Share on Facebook

Main News Page

ਸੌਦਾ ਸਾਧ ਦੇ ਚੇਲਿਆਂ ਨੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ 9 ਘੰਟੇ ਸੜਕ ’ਤੇ ਡੱਕੀਂ ਰੱਖਿਆ, ਭੁੱਖ ਪਿਆਸ ਨਾਲ ਬੇਹਾਲ ਹੋਏ ਮਾਸੂਮ

ਲੁਧਿਆਣਾ, 28 ਜੂਨ : ਸੌਦਾ ਸਾਧ ਦੇ ਚੇਲਿਆਂ ਨੇ ਅੱਜ ਇੱਥੇ ਫਿਰੋਜ਼ਪੁਰ ਰੋਡ ਨੂੰ 8 ਘੰਟੇ ਤੱਕ ਜਾਮ ਲਾ ਕੇ ਮੰਗ ਕੀਤੀ ਕਿ ਸੌਦਾ ਸਾਧ ਦੀ ਫੇਸਬੁੱਕ ’ਤੇ ਇਤਰਾਜ਼ਯੋਗ ਫੋਟੋ ਪਾਉਣ ਵਾਲੇ ਨੌਜਵਾਨ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਲੁਧਿਆਣਾ ਪੁਲੀਸ ਵੱਲੋਂ ਕਥਿਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਲੁਧਿਆਣਾ ਅਤੇ ਮਾਲਵੇ ਨੂੰ ਜੋੜਨ ਵਾਲੀ ਇਹ ਸੜਕ ਅੱਜ ਸਾਰਾ ਦਿਨ ਬੰਦ ਰਹਿਣ ਕਰਕੇ ਆਵਾਜਾਈ ਵਿੱਚ ਇੰਨਾ ਭਾਰੀ ਵਿਘਨ ਪਿਆ ਕਿ ਬੱਸਾਂ, ਟਰਾਲੇ, ਟਰੱਕ, ਕੈਂਟਰ, ਕਾਰਾਂ ਤੇ ਹੋਰ ਵਾਹਨ ਸ਼ਹਿਰ ਦੀਆਂ ਗਲੀਆਂ ਵਿੱਚ ਭਟਕਦੇ ਰਹੇ, ਜਿਸ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਪ੍ਰੇਮੀਆਂ ਨੇ ਸਵੇਰੇ 8 ਵਜੇ ਜਾਮ ਲਾ ਦਿੱਤਾ, ਜਿਸ ਨੂੰ ਬੜੀ ਮੁਸ਼ਕਲ ਨਾਲ ਪੁਲੀਸ ਅਧਿਕਾਰੀਆਂ ਨੇ ਸ਼ਾਮ 4.30 ਵਜੇ ਇਸ ਵਿਸ਼ਵਾਸ ’ਤੇ ਖੁੱਲ੍ਹਵਾਇਆ ਕਿ ਦੋਸ਼ੀ ਨੂੰ 24 ਘੰਟੇ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲੀਸ ਸਟੇਸ਼ਨ ਦੁੱਗਰੀ ਨੇ ਸੁਖਜਿੰਦਰ ਸਿੰਘ ਉਰਫ ਸੁੱਖ ਗਿੱਲ (22) ’ਤੇ ਇਸ ਇਤਰਾਜ਼ਯੋਗ ਫਿਲਮ ਸਬੰਧੀ 22 ਜੂਨ ਨੂੰ ਪਰਚਾ ਦਰਜ ਕੀਤਾ ਸੀ। ਸੂਚਨਾ ਅਨੁਸਾਰ ਡੇਰਾ ਮੁਖੀ ਦੀ ਇਹ ਇਤਰਾਜ਼ਯੋਗ ਤਸਵੀਰ ਕਈ ਸਾਲਾਂ ਤੋਂ ਫੇਸਬੁੱਕ ਉਪਰ ਹੈ। ਇਸ ਨੌਜਵਾਨ ਨੇ ਸਿਰਫ਼ ਆਪਣੇ ਅਕਾਊਂਟ ਤੋਂ ਫੇਸਬੁੱਕ ’ਤੇ ਇਹ ਫੋਟੋ ਦੁਬਾਰਾ ਤੋਂ ਸਾਂਝੀ ਕੀਤੀ ਹੈ।

