Share on Facebook

Main News Page

ਸੋਨਾ ਲਗਾ ਕੇ ਹਰਿਮੰਦਰ ’ਤੇ ਰਣਜੀਤ ਸਿੰਘ ਨੇ, ਸਿੱਖਾਂ ਦੀ ਸੋਚ ਨੂੰ ਉਲਟਾ ਇਕ ਮੋੜ ਦਿਤਾ
- ਸੁਰਿੰਦਰ ਸਿੰਘ "ਖਾਲਸਾ"
ਮਿਉਂਦ ਕਲਾਂ {ਫਤਿਹਾਬਾਦ} ਮੋਬਾਈਲ: 97287 43287, 94662 66708

ਲਗਾਕੇ ਜਮੀਨ ਜਾਇਦਾਦ ਗੁਰਦੁਆਰਿਆਂ ਦੇ ਨਾਮ, ਸਿੱਖਾਂ ਨੂੰ ਸਦਾ ਲਈ ਕਲੇਸ਼ ਦਾ ਦੌਰ ਦਿੱਤਾ ।
ਅਗਾਂਹ ਸਿੱਖਾਂ ਵੀ ਬੰਨ੍ਹ ਲਈ ਗੰਢ ਪੱਲੇ, ਗੁਰਦੁਆਰੇ ਚਮਕਾਉਣ ਤੇ ਹੀ ਸਾਰਾ ਜ਼ੋਰ ਦਿੱਤਾ ।
ਸਿੱਖੀ ਸੰਭਾਲ ਦੀ ਕਿਸੇ ਨਾ ਫਿੱਕਰ ਕੀਤੀ, 'ਗੁਰਮਤਿ' ਪੜ੍ਹਾਉਣ ਤੇ ਭੋਰਾ ਨਾ ਗੌਰ ਕੀਤਾ ।
ਬਣਾਕੇ ਗੁਰਦੁਆਰੇ ਕਈ-ਕਈ ਮੰਜਿਲਾਂ ਦੇ, ਹਰ ਨਗਰ ਤੇ ਪਿੰਡਾਂ 'ਚ ਕੱਢ ਟੌਹਰ ਦਿੱਤਾ ।
ਸੰਗਮਰ-ਮਰ ਦੇ ਪਥੱਰ ਤੇ ਟਾਇਲਾਂ ਵਿਦੇਸ਼ੀ, ਸੋਨੇ ਦੀਆਂ ਪਾਲਕੀਆਂ ਚੰਦਨ ਦਾ 'ਚੌਰ ਦਿੱਤਾ ।
ਦੂਜੇ ਨਗਰਾਂ ਤੋਂ ਵਧੀਆ ਸਾਡਾ ਗੁਰਦੁਆਰਾ, ਸਿੱਖਾਂ ਨੂੰ ਏਸੇ ਹੋੜ ਵਿੱਚ ਰੋੜ੍ਹ ਦਿੱਤਾ ।
ਚੰਗੀਆਂ ਭਲੀਆਂ ਢਾਅ ਨਵੀਂਆਂ ਬਣਾਈ ਜਾਂਦੇ, ‘ਪੈਸਾ’ ਪਾਣੀ ਵਾਂਗ ਈਮਾਰਤਾਂ ’ਤੇ ਰੋੜ੍ਹ ਦਿੱਤਾ ।
ਵਧੀਆ ਈਮਾਰਤ ਗੁਰੂ ਘਰ ਦੀ ਬਣ ਗਈ ਏ, ਗੁਰੂ ਦੀ ‘ਮੱਤ’ ਨੂੰ ਧੱਕ ਕਿਤੇ ਹੋਰ ਦਿੱਤਾ ।
ਜਿਹੜਾ ਫੰਡ ਬਹੁਤਾ ਦਏ, ਪ੍ਰਧਾਨ ਉਹੀਉ, ਗਰੀਬ ਗੁਰਮੁਖਾਂ ਨੂੰ ਬਾਹਰ ਨੂੰ ਤੋਰ ਦਿੱਤਾ ।
