Share on Facebook

Main News Page

ਪੰਜਾਬ ਪੁਲੀਸ ਦੇ ਤਿੰਨ ਅਧਿਕਾਰੀਆਂ ਨੂੰ ਤਿੰਨ ਤਿੰਨ ਸਾਲ ਦੀ ਕੈਦ

ਅੰਮ੍ਰਿਤਸਰ 6 ਜੁਲਾਈ (ਜਸਬੀਰ ਸਿੰਘ ਪੱਟੀ) ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਵੱਲੋਂ 83 ਨਿਰਦੋਸ਼ ਲੋਕਾਂ ਦੀਆ ਹੱਤਿਆਵਾਂ ਕਰਨ ਕੀਤੇ ਇੰਕਸ਼ਾਫ ਨੇ ਜਿਥੇ ਪੰਜਾਬ ਪੁਲੀਸ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ ਉਥੇ ਕਰੀਬ 15 ਸਾਲ ਪੁਰਾਣੇ ਇੱਕ ਕੇਸ ਦੀ ਸਥਾਨਕ ਅਦਾਲਤ ਨੇ ਸੁਣਵਾਈ ਕਰਦਿਆ ਪੰਜਾਬ ਪੁਲੀਸ ਦੇ ਸਾਬਕਾ ਆਈ.ਜੀ, ਸਾਬਕਾ ਪੁਲੀਸ ਇੰਸਪੈਕਟਰ ਅਤੇ ਇੱਕ ਐਸ ਪੀ ਨੂੰ ਦੋ ਬਾਰਾਸੂਖ ਵਿਅਕਤੀਆ ਦੀ ਕੁੱਟ ਮਾਰ ਕਰਨ ਦੇ ਦੋਸ਼ ਵਿੱਚ ਤਿੰਨ ਤਿੰਨ ਸਾਲ ਦੀ ਸਜਾ ਸੁਣਾ ਕੇ ਪੰਜਾਬ ਪੁਲੀਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਗਾਉਦਿਆ ਪੂਰੀ ਤਰਾ ਜਨਤਕ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਸਾਲ 1998 ਦੇ ਦਸੰਬਰ ਮਹੀਨੇ ਦੀ 31 ਤਰੀਕ ਨੂੰ ਜਦੋਂ ਸਾਰੀ ਦੁਨੀਆ ਨਵੇ ਸਾਲ ਦੀਆ ਖੁਸ਼ੀਆ ਮਨਾ ਰਹੀ ਸੀ ਤਾਂ ਸੀ.ਆਰ.ਪੀ ਐਫ ਦੇ ਦੋ ਕਮਾਂਡੈਟਾਂ ਬਲ ਭਰਾਵਾਂ ਰਘਬੀਰ ਸਿੰਘ ਬੱਲ ਤੇ ਸੁਖਵਿੰਦਰ ਸਿੰਘ ਬੱਲ ਦੀ ਕਾਰ ਨੂੰ ਤੱਤਕਾਲੀ ਡੀ.ਆਈ.ਜੀ ਬਾਰਡਰ ਰੇਂਜ ਸੁਖਦਿਆਲ ਸਿੰਘ ਭੁੱਲਰ, ਡੀ.ਐਸ.ਪੀ ਰਾਵਿੰਦਰ ਕੁਮਾਰ ਅਤੇ ਇੰਸਪੈਕਟਰ ਬਲਬੀਰ ਸਿੰਘ ਨੇ ਰੋਕਿਆ ਤੇ ਉਹਨਾਂ ਦੀ ਸਖਤੀ ਨਾਲ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਉਹਨਾਂ ਵੱਲੋ ਆਪਣੀ ਸ਼ਨਾਖਤ ਕਰਾਉਣ ਦੇ ਬਾਵਜੂਦ ਵੀ ਇਹਨਾਂ ਪੁਲੀਸ ਅਧਿਕਾਰੀਆ ਦੀ ਤਸੱਲੀ ਨਾ ਹੋਈ ਤਾਂ ਇਹਨਾਂ ਨੇ ਬੱਲ ਭਰਾਵਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਭਾਰਤ ਦੇ ਵਿਸ਼ੇਸ਼ ਖਿਡਾਰੀਆ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੇ ਬੱਲ ਭਰਾਵਾਂ ਨੇ ਵੀ ਆਪਣੀ ਬੇਇੱਜਤੀ ਸਮਝੀ ਤੇ ਉਹਨਾਂ ਨੇ ਵੀ ਮਾਰ ਕੁੱਟਾਈ ਦਾ ਜਵਾਬ ਉਸੇ ਰੂਪ ਵਿੱਚ ਹੀ ਦਿੱਤਾ। ਬਾਅਦ ਵਿੱਚ ਥਾਣਾ ਸਿਵਲ ਲਾਈਨ ਵਿਖੇ ਦੋਹਾਂ ਨੂੰ ਬੰਦ ਕਰ ਕਰਨ ਤੋ ਪਹਿਲਾਂ ਉਹਨਾਂ ‘ਤੇ ਪੇਸ਼ੇਵਾਰ ਮੁਜਰਿਮਾਂ ਦੀ ਤਰਾ ਤਸ਼ੱਦਦ ਢਾਹਿਆ ਗਿਆ। ਚੰਡੀਗੜ ਤੇ ਦਿੱਲੀ ਬੈਠੇ ਅਧਿਕਾਰੀਆ ਦੀ ਦਖਲ ਅੰਦਾਜੀ ਨਾਲ ਦੋਵੇ ਭਰਾ ਭਾਂਵੇ ਥਾਣੇ ਵਿੱਚੋਂ ਛੁੱਟਣ ਵਿੱਚ ਤਾਂ ਕਾਮਯਾਬ ਹੋ ਗਏ ਪਰ ਦੋਹਾਂ ਨੇ ਇਹਨਾਂ ਪੁਲੀਸ ਅਧਿਕਾਰੀਆ ਨੂੰ ਲੋਹੇ ਦੇ ਚਨੇ ਚਬਾਉਦਿਆ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ।

