Share on Facebook

Main News Page

ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ
- ਸ੍ਰ. ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ{ਫਤਿਹਾਬਾਦ}
ਫੋਨ: 94662 66708, 97287 43287

ਮਹਾਨ ਦੇਸ਼ ਤੇ ਸਮਾਜ ਦੇ ਮਹਾਨ ਬੰਦੇ (ਆਗੂ), ਕੁਕਰਮਾਂ ਦੀ ਮੁਕਾਈ ਹੱਦ ਬੈਠੇ।
'ਕਨਿੰਆ ਕੁਮਾਰੀ' ਤੋਂ ਲੈ ਕੇ 'ਕਸ਼ਮੀਰ' ਤੀਕਰ, ਹਰ ਖੂੰਜੇ ‘ਚ’ ਹਲਕੇ ਹੋਏ ਸੱਗ ਬੈਠੇ।

ਮੱਤ ਦੇ ਭੈੜੇ ਤੇ ਦਿਲਾਂ ਦੇ ਕਾਲੇ, ਸਫੈਦ ਚਿੱਟੇ ਬਣ ਬਗਲੇ ਬੱਗ ਬੈਠੇ।
ਇਸ ਦੇਸ਼ ਨੂੰ (ਸਮਾਜ ਨੂੰ) ਘੁੰਣ ਵਾਂਗ ਖਾਣ ਵਾਲੇ, ਵੱਖ -ਵੱਖ ਭੇਖਾਂ ‘ਚ’ ਲੁਟੇਰੇ ਠੱਗ ਬੈਠੇ।

ਕਈ ਭਗਵੇਂ ਪਾ ਕਈ ਕੱਢਵੇਂ ਪਾ, ‘ਚੋਲੇ’ ਰੰਗ ਬਿਰੰਗੇ ਪਾ ਸਾਧਾਂ ਦੇ ਵੱਗ ਬੈਠੇ।
ਕਈ ਆਸ਼ਰਮ ਬਣਾ ਕਈ ਡੇਰੇ ਬਣਾਂ, ਧਰਮ ਦਾ ਨਕਾਬ ਪਾ ਪਾਖੰਡੀ ਠੱਗ ਬੈਠੇ।

ਲੋਕਾਂ ਦੀ ਮਿਹਨਤ ਤੇ ਇਹ ਪਲਣ ਵਾਲੇ, ਵਿਹਲੜ ਮੰਗਤੇ ਹਰਾਮੀ ਹੱਡ ਬੈਠੇ।
‘ਨਾਨਕ ਸਰੀਏ’, ਟਕਸਾਲੀ ਤੇ ਸਾਧ ਲਾਣਾ, ਸਿੱਖ ਪੰਥ ਦੀ ਨੱਪਕੇ ਸ਼ਾਹ ਰਗ ਬੈਠੇ।

‘ਮਾਨਾ’ ਧਨਵੰਤਾ ‘ਸ਼ਿਕਾਗੋ ਤੇ ਜਗੇੜੇ ਵਾਲੇ, ਇਖਲਾਕੋਂ ਗਿਰੇ ਬਦੀਆਂ ਤੋਂ ਬਦ ਬੈਠੇ।
ਸਿੱਖ ਕੌਮ ਦੇ ਹੱਡੀਂ ਇਹ ਇਉਂ ਬੈਠੇ, ਜਿਊਂ ਨਰਮੇ ਨੂੰ ਚਿੰਬੜ ਮਿਲੀਬੱਗ ਬੈਠੇ।

“ਸੰਤਾ ਦੇ ਕੌਤਕ” ਕੁੱਝ ਸਭੱਗ ਨੇ ਲਿਖ ਦਿੱਤੇ, ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ।
ਰਾਧਾ ਸੁਆਮੀ, ਨਿਰੰਕਾਰੀ ਤੇ ਸਾਧ ਸੌਦਾ, ਪਲਕੇ ਸਿੱਖਾਂ ਚੋਂ ਅੱਜ ਹੋਏ ਅੱਡ ਬੈਠੇ।

ਆਸ਼ੂਤੋਸ਼, ਭਨਿਆਰੇ ਜਿਹੇ ਕਈ ਗੁੰਡੇ, ਤਿਆਰ ਪੰਜਾਬ ਨੂੰ ਲਾਉਣ ਲਈ ਅੱਗ ਬੈਠੇ।
ਆਸਾ ਰਾਮ ਤੇ ਮੁਰਾਰੀ ਬਾਪੂ ਜਿਹੇ, ਸ਼ਰੀਕ ਰੱਬ ਦੇ ਛੱਡ ਖੁਦ ਬਣਕੇ ਰੱਬ ਬੈਠੇ।

