Share on Facebook

Main News Page

ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਪੰਜ ਪਿਆਰੇ, ਕਿਨ੍ਹਾਂ ਦੇ ਅਵਤਾਰ ਸਨ, ਪੜ੍ਹੋ ਅਖੌਤੀ ਬ੍ਰਹਮਗਿਆਨੀ ਗੁਰਬਚਨ ਸਿੰਘ ਦੀ ਕਿਤਾਬ ਗੁਰਬਾਣੀ ਪਾਠ ਦਰਸ਼ਨ 'ਚੋਂ

* ਇਹ ਕਿਤਾਬ ਦਾ ਅੱਧੇ ਤੋਂ ਵੱਧ ਹਿੱਸਾ ਹਾਸੋਹੀਣੀਆਂ ਗਪੌੜਾਂ ਨਾਲ ਭਰਿਆ ਪਿਆ ਹੈ, ਜਿਸਦਾ ਖੁਲਾਸਾ ਪ੍ਰੋ. ਇੰਦਰ ਸਿੰਘ ਘੱਗਾ ਪਹਿਲਾਂ ਕਰ ਚੁਕੇ ਹਨ, ਜੋ ਅਸੀਂ ਥੱਲੇ ਪੋਸਟ ਕਰ ਰਹੇ ਹਾਂ।

 
ਪਾਠ ਮਰਯਾਦਾ

1. ਪਾਠ ਸਧਾਰਨ, ਮਿਰਤਕ, ਖ਼ੁਸ਼ੀ ਦਾ ਅੰਖਡ ਪਾਠ, ਸੰਪਟ ਪਾਠ, ਅਖੰਡ ਸੰਪਟ ਪਾਠ, ਸਧਾਰਨ ਸੰਪਟ ਪਾਠ, ਸਪਤਾਹਿਕ ਦਸਮ ਪਾਠ, ਸ੍ਰੀ ਦਸਮ ਗ੍ਰੰਥ ਅਖੰਡ ਪਾਠ ਆਦਿ। (ਪੰਨਾ-150)
2. ਪਾਠੀ ਕੱਚਾ ਪਿਆਜ ਜਾਂ ਲੱਸਣ ਨਾ ਖਾਣ, ਜੇ ਖਾ ਲੈਣ ਤਾਂ ਚਾਰ ਪਹਿਰ ਹਜ਼ੂਰੀ ਵਿਚ ਨਾ ਜਾਣ। (ਪੰਨਾ-151)
3. ਪਾਠੀ ਟਕਸਾਲੀ ਹੋਣ, ਕੇਸ਼ੀਂ ਇਸ਼ਨਾਨ ਕਰਕੇ ਹਜ਼ੂਰੀ ਵਿਚ ਜਾਣ। (ਪੰਨਾ-151)
4. ਜਿੰਨੀ ਵਾਰੀ ਪਖਾਨੇ ਜਾਣ, ਪਾਠੀ ਉਤਨੀ ਵਾਰੀ ਹੀ ਇਸ਼ਨਾਨ ਕਰੇ। (ਪੰਨਾ-151)
5. ਕੜਾਹ ਪ੍ਰਸਾਦ ਮਰਯਾਦਾ ਅਨੁਸਾਰ ਨਾ ਬਣਾਇਆ ਜਾਵੇ ਤਾਂ ਪਾਠ ਦਾ ਫਲ ਨਹੀਂ ਮਿਲਦਾ । (ਪੰਨਾ-152)
6. ਜੋਤ ਲਈ ਘਿਓ ਦੇਸੀ ਵਰਤਿਆ ਜਾਵੇ, ਧੂਫ ਹਰ ਵਕਤ ਧੁਖਦੀ ਰਹੇ। (ਪੰਨਾ-152)
7. ਧੂਫ ਸਮੱਗਰੀ (ਕਈ ਹਜ਼ਾਰ ਰੁਪਏ ਦਾ ਫਜੂਲ ਖਰਚਾ) ਪੜ ਕੇ ਵੱਖੋ………………(ਪੰਨਾ-152)
8. ਅਖੰਡ ਪਾਠ ਨਾਲ ਜਪੁਜੀ ਦਾ ਪਾਠ ਜ਼ਰੂਰੀ। (ਪੰਨਾ-153)
9. ਜਿਤਨੇ ਅਖੰਡ ਪਾਠ ਰੱਖਣੇ ਉਤਨੇ ਹੀ ਜਪੁਜੀ ਨਾਲ ਰੱਖਣੇ। (ਪੰਨਾ-153)
10. ਅਖੰਡ ਪਾਠ ਸਮੇਤ ਸਾਰੇ ਪਾਠਾਂ ਨਾਲ ਨਿਤਨੇਮ ਤੇ ਕੀਰਤਨ ਜ਼ਰੂਰੀ ਹੋਵੇ। (ਪੰਨਾ-153)
11. ਭੋਗ ਪਾ ਕੇ ਆਰਤੀ ਕਰਨੀ ਚਾਹੀਦੀ ਹੈ। (ਪੰਨਾ-153)
