੀਤਾ ਹੈ ਕਿਉਕਿ ਉਹਨਾਂ ਨੇ ਦਿੱਲੀ ਵਿਖੇ ਗੁਰੂਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਉਸਾਰੀ ਜਾਣ ਵਾਲੀ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀਂ ਯਾਦ ਵਿੱਚ ਸ਼ਹੀਦੀ ਯਾਦਗਾਰ ਦਾ ਗੁਰੂਦੁਆਰੇ ਵਿੱਚ ਉਸਾਰੇ ਜਾਣ ਦਾ ਵਿਰੋਧ ਕਰਦਿਆ ਦਿੱਲੀ ਹਾਈਕੋਰਟ ਵਿੱਚ ਇੱਕ ਰਿੱਟ ਦਾਇਰ ਕੀਤੀ ਕਿ ਯਾਦਗਾਰ ਗੁਰੂਦੁਆਰੇ ਦੇ ਅੰਦਰ ਉਸਾਰ ਕੇ ਕਿਸੇ ਆਮ ਸਿੱਖ ਨੂੰ ਗੁਰੂ ਦੀ ਸ਼ਰੀਕ ਨਾ ਬਣਾਇਆ ਜਾਵੇ ਸਗੋ ਸਿੱਖ ਦਾ ਸਿਰ ਤਾਂ ਹਮੇਸ਼ਾਂ ਗੁਰੂ ਦੇ ਚਰਨਾਂ ਵਿੱਚ ਝੁਕਦਾ ਹੈ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋ ਸਰਨਾ ਭਰਾਵਾਂ ਨੂੰ ਹੁਣ ਤੱਕ ਕਰੀਬ ਨੌ ਵਾਰੀ ਤਲਬ ਕੀਤਾ ਜਾ ਚੁੱਕਾ ਹੈ ਅਤੇ ਉਸ ਦੀ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਇਹ ਹੁਣ10 ਵੀ ਫੇਰੀ ਹੋੇਵੇਗੀ। ਹੁਣ ਤੱਕ ਦੇ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਕੁਝ ਜਰੂਰੀ ਰੁਝੇਵਿਆ ਕਾਰਨ ਸ੍ਰੀ ਸਰਨਾ ਭਲਕੇ 17 ਜੂਨ ਨੂੰ ਸ੍ਰੀ ਅਕਾਲ ਤਖਤ ਤੇ ਪੇਸ਼ ਪੇਸ਼ ਨਹੀ ਹੋ ਰਹੇ ਅਤੇ ਉਹਨਾਂ ਨੇ ਜਥੇਦਾਰ ਕੋਲ ਪੇਸ਼ੀ ਦੀ ਅਗਲੀ ਤਰੀਕ ਮੰਗੀ ਹੈ ਜਦ ਕਿ ਪੰਥ ਵਿੱਚੋ ਛੇਕੇ ਹੋਏ ਵਿਅਕਤੀ ਸਰਨੇ ਨੂੰ ਨਾ ਪ੍ਰੇਸ਼ ਹੋਣ ਦੀਆ ਨਸੀਹਤਾਂ ਕਰ ਰਹੇ ਹਨ ਜਿਹਨਾਂ ਦਾ ਸਰਨੇ ਤੇ ਕੋਈ ਅਸਰ ਨਹੀ ਹੈ। ਸ੍ਰੀ ਸਰਨਾ ਦਾ ਕਸੂਰ ਸਿਰਫ ਇੰਨਾ ਹੈ ਕਿ ਉਹਨਾਂ ਨੇ ਸ਼ਹੀਦੀ ਯਾਦਗਾਰ ਦਾ ਗੁਰੂਦੁਆਰਾ ਕੰਪਲੈਕਸ ਵਿੱਚ ਬਣਨ ਦਾ ਵਿਰੋਧ ਕੀਤਾ ਹੈ ਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਅਦਾਲਤ ਨੇ ਹਾਲੇ ਤੱਕ ਸਰਨੇ ਨੂੰ ਕੋਈ ਵੀ ਰਾਹਤ ਨਹੀ ਦਿੱਤੀ ਜਿਸ ਕਰਕੇ ਉਸ ਨੂੰ ਸ੍ਰੀ ਅਕਾਲ ਤਖਤ ਤੇ ਤਲਬ ਕਰਨ ਦੀ ਕੋਈ ਤੁਕ ਨਹੀ ਬ੍ਵਣਦੀ। ਸ੍ਰੀ ਸਰਨਾ ਨੇ ਭਲੇ ਹੀ ਕੋਈ ਅਵੱਗਿਆ ਕੀਤੀ ਹੋਵੇ ਪਰ ਉਸ ਦੀ ਆਨ ਸ਼ਾਨ ਦੇ ਖਿਲਾਫ ਬੋਲਣ ਵਾਲਿਆ ਨੂੰ ਵੀ ਸ੍ਰੀ ਅਕਾਲ ਤਖਤ ਤੇ ਤਲਬ ਕਰਨ ਦੀ ਜਿੰਮੇਵਾਰੀ ਜਥੇਦਾਰ ਅਕਾਲ ਤਖਤ ਦੀ ਬਣਦੀ ਹੈ।

