Share on Facebook

Main News Page

ਪੰਜਾਬ ਵਿੱਚ ਪੁਲਿਸ ਮੁਕਾਬਲਿਆਂ ਦਾ ਸੱਚ, ਸਾਬਕਾ ਪੁਲਿਸ ਇੰਸਪੈਕਟਰ ਸੁਰਜੀਤ ਸਿੰਘ ਦੀ ਜ਼ੁਬਾਨੀ
- ਜਸਬੀਰ ਸਿੰਘ

- ਸਾਰੇ ਫਰਜ਼ੀ ਪੁਲਿਸ ਮੁਕਾਬਲੇ ਕੇ.ਪੀ. ਗਿੱਲ ਦੇ ਕਹਿਣੇ 'ਤੇ ਹੁੰਦੇ ਸੀ

 

ਪੰਜਾਬ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਪੰਜਾਬ ਵਾਸੀਆਂ ਖਾਸ ਕਰਕੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਲਈ ਕੋਈ ਅਚੰਭੇ ਵਾਲੀ ਗਲ ਨਹੀਂ ਹੈ। ਜਿਹੜੇ ਉਸ ਵੇਲੇ ਪਿੰਡਾਂ ਵਿਚ ਰਹਿੰਦੇ ਸਨ, ਉਹ ਜਾਣਦੇ ਹਨ ਕਿ ਕੋਈ ਹੀ ਘਰ ਬਚਿਆ ਹੋਏਗਾ ਜਿਹੜਾ ਸਿਧੇ ਜਾਂ ਅਸਿਧੇ ਤੌਰ 'ਤੇ ਇਸ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਨਾ ਹੋਇਆ ਹੋਏਗਾ। ਸਾਬਤ ਸੂਰਤ ਬੰਦੇ ਬਸਾਂ ਵਿਚੋਂ ਲਾਹ ਲੈਣੇ, ਕਾਲਜਾਂ, ਹੋਸਟਲਾਂ, ਘਰਾਂ ਵਿਚੋਂ ਚੁਕ ਲੇਣੇ ਇਹ ਆਮ ਹੀ ਵਰਤਾਰਾ ਸੀ। ਜਿਸ ਕੋਲ ਪੈਸੇ ਹੋਣੇ ਜਾਂ ਸ਼ਿਫਾਰਿਸ਼ ਉਸਨੇ ਉਸਨੂੰ ਵਰਤ ਲੇਣਾ ਤੇ ਆਪਣੇ ਬੰਦੇ ਤਸ਼ਦਦ ਤੋਂ ਛੁਡਾ ਲੈਣੇ ਵਰਨਾ ਦੂਜੇ ਤਾਂ ਭੰਗ ਤਾ ਭਾੜੇ ਹੀ ਗਏ ਸਨ। ਇਸ ਵਰਤਾਰੇ ਵਿਚ ਹਰ ਤਰੀਕਾ ਵਰਤਿਆ ਗਿਆ ਜਿਸ ਵਿਚ ਆਪੇ ਹੀ ਬੰਦੇ ਮਾਰ ਕੇ ਖਾੜਕੁਆਂ ਦਾ ਨਾਮ ਲਾ ਦੇਣਾ, ਪਰੈਸ ਤੇ ਕੰਟਰੋਲ, ਅਦਾਲਤਾਂ ਤੇ ਕੰਟਰੋਲ, ਪੁਲਿਸ ਅਧਿਕਾਰੀਆਂ ਨੁੰ ਕਨੁੰਨੀ ਡਰ ਤੋਂ ਮੁਕਤੀ।