12. ਮੱਧ ਦੀ ਅਰਦਾਸ ਜ਼ਰੂਰ ਕਰਨੀ (ਪੰਨਾ-153)
13. ਪਾਠ ਨਾਲ ਜੋਤ, ਕੁੰਭ, ਧੂਫ, ਨਰੇਲ, ਫੁੱਲ ਜ਼ਰੂਰ ਰੱਖਣੇ। (ਪੰਨਾ-154)
14. ਦੇਗ ਠੰਡੀ ਕਰਕੇ ਭੋਗ ਲਗਾਉਣਾ, ਗਰਮ ਨੂੰ ਨਹੀਂ ਲਗਾਉਣਾ। (ਪੰਨਾ-154)
15. ਗੁਰੂ ਅਰਜਨ ਸਾਹਿਬ ਜੀ ਨੇ ਪੋਥੀਆਂ ਲੈਣ ਵਾਸਤੇ ਬਿਨਾਂ ਕੱਪੜੇ ਵਿਛਾਏ ਬੈਠ ਕੇ ਕੀਰਤਨ ਕੀਤਾ। (ਪੰਨਾ-155)
16. ਗੁਰੂ ਅਰਜਨ ਸਾਹਿਬ ਗੋਇੰਦਵਾਲ ਤੋਂ ਅੰਮ੍ਰਿਤਸਰ ਪੋਥੀਆਂ ਲੈ ਕੇ ਨੰਗੀ ਪੈਰੀਂ ਆਏ। (ਪੰਨਾ-155)
17. ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਜਾਮਾ ਪਾ ਕੇ ਨਹੀਂ ਜਾਣਾ (ਪੰਨਾ-160)
18. ਗੁਰੂ ਹਰਿਗੋਬਿੰਦ ਸਾਹਿਬ ਨੇ ਪੰਜੇ ਵਾਲਾ ਸੁੱਕਾ ਪਿੱਪਲ, ਚੰਦਨ ਛਿੜਕ ਕੇ ਹਰਾ ਕਰ ਦਿੱਤਾ। (ਪੰਨਾ-161)
19. ਬਿਰਧ ਰੂਪ ਧਾਰ ਕੇ ਆਏ ਸਿੱਧਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਕਰਕੇ ਛਕਾਇਆ, ਤਾਂ ਹੀ ਇਹ ਰੀਤ ਚੱਲੀ, ਸਭ ਤੋਂ ਉੱਪਰ ਰੱਬ ਦਾ ਨਾਮ ਫਿਰ ਗੁਰਬਾਣੀ ਤੇ ਤੀਜੇ ਥਾਂ ਕੜਾਹ ਪ੍ਰਸ਼ਾਦ (ਪੰਨਾ-161)
20. ਇਨ੍ਹਾਂ ਬਾਣੀਆਂ ਦਾ ਤਿੰਨ ਵਾਰੀ ਪਾਠ ਕਰੋ ਕਾਰਜ ਸਿਧ ਹੋ ਜਾਣਗੇ। (ਪੰਨਾ-163)
21. ਕਾਬਲ ਆਦਿ ਇਲਾਕਿਆਂ ਵਿਚ ਕੜਾਹ ਪ੍ਰਸ਼ਾਦ ਨੂੰ ਪੰਜਾ ਲੱਗਦਾ ਹੈ, ਜੇ ਨਾ ਲੱਗੇ ਤਾਂ ਸਫਲਤਾ ਨਹੀਂ ਮਿਲਦੀ (ਪੰਨਾ-164)
22. ਇੱਕ ਸਿੱਖ ਦਰਬਾਰ ਸਾਹਿਬ ਆਇਆ ਕਾਬਲ ਤੋਂ ਕੜਾਹ ਪ੍ਰਸ਼ਾਦ ਨੂੰ ਪੰਜਾ ਨਾ ਲੱਗਾ, ਕਿਰਪਾਨ ਭੇਟ ਕੀਤੀ , ਸੰਸਾ ਜਾਗੀ ਤਾਂ ਹਰਮੰਦਰ ਵਿਚੋਂ ਅਵਾਜ਼ ਆਈ ਸਿੱਖਾ ਸੰਸਾ ਨਾ ਕਰ ਇਥੇ ਇਹੀ ਮਰਯਾਦਾ ਹੈ। (ਪੰਨਾ-164)
23. ਦੇਗ ਪ੍ਰਵਾਨ ਹੋਵੇ ਨਹੀਂ ਬੋਲਣਾ, ਭੋਗ ਲੱਗੇ ਕਹਿਣਾ ਹੈ। ਲਾਵਹੁ ਭੋਗ ਹਰਿ ਰਾਇ.. (ਪੰਨਾ-164)
