Share on Facebook

Main News Page

ਕਾਹਨ ਸਿੰਘ ਪੰਨੂ ਨੇ ਮੋਹਾਲੀ ’ਚ ਦਰਜ ਕਰਵਾਈ ਰਿਪੋਰਟ

* ਪੰਨੂ ਉਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ, 28 ਜੂਨ- ਪੰਜਾਬ ਦੇ ਸੀਨੀਅਰ ਆਈ. ਏ. ਐਸ. ਤੇ ਡੀਜੀਐਸਈ ਕਾਹਨ ਸਿੰਘ ਪੰਨੂ ਨੇ ਉਨ੍ਹਾਂ ਨਾਲ ਉਤਰਾਖੰਡ ਵਿਚ ਹੋਈ ਬਦਸਲੂਕੀ ਦੀ ਅੱਜ ਆਖਿਰ ਪੰਜਾਬ ਸਾਇਬਰ ਕਰਾਇਮ ਪੁਲਿਸ ਸਟੇਸ਼ਨ ਮੋਹਾਲੀ ਚ ਐਫ. ਆਈ. ਆਰ. ਦਰਜ ਕਰਵਾ ਦਿਤੀ ਹੈ। ਠਾਣੇ 'ਚ ਪੰਨੂ ਦੀ ਅਰਜ਼ੀ ਤੇ ਧਾਰਾ 66-ਏ ਆਈਟੀ ਐਕਟ 295-ਏ, 298, 500, 120-ਬੀ ਦੇ ਤਹਿਤ ਕੇਸ ਦਜਰ ਕਰ ਲਿਆ ਗਿਆ ਹੈ। ਪੰਨੂ ਨੇ ਆਪਣੀ ਸ਼ਿਕਾਇਤ ਚ ਲਿਖਿਆ ਹੈ, ਕਿ ਸ਼ੱਕੀ ਅਨਸਰਾਂ ਵਲੋਂ ਉਨ੍ਹਾਂ ਨਾਲ ਕਿਸੇ ਡੂੰਘੀ ਗਿਣਤੀ ਮਿੱਥੀ ਸਾਜਿਸ਼ ਅਧੀਨ ਕੁੱਟਮਾਰ ਕੀਤੀ ਗਈ ਤੇ ਇਸ ਸਾਜਿਸ਼ ਅਧੀਨ ਉਨ੍ਹਾਂ ਵਲੋਂ ਯੂ ਟਿਊਬ ਤੇ ਫੇਸਬੁੱਕ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ ਤੇ ਵੀ ਇਹ ਵੀਡੀਓ ਅਪਲੋਡ ਕਰ ਦਿਤਾ ਗਿਆ। ਉਨ੍ਹਾਂ ਸ਼ਿਕਾਇਤ ਚ ਅੱਗੇ ਲਿਖਿਆ ਹੈ ਕਿ ਅਜਿਹਾ ਕਰਕੇ ਉਨ੍ਹਾਂ ਦੀ ਬੇਇਜ਼ਤ ਕੀਤੀ ਗਈ ਹੈ ਤੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਆਈ ਜੀ ਸਿਕਿਊਰਟੀ ਪੰਜਾਬ ਸੰਜੀਵ ਕਾਲੜਾ ਨੇ ਦਿਤੀ ਹੈ।

 

ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਵਿੰਗ ਨੇ ਅੱਜ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਮੁਹਾਲੀ ’ਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਸੂਬਾਈ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਸੂਚਨਾ ਤਕਨੀਕ ਕਾਨੂੰਨ ਦੀ ਧਾਰਾ 66 ਏ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਧਾਰਾ 295 ਏ, ਆਈ.ਪੀ.ਸੀ. ਦੀ ਧਾਰਾ 298, 500 ਅਤੇ 120 ਬੀ. ਤਹਿਤ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋ ਦਿਨ ਪਹਿਲਾਂ ਹੀ ਮਾਮਲਾ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਵਿੰਗ ਨੇ ਅੱਜ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਮੁਹਾਲੀ ’ਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਸੂਬਾਈ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਸੂਚਨਾ ਤਕਨੀਕ ਕਾਨੂੰਨ ਦੀ ਧਾਰਾ 66 ਏ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਧਾਰਾ 295 ਏ, ਆਈ.ਪੀ.ਸੀ. ਦੀ ਧਾਰਾ 298, 500 ਅਤੇ 120 ਬੀ. ਤਹਿਤ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋ ਦਿਨ ਪਹਿਲਾਂ ਹੀ ਮਾਮਲਾ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਸਨ।