ਇਹ ਉਹ ਵਕਤ ਸੀ ਜਦੋਂ ਅਖੌਤੀ ਤਰਕਸ਼ੀਲ ਕੈਂਸਰ ਨਾਲ ਮਰੇ ਬੰਦੇ ਦੀ ਲਾਸ਼ ਦਾਣ ਕਰਕੇ ਬਹਾਦਰ ਅਖਵਾ ਰਹੇ ਸਨ, ਉਹਨਾਂ ਦੇ ਰਸਾਲੇ ਅਖਬਾਰ ਇਸ ਮਾਮਲੇ ਬਾਰੇ ਪੁਰੀ ਤਰਾਂ ਚੁਪ ਸਨ, ਅਜ ਦੇ ਖੁੰਭਾਂ ਵਾਂਗੂੰ ਉੱਗੇ ਮਿਸ਼ਨਰੀਆਂ ਦੇ ਅਖਬਾਰ ਰਸਾਲੇ ਵੀ ਚੁਪ ਸਨ। ਕਾਮਰੇਡਾਂ ਦੇ ਮਰਨ ਵਾਲਿਆਂ ਦੀ ਗਿਣਤੀ ਸੌ ਦੇ ਕਰੀਬ ਵੀ ਨਹੀਂ ਹੋਣੀ, ਇਸ ਤਰਾਂ ਦਿਖਾਵਾ ਕਰ ਰਹੇ ਸਨ ਜਿਵੇਂ ਜਹਾਨ ਡੁਬ ਚਲਿਆ ਹੋਵੇ ਜਦੋਂ ਕਿ ਇਹਵੀ ਜਾਣਦੇ ਸਨ ਕਿ ਮਰਨ ਵਾਲਿਆਂ ਵਿਚੋਂ ਕਈ ਸਰਕਾਰ ਨੇ ਮਰਵਾਏ ਹੋਣੇ ਸਨ, ਕਈ ਟਾਊਟ ਸਨ ਤੇ ਕਈ ਬੇਈਮਾਨ ਸਨ। ਵੈਸੇ ਜੇ ਅੰਮ੍ਰਿਤਸਰ ਵਿਚ ਇਕਲੇ ਵਿਚ ੨੫੦੦੦ ਮਰਿਆ ਮੰਨਿਆ ਹੈ ਤੇ ਬਾਕੀ ਜਿਲੇ ਵਿਚ ਜਿੰਨੇ ਮਰੇ, 25000 ਨੁੰ 12 ਨਾਲ ਗੁਣਾਂ ਕਰ ਲਵੋ। ਇਸ ਤਰਾਂ ਇਹ ਤੀਜੀ ਨਸਲਕੁਸ਼ੀ ਪਹਿਲੀਆਂ ਦੋ ਨਾਲੋਂ ਕਿਤੇ ਵਡੀ ਸੀ। ਇਹਨਾਂ ਵਿਚ ਪਹਿਲੀਆਂ ਦੋਵਾਂ ਨੂੰ ਜੋੜ ਲਵੋ, ਇਹ ਗਿਣਤੀ ਅਧੇ ਮਿਲੀਅਨ ਤੋਂ ਟਪ ਜਾਣੀ ਹੈ। ਫਿਰ ਜਿਹਨਾਂ ਤੇ ਤਸ਼ਦਦ ਕੀਤਾ ਗਿਆ ਤੇ ਉਹ ਇਸ ਦੇ ਕਾਰਨ ਕੁਝ ਸਾਲਾਂ ਵਿਚ ਹੀ ਮਰ ਗਏ, ਜਿਹੜਾ ਨਸ਼ਾ ਵੰਡਿਆ ਗਿਆ ਜਾਂ ਵਰਤਨ ਦਿੱਤਾ ਗਿਆ, ਉਸਦੇ ਕਾਰਨ ਮਰੇ ਹੋਏ ਜੋੜ ਲਵੋ। ਜਿਹੜੀਆਂ ਧੀਆਂ ਭੈਣਾਂ ਦੀ ਬੇਇਜਿਤੀ ਕੀਤੀ ਗਈ, ਜਿਨਾਂ ਦੇ ਪਰਿਵਾਰਕ ਮੈਂਬਰ ਇਸ ਦੁਖਾਂਤ ਦਾ ਕਾਰਨ ਬਣੇ , ਉਹ ਮਾਨਸਿਕ ਰੂਪ ਵਿਚ ਬਿਮਾਰ ਹੋ ਕੇ ਤੁਰਦੇ ਬਣੇ, ਅਗਰ ਉਹ ਸਾਰੇ ਸ਼ਾਮਿਲ ਕੀਤੇ ਜਾਣ ਤਾਂ ਗਿਣਤੀ ਕਈ ਲਖਾਂ ਵਿਚ ਜਾਵੇਗੀ। ਜਿਹੜੇ ਡਰਦੇ ਮਾਰੇ ਭਜ ਗਏ, ਉਹ ਵਖਰੇ। ਮਰਨ ਵਾਲੇ ਜਿਆਦਾਤਰ ਨੌਜਵਾਨ ਸਨ, ਇਸ ਤਰਾਂ ਨਵੀ ਪੀੜੀ ਬਣੀ ਹੀ ਨਹੀਂ। ਇਹ ਸਾਰੇ ਕਾਰਨ ਹਨ ਸਿਖਾਂ ਦੀ ਅਬਾਦੀ ਘਟਨ ਦੇ। ਇਕ ਮਿਲੀਅਨ ਦੇ ਕਰੀਬ ਸਿਖ ਇਸ ਤਰਾਂ ਮਾਰੇ ਗਏ।