24. ਭੋਗ ਲੱਗੇ ਅਤੇ ਹੋਰ ਤਰ੍ਹਾਂ ਦੀਆਂ ਪ੍ਰਚੀਆਂ ਅੰਮ੍ਰਿਤਸਰ ਸਰੋਵਰ ਵਿਚ ਪਾਈਆਂ ਹੋਰ ਡੁੱਬ ਗਈਆਂ, ਭੋਗ ਵਾਲੀ ਤਰ ਗਈ। (ਪੰਨਾ-165)
25. ਲ਼ੋਭ ਕਰਕੇ ਬਹੁਤ ਕੜਾਹ ਪ੍ਰਸ਼ਾਦ ਛਕ ਲਿਆ ਤਾਂ ਕੋਹੜ ਹੋ ਗਿਆ। ਕੋਹੜੀ ਨੇ ਸੁੱਖ ਸੁੱਖੀ ਸੀ ਇਸ ਕਰਕੇ। (ਪੰਨਾ-166)
26. ਹੁਕਮ ਲੈਣ ਵਕਤ , ਸਵੇਰੇ ਖੱਬੇ ਤੋਂ, ਦੁਪਹਿਰ ਮੱਧ ਤੋਂ, ਸ਼ਾਮ ਨੂੰ ਹੇਠਾਂ ਪੱਤਰੇ ਤੋਂ ਹੁਕਮ ਲਵੇ। (ਪੰਨਾ-168)
27. ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਸਤ ਸ੍ਰੀ ਅਕਾਲ ਦਾ ਜੈਕਾਰਾ ਪੰਜਵੇਂ ਪਾਤਸਾਹ ਨੇ ਚਾਲੂ ਕੀਤਾ। (ਪੰਨਾ-168)
28. ਗਰਮੀ ਵਿਚ ਰੁਮਾਲੇ ਪੱਤਲੇ, ਰੇਸ਼ਮੀ ਕੀਮਤੀ ਹੋਣ, ਸਰਦੀ ਵਿਚ ਗਰਮ ਰੁਮਾਲੇ ਹੋਣ। (ਪੰਨਾ-172)
29. ਗਰਮੀਆਂ ਵਿਚ ਦਿਨ ਅਤੇ ਰਾਤ ਗੁਰੂ ਗ੍ਰੰਥ ਸਾਹਿਬ ਨੂੰ ਪੱਖਾ ਝੱਲਣਾ, ਜਗ੍ਹਾਂ ਠੰਡੀ ਰੱਖਣੀ। (ਪੰਨਾ-174)
30. ਅਰਦਾਸ ਤੋਂ ਬਾਅਦ ਵਾਲੇ ਤਿੰਨ ਦੋਹਰੇ ਆਗਿਆ ਭਈ…,ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਹਨ। (ਪੰਨਾ-175)
31. ਮੱਥਾ ਠੀਕ ਤਰ੍ਹਾਂ ਟੇਕਣ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। (176)
32. ਸਹਿਜ ਪਾਠ ਦੇ ਭੋਗ ਮਗਰੋਂ ਜਪੁਜੀ ਪੰਜ ਪਉੜੀਆਂ, ਅਖੰਡ ਪਾਠ ਮਗਰੋਂ ਸਾਰਾ ਜਪੁਜੀ ਪੜਿਆ ਜਾਵੇ (ਪੰਨਾ-177)
33. ਸੁਖਮਨੀ ਸਾਹਿਬ ਪੜ੍ਹਨ ਨਾਲ ਜਹਾਂਗੀਰ ਦੀ ਜਲੋਧਰ ਦੀ ਬਿਮਾਰੀ ਹਟ ਗਈ ਸੀ। (ਪੰਨਾ-178)
34. ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਵੇਲ਼ੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਭਵਿੱਖਬਾਣੀ ਕੀਤੀ। (ਪੰਨਾ-178)
35. ਈਸਾ ਤੋਂ ਬਿਨਾਂ ਈਸਾਈਆਂ ਵਿਚ ਹੋਰ ਕੋਈ ਕੁਰਬਾਨੀ ਵਾਲਾ ਨਹੀਂ ਹੋਇਆ। (ਪੰਨਾ-178)
