Share on Facebook

Main News Page

ਸਿੱਖੋ ਜਾਗੋ, ਇਨ੍ਹਾਂ ਬਨਾਰਸੀ ਠੱਗਾਂ - ਖੁਸਰਿਆਂ ਤੋਂ ਬਚੋ
- ਸੰਪਾਦਕ ਖ਼ਾਲਸਾ ਨਿਊਜ਼

ਇਸ ਵੀਡੀਓ 'ਚ ਦੇਖ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੰਦਸਰੀ ਬਾਬੇ ਸਿੱਖੀ ਨੂੰ ਖੋਰਾ ਲਾ ਰਹੇ ਨੇ। ਸਾਰੇ ਗੁਰੂ ਸਾਹਿਬ (ਸਿਵਾਏ ਗੁਰੂ ਹਰਕਿਸ਼ਨ ਸਾਹਿਬ) ਸਾਰੇ ਗ੍ਰਹਿਸਥੀ ਸਨ। ਗੁਰਬਾਣੀ ਵਿੱਚ ਵੀ ਕਿਤੇ ਵਿਹੰਗਮ ਰਹਿਣ ਦੀ ਪ੍ਰੌੜਤਾ ਨਹੀਂ ਕੀਤੀ ਗਈ। ਇਨ੍ਹਾਂ ਵਿਹਲੜ, ਅਨਪੜ੍ਹ ਬਾਬਿਆਂ ਨੂੰ ਕੀ ਹੱਕ ਹੈ ਕਿ ਗੁਰਮਤਿ ਦੇ ਵਿਰੁੱਧ, ਕਰਮਕਾਂਡ ਕਰਣ, ਅਤੇ ਨਾਸਮਝ ਅਤੇ ਗੁਰਮਤਿ ਤੋਂ ਕੋਰੇ ਲੋਕ ਇਨ੍ਹਾਂ ਅਖੌਤੀ ਬਾਬਿਆਂ ਨੂੰ ਬਹੁਤ ਉੱਚਾ ਸੁੱਚਾ ਮੰਨਦੇ ਹਨ, ਕੀ ਇਹ ਗੁਰੂ ਸਾਹਿਬ ਦੀ ਸਿਖਿਆ ਦੇ ਖਿਲਾਫ ਨਹੀਂ?

ਜੇ ਵਿਹੰਗਮ ਰਹਿ ਕੇ ਹੀ ਸਿੱਖੀ ਕਮਾਈ ਜਾ ਸਕਦੀ ਹੈ ਜਾਂ ਗੁਰਮੁੱਖ ਬਣਿਆ ਜਾ ਸਕਦਾ ਹੈ, ਤਾਂ ਗੁਰਬਾਣੀ ਇਸ ਬਾਰੇ ਕਹਿੰਦੀ ਕੀ ਜ਼ਰਾ ਦੇਖੀਏ:

ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥

ਕਬੀਰ ਸਾਹਿਬ ਗੁਰਬਾਣੀ ਅੰਦਰ ਫੁਰਮਾਉਂਦੇ ਹਨ, ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ ? ।3।

 

ਤੇ ਇਹ ਬਾਬੇ ਤਾਂ ਖੁਸਰੇ ਨਾਲੋਂ ਵੀ ਗਏ ਗੁਜ਼ਰੇ ਹਨ, ਕਿਉਂਕਿ ਖੁਸਰੇ ਤਾਂ ਫਿਰ ਵੀ ਮਿਹਨਤੀ ਹਨ, ਨੱਚਕੇ ਕਮਾਉਂਦੇ ਹਨ, ਇਹ ਵਿਹਲੜ ਬਾਬੇ ਤਾਂ ਠੱਗ ਹਨ, ਲੋਕਾਂ ਨੂੰ ਪਖੰਡਾਂ 'ਚ ਫਸਾ, ਆਪਣੇ ਚੱਕਰਾਂ 'ਚ ਨਚਾ ਕੇ, ਲੋਕਾਂ ਨੂੰ ਬੁੱਧੂ ਬਣਾ, ਪੈਸਾ ਕਮਾਕੇ, ਆਪ ਠਾਠ ਨਾਲ ਠਾਠਾਂ 'ਚ ਰਹਿੰਦੇ ਹਨ। ਐਸੇ ਠੱਗਾਂ ਲਈ ਗੁਰਬਾਣੀ ਫੁਰਮਾਉਂਦੀ ਹੈ:

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥

ਇਹ ਸਾਰੇ ਨੰਦਸਰੀ ਬਾਬੇ, ਬਨਾਰਸੀ ਠੱਗ ਹਨ, ਕੋਈ ਸੰਤ ਨਹੀਂ। ਉਦਾਂ ਇਹ ਵਿਹੰਗਮ ਨੇ, ਪਰ ਭੋਰਿਆਂ, ਹੋਟਲਾਂ 'ਚ ਜੋ ਇਹ ਗੰਦ ਪਾਉਂਦੇ ਨੇ, ਇਨ੍ਹਾਂ ਦੀਆਂ ਕਹਾਣੀਆਂ ਜੱਗ ਜਾਹਿਰ ਹਨ। ਸਿੱਖੋ ਜਾਗੋ, ਇਨ੍ਹਾਂ ਬਨਾਰਸੀ ਠੱਗਾਂ-ਖੁਸਰਿਆਂ ਤੋਂ ਬਚੋ।


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top