Share on Facebook

Main News Page

ਸਿਆਸਤ ਅਤੇ ਅਖੌਤੀ ਸੰਤ
-: ਦਲਜੀਤ ਸਿੰਘ 317 590 7448

ਸੰਤ ਅਤੇ ਸਿਆਸਤ ਦੀ ਸਾਂਝ ਅਜ ਦੀ ਨਹੀਂ ਹੈ ਇਹ ਸਦੀਆਂ ਪੁਰਾਨੀ ਹੈ, ਜਦੋਂ ਅੰਗਰੇਜ ਭਾਰਤ ਵਿਚ ਆਏ ਤਾਂ ਉਨਾਂ ਨੇ ਸਾਰੇ ਭਾਰਤ ਤੇ ਕਬਜਾ ਕਰਨ ਤੋਂ ਬਾਹਦ |ਸਭ ਤੋਂ ਬਾਹਦ ਉਨਾਂ ਨੇ ਪੰਜਾਬ ਦੇ ਕਬਜਾ ਕੀਤਾ ਅਤੇ ਸਭ ਤੋਂ ਜਿਆਦਾ ਉਨਾਂ ਨੂੰ ਪੰਜਾਬ 'ਤੇ ਕਬਜਾ ਕਰਨ ਵਿਚ ਮੁਸਕਿਲ ਪੈਦਾ ਹੋਈ | ਜਦੋਂ ਅੰਗ੍ਰੇਜਾਂ ਨੇ ਆਪਣੇ ਖੁਫੀਆਂ ਤੰਤਰ ਤੋਂ ਮਸ਼ਵਰਾ ਲਿਆ ਕਿ ਪੰਜਾਬ 'ਤੇ ਕਬਜਾ ਕਰਨਾ ਇਨਾ ਮੁਸਕਿਲ ਕਿਓਂ ਹੋਇਆ, ਤਾਂ ਉਨਾਂ (ਅੰਗ੍ਰੇਜਾਂ) ਨੂੰ ਪਤਾਂ ਲਗਿਆ ਕਿ ਸਿੱਖ ਕੌਮ ਬਹੁਤ ਦਲੇਰ ਅਤੇ ਦ੍ਰਿੜ ਇਰਾਦੇ ਵਾਲੀ ਹੈ  ਇਹ ਸਿੱਖ ਸਿਰਫ ਗੁਰੂ ਗਰੰਥ ਸਾਹਿਬ ਨੂੰ ਮਨਦੇ ਹਨ ਜਦੋਂ ਇਹ ਸਿੱਖ ਗੁਰੂ ਗਰੰਥ ਸਾਹਿਬ ਅੱਗੇ ਪ੍ਰਣ ਕਰਕੇ ਕਿਸੇ ਪਾਸੇ ਨੂੰ ਤੁਰ ਪੈਂਦੇ ਹਨ ਤਾਂ ਇਹ ਪਿਛੇ ਨਹੀਂ ਮੁੜਦੇ| ਫੇਰ ਅੰਗ੍ਰੇਜਾਂ ਨੇ ਦਿਮਾਗ ਲੜਾਇਆ ਕੀ ਇਨ੍ਹਾਂ ਸਿੱਖਾਂ ਨੂੰ ਕਿਵੇ ਕਮਜ਼ੋਰ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਤੋਂ ਕਿਵੇ ਦੂਰ ਕੀਤਾ ਜਾਵੇ? ਤਾਂ ਉਨਾਂ (ਅੰਗ੍ਰੇਜਾਂ) ਦੇ ਸਲਾਹਕਾਰਾਂ ਦੀ ਰਾਇ ਸੀ, ਜਿਸ ਨਾਲ ਪਹਿਲਾਂ ਤਾਂ ਇਨ੍ਹਾਂ ਨੇ ਸੰਤ ਦੀ ਕਾਢ ਕਢੀ ਅਤੇ ਫੌਜ ਵਿਚੋ ਕਈ ਫੌਜੀ ਤਿਆਰ ਕੀਤੇ ਅਤੇ ਉਨਾਂ ਨੂੰ ਸੰਤ ਬਣਾ ਕੇ ਸਿੱਖਾਂ ਵਿਚ ਫਿੱਟ ਕਰ ਦਿਤਾਂ |ਉਨਾਂ ਸਮਿਆ ਵਿਚ ਫੌਜੀ ਨੂੰ ਆਮ ਤੌਰ ਲੋਕ ਪੜਿਆ ਲਿਖਿਆ ਸਮਝਦੇ ਸਨੀ।