ਪ੍ਰੇਮੀਆਂ ਨੇ ਸਰਕਾਰ ਖ਼ਿਲਾਫ਼ ਕਈ ਤਰ੍ਹਾਂ ਦੇ ਨਾਅਰੇ ਲਗਾਏ। ਉਨ੍ਹਾਂ ਦੀ ਪੰਜ ਮੈਂਬਰੀ ਕਮੇਟੀ ਨੇ ਨੌਜਵਾਨ ਦੀ ਗ੍ਰਿਫਤਾਰੀ ’ਚ ਦੇਰੀ ਕਾਰਨ ਐਸਐਚਓ ਸਤਵਿੰਦਰ ਸਿੰਘ ਦੁਗਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਡੀਸੀਪੀ ਹਰਸ਼ ਬਾਂਸਲ ਨੇ ਕਮੇਟੀ ਨੂੰ ਵਿਸ਼ਵਾਸ਼ ਦੁਆਇਆ ਕਿ ਗ੍ਰਿਫਤਾਰੀ ਜਲਦੀ ਹੋ ਜਾਵੇਗੀ। ਡੇਰਾ ਪ੍ਰੇਮੀਆਂ ਦੇ ਧਰਨੇ ਕਾਰਨ ਪੁਲੀਸ ਕਾਫੀ ਮੁਸ਼ਕਲ ’ਚ ਫਸੀ ਰਹੀ। ਵੱਡੀ ਮੁਸ਼ਕਲ ਟਰੈਫਿਕ ਦੀ ਸੀ। ਪੁਲੀਸ ਨੇ ਮੁੱਲਾਂਪੁਰ ਤੋਂ ਹੀ ਰੋਕਾਂ ਲੱਗਾ ਦਿੱਤੀਆਂ। ਬਹੁਤੀਆਂ ਲੋਡਿਡ ਗੱਡੀਆਂ ਹੰਬੜਾਂ- ਲਾਡੋਵਾਲ ਰਾਹੀਂ ਜੀ.ਟੀ. ਰੋਡ ਜਲੰਧਰ ’ਤੇ ਚਾੜ ਦਿੱਤੀਆਂ। ਕਿਸੇ ਨੂੰ ਰਾਏਕੋਟ -ਮਾਲੇਰਕੋਟਲਾ ਰਾਹੀਂ ਆਪਣਾ ਰਾਹ ਲੱਭਣ ਲਈ ਕਿਹਾ ਗਿਆ। ਬੱਸਾਂ ਨੂੰ ਸ਼ਹਿਰ ਦੇ ਲੋਧੀ ਕਲੱਬ ਰੋਡ ਤੋਂ ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ, ਗੁਰਦੇਵ ਨਗਰ ਵੱਲ ਧੱਕ ਦਿੱਤਾ ਗਿਆ। ਦੂਰੋਂ ਆਏ ਕਾਰ ਸਵਾਰਾਂ ਨੂੰ ਇਹ ਹੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਜਾ ਕਿਧਰ ਰਹੇ ਹਨ। ਲੰਮੇ ਜਾਮ ਵਿੱਚ ਬੱਚੇ ਪਾਣੀ ਬਿਨਾਂ ਵਿਲਕਦੇ ਰਹੇ। ਔਰਤਾਂ ਤੇ ਬਜ਼ੁਰਗ ਸਵਾਰੀਆਂ ਦਾ ਹਾਲ ਦੇਖਿਆ ਨਹੀਂ ਸੀ ਜਾ ਰਿਹਾ।


ਟਿੱਪਣੀ:

ਜੇ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਸਿੱਖਾਂ ਨੇ ਕੀਤਾ ਹੁੰਦਾ, ਤਾਂ ਪੁਲਿਸ ਨੇ ਲਾਠੀਚਾਰਜ ਵੀ ਕਰਨਾ ਸੀ ਅਤੇ ਗੋਲ਼ੀਆਂ ਵੀ ਚਲਾਉਣੀਆਂ ਸੀ। ਪਿਛਲੇ ਦੋ ਕੁ ਸਾਲਾਂ 'ਚ ਲੁਧਿਆਣੇ ਵਿਖੇ ਸਿੱਖਾਂ ਵਲੋਂ ਆਸ਼ੂਤੋਸ਼ ਖਿਲਾਫ ਪ੍ਰਦਰਸ਼ਨ 'ਚ ਪੁਲਿਸ ਨੇ ਡਾਂਗਾਂ ਅਤੇ ਗੋਲ਼ੀਆਂ ਚਲਾਈਆਂ ਸੀ ਅਤੇ ਸ. ਦਰਸ਼ਨ ਸਿੰਘ ਲੁਹਾਰਾਂ ਸ਼ਹੀਦ ਹੋਏ ਸੀ। 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਸਿੱਖਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ 'ਤੇ ਵੀ ਪੁਲਿਸ ਨੇ ਡਾਂਗਾਂ ਅਤੇ ਗੋਲ਼ੀਆਂ ਚਲਾਈਆਂ, ਜਿਸ ਵਿੱਚ ਸਿੱਖ ਨੌਜਵਾਨ ਜਸਪਾਲ ਸਿੰਘ ਸ਼ਹੀਦ ਹੋਇਆ ਸੀ।