ਹੁਣੇ ਹੁਣੇ ਚਲ ਰਹੀ ਇਸਰਤ ਜਹਾਂ ਮਾਮਲੇ ਵਿਚ ਸੀ ਬੀ ਆਈ ਦੀ ਇਨਵੈਸਟੀਗੇਸ਼ਨ ਵਿਚ ਭਾਰਤੀ ਇੰਟਜੈਲੀਐਸ ਦੇ ਇਕ ਅਫਸਰ ਦਾ ਨਾਮ ਆਇਆ ਹੈ। ਸੀ ਬੀ ਆਈ ਉਸ ਨੂੰ ਅਦਾਲਤੀ ਕਟਹਿਰੇ ਵਿਚ ਖੜਾ ਨਹੀਂ ਕਰ ਸਕੀ ਖਫਸ਼_ਘਲਿਲਕਿਉਂਕਿ ਇਸ ਕੰਮ ਲਈ ਭਾਰਤੀ ਗ੍ਰਹਿ ਮੰਤਰਾਲੇ ਵਲੋਂ ਇਜਾਜਤ ਲੈਣੀ ਜਰੂਰੀ ਸੀ। ਪੰਜਾਬ ਵਿਚ ਹੋਏ ਕਤਲੇਆਮ ਵਿਚ ਵਿਚ ਇੰਟੈਲੀਂਜੈਸ ਬਿਉਰੋ ਦਾ ਹੀ ਹਥ ਸੀ, ਇਹ ਇਕ ਗਿਣੀ ਮਿਥੀ ਸਾਜਿਸ ਸੀ। ਇਸ ਵਿਚ ਸ਼ਾਮਿਲ ਸਨ ਕੇ ਪੀ ਐਸ ਗਿਲ , ਅਜੀਤ ਸੰਧੂ ਵਰਗੇ ਹੈਵਾਨ, ਜਿਨਾਂ ਅੰਦਰ ਬੈਠਾ ਸ਼ੈਤਾਨ ਸਿਰਫ ਮੌਕਾ ਲਭਦਾ ਹੈ।

ਹੈਰਾਨੀ ਦੀ ਗਲ ਇਹ ਹੈ ਕਿ ਇਸ ਦੀ ਖਬਰ ਕਿਸੇ ਅਖਬਾਰ ਵਿਚ ਨਹੀਂ ਲਗਣ ਦਿੱਤੀ। ਡੇਅ ਤੇ ਨਾਈਟ ਨੇ ਖਬਰ ਤਾਂ ਲਾਈ ਕਿਉਂਕਿ ਉਸ ਵੇਲੇ ਤਕ ਖੁਫੀਆ ਏਜੰਸੀਆਂ ਵਾਲੇ ਸਰਗਰਮ ਨਹੀਂ ਹੋਏ ਸਨ। ਜਿਉਂ ਹੀ ਖਬਰ ਬਾਹਰ ਆਈ, ਏਜੰਸੀਆਂ ਸਰਗਰਮ ਹੋ ਗਈਆਂ, ਧੜਾ ਧੜ ਫੋਨ ਅਉਣੇ ਸ਼ੁਰੂ ਹੋ ਗਏ ਤੇ ਅਸੀਂ ਕੀ ਲੈਣਾ ਹੈ ਸਰਕਾਰ ਨਾਲ ਮਥਾ ਲਾ ਕੇ ਤੇ ਨਾ ਹੀ ਯੁਰਅਤ ਹੈ ਕਿਉਂਕਿ ਸਿਧਾ ਬੇਸ਼ਕ ਨਾ ਹੀ ਕਰਨ, ਪੁਠੇ ਤਰੀਕਿਆਂ ਨਾਲ ਫਸਾਉਣ ਦੇ ਢੰਗ ਇਹ ਬਖੂਬੀ ਜਾਣਦੇ ਹਨ। ਕਿਸੇ ਸਰਕਾਰੀ ਜਾਂ ਵਿਰੋਧੀ ਪਾਰਟੀ ਦੇ ਦੇ ਆਗੂ ਨੇ ਕੋਈ ਬਿਆਨ ਨਹੀਂ ਦਿੱਤਾ, ਕਾਰਨ ਹੈ ਸਰਕਾਰੀ ਦਹਿਸ਼ਤਗਰਦੀ। ਬਾਹਰਲੇ ਸਿਖਾਂ ਜਿਹੜੇ ਇਹ ਅਵਾਜ ਉਠਾਉਂਦੇ ਹਨ

ਉਹਨਾਂ ਨੂੰ ਅਕਸਰ ਇਹ ਕਹਿਣਾ ਸੁਨਣਾ ਪੈਂਦਾ ਹੈ ਕਿ ਭਾਰਤ ਵਿਚ ਜਾ ਕੇ ਅਵਾਜ ਉਠਾਵੋ, ਐਥੇ ਬੋਲਣ ਦਾ ਕੀ ਫਾਇਦਾ। ਹੁਣ ਫਾਇਦਾ ਤਾਂ ਵੇਖ ਹੀ ਲਿਆ ਹੈ, ਪਰ ਇਹ ਗਲ ਦਾਵੇ ਨਾਲ ਕਹੀ ਜਾ ਸਕਦੀ ਹੈ ਕਿ ਇਸ ਤਰਾਂ ਦੀਆਂ ਗਲਾਂ ਕਰਨ ਵਾਲੇ ਜਾਂ ਤਾਂ ਬੇਅਕਲ ਹਨ, ਜਾਂ ਫਿਰ ਸਰਕਾਰੀ ਦਹਿਸ਼ਤਗਰਦੀ ਦੇ ਸਮਰਥਕ।


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top