ਪੰਜਾਬ ਪੁਲੀਸ ਵੱਲੋਂ ਉੱਤਰਾਖੰਡ ਸਰਕਾਰ ਦਾ ਰੁਖ ਦੇਖਿਆ ਜਾ ਰਿਹਾ ਸੀ। ਪੰਜਾਬ ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਉੱਤਰਾਖੰਡ ਵਿੱਚ ਪੁਲੀਸ ਕਾਰਵਾਈ ਹੋਣ ਦੀਆਂ ਸੰਭਾਵਨਾਵਾਂ ਘਟ ਗਈਆਂ ਹਨ। ਇਸੇ ਦੌਰਾਨ ਹਮਲੇ ਦੀ ਜਾਂਚ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਨੂੰ ਉਤਰਾਖੰਡ ਤੋਂ ਘਟਨਾ ਨਾਲ ਜੁੜੇ ਅਹਿਮ ਤੱਥ ਹੱਥ ਲੱਗਣ ਦੀ ਉਮੀਦ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ’ਚ ਸ਼ਾਮਲ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਵੀ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ। ਫਿਰ ਵੀ ਘਟਨਾ ਤੋਂ ਤੱਥ ਹਾਸਲ ਕਰਨੇ ਜ਼ਰੂਰੀ ਹਨ।

ਸੂਤਰਾਂ ਮੁਤਾਬਕ ਐਸ.ਆਈ.ਟੀ. ਦੇ ਮੈਂਬਰ ਡੀ.ਆਈ.ਜੀ. ਗੌਤਮ ਚੀਮਾ ਵੱਲੋਂ ਗੋਬਿੰਦ ਘਾਟ ’ਤੇ ਪਿਛਲੇ ਦਿਨਾਂ ਦੌਰਾਨ 15 ਦੇ ਕਰੀਬ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਨ੍ਹਾਂ ਗਵਾਹਾਂ ਨੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਇਹੀ ਦੱਸਿਆ ਹੈ ਕਿ ਚਿੱਟੇ ਅਤੇ ਨੀਲੇ ਚੋਲੇ ਪਹਿਨੇ ਕੁੱਝ ਵਿਅਕਤੀ ਕਾਹਨ ਸਿੰਘ ਪੰਨੂ ’ਤੇ ਹਮਲੇ ਤੋਂ ਪਹਿਲਾਂ ਸ੍ਰੀ ਪੰਨੂ ਨੂੰ ਲੱਭ ਰਹੇ ਸਨ। ਪੁਲੀਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਗੋਬਿੰਦ ਘਾਟ ’ਤੇ 23 ਜੂਨ ਨੂੰ ਜਿਹੜੇ ਯਾਤਰੀ ਮੌਜੂਦ ਸਨ ਉਹ ਤਾਂ ਵਾਪਸ ਆ ਗਏ। ਇਸ ਲਈ ਦੁਕਾਨਦਾਰਾਂ ਦੀਆਂ ਗਵਾਹੀਆਂ ਹੀ ਅਹਿਮ ਰਹਿ ਜਾਂਦੀਆਂ ਹਨ। ਪੁਲੀਸ ਅਧਿਕਾਰੀਆਂ ਨੇ ਆਈ.ਟੀ.ਬੀ.ਪੀ. ਦੇ ਜਵਾਨਾਂ ਤੇ ਫੌਜੀ ਅਧਿਕਾਰੀਆਂ ਨਾਲ ਵੀ ਜਾਂਚ ’ਚ ਸਹਿਯੋਗ ਲਈ ਰਾਬਤਾ ਬਣਾਇਆ ਹੈ। ਪੁਲੀਸ ਨੂੰ ਇਹ ਜਾਣਕਾਰੀ ਨਹੀਂ ਮਿਲੀ ਕਿ ਹਮਲੇ ਦਾ ਮੁੱਖ ਆਧਾਰ ਕੀ ਸੀ। ਸੂਤਰਾਂ ਮੁਤਾਬਕ ਸ੍ਰੀ ਪੰਨੂ ਅਤੇ ਹਮਲਾਵਰਾਂ ਦਰਮਿਆਨ ਐਤਵਾਰ ਦੀ ਘਟਨਾ ਤੋਂ ਦੋ ਕੁ ਦਿਨ ਪਹਿਲਾਂ ਗੋਬਿੰਦ ਧਾਮ ’ਤੇ ਕੁੱਝ ਵਾਰਤਾਲਾਪ ਹੋਇਆ ਸੀ। ਇਸੇ ਵਾਰਤਾਲਾਪ ਨੂੰ ਆਧਾਰ ਬਣਾ ਕੇ ਆਈ.ਏ.ਐਸ. ਅਧਿਕਾਰੀ ’ਤੇ ਹਮਲਾ ਕੀਤਾ ਗਿਆ। ਸ੍ਰੀ ਪੰਨੂ ਨੇ ਸੂਬੇ ਦੇ ਮੁੱਖ ਸਕੱਤਰ ਰਾਕੇਸ਼ ਸਿੰਘ ਨੂੰ ਰਿਪੋਰਟ ਸੌਂਪ ਦਿੱਤੀ ਹੈ। ਇਸ ਅਧਿਕਾਰੀ ਵੱਲੋਂ ਹਮਲੇ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਸੀ ਕੀਤੀ ਗਈ। ਮੁੱਖ ਸਕੱਤਰ ਨੂੰ ਦਿੱਤੀ ਰਿਪੋਰਟ ਨੂੰ ਹੀ ਸ਼ਿਕਾਇਤ ਬਣਾ ਕੇ ਹੀ ਮਾਮਲਾ ਦਰਜ ਕੀਤਾ ਹੈ। ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਭਲਕੇ ਚਮੋਲੀ ਪੁਲੀਸ ਜ਼ਿਲ੍ਹੇ ਦੀ ਪੁਲੀਸ ਨਾਲ ਰਾਬਤਾ ਕਾਇਮ ਕੀਤਾ ਜਾਣਾ ਹੈ।

