Share on Facebook

Main News Page

 ਚੋਰੀ ਦੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਮੈਨੇਜਰ ਤੇ ਇੱਕ ਹਲਵਾਈ ਮੁਅੱਤਲ

ਅੰਮ੍ਰਿਤਸਰ 21 ਜੂਨ (ਜਸਬੀਰ ਸਿੰਘ): ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋਏ ਡੂਨਾ ਤੇ ਪਤਲ ਘੱਪਲੇ ਦੀਆਂ ਖੁੱਲੀਆਂ ਪਰਤਾਂ ਦੀਆਂ ਲੱਗੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਕਿ ਸ੍ਰੋਮਣੀ ਕਮੇਟੀ ਦੇ ਦੋ ਹੋਰ ਮੁਲਾਜਮ ਹੇਰਾਫੇਰੀ ਤੇ ਚੋਰੀ ਕਰਦੇ ਪਕੜੇ ਗਏ, ਜਿਹਨਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਮੁਅੱਤਲ ਕਰਕੇ ਉਹਨਾਂ ਦੇ ਹੈਡ ਕੁਆਟਰ ਬਾਹਰਲੇ ਗੁਰੂਦੁਆਰਿਆਂ ਵਿੱਚ ਬਣਾ ਦਿੱਤੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੋਮਣੀ ਕਮੇਟੀ ਅਧੀਨ ਆਉਦੇ ਗੁਰੂਦੁਆਰਾ ਨਾਨਕਸਰ ਵੇਰਕਾ ਦੇ ਮੈਨੇਜਰ ਨੂੰ ਬੀਤੇ ਕਲ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ੍ਯ ਮੱਕੜ ਨੇ ਇਸ ਲਈ ਮੁਅੱਤਲ ਕਰ ਦਿੱਤਾ, ਕਿ ਉਹ ਸੰਗਤਾਂ ਕੋਲੋ ਬਿਨਾਂ ਕੋਈ ਪੱਕੀ ਰਸੀਦ ਦਿੱਤਿਆਂ ਹੀ ਮਾਇਆ ਦੇ ਗੱਫੇ ਲੈ ਕੇ ਗੁਰੂਦੁਆਰੇ ਦੇ ਵਿਕਾਸ ਦੀ ਬਜਾਏ ਆਪਣਾ ਵਿਕਾਸ ਕਰ ਰਿਹਾ ਸੀ। ਗੁਰੂਦੁਆਰੇ ਦੇ ਲਗਾਏ ਮੈਨੇਜਰ ਰਣਜੀਤ ਸਿੰਘ ਭੋਮਾਂ ਦੀ ਸਿਫਾਪਸ਼ ਵੀ ਕਿਸੇ ਐਰਾ ਵਗੈਰਾ ਨੱਥੂ ਖੈਰਾ ਨੇ ਨਹੀਂ ਕੀਤੀ ਸੀ, ਸਗੋਂ ਮਾਝੇ ਦੇ ਅਕਾਲੀ ਜਰਨੈਲ ਮੰਨੇ ਜਾਂਦੇ ਇੱਕ ਕੈਬਨਿਟ ਮੰਤਰੀ ਦੇ ਨਿੱਜੀ ਤੇ ਖਾਸ ਸਹਾਇਕ ਵੱਲੋ ਕੀਤੀ ਗਈ ਸੀ, ਜਿਸ ਨੂੰ ਪ੍ਰਧਾਨ ਸ੍ਰੀ ਮੱਕੜ ਵੱਲੋ ਇਨਕਾਰ ਕਰਨਾ ਕਿਸੇ ਨਵੇਂ ਖਤਰੇ ਤੋਂ ਖਾਲੀ ਨਹੀਂ ਸੀ। ਰਣਜੀਤ ਸਿੰਘ ਤੇ ਇਹ ਦੋਸ਼ ਲਗਾਇਆ ਗਿਆ ਹੈ ਜਦੋਂ ਵੀ ਕੋਈ ਸ਼ਰਧਾਲੂ ਗੁਰੂਦੁਆਰੇ ਵਿੱਚ ਚੜਾਵੇ ਦੀ ਰਕਮ ਸ਼ਰਧਾ ਨਾਲ ਗੁਰੂਦੁਆਰੇ ਦੇ ਵਿਕਾਸ ਲਈ ਜਮਾਂ ਕਰਾਉਣ ਆਉਦਾ ਸੀ ਉਸ ਨੂੰ ਪੱਕੀ ਰਸੀਦ ਦੇਣ ਦੀ ਬਜਾਏ ਮੈਨੇਜਰ ਸਾਹਿਬ ਲੈਂਟਰ ਪੈਡ ਤੇ ਜਾਂ ਫਿਰ ਕੋਰੋ ਕਾਗਜ ਤੇ ਲਿਖ ਦੇ ਦਿੰਦੇ ਸਨ, ਕਿ ਉਹਨਾਂ ਦਾ ਚੜਾਵਾ ਵਸੂਲ ਪਾਇਆ ਜਿਸ ਕਾਰਜ ਲਈ ਉਹਨਾਂ ਨੇ ਰਕਮ ਜਮਾ ਕਰਵਾਈ ਹੈ, ਉਸੇ ਕਾਰਜ ਲਈ ਹੀ ਖਰਚੀ ਜਾਵੇਗੀ ਜਦ ਕਿ ਸ੍ਰੋਮਣੀ ਕਮੇਟੀ ਦੇ ਕਾਗਜਾਂ ਵਿੱਚ ਇਸ ਰਾਸ਼ੀ ਦੇ ਕੋਈ ਵੇਰਵਾ ਨਹੀਂ ਹੁੰਦਾ ਸੀ। ਇਹ ਸਕੈਂਡਲ ਉਸ ਵੇਲੇ ਬੇਨਕਾਬ ਹੋ ਗਿਆ ਜਦੋਂ ਇੱਕ ਸ਼ਰਧਾਲੂ ਵੱਲੋ ਗੁਰੂਦੁਆਰੇ ਦੇ ਵਿਕਾਸ ਲਈ 1500 ਰੁਪਏ ਜਮਾਂ ਕਰਵਾਏ ਗਏ ਤਾਂ ਮੈਨੇਜਰ ਰਣਜੀਤ ਸਿੰਘ ਭੋਮਾਂ ਨੇ ਉਸ ਰਾਸ਼ੀ ਦੀ ਕੋਈ ਪੱਕੀ ਰਸੀਦ ਨਹੀਂ ਕੱਟੀ ਸਗੋਂ ਕੋਰੇ ਕਾਗਜ਼ ਤੇ ਹੀ ਲਿਖ ਕੇ ਦੇ ਦਿੱਤਾ। ਜਦੋਂ ਇਹ ਮਾਮਲਾ ਸ੍ਰੋਮਣੀ ਕਮੇਟੀ ਦੇ ਗਲਿਆਰਾ ਵਿੱਚ ਪੁੱਜਾ ਤਾਂ ਪ੍ਰਬੰਧਕਾਂ ਨੇ ਇਸ ਦੀ ਜਾਂਚ ਕਰਵਾਈ ਤਾਂ ਰਣਜੀਤ ਸਿੰਘ ਭੋਮਾਂ ਹੇਰਾਫੇਰੀ ਕਰਨ ਲਈ ਦੋਸ਼ੀ ਪਾਏ ਗਏ ਅਤੇ ਸ੍ਰੀ ਮੱਕੜ ਨੇ ਤੁਰੰਤ ਕਾਰਵਾਈ ਕਰਦਿਆ ਉਸ ਨੂੰ ਆਹੁਦੇ ਤੋਂ ਮੁਅੱਤਲ ਕਰ ਦਿੱਤਾ।