36. ਸਾਰੀ ਦੁਨੀਆ ਵਿਚ ਸਾਰੀਆਂ ਕੌਮਾਂ ਵਿਚ ਕੋਈ ਕੁਰਬਾਨੀ ਵਾਲਾ ਨਹੀਂ ਮਿਲਦਾ। (ਪੰਨਾ-178)
37. ਸ਼ਹੀਦੀ ਵਕਤ ਗੁਰੂ ਅਰਜਨ ਦੇਵ ਜੀ ਦੀ ਮੱਦਦ ਵਾਸਤੇ ਸਾਰੇ ਦੇਵਤੇ ਆਏ ਚਉਰਾਸੀ ਸਿੱਧ ਜੋਗੀ ਜਤੀ ਆਏ ਉਨ੍ਹਾਂ ਨੇ ਸਾਰੇ ਸਿਪਾਹੀ ਮੂਰਛਿਤ ਕਰ ਦਿੱਤੇ। (ਪੰਨਾ-179)
38. ਇਹ ਬਚਨ ਸੁਣ ਕੇ ਮਾਈਂ ਮੀਆਂ ਮੀਰ ਮੂਰਛਤ ਬੇ-ਸੁਰਤ ਹੋ ਗਿਆ। (ਪੰਨਾ-179)
39. ਗੁਰੂ ਹਰਿਗੋਬਿੰਦ ਜੀ ਨੇ ਪਿਤਾ ਗੁਰੂ ਜੀ ਦੇ ਪਾਠ ਕਰਵਾ ਕੇ ਪਾਠ ਭੇਟਾ ਬਾਬਾ ਬੁੱਢਾ ਜੀ ਨੂੰ, ਇਕ ਹਾਥੀ, ਪੰਜ ਘੋੜੇ, ਪੰਜ ਸੋ ਮੋਹਰ, ਪੁਸ਼ਾਕੇ ਆਦਿ ਦਿੱਤੇ। ਗ੍ਰੰਥੀ ਸਿੰਘ ਜਾਣਕੇ। (ਪੰਨਾ-180)
40. ਗੁਰੂ ਅਰਜਨ ਦੇਵ ਜੀ ਨਮਿਤ ਯੱਗ ਕੀਤਾ ਗਿਆ, ਜੋਤੀ ਜੋਤ ਸਮਾਉਣ ਦਾ ਤੇਰਾ ਦਿਨ ਪਾਠ ਹੋਇਆ। (ਪੰਨਾ-180)
41. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਵਿਚ ਨੌ ਧੁਨਾਂ ਲਿਖਵਾਈਆਂ। (ਪੰਨਾ-180)
42. ਮਰੇ ਪ੍ਰਾਣੀ ਨਮਿਤ ਪਾਠ ਕੀਤਿਆਂ ਉਹ ਸੱਚ ਖੰਡ ਜਾਂਦਾ ਹੈ, ਸੂਖ ਮਿਲਦਾ ਹੈ। (ਪੰਨਾ-182)
43. ਮਰੇ ਪ੍ਰਾਣੀ ਨਮਿਤ ਭੇਟਾ, ਪਾਠੀ ਲਈ ਕੱਪੜੇ, ਬਿਸਤਰਾ, ਬਰਤਨ, ਜੋੜਾ ਆਦਿ ਦੇਵੇ ਲੰਗਰ ਚਲਾਵੇ। (ਪੰਨਾ-183)
44. ਗੁਰੂ ਤੇਗ ਬਹਾਦਰ ਜੀ ਨੇ ਪ੍ਰਯਾਗ ਤ੍ਰਿਬੇਣੀ ਵਿਖੇ ਅਖੰਡ ਪਾਠ ਕਰਾਇਆ, ਤਾਂ ਗੁਰੂ ਗੋਬਿੰਦ ਰਾਏ ਜਨਮੇ। (ਪੰਨਾ-184)
45. ਦੂਜੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਅਖੰਡ ਪਾਠ ਕਰਾਇਆ। (ਪੰਨਾ-185)
46. ਜਿਹੜੇ ਗੁਰਬਾਣੀ ਅਸੁੱਧ ਪੜ੍ਹਦੇ ਹਨ ਗੁਰੂ ਜੀ ਨੂੰ ਦੁੱਖ ਹੁੰਦਾ ਹੈ, ਅੱਖਰ, ਲੱਗ, ਕੰਨਾ, ਰਾਗ ਗੁਰੂ ਜੀ ਦੇ ਅੰਗ ਹਨ। (ਪੰਨਾ-185)
47. ਦਸਮ ਪਾਤਸ਼ਾਹ ਨੇ ਕੰਠੋ ਬਾਣੀ ਉਚਾਰੀ ਕਿ ਇਹ ਅਸਲੀ ਗੁਰੂ ਹੈ, ਨਾਲੇ ਸਿੱਖ ਮੁਕਤ ਨਹੀਂ ਹੋ ਸਕਣਗੇ, ਸੋ ਸਿਖਾਂ ਨੂੰ ਵਿਸ਼ਵਾਸ ਦਵਾਉਣ ਖਾਤਰ ਬਾਣੀ ਕੰਠੋਂ ਉਚਾਰੀ। (ਪੰਨਾ-186)