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਜਾਂਚ ਟੀਮ ਨੇ ਵੀ ਅੱਜ ਕਾਹਨ ਸਿੰਘ ਪੰਨੂ ਦੇ ਚੰਡੀਗੜ੍ਹ ਵਿੱਚ ਬਿਆਨ ਲਏ। ਇਸ ਟੀਮ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਸਕੱਤਰ ਰੂਪ ਸਿੰਘ ਆਦਿ ਸ਼ਾਮਲ ਸਨ। ਇਹ ਕਮੇਟੀ ਸ਼੍ਰੋਮਣੀ ਕਮੇਟੀ ਰਾਹੀਂ ਅਕਾਲ ਤਖ਼ਤ ਨੂੰ ਰਿਪੋਰਟ ਦੇਵੇਗੀ ਤਾਂ ਜੋ ਅਕਾਲ ਤਖ਼ਤ ਵੱਲੋਂ ਇੱਕ ਸਿੱਖ ਦੀ ਪੱਗ ਰੋਲ਼ਣ ਵਾਲੇ ਵਿਅਕਤੀਆਂ ਵਿਰੁਧ ਧਾਰਮਿਕ ਸਜ਼ਾ ਬਾਰੇ ਫੈਸਲਾ ਲਿਆ ਜਾ ਸਕੇ।

ਮੁਹਾਲੀ (ਦਰਸ਼ਨ ਸਿੰਘ ਸੋਢੀ) ਉੱਤਰਾਖੰਡ ਵਿੱਚ ਮਚੀ ਤਬਾਹੀ ਤੋਂ ਬਾਅਦ ਲੋਕਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਆਪਣੇ ਨੁਮਾਇੰਦੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ’ਤੇ ਹੋਏ ਹਮਲੇ ਦੇ ਕੇਸ ਦੀ ਵਿਸ਼ੇਸ਼ ਜਾਂਚ ਟੀਮ ਨੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦੀ ਵੀਡੀਓ ਫਿਲਮ ਬਣਾਉਣ ਅਤੇ ਯੂਟਿਊਬ ਸਮੇਤ ਹੋਰਨਾਂ ਸੋਸ਼ਲ ਸਾਈਟਾਂ ’ਤੇ ਫਿਲਮ ਅਪਲੋਡ ਕਰਨ ਵਾਲੇ ਪਿੰਡ ਕਣਕਵਾਲ ਦੇ ਵਸਨੀਕ ਬਲਜਿੰਦਰ ਸਿੰਘ ਹਾਲੇ ਤੱਕ ਆਪਣੇ ਘਰ ਨਹੀਂ ਪਰਤਿਆ ਹੈ। ਪੁਲੀਸ ਨੇ ਉਸ ਦੇ ਤਿੰਨ ਚਾਰ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

