Share on Facebook

Main News Page

ਪੁੱਪੂ ਗੁਰਬਚਨ ਸਿੰਘ ਦੀ ਸਮਾਗਮ ਰੋਕਣ ਦੀ ਫੈਕਸ ਦੇ ਬਾਵਜੂਦ ਵਾਸ਼ਿੰਗਟਨ ਡੀ.ਸੀ. ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕੀਰਤਨ ਕੀਤਾ

06 ਜੁਲਾਈ 2013 ਨੂੰ ਬਾਲਟੀਮੋਰ, ਅਮਰੀਕਾ ਵਿਖੇ ਹੋਏ ਇਤਿਹਾਸਿਕ "ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ" ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, 07 ਜੁਲਾਈ ਨੂੰ ਸਿੱਖ ਗੁਰਦੁਆਰਾ ਵਾਸ਼ਿੰਗਟਨ ਡੀ.ਸੀ., ਅਮਰੀਕਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕੀਰਤਨ ਸਮਾਗਮ 'ਚ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਆਖਿਆਨ ਨਾਲ ਨਿਹਾਲ ਕੀਤਾ। ਇਸ ਸਮਾਗਮ 'ਚ ਨਾਲ ਲਗਦੇ ਇਲਾਕਿਆਂ ਤੋਂ ਵੀ ਸੰਗਤ ਹੁੰਮਹੁੰਮਾ ਕੇ ਪਹੁੰਚੀ। ਇਸ ਸਮਾਗਮ 'ਚ ਸ. ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂ.ਕੇ., ਸ. ਸਰਵਜੀਤ ਸਿੰਘ ਸੈਕਰਾਮੈਂਟੋ, ਸ. ਬਲਵਿੰਦਰ ਸਿੰਘ ਬਾਲਟੀਮੋਰ ਅਤੇ ਹੋਰ ਪਤਵੰਤੇ ਸਿੱਖ ਪਹੁੰਚੇ।

ਇਸ ਸਮਾਗਮ ਨੂੰ ਰੋਕਣ ਲਈ ਬਾਲਟੀਮੋਰ ਦੇ ਸੈਮੀਨਾਰ ਚਲਦੇ ਸਮੇਂ ਹੀ ਪੱਪੂ ਗੁਰਬਚਨ ਸਿੰਘ ਦੀ ਫੈਕਸ ਵਾਸ਼ਿੰਗਟਨ ਡੀ.ਸੀ. ਦੇ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ, ਜਿਸ ਵਿੱਚ ਇਸ ਸਮਾਗਮ ਨੂੰ ਰੋਕਣ ਲਈ ਕਿਹਾ ਗਿਆ। ਸ. ਕੁਲਦੀਪ ਸਿੰਘ ਵੇਕ ਅਪ ਖ਼ਾਲਸਾ ਨੇ ਜਦੋਂ ਇਸ ਫੈਕਸ ਬਾਰੇ ਬਾਲਟੀਮੋਰ ਸੈਮੀਨਾਰ ਦੌਰਾਨ ਸੰਗਤਾਂ ਨੂੰ ਫੈਕਸ ਬਾਰੇ ਦੱਸਿਆ ਤਾਂ, ਸੰਗਤਾਂ ਨੇ ਇਸ ਫੈਕਸ ਦਾ ਵਿਰੋਧ ਕੀਤਾ ਅਤੇ ਕੀਰਤਨ ਸਮਾਗਮ ਪੂਰੀ ਸਫਲਤਾ ਨਾਲ ਕਰਵਾਉਣ ਲਈ ਜੈਕਾਰਿਆਂ ਨਾਲ ਹਾਲ ਗੂੰਜਾ ਦਿੱਤਾ। ਇਕ ਬਜ਼ੁਰਗ ਬੀਬੀ ਸਟੇਜ 'ਤੇ ਆਈ ਤੇ ਉਸਨੇ ਮਾਈਕ ਫਛਕੇ ਸੰਗਤਾਂ ਨੂੰ ਕਿਹਾ ਕਿ ਉਹ ਵਾਸ਼ਿੰਗਟਨ ਡੀ.ਸੀ ਗੁਰਦੁਆਰੇ ਨਾਲ ਸੰਬੰਧਿਤ ਹੈ, ਅਤੇ ਉਹ ਸਾਰੇ ਸਿੱਖਾਂ ਨੂੰ ਬੇਨਤੀ ਕਰਦੀ ਹੈ ਕਿ ਵਾਸਿੰਗਟਨ ਡੀ.ਸੀ. ਦੇ ਗੁਰਦੁਆਰੇ 'ਚ ਹੋਣ ਵਾਲੇ ਸਮਾਗਮ 'ਚ ਸਾਰੇ ਪਹੁੰਚਣ। ਬੀਬੀ ਜੀ ਨੇ ਕਿਹਾ ਕਿ ਇਹ ਸਮਾਗਮ ਜ਼ਰੂਰ ਹੋਵੇਗਾ ਅਤੇ ਅਸੀਂ ਕਿਸੇ ਐਸੇ ਹੁਕਮਾਂ ਦੀ ਪਰਵਾਹ ਨਹੀਂ ਕਰਦੇ। ਬੀਬੀ ਜੀ ਇਹ ਕਹਿੰਦੇ ਸਾਰ ਹੀ, ਫਿਰ ਜੈਕਾਰੇ ਗੂੰਜਣ ਲੱਗ ਪਏ।

ਇੱਥੇ ਇਹ ਵਰਣਨਯੋਗ ਹੈ ਕਿ ਜਦੋਂ ਇਸ ਗੁਰਦੁਆਰੇ ਦੀ ਬੋਲੀ ਹੋਣ ਵਾਲੀ ਸੀ, ਤਾਂ ਇਹ ਪੱਪੂ ਗੁਰਬਚਨ ਸਿੰਘ ਕਿੱਥੇ ਗਿਆ ਸੀ? ਇਸ ਸਮਾਗਮ ਵਿੱਚ ਸੰਗਤਾਂ ਦੀ ਹਾਜ਼ਰੀ ਇਹ ਦਰਸਾਉਂਦੀ ਹੈ ਕਿ ਸੰਗਤਾਂ ਨੂੰ ਹੁਣ ਪੱਪੂਆਂ ਦੇ ਕਿਸੇ ਡਰਾਵੇ ਦਾ ਡਰ ਨਹੀਂ, ਉਹ ਦਿਨ ਪੁੱਗ ਗਏ ਜਦੋਂ ਇਨ੍ਹਾਂ ਪੱਪੂਆਂ ਦੀਆਂ ਕਰਤੂਤਾਂ ਤੋਂ ਸਿੱਖ ਡਰਦੇ ਸਨ।

ਸ. ਪ੍ਰਭਦੀਪ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਅਰਦਾਸ ਵਿੱਚੋਂ ਹੁਣ ਪੰਜਾਂ ਤਖ਼ਤਾਂ ਦੀ ਬਜਾਏ ਛੇ ਤਖ਼ਤਾਂ ਦਾ ਧਿਆਨ ਧਰਣ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ੳਨ੍ਹਿਾਂ ਕਾਲ ਕੋਠੜੀ (ਸਕੱਤਰੇਤ ਕਮਰਾ) ਰੂਪੀ ਪੁੱਪੂਆਂ ਦੇ ਤਖ਼ਤ ਭੀ ਮਨਜ਼ੂਰ ਹੋ ਸਕੇ। ਇਹ ਕਾਲ ਕੋਠੜੀ ਸਿਰਫ ਅਖੌਤੀ ਜੱੇਦਾਰਾਂ ਦੀ ਸਿਆਸੀਕਰਨ ਦੀ ਤਸਵੀਰ ਨੂੰ ਹੀ ਪੇਸ਼ ਕਰਦੀ ਹੈ, ਇਨ੍ਹਾਂ ਨੂੰ ਪਤਾ ਹੈ ਕਿ ਸੰਗਤਾਂ ਸਾਹਮਣੇ ਆ ਕੇ ਇਹ ਰਾਜੀਨਾਮਾ ਜਾਂ ਸੌਦੇਬਾਜ਼ੀ ਨਹੀਂ ਕਰ ਪਾਉਣਗੇ।

ਸਮਾਗਮ ਦੇ ਅਖੀਰ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸ. ਪ੍ਰਭਦੀਪ ਸਿੰਘ ਨੂੰ ਗੁਰਦੁਆਰਾ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top