Share on Facebook

Main News Page

ਆਖਰੀ ਵਿਅਕਤੀ ਨੂੰ ਬਚਾਉਣ ਤੱਕ ਜਿੰਮੇਵਾਰੀ ਨਿਭਾਉਣ ਦੇ ਜਰਨਲ ਬਿਕਰਮ ਸਿੰਘ ਦੇ ਸ਼ਬਦ “ਸਿੱਖੀ ਦੇ ਉੱਚੇ-ਸੁੱਚੇ ਇਖਲਾਕ ਦੇ ਪ੍ਰਤੀਕ”

ਫਤਹਿਗੜ੍ਹ ਸਾਹਿਬ, 1 ਜੁਲਾਈ – “ਸਿੱਖ ਕੌਮ ਦਾ ਹਮੇਸ਼ਾ ਇਹ ਉੱਚਾ-ਸੁੱਚਾ ਕਿਰਦਾਰ ਰਿਹਾ ਹੈ ਕਿ ਮੁਸ਼ਕਿਲ ਅਤੇ ਕੁਦਰਤੀ ਆਫ਼ਤਾਂ ਵਿਚ ਫਸੀ ਮਨੁੱਖਤਾ ਨੂੰ ਆਪਣੀ ਜਾਨ ਜੋਖਿਮ ਵਿਚ ਪਾ ਕੇ ਵੀ ਹਰ ਕੀਮਤ 'ਤੇ ਬਚਾਉਣ ਦੇ ਫਰਜ ਅਦਾ ਕਰਨਾ । ਜਰਨਲ ਬਿਕਰਮ ਸਿੰਘ ਮੁੱਖੀ ਹਿੰਦ ਫ਼ੌਜ ਵੱਲੋਂ ਉਤਰਾਖੰਡ ਦੇ ਵਾਪਰੇ ਦੁੱਖਾਂਤ ਵਾਲੇ ਸਥਾਨ 'ਤੇ ਪਹੁੰਚਕੇ ਇਹ ਐਲਾਨ ਕਰਨਾ ਕਿ “ਉਤਰਾਖੰਡ ਵਿਚ ਕੁਦਰਤੀ ਕਹਿਰ ਤੋਂ ਪ੍ਰਭਾਵਿਤ ਆਖਰੀ ਮਨੁੱਖ ਨੂੰ ਬਚਾਉਣ ਤੱਕ ਜਿੰਮੇਵਾਰੀ ਨਿਭਾਈ ਜਾਵੇਗੀ” ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਰਨਲ ਬਿਕਰਮ ਸਿੰਘ ਦੀ ਅਗਵਾਈ ਵਿਚ ਫ਼ੌਜ, ਅਰਧ ਸੈਨਿਕ ਬਲ ਅਤੇ ਹਵਾਈ ਫ਼ੌਜ ਆਪਣੇ ਇਨਸਾਨੀ ਫਰਜਾ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਪੂਰਨ ਕਰ ਰਹੀ ਹੈ, ਜਿਸ ਦੀ ਹਰ ਫਿਰਕੇ, ਕੌਮ ਅਤੇ ਇਸਨਾਨ ਵੱਲੋਂ ਸੰਲਾਘਾ ਕਰਨੀ ਬਣਦੀ ਹੈ ।