ਇਸੇ ਤਰ੍ਹਾਂ ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਰਘਬੀਰ ਸਿੰਘ ਮੰਡ ਤੇ ਸੁਪਰਵਾਈਜਰ ਜਗਤਾਰ ਸਿੰਘ ਨੇ ਰਾਤ ਕਰੀਬ ਡੇਢ ਵਜੇ ਲੰਗਰ ਹਾਲ ਗੁਰੂਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ ਦੇ ਲੰਗਰ ਦੀ ਚੈਕਿੰਗ ਕੀਤੀ ਤਾਂ ਲੰਗਰ ਦਾ ਹਲਵਾਈ ਪ੍ਰਕਾਸ਼ ਸਿੰਘ 10 ਕਿਲੋਂ ਦੇਸ਼ੀ ਘਿਉ ਚੋਰੀ ਕਰਦਾ ਰੰਗੇ ਹੱਥੀ ਪਕੜਿਆ ਗਿਆ। ਦੋਹਾਂ ਅਧਿਕਾਰੀਆਂ ਨੇ ਘਿਉ ਦੀ ਇਹ ਖੇਪ ਹਲਵਾਈ ਪ੍ਰਕਾਸ਼ ਸਿੰਘ ਕੋਲੋ ਬਰਾਮਦ ਕਰਕੇ ਵੱਲੋ ਚੋਰੀ ਦਾ ਬਿਊਰਾ ਉਸ ਕੋਲੋ ਹੀ ਲਿਖਾ ਕੇ ਉਸ ਨੂੰ ਮੁਅੱਤਲ ਕਰਨ ਦੀ ਸਿਫ੍ਰਾਰਸ਼ ਕਰ ਦਿੱਤੀ ਤੇ ਚੋਰੀ ਦੇ ਕੇਸ ਵਿੱਚ ਪ੍ਰਕਾਸ਼ ਸਿੰਘ ਨੂੰ ਮੁਅੱਤਲ ਕਰਕੇ ਉਸ ਅਗਲੇਰੇ ਹੁਕਮ ਦਿੰਦਿਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਕਾਸ਼ ਕਰਨ ਦੇ ਆਦੇਸ਼ ਦੇ ਦਿੱਤੇ। ਇੰਜ ਬੀਤੇ ਕਲ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਮੱਕੜ ਦਾ ਦਫਤਰ ਆਉਣਾ ਇਹਨਾਂ ਦੋ ਵਿਅਕਤੀਆਂ ਲਈ ਮਨਹੂਸ ਸਾਬਤ ਹੋਇਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top