ਇਹ ਫੌਜੀ ਸੰਤ ਸਨ ਰਾਧਾ ਸੁਆਮੀ ਡੇਰੇ ਵਾਲਿਆਂ ਦਾ ਪਹਿਲਾ ਮੁਖੀ, ਭਾਈ ਜੈਮਲ ਸਿੰਘ ਫੌਜੀ ਸੀ।ਨੌਰੰਗਾਬਾਦ ਵਾਲਾ ਭਾਈ ਵੀਰ ਜੀ ਫੌਜੀ ਸੀ, ਮਸਤੂਆਣੇ ਡੇਰੇ ਦਾ ਮੁਖੀ ਅਤਰ ਸਿੰਘ ਫੌਜੀ ਸੀ, ਸੰਤ ਅਤਰ ਸਿੰਘ ਅਤਲੇ ਵਾਲਾ ਫੌਜੀ ਸੀ, ਸੰਤ ਅਤਰ ਸਿੰਘ ਰੇਰੂ ਵਾਲਾ ਫੌਜੀ ਸੀ, .ਸੰਤ ਅਤਰ ਸਿੰਘ ਘੁਨ੍ਸਾਂ ਵਾਲਾ ਫੌਜੀ ਸੀ, ਹੁਣ ਤੁਸੀਂ ਅੰਦਾਜ਼ਾ ਲਗਾਓ ਫੌਜ ਵਿਚ ਕਿਹੜੀ ਇਹੋ ਜਿਹੀ ਫੈਕਟਰੀ ਸੀ ਸੰਤਾਂ ਦੀ ?

ਅੰਗਰੇਜ਼ ਸਰਕਾਰ ਵੱਲੋਂ, ਇਨ੍ਹਾਂ ਡੇਰਿਆਂ ਨੂੰ ਜ਼ਮੀਨਾਂ ਭੀ ਦਿੱਤੀਆਂ ਗਈਆਂ ਤੇ ਹਰ ਤਰ੍ਹਾਂ ਦੀ ਸੁਰੱਖਿਆ ਛਤਰੀ ਭੀ ਦਿੱਤੀ ਗਈ। ਫੌਜ ਵਿੱਚੋਂ ਚਲੇ ਜਾਣ ਦੇ ਬਾਵਜੂਦ ਕਈ ਸਾਰੇ ''ਸੰਤਾਂ'' ਦੀ ਹਾਜ਼ਰੀ ਫੌਜ ਦੇ ਰਜਿਸਟਰਾਂ ਵਿੱਚ ਉਸੇ ਤਰ੍ਹਾਂ ਲੱਗਦੀ ਰਹੀ, ਤਨਖਾਹ ਘਰ ਪੁੱਜਦੀ ਰਹੀ।.. ਇਹ ਸਾਰੇ ਸੰਤ ਸਿੱਖ ਕੌਮ ਵਿਚ ਫੁਟ ਪਾਉਣ ਵਾਸਤੇ ਤਿਆਰ ਕੀਤੇ ਸਨ ਜਿਹਨਾ ਨੇ ਆਪਣਾ ਕੰਮ ਬਖੂਬੀ ਨਾਲ ਕੀਤਾ ਅਤੇ ਸਿੱਖਾਂ ਦੇ ਹਥਾਂ ਵਿਚ ਤਲਵਾਰ ਦੀ ਜਗਾਹ ਮਾਲਾ ਫੜਾ ਦਿਤੀ .ਓਸ ਤੋਂ ਬਾਹਦ ਸਿੱਖ ਗੁਰੂ ਨਾਲੋ ਟੁਟਦੇ ਗਾਏ | ਜਦੋਂ ਭਾਰਤ ਨੂੰ ਆਜ਼ਾਦੀ ਵੀ ਮਿਲੀ ਓਸ ਵਿਚ ਵੀ ਸਿੱਖਾਂ ਦੀਆਂ ਜਿਆਦਾ ਕੁਰਬਾਨੀਆ ਸਨ ਜਿਹੜੇ ਭਗਤ ਸਿੰਘ ਵਰਗੀਆਂ ਨੂੰ ਇਹ ਲੋਕ ਨਾਸਤਿਕ ਆਖਦੇ ਸਨ ਉਨਾਂ ਹੀ ਆਪਣੀ ਜਾਂਨ ਵਾਰ ਕੇ ਦੇਸ ਅਜਾਦ ਕਰਵਾਇਆ | ਫੇਰ ਸਿੱਖ ਕੌਮ ਨੂੰ ਇਕ ਵਾਰ ਫੇਰ ਇਕ ਸੰਤ ਸਿਪਾਹੀ ਮਿਲਿਆ ਬਾਬਾ ਜਰਨੈਲ ਸਿੰਘ ਜਿਸ ਨੇ ਸਿੱਖ ਕੌਮ ਦਾ ਦਰਦ ਪਹਿਚਾਨਿਆ ਅਤੇ ਸਿੱਖਾਂ ਨੂੰ ਆਪਣੇ ਹੱਕ ਦਿਵਾਉਣ ਦੀ ਖਾਤਿਰ ਸੰਘਰਸ਼ ਸ਼ੁਰੂ ਕੀਤਾ, ਪਰ ਹੁਣ ਸਮਾ ਬਦਲ ਚੁਕਾ ਸੀ ਕਿਓਂ ਕੀ ਡੇਰਾਵਾਦ ਬਹੁਤ ਵਧ ਚੁਕਾ ਸੀ ਇਨ੍ਹਾਂ ਡੇਰੇਦਾਰਾਂ ਦੀ ਸਰਕਾਰ ਨਾਲ ਅੰਦਰ ਖਾਤੇ ਭਾਈਵਾਲੀ ਸੀ| ਬਹੁਤੇ ਨੌਜਵਾਨ ਸਹੀਦ ਇਨ੍ਹਾਂ ਅਖੁਤੀ ਸੰਤਾਂ ਸਾਧਾਂ ਨੇ ਮੁਖਬਰੀ ਕਰਕੇ ਮਰਵਾਏ ਹਨ ਕਿਓਂ ਕੀ ਭੁਲੇਖੇ ਨਾਲ ਨੌਜਵਾਨ ਲੁਕਣ ਵਾਸਤੇ ਇਨ੍ਹਾਂ ਦੇ ਡੇਰਿਆਂ ਵਿਚ ਸ਼ਰਨ ਲੈਂਦੇ ਸਨ ਇਹ ਮੁਖਬਰੀ ਕਰਕੇ ਫੜਵਾ ਦਿੰਦੇ ਸਨ ..ਜਿਹੜੇ ਨੌਜਵਾਨਾ ਕੋਲ ਕੁਜ ਪੈਸੇ ਹੁੰਦੇ ਸਨ ਇਹ ਰਖ ਲੈਂਦੇ ਸਨ ।