ਕਾਫੀ ਦੇਰ ਤਾਂ ਪੁਲੀਸ ਅਧਿਕਾਰੀ ਡਿਊਟੀ ਦਾ ਬਹਾਨਾ ਬਣਾ ਕੇ ਬੱਚਦੇ ਰਹੇ ਪਰ ਅਖੀਰ ਅਦਾਲਤ ਨੇ ਕਾਬੂ ਕਰ ਹੀ ਲਿਆ। ਦੋਹਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਨਣ ਤੋਂ ਬਾਅਦ ਮਾਨਯੋਗ ਜੱਜ ਸ੍ਰੀ ਪਰਮਿੰਦਰਪਾਲ ਸਿੰਘ ਰਾਏ ਨੇ ਰੀਟਾਇਰ ਆਈ.ਜੀ ਸ੍ਰੀ ਸੁਖਦਿਆਲ ਸਿੰਘ ਭੁੱਲਰ, ਰਿਟਾਇਰ ਇੰਸਪੈਕਟਰ ਬਲਬੀਰ ਸਿੰਘ ਅਤੇ ਰਾਵਿੰਦਰ ਕੁਮਾਰ ਐਸ.ਪੀ ਜੋ ਅੱਜ ਕਲ• ਜਹਾਨ ਖੇਲਾ ਵਿਖੇ ਤਾਇਨਾਤ ਹੈ ਨੂੰ ਕਰੀਬ 15 ਸਾਲਾਂ ਬਾਅਦ ਅੱਜ ਤਿੰਨ ਤਿੰਨ ਸਾਲ ਦੀ ਕੈਦ ਤੇ 2500 -2500 ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਅਦਾਲਤ ਵਿੱਚ ਮੌਜੂਦ ਇਹਨਾਂ ਅਧਿਕਾਰੀਆ ਨੂੰ ਕੋਈ ਆਸ ਨਹੀ ਸੀ ਅਦਾਲਤ ਉਹਨਾਂ ਨੂੰ ਸਜ਼ਾ ਸੁਣਾ ਦੇਣਗੀ ਪਰ ਭਾਣਾ ਵਰਤ ਜਾਣ ਤੋ ਬਾਅਦ ਤਿੰਨਾਂ ਅਧਿਕਾਰੀਆ ਦੇ ਹੱਤਾਂ ਦੇ ਤੋਤੇ ਉ¤ਡ ਗਏ। ਅਦਾਲਤ ਨੇ ਤਿੰਨਾਂ ਨੂੰ ਇੱਕ ਇੱਕ ਮਹੀਨੇ ਦੀ ਮੋਹਲਤ ਜਮਾਨਤ ਮਨਜੂਰ ਕਰ ਦਿੱਤੀ ਹੈ ਅਤੇ ਉ¤ਚ ਅਦਾਲਤ ਕੋਲ ਅਪੀਲ ਕਰਨ ਦਾ ਸਮਾਂ ਦੇ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top