Share on Facebook

Main News Page

ਘਰ ਦੀ ਕੱਢੀ ਦਾਰੂ ਪੰਚਾਇਤੀ ਚੋਣਾਂ ਦੀਆਂ ਵੋਟਾਂ 'ਤੇ ਪਉਗੀ ਭਾਰੂ

* ਤਿੰਨ ਜੁਲਾਈ ਤੱਕ ਮੌਜਾਂ ਹੀ ਮੌਜਾਂ, ਹਰ ਪਾਸੇ ਸ਼ਰਾਬੀਆਂ ਦੀਆਂ ਫੌਜਾਂ ਹੀ ਫੌਜਾਂ

ਅੰਮ੍ਰਿਤਸਰ 30 ਜੂਨ (ਜੋਗਿੰਦਰ ਸਿੰਘ ਜੌੜਾ) ਪੰਜਾਬ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਤੇ ਇਲਾਵਾ ਸੁਮੱਚੀ ਸਰਕਾਰ ਵਿੱਚ ਸ਼ਾਮਲ ਮੰਤਰੀ ਸੰਤਰੀ ਤਾਂ ਇੱਕ ਪਾਸੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਜ਼ੋਸ਼ੀਲੇ ਬਿਆਨ ਦੇ ਰਹੇ ਹਨ ਜਦ ਕਿ ਸਰਕਾਰ ਤੇ ਪ੍ਰਸ਼ਾਸ਼ਨ ਦੀ ਨੱਕ ਹੇਠ ਪਿੰਡਾਂ ਵਿੱਚ ਦੇਸੀ ਸ਼ਰਾਬ ਬਣਾਉਣ ਦੀਆਂ ਆਰਜੀਆਂ ਡਿਸਟਲਰੀਆਂ ਭਾਵ ਨਜਾਇਜ ਭੱਠੀਆਂ ਲੱਗੀਆਂ ਸ਼ਰੇਆਮ ਵੇਖੀਆਂ ਜਾ ਸਕਦੀਆਂ ਹਨ।

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਸੀ ਕਿ ਕਿਸੇ ਵੀ ਉਮੀਦਵਾਰ ਦੇ ਕਾਗਜ਼ ਰੱਦ ਨਹੀਂ ਕੀਤੇ ਜਾਣਗੇ ਤੇ ਇਸੇ ਹੀ ਆੜ ਵਿੱਚ ਕਈ ਅਦਾਲਤਾਂ ਦੇ ਭਗੌੜੇ ਵੀ ਕਾਗਜ ਦਾਖਲ ਕਰਨ ਵਿੱਚ ਕਾਮਯਾਬ ਹੋ ਗਏ, ਪਰ ਇਹ ਛੋਟ ਸਿਰਫ ਹਾਕਮ ਧਿਰ ਦੇ ਉਮੀਦਵਾਰਾਂ ਨੂੰ ਹੀ ਦਿੱਤੀ ਜਾਂਦੀ ਰਹੀ ਹੈ, ਜਦ ਕਿ ਵਿਰੋਧੀ ਧਿਰ ਦੇ ਕਈ ਯੋਗ ਉਮੀਦਵਾਰਾਂ ਦੇ ਕਾਗਜ ਵੀ ਰੱਦ ਕੀਤੇ ਗਏ ਅਤੇ ਸਰਕਾਰ ਵੱਲੋਂ ਆਪਣੇ ਚਹੇਤੇ ਉਮੀਦਵਾਰ ਨੂੰ ਬਿਨਾਂ ਮੁਕਾਬਾਲਾ ਜੇਤੂ ਰਹਿਣ ਦਾ ਐਲਾਨ ਕਰ ਦਿੱਤਾ ਗਿਆ।

ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਜਿਥੇ ਸੁੱਕੇ ਤੇ ਗਿੱਲੇ ਨਸ਼ੇ ਵਿੱਕ ਰਹੇ ਹਨ ਉਥੇ ਸ਼ਰਾਬ ਦੀਆ ਭੱਠੀਆ ਵੀ ਲੱਗੀਆ ਆਮ ਵੇਖਣ ਨੂੰ ਮਿਲ ਰਹੀਆ ਹਨ ਅਤੇ ਪਿਆਕੜਾਂ ਦੀਆ ਪੂਰੀ ਤਰਾ ਪੌਂ ਬਾਰਾ ਹੋਈਆ ਪਈਆ ਹਨ। ਕਈ ਗਰੀਬ ਪਰਿਵਾਰਾਂ ਦੇ ਮਰਦ ਹਰ ਰੋਜ ਦਿਹਾੜੀ ਕਰਕੇ ਆਪਣੇ ਬੱਚਿਆ ਦੇ ਪੇਟ ਪਾਲਣ ਵਾਲੇ ਅੱਜ ਕਲ ਦਿਹਾੜੀ ਨਹੀਂ ਕਰਦੇ ਸਗੋ ਸਵੇਰੇ ਹੀ ਸ਼ਰਾਬ ਨਾਲ ਗੁੱਟ ਹੋ ਕੇ ਪਏ ਰਹਿੰਦੇ ਹਨ ਅਤੇ ਉਹਨਾਂ ਦੇ ਵਿਲਕਦੇ ਬੱਚੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਬਦ ਅਸੀਸਾ ਜਰੂਰ ਦੇ ਰਹੇ ਹਨ ਜਦ ਕਿ ਕਈ ਵੱਡਿਆਂ ਪਿੰਡਾਂ ਵਿੱਚ ਤਾਂ ਉਮੀਦਵਾਰਾਂ ਵੱਲੋਂ ਘਰਾਂ ਵਿੱਚ ਬੀਬੀਆਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਸਮਾਨ ਭੇਜਿਆ ਜਾ ਰਿਹਾ ਹੈ। ਜਿਹੜੇ ਘਰ ਸ਼ਰਾਬ ਨਹੀਂ ਪੀਦੇ ਉਹ ਆਪਣੇ ਪੀਣ ਵਾਲੇ ਰਿਸ਼ਤੇਦਾਰਾਂ ਲਈ ਮਾਲ ਇਕੱਠਾ ਕਰ ਰਹੇ ਹਨ।

ਕਈ ਪਿੰਡਾਂ ਵਿੱਚ ਤਾਂ ਸ਼ਰਾਬ ਦੇ ਲੋਰ ਵੀ ਕਈ ਲੜਾਈਆਂ ਵੀ ਹੋ ਚੁੱਕੀਆਂ ਹਨ ਤੇ ਕਈ ਵਿਅਕਤੀ ਹਸਪਤਾਲਾ ਦੇ ਬਿਸਤਰਿਆਂ ਦੇ ਵੀ ਸ਼ਿੰਗਾਰ ਬਣ ਚੁੱਕੇ ਹਨ। ਕਈ ਪਿੰਡਾਂ ਵਿੱਚ ਤਾਂ ਕਤਲ ਵੀ ਹੋ ਚੁੱਕੇ ਹਨ ਜਦ ਕਿ ਹਾਲੇ ਵੀ ਕਰੀਬ ਤਿੰਨ ਦਿਨ ਦਾ ਸਮਾਂ ਹੋਰ ਬਾਕੀ ਹੈ। ਪੰਜਾਬ ਵਿੱਚ ਇਸ ਵੇਲੇ ਇੱਕ ਲੱਖ 17 ਹਜ਼ਾਰ 928 ਉਮੀਦਵਾਰ ਪੰਚ ਬਣਨ ਲਈ ਚੋਣ ਮੈਦਾਨ ਵਿੱਚ ਹਨ ਜਦ ਕਿ 13080 ਪਿੰਡਾਂ ਵਿੱਚ 30 ਹਜ਼ਾਰ 748 ਵਿਅਕਤੀ ਸਰਪੰਚ ਬਣਨ ਦੀ ਇੱਛਾ ਰੱਖਦੇ ਹਨ। ਇੱਕ ਅੰਦਾਜੇ ਮੁਤਾਬਕ 60 ਲੱਖ ਬੋਤਲਾਂ ਘਰ ਕੱਢੀ ਸ਼ਰਾਬ ਦੀਆ ਹਰ ਰੋਜ ਖਾਲੀ ਹੋ ਜਾਂਦੀਆ ਹਨ ਜਦ ਕਿ ਠੇਕੇ ਦੀ ਲਾਲ ਪਰੀ ਦੀ ਗਿਣਤੀ ਤਾਂ ਸਰਕਾਰ ਦੇ ਕਾਗਜਾਂ ਵਿੱਚ ਹੀ ਹੋਵੇਗੀ।