ਤੁਸੀਂ ਇਕ ਚੀਜ ਫੇਰ ਇਥੇ ਨੋਟ ਕਰੋ ਇਸ ਸੰਘਰਸ਼ ਦੋਰਾਨ ਕੋਈ ਸਾਧ ਜਾਂ ਸੰਤ ਨਹੀਂ ਮਰਿਆ ਨਾ ਇਨ੍ਹਾਂ ਦੇ ਕਿਸੇ ਚੇਲੇ ਨੇ ਸ਼ਹੀਦੀ ਪਾਈ ਹੈ ਜਿਹੜੇ ਨੌਜਵਾਨ ਸਹੀਦ ਹੋਏ ਜਾ ਜੇਲਾਂ ਵਿਚ ਹਨ ਓਹ ਨੌਜਵਾਨ ਆਮ ਪੜਿਆ ਲਿਖਿਆ ਨੌਜਵਾਨ ਸੀ ਜਿਸ ਨੂੰ ਸਿੱਖੀ ਦਾ ਦਰਦ ਸੀ ..ਜਦੋਂ ਸਿੱਖ ਸੰਘਰਸ਼ ਕਾਫੀ ਢਿਲਾ ਪੈ ਗਿਆ ਫੇਰ ਇਨ੍ਹਾਂ ਕਾਲੀ ਚਮੜੀ ਵਾਲੇ ਅੰਗ੍ਰੇਜਾਂ ਨੇ ਚਿਟੇ ਅੰਗ੍ਰੇਜਾਂ ਵਾਲੀ ਸਕੀਮ ਤੇ ਅਮਲ ਕੀਤਾ ਅਤੇ ਇਕ ਦਮ ੧੯੯੩ ਤੋਂ ਬਾਹਦ ਡੇਰਾਵਾਦ ਨੂੰ ਇਨਾ ਪ੍ਰਮੋਟ ਕੀਤਾ ਗਿਆ ਕੀ ਅਜ ਕਲ ਹਰ ਪਿੰਡ ਵਿਚ ਛੋਟਾ ਮੋਟਾ ਡੇਰਾ ਹੈ। ਹਰ ਇਕ ਪਾਖੰਡੀ ਸਾਧ ਦਾ ਜੋਰ ਆਪਣੀ ਮਹਿਮਾ ਅਤੇ ਪੂਜਾ ਕਰਵਾਉਣ ਤੇ ਲਗਿਆ ਹੋਇਆ .ਸਿੱਖ ਅਜ ਇਨ੍ਹਾਂ ਸਾਧਾਂ ਸੰਤਾਂ ਦੇ ਡੇਰਿਆਂ ਵਿਚ ਇਨਾ ਉਲਝ ਗਿਆ ਹੈ ਕੀ ਓਸ ਨੂੰ ਪਤਾਂ ਨਹੀਂ ਲਗਦਾ ਕੀ ਸਿੱਖੀ ਦਾ ਸਿਧਾਂਤ ਕੀ ਹੈ ਗੁਰੂ ਗਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਸਾਨੂੰ ਕੀ ਸਿਖਿਆ ਦਿਤੀ ਹੈ ..ਅਜ ਦੇ ਸਿੱਖ ਨੂੰ ਰੱਬ ਸਿਰਫ ਦੇਹਧਾਰੀ ਸੰਤਾਂ ਵਿਚ ਹੀ ਦਿਖਦਾ ਹੈ .ਜਿਹੜੇ ਦਸ ਗੁਰੂ ਸਾਹਿਬਾਨ ਨੇ ਸਾਨੂੰ ਇਕ ਖਜਾਨਾ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿਚ ਦਿਤਾ ਸੀ, ਅਜ ਦਾ ਸਿੱਖ ਓਸ ਨੂੰ ਪੜਨ ਅਤੇ ਸਮਝਣ ਦੀ ਵਜਾਏ ਮੰਤਰਾਂ ਵਾਂਗੂ ਜਾਪੁ ਕਰ ਰਿਹਾ .ਇਸ ਕਰਕੇ ਸਿੱਖ ਕੌਮ ਵਿਚੋਂ ਸਪਿਰਟ ਖਤਮ ਹੋ ਗਈ ਹੈ ..