ਉਧਰ ਪੰਜਾਬ ਪੁਲੀਸ ਦੇ ਆਈ.ਜੀ. (ਸੁਰੱਖਿਆ) ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸੰਜੀਵ ਕਾਲੜਾ ਨੇ ਕੇਵਲ ਇੰਨਾ ਹੀ ਆਖਿਆ ਹੈ ਕਿ ਕੋਈ ਵੀ ਜਾਣਕਾਰੀ ਡੀ.ਜੀ.ਪੀ. ਸਾਹਿਬ ਹੀ ਦੇਣਗੇ। ਇਸ ਤੋਂ ਇਲਾਵਾ ਅੱਜ ਪੂਰਾ ਦਿਨ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀ.ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਇਸ ਕਮੇਟੀ ਦੇ ਮੈਂਬਰ ਤੇ ਮੁਹਾਲੀ ਦੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਪੱਤਰਕਾਰਾਂ ਨਾਲ ਫੋਨ ’ਤੇ ਗੱਲ ਕਰਨ ਤੋਂ ਸੰਕੋਚ ਕੀਤਾ। ਉਧਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸੁੱਚਾ ਸਿੰਘ ਖੱਟੜਾ ਨੇ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦੀ ਘਟਨਾ ਦੀ ਨਿਖੇਧੀ ਕੀਤੀ ਹੈ।

ਕਿਸੇ ਸਮੇਂ ਤੇਲ ਸੋਧਕ ਕਾਰਖਾਨੇ ਕਾਰਨ ਸੁਰਖੀਆਂ ਵਿਚ ਰਿਹਾ ਪਿੰਡ ਕਣਕਵਾਲ ਇਨ੍ਹੀਂ ਦਿਨੀਂ ਫਿਰ ਮੁੜ ਚਰਚਾ ਵਿਚ ਹੈ। ਹੁਣ ਪਿੰਡ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਪਿੰਡ ਦੇ 35 ਸਾਲਾ ਨੌਜਵਾਨ ਬਲਜਿੰਦਰ ਸਿੰਘ ਸਿੱਧੂ ਕਰ ਕੇ ਸੁਰਖੀਆਂ ਵਿਚ ਹੈ, ਜਿਸ ਦਾ ਨਾਂ ਉਤਰਾਖੰਡ ਵਿਚ ਰਾਹਤ ਕਾਰਜਾਂ ਲਈ ਪੰਹੁਚੇ ਪੰਜਾਬ ਦੇ ਸੀਨੀਅਰ ਆਈਏਐਸ ਅਫਸਰ ਕਾਹਨ ਸਿੰਘ ਪੰਨੂ ਦੀ ਕੁਝ ਅਨਸਰਾਂ ਵੱਲੋਂ ਖਿਚ ਧੂਹ ਕੀਤੇ ਜਾਣ ਦੀ ਬਣਾਈ ਗਈ ਵੀਡੀਓ ਨਾਲ ਜੋੜਿਆ ਜਾ ਰਿਹਾ ਹੈ। ਪਿੰਡ ਕਣਕਵਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਜਿੰਦਰ ਸਿੱਧੂ 14 ਜੂਨ ਨੂੰ ਆਪਣੇ ਦੋਸਤ ਓਂਕਾਰ ਸਿੰਘ ਕੁੱਕੂ ਦੀ ਇਨੋਵਾ ਗੱਡੀ ਵਿਚ ਤਿੰਨ ਹੋਰ ਸਾਥੀਆਂ ਸਮੇਤ ਉਤਰਾਖੰਡ ਵਿਖੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ, ਜਿਥੇ ਕੁਦਰਤੀ ਆਫ਼ਤ ਕਾਰਨ ਉਹ ਰਸਤੇ ਵਿਚ ਹੀ ਫਸ ਕੇ ਰਹਿ ਗਏ। ਇਸ ਦੌਰਾਨ ਉਥੇ ਰਾਹਤ ਕਾਰਜਾਂ ਲਈ ਪੰਹੁਚੇ ਸ੍ਰੀ ਪੰਨੂ ਦੀ ਕੁਝ ਅਨਸਰਾਂ ਨੇ ਇਹ ਕਹਿੰਦੇ ਹੋਏ ਖਿਚ ਧੂਹ ਕੀਤੀ ਕਿ ਸ੍ਰੀ ਪੰਨੂ ਨੇ ਸਿੱਖ ਗੁਰੂਆਂ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਸੀ। ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦੀ ਬਣੀ ਵੀਡੀਉ ਨੂੰ ਬਲਜਿੰਦਰ ਸਿੱਧੂ ਨਾਲ ਜੋੜਿਆ ਜਾ ਰਿਹਾ ਹੈ। ਭਾਵੇਂ ਉਸ ਦਾ ਮੋਬਾਈਲ ਫੋਨ ਤਾਂ ਬੰਦ ਆ ਰਿਹਾ ਹੈ ਪਰ ਹਾਲੇ ਵੀ ਉਹ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਦੱਸਿਆ ਜਾਂਦਾ ਹੈ। ਉਸ ਦੇ ਭਰਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਪੰਨੂ ਦੇ ਇਸ ਵੀਡੀਉ ਵਿਚ ਹੋਣ ਬਾਰੇ ਬਲਜਿੰਦਰ ਨੂੰ ਕੋਈ ਪਤਾ ਹੀ ਨਹੀਂ ਸੀ, ਨਾਲ ਹੀ ਉਨ੍ਹਾਂ ਕਿਹਾ ਕਿ ਬਲਜਿੰਦਰ ਜੋ ਸਾਥੀਆਂ ਸਮੇਤ ਹਾਲੇ ਉਥੇ ਹੀ ਫਸਿਆ ਹੈ, ਦੇ ਆਉਂਦੇ ਹੀ ਉਹ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ।

ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਇਹ ਵੀਡੀਉ ਬਲਜਿੰਦਰ ਨੇ ਨਹੀਂ ਬਣਾਈ, ਸਗੋਂ ਉਸ ਨੇ ਵੀਡੀਉ ਉਥੇ ਮੌਜੂਦ ਕਿਸੇ ਵਿਅਕਤੀ ਕੋਲੋਂ ਮੋਬਾਈਲ ਤੋਂ ਬਲੂ ਟੁੱਥ ਰਾਹੀਂ ਹਾਸਲ ਕੀਤੀ ਸੀ। ਉਸ ਨੇ ਵੀਡੀਉ ਆਪਣੀ ਆਈਡੀ ਰਾਹੀਂ ਇਸ ਮਕਸਦ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ ਫੇਸਬੁੱਕ ’ਤੇ ਪਾਈ ਸੀ ਤਾਂ ਜੋ ਅਜਿਹੇ ਔਖੇ ਸਮੇਂ ਧਾਰਮਕ ਸਥਾਨਾਂ ’ਤੇ ਘਿਨੌਣੀਆਂ ਕਾਰਵਾਈਆਂ ਕਰਨ ਵਾਲੇ ਲੋਕਾਂ ਦੀ ਸ਼ਨਾਖਤ ਹੋ ਸਕੇ। ਉਸ ਦੇ ਭਰਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਚਾਰ ਦਿਨਾਂ ਤੱਕ ਇਥੇ ਪੰਹੁਚ ਜਾਣਗੇ।