48. ਇਕ ਦੋਹਿਰਾ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਦਾ ਹੈ, ਬਲ ਹੋਆ ਬੰਧਨ ਛੁਟੇ…(ਪੰਨਾ-186)
49. ਦਮਦਮੇ ਰਾਜਾ ਜੈ ਸਿੰਘ ਦੇ ਸੰਸਾ ਨਵਿਰਤੀ ਲਈ ਅਖੰਡ ਪਾਠ ਕਰਾਇਆ ਦਸਮ ਪਾਤਸ਼ਾਹ ਨੇ ਖੜੇ ਹੋ ਕੇ ਸਾਰਾ ਪਾਠ ਸੁਣਿਆ। (ਪੰਨਾ-187)
50. ਦਸਮ ਪਾਤਸ਼ਾਹ ਨੇ ਪਾਠ ਭੀ ਖਲ਼ੋ ਕੇ ਸੁਣਿਆ, ਖਲ਼ੋ ਕੇ ਹੀ ਇਸ਼ਨਾਨ ਲਈ ਉੱਪਰ ਪਾਣੀ ਪਵਾ ਲੈਂਦੇ ਸਨ। (ਪੰਨਾ-188)
51. ਗੋਦਾਵਰੀ ਨਾਦੇੜ ਵਿਖੇ ਸਹੇ ਦਾ ਉਧਾਰ ਕੀਤਾ, ਭਾਵ ਮੂਲਾ ਖੱਤਰੀ ਸਹਾ ਬਣਿਆ ਸੀ, ਮੁਕਤ ਕੀਤਾ। (ਪੰਨਾ-188)
52. ਦਸਮ ਪਾਤਸ਼ਾਹ ਨੇ ਹਜ਼ੂਰ ਸਾਹਿਬ ਵਿਖੇ ਸਾਰਾ ਅਖੰਡ ਪਾਠ ਇਕੋ ਚੌਕੜੇ ਸੁਣਿਆ, ਇਸ਼ਨਾਨ ਲਈ ਇਥੇ ਹੀ ਉਪਰ ਪਾਣੀ ਪਵਾ ਲਿਆ ਕਰਦੇ ਸਨ। (ਪੰਨਾ-189)
53. ਅਖੰਡ ਪਾਠ ਦੇ ਭੋਗ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰ ਦਿੱਤਾ ਜਾਵੇ। (ਪੰਨਾ-194)
54. ਸ਼ੰਪਟ ਪਾਠ, ਸੰਪਟ ਸ਼ਬਦ 2 ਤੇ ਕਰੇ, ਅਤੀ ਕਾਰਜ ਹੋਵੇ ਤਾਂ ਤੁਕ-ਤੁਕ ਤੇ ਕਰੇ ਜਿਥੇ ਡੰਡੀਆਂ ਆ ਜਾਣ ਉਥੇ ਹੀ ਸੰਪਟ ਲਾਉਣਾ। ਮੂਲ ਮੰਤਰ, ਜਾਂ ਮਹਾਂ ਮੰਤਰ, ਤੇ ਗੁਰ ਮੰਤਰ ਸਭ ਦੇ ਨਾਲ ਸੰਪਟ ਲਾਉਣਾ। (ਪੰਨਾ-194)
55. ਸੰਪਟ ਵਾਲਾ ਸਹਿਜ ਪਾਠ ਚਾਲੀ ਦਿਨਾਂ ਵਿਚ ਪੂਰਾ ਕਰੋ। ਜੋ ਚਾਹੋ ਕਾਰਜ ਸਿਧ ਹੋਣਗੇ। (ਪੰਨਾ-195)
56. ਸੰਪਟ ਅਖੰਡ ਪਾਠ ਤੋਂ ਮਗਰੋਂ ਅਖੰਡ ਪਾਠ ਜ਼ਰੂਰ ਕਰਨਾ, ਫਿਰ ਸਹਿਜ ਪਾਠ ਭੀ ਜ਼ਰੂਰ ਕਰਨਾ। (ਪੰਨਾ-196)
57. ਸਪਤਾਹਕ ਪਾਠ ਵਿਚ ਪਾਠ ਇਕੋ ਬੈਠਕ ਵਿਚ 102 ਪਤਰੇ ਪੜ੍ਹੇ ਤਾਂ ਫਲ਼ ਹੈ (ਪੰਨਾ-197)
58. ਪਾਠੀ ਸਿੰਘ ਕਿਸੇ ਨਾਲ ਗੱਲ ਨਾ ਕਰੇ ਮੌਨ ਰੱਖੇ, ਜੇ ਗ੍ਰਿਸਤੀ ਹੋਵੇ ਤਾਂ ਸਿੰਘਣੀ ਤੋਂ ਪ੍ਰਹੇਜ ਰੱਖੇ। ਜੇ ਸੁਪਨਦੋਸ਼ ਹੋ ਜਾਵੇ, ਜੰਗਲਪਾਣੀ ਜਾਵੇ ਤਾਂ ਕੇਸੀ ਇਸ਼ਨਾਨ ਕਰੇ। (ਪੰਨਾ-197)