ਸੋ ਜਾਗਣ ਦੀ ਲੋੜ ਹੈ ..ਅਜ ਸਿੱਖ ਕੌਮ ਤਾਂ ਕੁਝ ਪ੍ਰਾਪਤ ਕਰ ਸਕਦੀ ਹੈ ਜੇਕਰ ਸਿੱਖ ਕੌਮ ਸਿਰਫ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੇ ਅਤੇ ਡੇਰਿਆਂ ਦਾ ਖੈਹਿੜਾ ਛਡਕੇ ਇਕ ਅਕਾਲ ਤਖ਼ਤ ਦੀ ਰਾਹਿਤ ਮਰਿਆਦਾ ਥੱਲੇ ਇਕਠੀ ਹੋਵੇ ..ਜੇਕਰ ਸਿੱਖ ਕੌਮ ਵਿਚ ਏਕਤਾਂ ਹੋ ਜਾਵੇ ਤੇ ਸਿੱਖ ਜਾਗ ਜਾਵੇ ਤਾਂ ਫੇਰ ਇਨ੍ਹਾਂ ਠੱਗਾਂ ਨੂੰ ਭਜਨ ਨੂੰ ਰਾਹ ਨਾ ਲਭਣ ....ਸੋ ਇਹ ਸੰਤ ਅਤੇ ਸਾਧ ਇਹ ਸਰਕਾਰ ਦੀਆਂ ਬੀ ਟੀਮਾਂ ਹਨ ਅਜ ਤੋਂ ਨਹੀਂ ਅੰਗ੍ਰੇਜਾਂ ਦੇ ਸਮੇ ਤੋਂ ਅਜ ਦੇ ਸਮੇ ਤਕ। ਸੋ ਸਾਨੂੰ ਜਾਗਣ ਦੀ ਲੋੜ ਹੈ, ਜੇਕਰ ਅਸੀਂ ਇਨ੍ਹਾਂ ਠੱਗਾਂ ਦੇ ਚੁੰਗਲ ਵਿਚੋ ਨਾ ਨਿਕਲੇ, ਤਾਂ ਆਉਣ ਵਾਲੀਆਂ ਪੀੜੀਆਂ ਨੇ ਸਾਨੂੰ ਮੁਆਫ ਨਹੀਂ ਕਰਨਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top