ਜਦੋਂ ਕਣਕਵਾਲ ਵਿਚ ਜਾ ਕੇ ਬਲਜਿੰਦਰ ਬਾਰੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਬਲਜਿੰਦਰ ਮੱਧ ਵਰਗੀ ਕਿਸਾਨ ਪਰਵਿਾਰ ਨਾਲ ਸਬੰਧਤ ਚੰਗੇ ਆਚਰਨ ਵਾਲਾ ਵਿਅਕਤੀ ਹੈ ਜੋ ਪਿੰਡ ਵਿਚ ਚਲਦੇ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ ਅਤੇ ਕਿਸੇ ਸਿਆਸੀ ਪਾਰਟੀ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਉਸ ਦਾ ਕੋਈ ਅਪਰਾਧਕ ਪਿਛੋਕੜ ਵੀ ਨਹੀਂ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਬਲਜਿੰਦਰ ਫੋਟੋਆਂ ਖਿੱਚਣ ਅਤੇ ਵੀਡੀਉ ਵਗੈਰਾ ਬਣਾਉਣ ਦਾ ਸ਼ੌਕੀਨ ਹੈ। ਉਸ ਨੇ ਪਹਿਲਾਂ ਵੀ ਪਿੰਡ ਵਿਚ ਲੱਗੇ ਤੇਲ ਸੋਧਕ ਕਾਰਖਾਨੇ ਵਿਚੋਂ ਨਿਕਲਦੇ ਧੂੰਏਂ ਅਤੇ ਪ੍ਰਦੂਸ਼ਣ ਸਬੰਧੀ ਕਈ ਵੀਡੀਉਜ਼ ਅਤੇ ਫੋਟੋਆਂ ਫੇਸਬੁੱਕ ’ਤੇ ਪਾਈਆਂ ਹਨ। ਪਿੰਡ ਵਾਸੀਆਂ ਅਨੁਸਾਰ ਵੀਡੀਉ ਫੇਸਬੁੱਕ ’ਤੇ ਅਪਲੋਡ ਕਰਨ ਦਾ ਇਹ ਕੰਮ ਉਸ ਤੋਂ ਬਿਲਕੁਲ ਅਣਜਾਣਪੁਣੇ ਵਿਚ ਹੀ ਹੋਇਆ ਹੈ, ਤੇ ਉਸ ਨੂੰ ਇਸ ਦੇ ਗੰਭੀਰ ਨਤੀਜਿਆਂ ਬਾਰੇ ਪਤਾ ਨਹੀਂ ਸੀ। ਪਿੰਡ ਵਾਸੀਆਂ ਅਨੁਸਾਰ ਬਲਜਿੰਦਰ ਕਾਫੀ ਸਮਾਂ ਰਾਮਾਂ ਮੰਡੀ ਵਿਖੇ ਆਪਣੇ ਭਰਾ ਸੁਰਿੰਦਰ ਛਿੰਦਾ ਨਾਲ ਇਕ ਪੇਂਟਰ ਵਜੋਂ ਕੰਮ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਉਸ ਨੇ ਰਾਮਾਂ ਮੰਡੀ ਵਿਚ ਹੀ ਮੋਬਾਇਲਾਂ ਦੀ ਦੁਕਾਨ ਕੀਤੀ ਅਤੇ ਹੁਣ ਪਿਛਲੇ ਕਈ ਸਾਲਾਂ ਤੋਂਂ ਕਣਕਵਾਲ ਵਿਖੇ ਇਕ ਛੋਟੀ ਜਿਹੀ ਦੁਕਾਨ ਵਿਚ ਮੋਬਾਇਲਾਂ ਦਾ ਕੰਮ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਲਜਿੰਦਰ ਕਿਸੇ ਸਾਜ਼ਿਸ਼ ਵਿਚ ਸ਼ਾਮਲ ਨਹੀਂ ਹੈ।

ਸਥਾਨਕ ਪੁਲੀਸ ਉਸ ਦੇ ਘਰ ਛਾਪੇ ਮਾਰ ਰਹੀ ਹੈ ਅਤੇ ਬਲਜਿੰਦਰ ਨੂੰ ਪੇਸ਼ ਕਰਨ ਲਈ ਪਰਿਵਾਰ ਉਤੇ ਕਥਿਤ ਦਬਾਅ ਪਾ ਰਹੀ ਹੈ। ਇਸ ਘਟਨਾ ਦੀ ਵੀਡੀਉ ਇਕ ਟੀ.ਵੀ ਚੈਨਲ ਅਤੇ ਯੂ ਟਿਊਬ ’ਤੇ ਵਿਖਾਈ ਗਈ, ਜਿਸ ਤੋ ਬਾਅਦ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦਾ ਇਹ ਮਾਮਲਾ ਪੂਰੇ ਰਾਜ ਅੰਦਰ ਭੱਖ ਗਿਆ। ਜਾਨਕਾਰੀ ਇਹ ਵੀ ਮਿਲੀ ਹੈ ਕਿ ਪੁਲੀਸ ਨੇ ਬਲਜਿੰਦਰ ਦੀ ਭਾਲ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਦੇ ਪਤੇ ਹਾਸਲ ਕਰ ਲਏ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top