59. ਜਿਸ ਵਿਅਕਤੀ ਨਮਿਤ ਪਾਠ ਕਰਨਾ ਹੋਵੇ। ਉਹੀ ਅੰਦਰ ਆਵੇ ਹੋਰ ਕੋਈ ਨਾ ਆਵੇ ਬੱਚੇ-ਬੀਬੀ ਬਿਲਕੁਲ ਨਾ ਆਉਣ। (ਪੰਨਾ-198)

ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਮਰਯਾਦਾ

1. ਦਸਮ ਗ੍ਰੰਥ ਦੇ ਪਾਠ ਦੀ ਬਾਕੀ ਮਰਯਾਦਾ ਅਖੰਡ ਪਾਠ ਵਾਲੀ ਹੈ, ਪਰ ਜਪੁਜੀ ਨਾਲ ਰੱਖਣ ਦੀ ਥਾਵੇ ਜਾਪੁ ਸਾਹਿਬ ਨਾਲ ਰੱਖਣਾ। ਧੂਪ ਸਮੱਗਰੀ ਸਭ ਓਹੀ ਹੈ।
2. ਜਪੁਜੀ ਦਾ ਬਹੁਤ ਮਹਾਤਮ ਹੈ ਕਿਉਂਕਿ ਇਹ ਵੇਈਂ ਪ੍ਰਵੇਸ਼ ਵਕਤ ਸਚ ਖੰਡ ਵਿਖੇ ਉਚਾਰਨ ਕੀਤਾ ਹੈ (ਪੰਨਾ-201)
3. ਜਪੁਜੀ ਸਾਹਿਬ ਦੇਵਤੇ ਭੀ ਪੜ੍ਹਦੇ ਹਨ, ਇਸਦੇ ਪੜ੍ਹਨ ਨਾਲ ਸਾਰੇ ਕਾਰਜ ਰਾਸ ਆ ਜਾਂਦੇ ਹਨ। (ਪੰਨਾ-202)
4. ਇਕ ਜਪੁਜੀ ਪੜ੍ਹਨ ਤੇ ਗੋਪਾਲਾ ਜੀ ਨੂੰ ਸਵਾ ਲਖੀ ਘੋੜਾ ਕਾਠੀ ਸਮੇਤ ਬਖਸ ਦਿੱਤਾ ਦਸਮ ਪਾਤਸ਼ਾਹ ਜੀ ਨੇ, ਵੱਧ ਪੜ੍ਹਨ ਦਾ ਫਲ਼ ਫਿਰ ਵੱਧ ਕਿਉਂ ਨਹੀਂ ਹਊ। ਇਸ ਲਈ ਅਖੰਡ ਪਾਠ ਦੇ ਨਾਲ ਜਪੁਜੀ ਜ਼ਰੂਰ ਪੜ੍ਹੋ। ਵੱਡਾ ਮਹਾਤਮ ਹੈ। (ਪੰਨਾ-202)
5. ਕੁੰਭ ਰੱਖਣ ਦਾ ਮਹਾਤਮ, ਜੇਕਰ ਜੋਤਾਂ ਆਦਿ ਤੋਂ ਅੱਗ ਲੱਗ ਜਾਵੇ ਤਾਂ ਪਾਣੀ ਪਾ ਬੁਝਾ ਲੈਣੀ। (ਪੰਨਾ-203)
6. ਕੁੰਭ ਰੱਖੇ ਦਾ ਜਲ ਛਕਣ ਨਾਲ ਰੋਗ ਦੂਰ ਹੁੰਦੇ ਹਨ। (ਪੰਨਾ-203)
7. ਅੰਮ੍ਰਿਤਸਰ ਵਿਖੇ ਸਰੋਵਰ ਅੰਮ੍ਰਿਤ ਬਣ ਗਿਆ ਹੈ, ਇਸੇ ਤਰ੍ਹਾਂ ਕੁੰਭ ਦਾ ਜਲ ਅੰਮ੍ਰਿਤ ਬਣ ਜਾਂਦਾ ਹੈ। (ਪੰਨਾ-203)
8. ਨਾਰੀਅਲ ਸੀਸ ਭੇਟ ਦੇ ਬਰਾਬਰ ਹੈ। (ਪੰਨਾ-204
9. ਦੁਰਬਾਸਾ ਰਿਸੀ ਨੇ ਰੁੱਖਾਂ ਨੂੰ ਬੰਦੇ ਲਾ ਦਿੱਤੇ, ਨਾ ਖਾਣ ਨਾ ਪੀਣ, ਰੱਬ ਨੇ ਰੋਕਿਆ (ਪੰਨਾ-204)
10. ਜੇ ਪਾਠ ਵਿਧੀ ਪੂਰਵਕ ਸੰਪੂਰਨ ਹੋਇਆ ਹੋਵੇ ਤਾਂ ਨਲੀਏਰ ਦੀ ਗਿਰੀ ਸੜਕੇ ਸੁਆਹ ਹੋ ਜਾਂਦੀ ਹੈ। (ਪੰਨਾ-204)