‘ਪ੍ਰਗਿਆ ਤੇ ਮਾਧੁਰੀ’ ਵਰਗੀਆਂ ਮੈਡਮਾਂ ਦੇ ਦੇਖ ਕਾਰੇ, ਲੋਕ ਕਰਦੇ ਨੇ ਰੱਬ- ਰੱਬ ਬੈਠੇ।
ਰੰਡੀ- ਬਾਜ਼ਾਰ ਦੇ ਬਣ ਮੋਹਰੀ, ਇੱਛਾ ਧਾਰੀ ਜਿਹੇ ਦੱਲੇ ਸਿਰ ਕੱਢੀ ਬੈਠੇ।

ਤਿਵਾਰੀ ਜਿਹੇ ਰੰਗੀਨ ਮਿਜਾਜ ਲੀਡਰ, ਗਵਰਨਰੀ ਕੁਰਸੀਆਂ ਤੇ ਹਨ ਸੱਜ ਧੱਜ ਬੈਠੇ।
ਲੰਗੋਟੀਏ ਯਾਰ ਨੇ ਬਦਮਾਸ਼ ਤੇ ਨੇਤਾ, ਅੰਦਰੋਂ ਇਕ ਤੇ ਬਾਹਰੋਂ ਅੱਡ ਅੱਡ ਬੈਠੇ।

ਪਾੜੇ ਪਾਕੇ ਜਾਤਾਂ ਤੇ ਧਰਮ ਵਾਲੇ, ਵੋਟਾਂ ਛੱਟਣ ਲਈ ਲੈਕੇ ਹਨ ਛੱਜ ਬੈਠੇ।
ਐਨਕਾਉਂਟਰ ਦੇ ਮਾਹਿਰ ਪੁਲਿਸ ਤੇ ਮਿਲਟਰੀ ‘ਚ’, ਅਫਸਰ ਚੋਟੀ ਦੇ ਇਕ ਦੂਜੇ ਤੋਂ ਵੱਧ ਬੈਠੇ।

ਇਕ ਮੈਡਲ ਲਈ ਬੇਦੋਸ਼ਿਆਂ ਨੂੰ ਮਾਰ ਦਿੰਦੇ, ਝੂਠੇ ਮੁਕਾਬਲੇ ਬਣਾ ਵੱਧ ਤੋਂ ਵੱਧ ਬੈਠੇ।
ਦੀਨ ਧਰਮ ਇਨ੍ਹਾਂ ਦਾ, ਨਾ ਈਮਾਨ ਕੋਈ, ਭੇਖੀ ਭੇਖ ਬਣਾਕੇ ਹਨ ਸਭ ਬੈਠੇ।

ਐ ‘ਸੁਰਿੰਦਰ’ ਕੀ ਬਣੂੰ ਇਸ ਦੇਸ਼ ਦਾ ਹੁਣ, ਚੋਰ ਕੁੱਤੀ ਆਪਸ ‘ਚ’ ਹੋਏ ਰਲ ਗੱਡ ਬੈਠੇ।
ਪ੍ਰਮਾਤਮਾ ਕਰੇ ਮੇਹਰ ਤਾਂ ਬਚ ਸਕਦੈ, ਵੱਟੇ ਪਾ ਬੇੜਾ ਡੁਬਾਉਣ ਨੂੰ ਹਨ ਸਭ ਬੈਠੇ।

ਵਿਸ਼ੇਸ਼ ਬੇਨਤੀ:

ਕਿਰਪਾ ਕਰਕੇ ਵਿਸ਼ੇ 'ਤੇ ਰਹਿ ਕੇ ਕੁਮੈਂਟਸ ਕੀਤੇ ਜਾਣ, ਲੇਖ ਨੂੰ ਪੜ੍ਹ ਕੇ ਉਸ 'ਤੇ ਵੀਚਾਰ ਤੱਕ ਸੀਮਿਤ ਰਹਿਆ ਜਾਵੇ। ਪਰ ਕਈ ਭਲੇਮਾਣਸਾਂ ਨੇ ਹੱਟਣਾ ਨਹੀਂ, ਖ਼ਾਲਸਾ ਨਿਊਜ਼ ਜਾਂ ਕਿਸੇ ਹੋਰ ਦੇ ਦੁਆਲੇ ਹੋ ਜਾਣਾ ਹੈ, ਜਿਸ ਤੋਂ ਉਨ੍ਹਾਂ ਭਲੇਮਾਣਸਾਂ ਦੀ ਅਸਲੀ ਜ਼ਹਿਨੀਅਤ ਦਾ ਪ੍ਰਗਟਾਵਾ ਹੋ ਜਾਂਦਾ ਹੈ, ਖੈਰ... ਗੁਰੂ ਭਲੀ ਕਰੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top