ਜਰਨਲ ਬਿਕਰਮ ਸਿੰਘ ਵੱਲੋਂ ਮਨੁੱਖਤਾ ਲਈ ਉਚਾਰੇ ਸ਼ਬਦ ਅਤੇ ਉਹਨਾਂ ਉਤੇ ਪਹਿਰਾ ਦੇਣ ਦੇ ਅਮਲ ਸਾਬਿਤ ਕਰਦੇ ਹਨ ਕਿ ਬਤੌਰ ਹਿੰਦ ਫ਼ੌਜ ਦੇ ਇਕ ਸਿੱਖ ਮੁੱਖੀ ਵੱਲੋਂ ਨਿਭਾਈ ਜਾ ਰਹੀ ਜਿੰਮੇਵਾਰੀ “ਸਿੱਖ ਕਿਰਦਾਰ” ਨੂੰ ਦੁਨੀਆਂ ਵਿਚ ਸਪੱਸਟ ਕਰਦੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਤੌਰ ਇਕ ਸਿੱਖ ਅਤੇ ਬਤੌਰ ਇਕ ਫ਼ੌਜ ਦੇ ਮੁੱਖੀ ਵੱਲੋਂ ਇਨਸਾਨੀ ਫਰਜਾ ਨੂੰ ਪੂਰਨ ਕਰਨ ਦੇ ਕੀਤੇ ਜਾ ਰਹੇ ਉੱਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕਿੰਨੀ ਗੈਰ ਇਨਸਾਨੀ ਅਤੇ ਸ਼ਰਮਨਾਕ ਗੱਲ ਹੈ ਕਿ ਇਕ ਪਾਸੇ ਤਾ ਉਤਰਾਖੰਡ ਵਿਚ ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਜਿੰਦਗੀ-ਮੌਤ ਵਿਚਕਾਰ ਫਸੇ ਹਜ਼ਾਰਾਂ ਦੀ ਗਿਣਤੀ ਵਿਚ ਇਨਸਾਨਾਂ ਨੂੰ ਉਤਰਾਖੰਡ ਦੇ ਚਮੋਲੀ ਜਿ਼ਲ੍ਹੇ ਦੇ ਬਹੁਤੇ ਬਸਿੰਦੇ ਲੱਟਮਾਰ, ਜ਼ਬਰ-ਜਿ਼ਨਾਹ ਕਰ ਰਹੇ ਹਨ ਅਤੇ ਦੂਸਰੇ ਪਾਸੇ ਫ਼ੌਜ ਸਮਾਜ ਸੇਵੀ ਸੰਸਥਾਵਾਂ, ਟਰੱਸਟ ਅਤੇ ਦਾਨੀ ਪੁਰਸ ਉਥੇ ਪ੍ਰਭਾਵਿਤ ਇਨਸਾਨਾਂ ਦੀਆਂ ਜਿੰਦਗਾਨੀਆਂ ਨੂੰ ਬਚਾਉਣ ਲਈ ਆਪਣੇ ਮਿਲੇ ਸਵਾਸਾਂ ਨੂੰ ਸਹੀ ਦਿਸਾ ਵੱਲ ਲਗਾਕੇ ਅਰਥ ਲਗਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਅੱਛੀਆਂ ਅਤੇ ਬੁਰੀਆਂ ਆਤਮਾਵਾਂ ਸਮਾਜ ਵਿਚ ਬਰਾਬਰ ਚੱਲਦੀਆਂ ਹਨ । ਪਰ ਅੱਛੇ ਅਤੇ ਬੁਰੇ ਦੀ ਪਹਿਚਾਣ ਅਜਿਹੀਆਂ ਔਖੀਆਂ ਘੜੀਆਂ ਅਤੇ ਮੁਸ਼ਕਿਲਾਂ ਸਮੇ ਹੀ ਸਾਹਮਣੇ ਆਉਦੀ ਹੈ । ਉਹਨਾਂ ਕਿਹਾ ਕਿ ਜੋ ਅਪਰਾਧਿਕ ਬਿਰਤੀ ਵਾਲੀਆਂ ਮੁਲੀਨ ਆਤਮਾਵਾਂ ਹੁੰਦੀਆਂ ਹਨ, ਉਹ ਅਜਿਹੇ ਦੁੱਖ ਦੇ ਸਮੇਂ ਵੀ ਨਹੀਂ ਪਿਘਲਦੀਆਂ । ਉਹਨਾਂ ਨੂੰ ਨਾ ਇਥੇ ਦੁਨੀਆਂ ਵਿਚ ਅਤੇ ਨਾ ਹੀ ਉਥੇ ਰੱਬ ਦੀ ਦਰਗਾਹ ਵਿਚ ਢੋਈ ਮਿਲਦੀ ਹੈ । ਜੋ ਆਤਮਾਵਾਂ ਮਨੁੱਖਤਾ ਲਈ ਦਰਦ ਰੱਖਕੇ ਵਿਚਰਦੀਆਂ ਹਨ, ਉਹ ਇਥੇ ਵੀ ਸੰਤੁਸਟ ਰਹਿੰਦੀਆਂ ਹਨ ਅਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਸਕੂਨ ਪ੍ਰਾਪਤ ਹੁੰਦਾ ਹੈ । ਉਹਨਾਂ ਸਿੱਖ ਕੌਮ ਦੇ ਕਿਰਦਾਰ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਵੀ ਹਿੰਦ ਦੇ ਕਿਸੇ ਸੂਬੇ ਜਾਂ ਬਾਹਰਲੇ ਮੁਲਕਾਂ ਵਿਚ ਅਜਿਹੀ ਕੋਈ ਕੁਦਰਤੀ ਆਫ਼ਤ ਆਉਦੀ ਹੈ ਜਿਵੇ ਉੜੀਸਾ, ਮਹਾਰਾਸਟਰ, ਅੰਡੇਮਾਨ ਨਿਕੋਬਾਰ, ਗੋਆ ਆਦਿ ਸਥਾਨਾਂ ਤੇ ਸੁਨਾਮੀ, ਭੁਚਾਲ, ਤੁਫ਼ਾਨ ਆਦਿ ਦਾ ਕਹਿਰ ਵਰਤਿਆਂ ਜਾਂ ਅੱਜ ਕੈਨੇਡਾ ਦੇ ਕੈਲਗਰੀ ਇਲਾਕੇ ਵਿਚ ਕੁਦਰਤੀ ਆਫ਼ਤ ਹੜ੍ਹਾਂ ਕਾਰਨ ਲੋਕ ਮੁਸ਼ਕਿਲ ਵਿਚ ਫਸੇ ਤਾਂ ਪੰਜਾਬੀਆਂ ਵਿਸ਼ੇਸ ਤੌਰ ਤੇ ਸਿੱਖ ਕੌਮ ਨੇ ਹਮੇਸ਼ਾਂ ਆਪਣਾ ਮਨੁੱਖਤਾ ਪੱਖੀ ਯੋਗਦਾਨ ਪਾ ਕੇ ਪੀੜਤ ਲੋਕਾਂ ਦੀ ਸਹਾਇਤਾ ਕਰਕੇ ਆਪਣੇ ਫਰਜਾ ਨੂੰ ਪੂਰਨ ਕੀਤਾ। ਹੁਣ ਉਤਰਾਖੰਡ (ਹਿੰਦ) ਅਤੇ ਕੈਲਗਰੀ (ਕੈਨੇਡਾ) ਵਿਚ ਵੀ ਸਿੱਖ ਕੌਮ ਅਤੇ ਸਿੱਖੀ ਸੰਸਥਾਵਾਂ ਆਪਣੇ ਇਨਸਾਨੀ ਫਰਜ਼ਾਂ ਨੂੰ ਪੂਰਨ ਕਰ ਰਹੀਆਂ ਹਨ, ਇਹ ਸਿੱਖ ਕੌਮ ਦੇ ਉੱਚੇ-ਸੁੱਚੇ ਕਿਰਦਾਰ ਦੀ ਸਹੀ ਤਸਵੀਰ ਹੈ ।

ਬਚਾਓ ਅਭਿਯਾਨ ਸ਼ੁਰੂ ਕਰਨ ਤੋਂ ਪਹਿਲਾਂ ਅਕਾਲਪੁਰਖ਼ ਅੱਗੇ ਅਰਦਾਸ ਕੲਦੇ ਹੋਏ ਸਿੱਖ ਫੌਜੀ ਬਜ਼ੁਰਗ ਮਾਤਾ ਸਿੱਖ ਫੌਜੀ ਨੂੰ ਉਸ ਨੂੰ ਬਚਾਉਣ ਤੋਂ ਬਾਅਦ ਦੁਲਾਰਦੀ ਹੋਈ

Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top