11. ਅਖੰਡ ਪਾਠ ਸਹਿਜ ਪਾਠ ਨਾਲ ਧੂਫ ਜ਼ਰੂਰ ਲਾਉਣੀ ਪਾਠ ਸੁਣਨ ਦੇਵਤੇ ਆਉਂਦੇ ਹਨ। (ਪੰਨਾ-205)
12. ਰਾਗ ਮਾਲਾ ਤੋਂ ਬਿਨਾਂ ਬੀੜ ਲਿਖਣ ਵਾਲੇ ਦੀ ਜੀਭ ਵਿਚ ਅਠ ਦਿਨਾਂ ਅੰਦਰ ਕੀੜਭੇ ਪੈ ਗਏ, ਫਿਰ ਰਾਗ ਮਾਲਾ ਪਾਈ ਝੱਟ ਰਾਜੀ ਹੋ ਗਿਆ। (ਪੰਨਾ-212)
13. ਥਿਰੁ ਘਰਿ ਬੈਸਹੁ ਪਿਆਰੇ.., ਸ਼ਬਦ ਦਾ ਸਿੱਖ ਨੇ ਛਿਲਾ ਕੱਢਿਆ ਸਵਾ ਲੱਖ ਪਾਠ ਕੀਤਾ, ਕਾਰਜ ਰਾਸ ਨਾ ਆਇਆ। ਫਿਰ ਗਉੜੀ ਮ:5 ਰਹਾਉ ਸਮੇਤ ਦੁਬਾਰਾ ਸਵਾ ਲੱਖ ਪਾਠ ਕੀਤਾ, ਮੁਕੱਦਮਾ ਜਿੱਤ ਗਿਆ। (ਪੰਨਾ-214)
14. ਰਾਗ ਮਾਲਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਲਿਖਿਆ ਹੈ ਧੋਖੇ ਬਾਜੀ ਕੀਤੀ ਹੈ ਪੰਥ ਨਾਲ (ਪੰਨਾ-216)
15. ਭਾਈ ਤੇਜਾ ਸਿੰਘ ਜਦੋਂ ਮਰਿਆ ਤਾਂ ਗੁਪਤ ਥਾਂ ਕੀੜੇ ਪੈ ਗਏ, ਅੱਖਾਂ ਵਿਚ ਸੁੰਡੀਆਂ ਪੈ ਗਈਆਂ, ਸਾਰੇ ਸਰੀਰ ਵਿਚ ਬਦਬੂ ਆਵੇ। ਕਿਉਕਿ ਰਾਗਮਾਲਾ ਦਾ ਵਿਰੋਧੀ ਸੀ। (ਪੰਨਾ-216)
16. ਸੰਨਿਆਸੀ ਨਿਰਮਲੇ ਸਾਧ ਸੰਤ-ਮਹੰਤ ਡੇਰੇਦਾਰ ਪਹਿਲਾਂ ਪੂਰੀ ਰਹਿਰਾਸ ਪੜ੍ਹਦੇ ਸਨ, ਇਹ ਗੜਗੱਜਾਂ ਨੇ ਅਕਾਲੀਆਂ ਨੇ ਤੇ ਪੰਚ ਖੰਡੀਆਂ ਨੇ ਘਟਾ ਦਿਤੀ ਹੈ।
17. ਘੱਟ ਬਾਣੀ ਪੜ੍ਹਨ ਕਰਕੇ ਪੁੰਨ ਦੀ ਥਾਂ ਪਾਪ ਦੇ ਭਾਗੀ ਬਦਦੇ ਹਾਂ। (ਪੰਨਾ-222)
18. ਸੋਹਿਲੇ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੋ ਸੋਹਿਲਾ ਪੜ੍ਹੇ ਅਰਦਾਸ ਕਰੇ ਦੁਆਲੇ ਲੋਹੇ ਦਾ ਕੋਟ ਕਿਲਾ ਬਣ ਜਾਂਦਾ ਹੈ। ਸਵੇਰੇ ਇਸ਼ਨਾਨ ਕਰਕੇ ਜਪੁਜੀ ਪੜਿਆਂ ਲਿਕਾ ਹਟ ਜਾਂਦਾ ਹੈ। (ਪੰਨਾ-226-27)
19. ਜਪੁਜੀ ਸਾਹਿਬ ਸਿੱਖਾਂ ਦਾ ਮਾਲਾ ਮੰਤਰ ਹੈ। (ਪੰਨਾ-230)
20. ਸਤਿਗੁਰੂ ਜੀ ਨੇ ਵੇਦਾਂ ਅਤੇ ਬ੍ਰਾਹਮਣਾਂ ਦੇ ਅਵਤਾਰ ਭੱਟਾਂ ਨੂੰ ਉਪਦੇਸ਼ ਕੀਤਾ ਵਾਹਿਗੁਰੂ ਉਚਾਰਨ ਕੀਤਾ। (ਪੰਨਾ-224)
