Share on Facebook

Main News Page

ਅੰਤਰ-ਰਾਸ਼ਟਰੀ ਮੀਡੀਏ ਰਾਹੀਂ ਨਾਨਕਸ਼ਾਹੀ ਕੈਲੰਡਰ 'ਤੇ ਵਿਚਾਰ ਦਾ ਖੁੱਲਾ ਸੱਦਾ !!!

ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਜਾਣਦੇ ਹੀ ਹੋ ਕਿ ਕਾਫੀ ਲੰਬੇ ਸਮੇ ਦੀ ਮਿਹਨਤ ਨਾਲ ਕਨੇਡਾ ਵਾਸੀ ਸ. ਪਾਲ ਸਿੰਘ ਪੁਰੇਵਾਲ ਜੀ ਨੇ ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਸਮਰਪਿਤ ਨਵੇਂ ਸਮੇਂ ਅਨੁਸਾਰੀ ਨਾਨਕ ਸ਼ਾਹੀ ਕੈਲੰਡਰ (੨੦੦੩) ਬਣਾ ਕੇ ਕੌਮ ਨੂੰ ਭੇਂਟ ਕੀਤਾ ਸੀ, ਜਿਸ ਨਾਲ ਸਿੱਖ ਸਮਾਜ ਨਾਲ ਸਬੰਧਿਤ ਦਿਨ ਦਿਹਾੜੇ ਕਿਸੇ ਬਿਗਾਨੇ ਤੋਂ ਪੱਤਰੀ/ਜੰਤਰੀ ਖੁਲਾ ਕੇ ਪੁੱਛਣ ਨਾਲੋਂ ਬੜੀ ਹੀ ਸੌਖੀ ਤਰਾਂ ਯਾਦ ਰੱਖੇ ਜਾ ਸਕਦੇ ਸਨ। ਇਹ ਸੂਰਜੀ ਕੈਲੰਡਰ ਸਾਰੇ ਹੀ ਸਿੱਖ ਜਗਤ ਅਤੇ ਸਰਕਾਰਾਂ ਨੇ ਪਰਵਾਨ ਵੀ ਕਰ ਲਿਆ ਸੀ।

ਪਰ ਕੁਝ ਬਿਕਰਮੀ-ਮੱਤੀ ਧਿਰਾਂ ਸਿੱਖਾਂ ਦੇ ਇਸ ਅਜ਼ਾਦ ਹਸਤੀ ਪ੍ਰਗਟਾਉਂਦੇ ਕੈਲੰਡਰ ਵਿੱਚ ਵੀ ਆਪਣੇ ਰਾਜਨੀਤਕ ਰਸੂਖ਼ ਦੇ ਬਲਬੂਤੇ ਤੇ ਚੰਦਰ-ਬਿਕਰਮੀ ਦਾ ਰਲ਼ਾ ਪਾ ਕੇ ਮਿਲਗੋਭਾ ਕੈਲੰਡਰ ਬਣਵਾਉਣ ਵਿੱਚ ਕਾਮਯਾਬ ਹੋ ਗਈਆਂ, ਜਿਸ ਨਾਲ ਸਿੱਖਾਂ ਦਾ ਅੰਤਰਾਸ਼ਟਰੀ ਪੱਧਰ ਤੇ ਜਲੂਸ ਨਿਕਲ ਰਿਹਾ ਹੈ। ਬਾਰ-ਬਾਰ ਸਬੰਧਿਤ ਧਿਰਾਂ ਨੂੰ ਇਸ ਵਿਸ਼ੇ 'ਤੇ ਧਿਆਨ ਦੇਣ ਦੀਆਂ ਅਪੀਲਾਂ ਕਰਨ ਦੇ ਬਾਵਜੂਦ ਵੀ ਨਿਰਾਸ਼ਾ ਹੀ ਪੱਲੇ ਪਈ ਹੈ। ਦੁਨੀਆਂ ਭਰ ਵਿੱਚ ਫੈਲ ਚੁੱਕੀ ਸਿੱਖ ਕੌਮ ਇਸ ਮੁੱਦੇ ਦਾ ਪਹਿਲ ਦੇ ਅਧਾਰ ‘ਤੇ ਹਲ ਚਾਹੁੰਦੀ ਹੈ। ਵਿਦੇਸ਼ੀ ਸੰਗਤਾਂ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਨੂੰ ਇਹ ਸੋਧਾਂ ਵਾਪਸ ਲੈਣ ਲਈ ਬੇਨਤੀਆਂ ਕਰਦੀਆਂ ਰਹਿੰਦੀਆਂ ਹਨ, ਪਰ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ, ਸਗੋਂ ਉਲਟਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਹਾ ਜਾਂਦਾ ਹੈ, ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਸੋਧੇ ਹੋਏ ਕੈਲੰਡਰ ਨੂੰ ਪ੍ਰਵਾਨ ਕਰ ਲਿਆ ਹੈ, ਕਿਸੇ ਧਿਰ ਨੇ ਵੀ ਸੋਧੇ ਹੋਏ ਕੈਲੰਡਰ ਤੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ਕੋਈ ਸੁਝਾਓ ਦਿੱਤਾ ਹੈ, ਜੋ ਕਿ ਸੱਚ ਨਹੀਂ ਹੈ।