ਸਾਕਾ ਨੀਲਾ ਤਾਰਾ ਨੂੰ ਅੰਜਾਮ ਦਿਵਾਉਣ ਵਾਲਿਆ ਤੇ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਮੰਨੀ ਜਾਂਦੀ ਜਥੇਬੰਦੀ ਆਰ.ਐਸ.ਐਸ ਵੱਲੋਂ ਇੱਕ ਪਾਸੇ ਅੰਮ੍ਰਿਤਸਰ ਵਿੱਚ ਉਸ਼ਾਰੀ ਗਈ ਸ਼ਹੀਦੀ ਯਾਦਗਾਰ ਬਣਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਸਿੱਖਾਂ ਦੀਅ ਵੋਟਾਂ ਬਟੋਨਰ ਦੇ ਲਾਲਚ ਵਿੱਚ ਦਿੱਲੀ ਵਿੱਚ ਵਿੱਚ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਲਈ ਆਰ.ਐਸ.ਐਸ ਦੀ ਕਾਰਕੁੰਨ ਬੀਬੀ ਸ਼ੁਸ਼ਮਾ ਸਵਰਾਜ ਖੁਦ ਜਾ ਕੇ ਨੀੰਹ ਪੱਥਰ ਰੱਖ ਰਹੀ ਹੈ ਜਿਸ ਤੋ ਸਾਬਤ ਹੁੰਦਾ ਹੈ ਕਿ ਭਾਜਪਾ ਤੇ ਆਰ.ਐਸ.ਐਸ ਦਾ ਏਜੰਡਾ ਸਿਧਾਂਤਕ ਤੌਰ ਤੇ ਯਾਦਗਾਰ ਦਾ ਵਿਰੋਧ ਨਹੀ ਕਰਨਾ ਸਗੋਂ ਵੋਟਾਂ ਦੇ ਲਾਲਚ ਲਈ ਦੋਹਰੇ ਮਾਪਦੰਢ ਅਪਨਾਉਣਾ ਹੈ ਜੋ ਸਿੱਖ ਪੰਥ ਲਈ ਘਾਟੇਵੰਦਾ ਸੌਦਾ ਹੋਵੇਗਾ।

ਇਸੇ ਤਰਾ ‘‘ਗੱਦਾਰ’’ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ ਜਿਸ ਨੇ ਦੇਸ ਤੋ ਕੌਂਮ ਲਈ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ ਤੇ ਉਸਨੂੰ ਜਾਂ ਤਾਂ ਦੇਸ ਨਿਕਾਲਾ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਦਾ ਸਥਾਨ ਜੇਲ ਵਿੱਚ ਹੁੰਦਾ ਹੈ। ਸ੍ਰੀ ਸਰਨਾ ਨੇ ਇਹਨਾਂ ਦੋਹਾਂ ਵਿੱਚੋ ਵੀ ਕੋਈ ਵੀ ਅਜਿਹਾ ਕੰਮ ਕੀਤਾ ਤੇ ਫਿਰ ਵੀ ਇੱਕ ਅੰਮ੍ਰਿਤਧਾਰੀ ਸਿੱਖ (ਪਰਮਜੀਤ ਸਿੰਘ ਸਰਨਾ) ਨੂੰ ਇੱਕ ਬੇਅੰਮ੍ਰਿਤੀਏ (ਸੁਖਬੀਰ ਸਿੰਘ ਬਾਦਲ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਵੱਲੋਂ ‘ਗੱਦਾਰ’ ਕਹਿਣਾ ਇਕੱਲੇ ਸਰਨੇ ਦੀ ਵੀ ਤੌਹੀਨ ਨਹੀ ਸਗੋ ਸਮੁੱਚੇ ਸਿੱਖ ਕੌਂਮ ਜਗਤ ਦੀ ਤੌਹੀਨ ਹੈ।। ਇਸ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਹੈ ਕਿ ਜੇਕਰ ਉਹ ਵਾਕਿਆ ਹੀ ਸ੍ਰੀ ਅਕਾਲ ਤਖਤ( ਭਾਵ ਅਕਾਲ ਪੁਰਖ) ਦਾ ਤਰਾਜੂ ਆਪਣੇ ਹੱਥ ਵਿੱਚ ਥੰਮੀ ਬੈਠੇ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਨਸਾਫ ਕਰਦੇ ਹੋਏ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਰਨੇ ਦੇ ਨਾਲ ਹੀ ਸ੍ਰੀ ਅਕਾਲ ਤਖਤ ਤੇ ਬੁਲਾ ਕੇ ਉਸ ਕੋਲੋ ਗੱਦਾਰ ਕਹਿਣ ਦਾ ਸਪੱਸ਼ਟੀਕਰਨ ਲੈਣ ਤਾਂ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਗੁਆਚਿਆ ਹੋਇਆ ਵਕਾਰ ਬਹਾਲ ਹੋ ਸਕੇ।

ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਤੇ ਸ੍ਰੋਂਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਨੇ ਵੀ ਕਿਹਾ ਕਿ ਸ੍ਰ੍ਰੀ ਸਰਨਾ ਦੁਆਰਾ ਯਾਦਗਾਰ ਦੇ ਵਿਰੋਧ ਵਿੱਚ ਉਠਾਏ ਗਏ ਮਾਮਲੇ ਨਾਲ ਉਹ ਸਹਿਮਤ ਨਹੀ ਕਿਉਕਿ ਸ਼ਹੀਦੀ ਯਾਦਗਾਰ ਜਰੂਰ ਬਣਨੀ ਚਾਹੀਦੀ ਹੈ ਪਰ ਇੱਕ ਅੰਮ੍ਰਿਤਧਾਰੀ ਨੂੰ ਬੇਅੰਮ੍ਰਿਤੀਏ ਵੱਲੋਂ ‘ਗੱਦਾਰ’ ਕਹਿਣਾ ਉਹਨਾਂ ਦੇ ਸੰਘ ਤੋ ਥੱਲੇ ਨਹੀ ਉਤਰ ਰਿਹਾ। ਉਹਨਾਂ ਕਿਹਾ ਕਿ ਉਹਨਾਂ ਦੀਆ ਜਥੇਬੰਦੀਆ ਸਮੇਤ 22 ਪੰਥਕ ਜਥੇਬੰਦੀਆ ਨੇ ਪਹਿਲਾਂ ਹੀ ਗਿਆਨੀ ਗੁਰਬਚਨ ਸਿੰਘ ਦੇ ਇਸੇ ਲਈ ਬਾਈਕਾਟ ਕੀਤਾ ਹੋਇਆ ਹੈ ਕਿ ਉਹ ਬਾਦਲ ਭਗਤ ਵਧੇਰੇ ਤੇ ਸ੍ਰੀ ਅਕਾਲ ਤਖਤ ਦਾ ਜਥੇਦਾਰ ਘੱਟ ਹੈ। ਉਹਨਾਂ ਕਿਹਾ ਕਿ ਸਰਨੇ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਗੱਦਾਰ ਕਹਿਣ ਦੀ ਬੱਜਰ ਗਲਤੀ ਕਰਨ ਦੇ ਦੋਸ਼ ਵਿੱਚ ਅਕਾਲ ਤਖਤ ਤੇ ਤਲਬ ਕਰਕੇ ਕੜੀ ਤੋ ਕੜੀ ਸਜਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਗਿਆਨੀ ਗੁਰਬਚਨ ਸਿੰਘ ਵਿੱਚ ਅਕਾਲੀ ਫੂਲਾ ਸਿੰਘ ਤੇ ਭਾਈ ਰਣਜੀਤ ਸਿੰਘ ਵਾਲੀ ਜਥੇਦਾਰੀ ਦਾ ਦਮ ਹੈ ਤਾਂ ਉਹ ਜੇਕਰ ਅਜਿਹਾ ਕਰ ਦਿੰਦੇ ਹਨ ਤਾਂ ਉਹ ਆਪਣੀਆ ਜਥੇਬੰਦੀਆ ਦੇ ਆਗੂਆ ਤੇ ਉਹਨਾਂ ਦਾ ਬਾਈਕਾਟ ਖਤਮ ਕਰਨ ਲਈ ਦਬਾ ਪਾ ਸਕਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਵਿਅਕਤੀਆ ਨੂੰ ਸ੍ਰੀ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਜਿਹਨਾਂ ਨੇ ਸਰਨੇ ਵੱਲੋ ਗੁਰੂਦੁਆਰਾ ਰਕਾਬ ਗੰਜ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਨੂੰ ਰੋਕਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਜਿਸ ਕਾਰਨ ਸੁੰਦਰੀਕਰਨ ਦਾ ਪ੍ਰਾਜੈਕਟ ਖਟਾਈ ਵਿੱਚ ਪੈ ਗਿਆ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top