21. ਕਰਤਾ ਪੁਰਖ ਮਹਾਰਾਜ ਜੀ ਨੇ "ਵ, ਹ, ਗ, ਰ," ਦਾ ਨੌ ਨੌ ਜੁਗ ਜਾਪ ਕੀਤਾ ਤਾਂ ਵਾਹਿਗੁਰੂ ਮੰਤ੍ਰ ਤਿਆਰ ਹੋਇਆ (ਪੰਨਾ-225)
22. ਕਾਮਰੂਪ ਦੀਆਂ ਇਸਤਰੀਆਂ ਨੇ ਮਰਦਾਨੇ ਨੂੰ ਭੇਡੂ ਬਣਾਇਆ ਸੀ। (ਪੰਨਾ-23*)
23. ਮੂਲ ਮੰਤ੍ਰ ਘਟਾਉਣ ਕਰਕੇ ਸਿੱਖਾਂ ਦੀ ਤਾਕਤ ਘਟ ਗਈ ਹੈ। (ਪੰਨਾ-241)

ਸੰਪਰਦਾਈ ਪ੍ਰਣਾਲੀ

1. ਟਕਸਾਲ ਭਾਈ ਮਨੀ ਸਿੰਘ ਤੋਂ ਚੱਲੀ (ਪਰ ਹੁਣ ਬਾਬਾ ਦੀਪ ਸਿੰਘ ਤੋਂ ਕਿਵੇਂ ਚੱਲੀ ਲਿਖੀ ਹੈ) (ਪੰਨਾ-253)
2. ਕਰਤਾਰਪੁਰੀ ਬੀੜ ਵਿਚ ਕਰੀਬਨ ਪੰਦਰਾ ਸੌ ਤੋਂ ਵੱਧ ਗਲਤੀਆਂ ਹਨ। (ਪਰ ਦਮਦਮੀ ਬੀੜ ਸ਼ੁੱਧ ਹੈ ਕਿਉਂਕਿ ਟਕਸਾਲ ਦਮਦਮੇ ਤੋਂ ਚੱਲੀ ਆਖੀਦੀ ਹੈ) (ਪੰਨਾ-260)
3. 650 ਪੰਨਿਆਂ ਉੱਤੇ ਗੁਰਬਾਣੀ ਉਚਾਰਨ ਦੇ ਢੰਗ ਲਿਖੇ ਹੋਏ ਹਨ। ਤੇ ਖੁਦ ਇਸ ਕਿਤਾਬ ਵਿਚ ਅੱਧਕ, ਬਿੰਦੀਆਂ-ਟਿੱਪੀਆਂ, ਪੈਰ ਚਿੰਨ, ਵਿਸ਼ਰਾਮ ਚਿੰਨ ਆਦਿ ਲਾਉਣ ਵਾਸਤੇ ਲਿਖਿਆ ਹੈ। ਪਰ ਦੂਜੀਆਂ ਸੰਸਥਾਵਾਂ ਨੂੰ ਇਹੀ ਕਰਨ ਤੇ ਨਿੰਦਿਆ ਜਾ ਰਿਹਾ ਹੈ। ਦੋਹਰੀ ਨੀਤੀ ਕਿਉਂ?

ਪ੍ਰੋ. ਇੰਦਰ ਸਿੰਘ ‘ਘੱਗਾ’


ਬੇਨਤੀ:

ਜੇ ਕਿਸੇ ਕੋਲ ਇਨ੍ਹਾਂ ਉੱਪਰ ਦਿਤੀਆਂ ਗਪੌੜਾਂ ਦਾ ਗੁਰਮਤਿ ਨਾਲ ਕੋਈ ਸੰਬੰਧ ਗੁਰਬਾਣੀ ਨੂੰ ਆਧਾਰ ਬਣਾ ਕੇ ਸਮਝਾ ਦੇਣ, ਤਾਂ ਬਹੁਤ ਕਿਰਪਾ ਹੋਵੇਗੀ। ਸਾਨੂੰ ਪਤਾ ਹੈ ਕਿ ਜਿਨ੍ਹਾਂ ਮਰਜੀ ਬੇਨਤੀਆਂ ਕਰ ਲੋਵੋ, ਕਈ ਫੇਸਬੁਕ ਫਰਜ਼ੀ ਅਕਾਉਂਟ ਜੋ ਆਪਣੀ ਫੋਟੋ ਵੀ ਨਹੀਂ ਪਾ ਸਕਦੇ, ਊਲ ਜਲੂਲ ਲਿਖਣਗੇ, ਇਸ ਤਰ੍ਹਾਂ ਦੀ ਸਥਿਤੀ 'ਚ ਇਹ ਕੁਮੈਂਟਸ ਹਟਾ ਦਿੱਤੇ ਜਾਣਗੇ। ਜੇ ਕੋਈ ਸਹੀ ਭਾਸ਼ਾ ਵਰਤਕੇ, ਦਲੀਲ ਨਾਲ ਆਪਣੇ ਵੀਚਾਰ ਰੱਖੇ, ਭਾਂਵੇਂ ਉਹ ਸਾਡੇ ਤੋਂ ਵਿਰੁੱਧ ਵੀ ਹੋਣ, ਨਹੀਂ ਹਟਾਏ ਜਾਣਗੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top