ਸਰਹੱਦੀ ਖੇਤਰ ਦੇ ਪਿੰਡ ਜਿਥੇ ਸ਼ਰਾਬ ਵਿੱਚ ਗੜੁੱਚ ਹਨ ਉਥੇ ਮਾਲਵੇ ਦੋ ਲੋਕ ਭੁੱਕੀ ਤੇ ਅਫੀਮ ਦੇ ਨਸ਼ਿਆਂ ਵਿੱਚ ਗਲਤਾਨ ਹਨ। ਲੋੜਵੰਦਾਂ ਨੂੰ ਉਮੀਦਵਾਰ ਸਮੈਕ ਤੇ ਹੀਰੋਇਨ ਦਾ ਵੀ ਬੰਦੋਬਸਤ ਕਰਕੇ ਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੀਆਂ ਪਾਈਆਂ ਜਾ ਰਹੀਆਂ ਬਾਤਾਂ ਇਹ ਸਾਬਤ ਕਰ ਰਹੀਆਂ ਹਨ ਕਿ ਸੂਬੇ ਦਾ ਵਿਕਾਸ ਉੱਨਤੀ ਦੇ ਪੱਖੋ ਨਹੀਂ ਨਸ਼ਿਆਂ ਦਾ ਵਿਕਾਸ ਨਾਲ ਬਰਬਾਦੀ ਵੱਲ ਜਰੂਰ ਅੱਗੇ ਵੱਧਿਆ ਹੈ। ਪਿੰਡ ਦੀ ਸਰਪੰਚੀ ਦੀ ਚੋਣ ਲੜਨ ਵਾਲਾ ਵਿਅਕਤੀ ਲੱਖਾਂ ਰੁਪਏ ਨਸ਼ੀਲੇ ਪਦਾਰਥਾਂ ਤੇ ਖਰਚ ਕਰ ਰਿਹਾ ਹੈ ਅਤੇ ਉਸ ਦਾ ਇਹ ਖਰਚ ਕਰਨ ਦਾ ਕੀ ਕਾਰਨ ਹੈ ਇਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਪਿੰਡਾਂ ਵਿੱਚ ਸਰਕਾਰੀ ਗਰਾਂਟਾਂ ਨੂੰ ਲੈ ਕੇ ਪਹਿਲਾ ਸਰਪੰਚ ਬਣੇ ਵਿਅਕਤੀ ਆਪਣਾ ਖਰਚਾ ਪੂਰਾ ਕਰਨ ਤੋ ਇਲਾਵਾ ਆਪਣਾ ਵਿਕਾਸ ਕਰਨਗੇ ਤੇ ਫਿਰ ਬੱਚੇ ਖੁਚੇ ਨਾਲ ਪਿੰਡ ਦਾ ਵਿਕਾਸ ਹੋਵੇਗਾ। ਪੰਚਇਤੀ ਚੋਣ ਨੂੰ ਲੇਕਤੰਤਰ ਦਾ ਧੁਰਾ ਮੰਨਿਆ ਗਿਆ, ਪਰ ਜਿਸ ਲੋਕਤੰਤਰ ਦਾ ਧੁਰਾ ਆਪਣੀ ਜਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਜੰਗ ਨਾਲ ਖਾਦਾ ਜਾ ਰਿਹਾ ਹੈ, ਉਹ ਧੁਰਾ ਤਾਂ ਫਿਰ ਦੇਸ ਲਈ ਵਰਦਾਨ ਨਹੀਂ ਸਗੋਂ ਸਰਾਪ ਹੀ ਸਿੱਧ ਹੋਵੇਗਾ। ਲੋੜ ਹੈ ਇਸ ਪੂਰੇ ਸਿਸਟਮ ਨੂੰ ਉਵਰਾਹਾਲ ਕਰਨ ਦੀ ਪਰ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ।

ਕੈਪਸ਼ਨ:- ਇੱਕ ਘਰ ‘ਚ ਲੱਗੀ ਦੇਸ਼ੀ ਦਾਰੂ ਦੀ ਭੱਠੀ ਦੀ ਮੂੰਹ ਬੋਲਦੀ ਤਸਵੀਰ। ਸਰਕਾਰ ਦੁਆਰਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਉਸ ਵੇਲੇ ਖੋਖਲੇ ਹੋ ਗਏ ਜਦੋ ਵਿਧਾਨ ਸਭਾ ਹਲਕਾ ਮਜੀਠਾ ਦੇ ਇੱਕ ਪਿੰਡ ਵਿੱਚ ਲੱਗੀ ਦੇਸੀ ਸ਼ਰਾਬ ਕੱਢਣ ਦੀ ਲੱਗੀ ਭੱਠੀ ਦੀ ਤਸਵੀਰ ਪੱਤਰਕਾਰਾਂ ਦੇ ਹੱਥ ਲੱਗ ਗਈ। ਇਹ ਭੱਠੀ ਮਿੰਨੀ ਡਿਸਟਿਲਰੀ ਦੀ ਤਸਵੀਰ ਪੇਸ਼ ਕਰਦੀ ਹੈ।- ਡਰੱਮ ਉਪਰ ਰੱਖਿਆ ਡੱਬਾ ਵੀ ਸਰਕਾਰੀ ਹੈ ਕਿਉਕਿ ਇਹ ਕਿਸੇ ਚੋਰੀ ਹੋਏ ਬਿਜਲੀ ਦੇ ਟਰਾਂਸਫਰਮਰ ਦਾ ਉਪਰਲਾ ਭਾਗ ਹੈ।


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top