Share on Facebook

Main News Page

ਕੁਝ ਉਪਾਵਾਂ ਨਾਲ ਟਲ ਸਕਦੀ ਸੀ ਉੱਤਰਾਖੰਡ ਦੀ ਆਫ਼ਤ
-: ਉਮਾ ਭਾਰਤੀ ਦਾ ਦਾਅਵਾ

ਭੋਪਾਲ : ਭਾਜਪਾ ਦੀ ਮੀਤ ਪ੍ਰਧਾਨ ਉਮਾ ਭਾਰਤੀ ਨੇ ਕਿਹਾ ਹੈ ਕਿ ਉੱਤਰਾਖੰਡ ‘ਚ ਬਾਰਸ਼ ਅਤੇ ਹੜ੍ਹ ਦੇ ਕਾਰਨ ਮਚੀ ਤਬਾਹੀ ਮਨੁੱਖੀ ਭੁੱਲਾਂ ਦਾ ਨਤੀਜਾ ਹੈ ਅਤੇ ਇਸ ਨੂੰ ਕੁਝ ਉਪਾਅ ਕਰਕੇ ਟਾਲਿਆ ਜਾ umaਸਕਦਾ ਸੀ। ਉਮਾ ਨੇ ਐਤਵਾਰ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਭਾਰੀ ਬਾਰਸ਼ ਕਾਰਨ ਉੱਤਰਾਖੰਡ ‘ਚ ਜਿਹੜੀ ਤਬਾਹੀ ਮਤੀ, ਉਸਨੂੰ ਰੋਕਿਆਂ ਤਾਂ ਨਹੀਂ ਜਾ ਸਕਦਾ ਸੀ, ਪਰ ਜੇਕਰ ਸਮਾਂ ਰਹਿੰਦੇ ਕੁਝ ਉਪਾਅ ਕਰ ਲਏ ਜਾਂਦੇ ਤਾਂ ਲੋਕਾਂ ਦੀਆਂ ਕੀਮਤੀ ਜਾਨਾਂ ਜ਼ਰੂਰ ਬਚਾਈ ਜਾ ਸਕਦੀ ਸੀ।

ਉਨ੍ਹਾਂ ਕਿਹਾ ਕਿ ਉੱਤਰਾਖੰਡ ‘ਚ 14 ਜੂਨ ਨੂੰ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਅਗਲੇ ਤਿੰਨ ਦਿਨ ਤਕ ਜਾਰੀ ਰਿਹਾ। ਇਸ ਦੌਰਾਨ ਏਨਾ ਪਾਣੀ ਡਿੱਗਿਆ ਕਿ ਕੇਦਾਰਨਾਥ ਧਾਮ ‘ਤੇ ਸਥਿਤ ਗਾਂਧੀ ਸਰੋਵਰ ਪਾਣੀ ਨਾਲ ਪੂਰਾ ਭਰ ਗਿਆ ਅਤੇ ਉਸ ਤੋਂ ਪਾਣੀ ਵਹਿ ਨਿਕਲਿਆ। ਉਮਾ ਦਾ ਕਹਿਣਾ ਹੈ ਕਿ ਜੇਕਰ ਬਾਰਸ਼ ਸ਼ੁਰੂ ਹੋਣ ਤੋਂ ਬਾਅਦ ਖ਼ਤਰਾ ਸਮਝ ਕੇ ਸਮਾਂ ਰਹਿੰਦਾ ਕਦਮ ਚੁੱਕੇ ਜਾਂਦੇ ਅਤੇ ਤੀਰਥਯਾਤਰੀਆਂ ਨੂੰ ਕੇਦਾਰਨਾਥ ਅਤੇ ਹੋਰ ਧਾਰਮਿਕ ਥਾਵਾਂ ‘ਚੋਂ ਸੁਰੱਖਿਅਤ ਕੱਢ ਲਿਆ ਜਾਂਦਾ, ਤਾਂ ਵੱਡੀ ਗਿਣਤੀ ‘ਚ ਮੌਤਾਂ ਟਾਲੀਆਂ ਜਾ ਸਕਦੀਆਂ ਸਨ।