ਕੀ ਇਹ ਡਾਂਗਾਂ ਅਤੇ ਗੋਲ਼ੀਆਂ ਅਖੌਤੀ ਪੰਥਕ ਸਰਕਾਰ ਦੀ ਪੰਜਾਬ ਪੁਲਿਸ ਵਲ਼ੋਂ ਸਿਰਫ ਸਿੱਖਾਂ 'ਤੇ ਹੀ ਚਲਦੀਆਂ ਹਨ, ਭਈਆਂ, ਸ਼ਿਵ ਸੈਨਾ ਜਾਂ ਸੌਦਾ ਸਾਧ ਦੇ ਚੇਲਿਆਂ ਵੇਲ਼ੇ ਤਾਂ ਇਹ ਲੇਲੜੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ। ਕਿਉਂ? ਕਿਉਂਕਿ ਸਿੱਖਾਂ ਨੂੰ ਹਾਲੇ ਵੀ ਗੁਲਾਮ ਸਮਝਿਆ ਜਾਂਦਾ ਹੈ, ਜਿਸਦੇ ਕਸੂਰਵਾਰ ਸਿੱਖ ਆਪ ਹਨ, ਜਿਨ੍ਹਾਂ ਨੇ ਕੌਮ ਅਤੇ ਪੰਜਾਬ ਦੀ ਬਾਗਡੋਰ ਡੋਗਰਿਆਂ ਦੇ ਹੱਥ ਦਿੱਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਖਿਲਾਫ ਫੇਸਬੁੱਕ 'ਤੇ ਨਿੰਦਣਯੋਦ ਸ਼ਬਦਾਵਲੀ ਵਰਤੀ ਗਈ, ਕੋਈ ਸਿੱਖ ਨਾ ਬੋਲਿਆ, ਕਿਸੇ ਨੇ ਪ੍ਰਦਰਸ਼ਨ ਨਾ ਕੀਤਾ, ਕੋਈ ਨਾ ਭੜਕਿਆ, ਪੱਪੂ ਗੁਰਬਚਨ ਸਿੰਘ ਨੂੰ ਤਾਂ ਪਤਾ ਤੱਕ ਨਹੀਂ ਲੱਗਿਆ, ਕੀ ਇਹ ਸਿੱਖਾਂ ਦੀ ਕੋਮਾ (coma) ਵਾਲੀ ਹਾਲਤ ਨਹੀਂ। ਜਦੋਂ ਤੱਕ ਸਿੱਖ ਅਤੇ ਪੰਜਾਬ ਦੇ ਵਾਸੀ ਜਾਗਦੇ ਨਹੀਂ, ਸਿੱਖਾਂ ਨੂੰ ਛਿੱਤਰ ਪੈਂਦੇ ਰਹਿਣਗੇ।

ਫਰਕ ਆਪ ਹੀ ਦੇਖ ਲਉ- ਬਲਾਤਕਾਰੀ ਸਾਧ ਦੀ ਫੋਟੋ ਪਾਉਣ ਵਾਲੇ ਨੂੰ ਜ਼ਮਾਨਤ ਨਾ ਮਿਲੀ, ਪਰ ਗੁਰੂ ਗੋਬਿੰਦ ਸਿੰਘ ਜੀ 'ਤੇ ਟਿੱਪਣੀ ਕਰਨ ਵਾਲੇ ਨੂੰ ਜੱਜ ਦੇ ਘਰ ਪੇਸ਼ ਕਰਕੇ ਮਾਮਲਾ ਨਿਪਟਾ ਦਿੱਤਾ ਗਿਆ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top