ਅਸੀਂ ਹੇਠ ਲਿਖੀਆਂ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਨੂੰ ਅੰਤਰਰਾਸ਼ਟਰੀ ਪ੍ਰਚਾਰ ਸਾਧਨਾਂ ਰਾਹੀਂ ਖੁੱਲਾ ਸੱਦਾ ਦਿੰਦੇ ਹਾਂ, ਕਿ ਨਾਨਕ ਸ਼ਾਹੀ ਕੈਲੰਡਰ ਦੀਆਂ ਸੋਧਾਂ ਸਬੰਧੀ ਅੰਤਰਰਾਸ਼ਟਰੀ ਮੰਚ ‘ਤੇ ਪਾਰਦਰਸ਼ੀ ਵਿਚਾਰ ਚਰਚਾ ਕੀਤੀ ਜਾਵੇ, ਤਾਂ ਜੋ ਅੱਗੋਂ ਤੋਂ ਸ਼੍ਰੋਮਣੀ ਕਮੇਟੀ ਇਹ ਝੂਠ ਨਾ ਬੋਲ ਸਕੇ, ਕਿ ਕਿਸੇ ਨੇ ਸੋਧੇ ਹੋਏ ਕੈਲੰਡਰ ਤੇ ਕੋਈ ਇਤਰਾਜ਼ ਨਹੀਂ ਕੀਤਾ। ਅੰਤਰਰਾਸ਼ਟਰੀ ਮੰਚ ‘ਤੇ ਵਿਚਾਰ ਚਰਚਾ ਕਰਨ ਨਾਲ ਜਿਥੇ ਦੇਸ਼-ਵਿਦੇਸ ਦੀਆਂ ਸਮੂਹ ਸੰਗਤਾਂ ਵਿਚਾਰ ਚਰਚਾ ਤੋਂ ਜਾਣੂ ਹੋ ਸਕਣਗੀਆਂ, ਉਥੇ ਕੈਲੰਡਰ ਦੀ ਜਾਣਕਾਰੀ ਰੱਖਣ ਵਾਲੇ ਸੱਜਣ ਆਪਣੇ ਸੁਝਾਓ ਵੀ ਦੇ ਸਕਣਗੇ।