ਫਿਰਕੂ ਭਾਜਪਾ ਨੇਤਾ ਉਮਾ ਨੇ ਕਿਹਾ ਕਿ ਉੱਤਰਾਖੰਡ ਦੇ ਸ਼੍ਰੀਨਗਰ ‘ਚ ਪਣ ਬਿਜਲੀ ਪ੍ਰਾਜੈਕਟ ਨਿਰਮਾਣ ਲਈ ਪ੍ਰਾਚੀਨ ਅਤੇ ਇਤਿਹਾਸਕ ਧਾਰੀ ਮਾਤਾ ਮੰਦਰ ਵਿਸਥਾਪਿਤ ਕੀਤਾ ਜਾਣਾ ਸੀ ਅਤੇ ਮੰਦਰ ਤੋਂ ਤਿੰਨ ਦਿਨ ਪਹਿਲਾਂ ਹੀ ਧਾਰੀ ਮਾਤਾ ਦੀ ਮੂਰਤੀ ਹਟਾਈ ਗਈ ਸੀ, ਜਿਸ ਤੋਂ ਬਾਅਦ ਇਸ ਪਹਾੜੀ ਸੂਬੇ ‘ਚ ਪਰਲੋ ਵਰਗੀ ਹਾਲਤ ਬਣੀ। ਭਾਜਪਾ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਹਾਲਾਂਕਿ ਉਹ ਇਹ ਨਹੀਂ ਕਹਿਣਾ ਚਾਹੁੰਦੀ ਕਿ ਧਾਰੀ ਮਾਤਾ ਮੰਦਰ ਦੀ ਜਗ੍ਹਾ ਬਦਲਣ ਕਰਕੇ ਹੀ ਇਹ ਤਬਾਹੀ ਆਈ, ਪਰ ਰਵਾਇਤੀ ਤੌਰ ‘ਤੇ ਮੰਨਿਆ ਜਾਂਦਾ ਹੈ, ਕਿ ਧਾਰੀ ਮਾਤਾ ਚਾਰਾਂ ਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਅਤੇ ਉੱਤਰਾਖੰਡ ਦੀ ਜਨਤਾ ਦੀ ਰੱਖਿਅਕ ਮਾਤਾ ਹੈ।

ਉਨ੍ਹਾਂ ਕਿਹਾ ਕਿ ਧਾਰੀ ਮਾਤਾ ਮੰਦਰ ਦੀ ਜਗ੍ਹਾ ਬਦਲਣ ਖ਼ਿਲਾਫ਼ ਹੋਰਨਾਂ ਲੋਕਾਂ ਦੇ ਨਾਲ ਉਨ੍ਹਾਂ ਨੇ ਵੀ ਮੁਹਿੰਮ ਚਲਾਈ ਸੀ, ਪਰ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਬਿਜਲੀ ਮਾਫੀਆ ਦੇ ਦਬਾਅ ‘ਚ ਇਹ ਕਦਮ ਚੁੱਕਿਆ ਗਿਆ ਹੋਵੇ। ਉਮਾ ਨੇ ਕਿਹਾ ਕਿ ਉੱਤਰਾਖੰਡ ‘ਚ ਕਈ ਨਦੀਆਂ ਹਨ ਅਤੇ ਉਥੋਂ ਦੇ ਵਾਤਾਵਰਣ ਤੇ ਲੋਕਾਂ ਦੇ ਹਿਸਾਬ ਨਾਲ ਸਿਰਫ਼ ਇਕ ਜਾਂ ਦੋ ਮੈਗਾਵਾਟ ਦੇ ਛੋਟੇ ਪਣ ਬਿਜਲੀ ਪ੍ਰਾਜੈਕਟ ਲਗਾਉਣੇ ਹੀ ਚੰਗੇ ਹਨ। ਹਾਲਾਂਕਿ ਇਹ ਵੀ ਇਕ ਸੰਭਾਵਨਾ ਹੋ ਸਕਦੀ ਹੈ ਕਿ ਇਹ ਛੋਟੇ ਪ੍ਰਾਜੈਕਟ ਪ੍ਰਭਾਵਸ਼ਾਲੀ ਬਿਜਲੀ ਮਾਫੀਆ ਲਈ ਫਾਇਦੇਮੰਦ ਸਾਬਤ ਨਹੀਂ ਹੋ ਰਹੇ ਸਨ ਅਤੇ ਉਹ ਉਥੇ ਵੱਡੇ ਅਤੇ ਲਾਭਕਾਰੀ ਬਿਜਲੀ ਪ੍ਰਾਜੈਕਟ ਲਗਾਉਣੇ ਚਾਹੁੰਦੇ ਹੋਣ।

Source: http://www.punjabspectrum.com/2013/07/13610


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top