'ਗੁਰਮਤਿ" ਵਿਹੂਣੇ ਪ੍ਰਬੰਧਕ ਬਣ ਬੈਠੇ, "ਟਰਾਲੇ" ਅੱਗੇ "ਟਰੈਕਟਰ" ਨੂੰ ਜੋੜ ਦਿੱਤਾ ।
ਸੇਵਾ ਭਾਵਨਾ' ਦਿੱਲ ਤੋਂ ਹੀ ਖਤਮ ਹੋਈ, ਪ੍ਰਬੰਧ ਹਥਿਆਉਣ ’ਤੇ ਹੀ ਸਾਰਾ ਜੋਰ ਦਿੱਤਾ ।
ਸਿੱਖ ਭੁੱਲ ਗਏ ਗੁਰਬਾਣੀ ਦੀ ਵੀਚਾਰ ਕਰਨੀ, ਗੁਰੂ ਉਪਦੇਸ਼ ਤੇ ਕਦੇ ਨਾ ਗੌਰ ਕੀਤਾ ।
ਗੋਲਕ ਗੁਰੂ ਦੀ ਗਰੀਬ ਦਾ ਮੂੰਹ ਛੱਡਕੇ, ਵਾਧੂ 'ਆਡੰਬਰਾਂ' ਤੇ ਬਹੁਤਾ ਜ਼ੋਰ ਦਿੱਤਾ ।
ਜਿਨਾਂ ਪੈਸਾ ਬਿਲਡਿੰਗਾਂ ਤੇ ਲਗਾਈ ਜਾਂਦੇ, ਕਿਤੇ ਲੋਕ ਭਲਾਈ ਤੇ ਕੁਝ ਗੌਰ ਹੁੰਦਾ ।
ਦਸਵਾਂ ਹਿੱਸਾ ਹੀ ਲਗਾਉਂਦੇ ਜੇ ‘ਸਿੱਖੀ ਸਿੱਖਿਆ’ ’ਤੇ, ਅੱਜ ਮੁਹਾਂਦਰਾ ਕੌਮ ਦਾ ਹੋਰ ਹੁੰਦਾ ।
ਜਿਹੜਾ ਭੱਟਕ ਜਾਏ ਰਸਤਾ ਮੰਜਿਲਾਂ ਦਾ, ਉਸਦਾ ਠਿਕਾਨਾ ਨਾ ਕੋਈ ਠੌਰ ਹੁੰਦਾ ।
'ਡੁਲ੍ਹੇ ਬੇਰਾਂ' ਦਾ ਹਾਲੇ ਨਹੀਂ ਕੁੱਝ ਵਿਗੜਿਆ, ਐਸਾ ਕੋਈ ਕੰਮ ਨਹੀਂ, ਜਿਹੜਾ ਨਾ ਸੌਰ ਹੁੰਦਾ ।
ਹੁਣ ਤੱਕ ਕਦੋਂ ਦੇ ਮੰਜਿਲੇ ਮਕਸੂਦ ਹੁੰਦੇ, "ਗੁਰਬਾਣੀ ਸੁਗੰਧੀ' ਦਾ ਸਿੱਖ ਜੇ ਭੌਰ ਹੁੰਦਾ ।
ਸਿੱਖ ‘ਸਿੱਖੀ’ ਤੋਂ ਕਦੇ ਨਾ ਡਾਂਵਾਂ ਡੋਲ ਹੁੰਦਾ, ....................................................।
ਆਉ, ਮੋੜੋ ਮੁਹਾਰਾਂ "ਸੁਰਿੰਦਰ" ਦੀ ਗੱਲ ਮੰਨ ਲਉ, "ਗੁਰਬਾਣੀ" ਬਿਨਾਂ ਸਿੱਖ ਦਾ ਕੋਈ ਨਾ ਠੌਰ ਹੁੰਦਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top