ਇਸ ਲਈ ਵੱਖ-ਵੱਖ ਦੇਸ਼ਾਂ ਦੀਆਂ ਇਸ ਵਿਸ਼ੇ ‘ਤੇ ਵਿਚਾਰ ਕਰਨ ਦੀਆਂ ਇੱਛਕ ਜੱਥੇਬੰਦੀਆਂ, ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਕੈਲੰਡਰ ਸੋਧਕ ਕਮੇਟੀ ਨੂੰ, ਅੰਤਰ-ਰਾਸ਼ਟਰੀ ਮੰਚ (ਮੀਡੀਏ) ਰਾਹੀਂ, ਸਮੂਹ ਸੰਗਤ ਸਾਹਮਣੇ, ਪਾਰਦਰਸ਼ਕ ਤਰੀਕੇ ਰਾਹੀਂ, ਵੱਖ ਵੱਖ ਕੈਲੰਡਰਾਂ ਦਾ ਰੇੜਕਾ ਖਤਮ ਕਰਕੇ, ਇੱਕੋ ਇੱਕ ਸਰਬ ਪ੍ਰਵਾਣਤ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕਰਨ ਦਾ ਖੁੱਲਾ ਸੱਦਾ ਦੇ ਰਹੀਆਂ ਹਨ।

- ਅਮੈਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ
- ਸਿੱਖ ਯੂਥ ਆਫ ਐਮਰੀਕਾ
- ਵਰਡ ਸਿੱਖ ਫੈਡਰੇਸ਼ਨ(ਰਜਿ)
- ਟਾਈਗਰ ਜੱਥਾ (ਯੂ ਕੇ)
- ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ (ਰਜਿ)
- ਸ਼ਰੋਮਣੀ ਅਕਾਲੀ ਦਲ ਮਾਨ (ਉੱਤਰੀ ਐਮਰੀਕਾ)
- ਸਿੰਘ ਸਭਾ ਇੰਟਰਨੈਸ਼ਨਲ
- ਮਿਸ਼ਨਰੀ ਸਰਕਲ ਕੈਲੇਫੋਰਨੀਆਂ
- ਇੰਟਰਨੈਸ਼ਨਲ ਸਿੱਖ ਅਵੇਅਰਨੈੱਸ ਸੋਸਾਇਟੀ
- ਕਨੇਡੀਅਨ ਸਿੱਖ ਸਟੱਡੀਜ਼ ਅਤੇ ਟੀਚਿੰਗ ਸੁਸਾਇਟੀ (ਵੈਨਕੁਵਰ)
- ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ (ਬੀ ਸੀ)
- ਸਾਕਾ ਜੱਥੇਬੰਦੀ (ਨਿਉ ਜਰਸੀ)
- ਗੁਰਸਿੱਖ ਫੈਮਲੀ ਕਲੱਬ ਫਰੀਦਾਬਾਦ
- ਯੰਗ ਸਿੱਖ ਐਸੋਸੀਏਸ਼ਨ ਫਰੀਦਾਬਾਦ
- ਦੁਰਮਤਿ ਸੋਧਕ ਗੁਰਮਤਿ ਲਹਿਰ
- ਖਾਲਸਾ ਨਾਰੀ ਮੰਚ ਫਰੀਦਾਬਾਦ
- ਸ਼ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ
- ਕੈਲਗਰੀ ਸਿੱਖ ਫੈਡਰੇਸ਼ਨ
- ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ

ਇਹ ਸਾਰੀ ਵਿਚਾਰ ਚਰਚਾ ਸ਼ਰੋਮਣੀ ਕਮੇਟੀ ਵੱਲੋਂ ਸੁਝਾਈਆਂ ਵੈੱਬ ਸਾਈਟਾਂ ਤੋਂ ਇਲਾਵਾ ਹੇਠ ਲਿਖੀਆਂ ਵੈਬ ਸਾਈਟਾਂ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਜਾਣਕਾਰੀ ਲਈ ਨਾਲ ਦੀ ਨਾਲ ਉਪਲੱਬਧ ਰਹੇਗੀ।

www.sikhmarg.com
www.khalsanews.org
www.thesikhaffairs.org
www.singhsabhacanada.com
www.singhsabhausa.com
www.thegurugranth.com
www.gurupanth.com
www.tigerjatha.net
www.khalsaworld.net
www.wakeupkhalsa.com
www.MySikhNation.com

ਸੰਪਰਕ nanakshaheecalender@gmail.com


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top