Share on Facebook

Main News Page

ਪੰਜਾਬ ’ਚ ਝੂਠੇ ਮੁਕਾਬਿਲਆਂ ਦੀ ਹਾਈ ਕੋਰਟ ਸੀ.ਬੀ.ਆਈ ਤੋਂ ਪੜਤਾਲ ਕਰਵਾਉਣ ਦਾ ਹੁਕਮ ਜਾਰੀ ਕਰੇ
-: ਭਾਈ ਪੰਥਪ੍ਰੀਤ ਸਿੰਘ

ਸੁਰਜੀਤ ਸਿੰਘ ਦੇ ਕੇਸ ਸਬੰਧੀ ਸ: ਬਾਦਲ ਦਾ ਬਿਆਨ ਪੇਸ਼ ਕਰ ਰਿਹਾ ਹੈ ਉਸ ਵੱਲੋਂ ਨਿਭਾਏ ਜਾ ਰਹੇ ਦੂਹਰੇ ਕਿਰਦਾਰ ਦੀ ਤਸ਼ਵੀਰ

ਬਠਿੰਡਾ, 9 ਜੁਲਾਈ (ਕਿਰਪਾਲ ਸਿੰਘ): ਥਾਣੇਦਾਰ ਸੁਰਜੀਤ ਸਿੰਘ ਵੱਲੋਂ ਝੂਠੇ ਮੁਕਾਬਿਲਆਂ ਵਿੱਚ 83 ਬੇਕਸੂਰ ਸਿਖਾਂ ਨੂੰ ਮਾਰਨ ਦਾ ਇੰਕਸ਼ਾਫ ਕੀਤੇ ਜਾਣ ਪਿੱਛੋਂ ਸੁਰੱਖਿਆ ਲੈਣ ਲਈ ਹਾਈਕੋਰਟ ਵਿੱਚ ਪਾਈ ਪਟੀਸ਼ਨ ਰੱਦ ਕੀਤੇ ਜਾਣ ’ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਕੀਤੇ ਕਤਲਾਂ ਅਤੇ ਮਨੁਖੀ ਅਧਿਕਾਰਾਂ ਦੇ ਹੋ ਰਹੇ ਹਨਨ ਦਾ ਉਚ ਅਦਾਲਤਾਂ ਸਖਤ ਨੋਟਿਸ ਲੈਣ ਦਾ ਦਾਅਵਾ ਕਰ ਰਹੀਆਂ ਹਨ ਪਰ ਦੂਜੇ ਪਾਸੇ 83 ਬੇਕਸੂਰ ਸਿੱਖਾਂ ਨੂੰ ਝੂਠੇ ਮੁਕਾਬਿਲਆਂ ਵਿੱਚ ਮਾਰੇ ਜਾਣ ’ਤੇ ਪਰਦਾ ਪਾਈ ਰੱਖਣ ਲਈ ਇੰਕਸ਼ਾਫ ਕਰਨ ਵਾਲੇ ਸੁਰਜੀਤ ਸਿੰਘ ਦਾ ਮਨੋਬਲ ਡੇਗਣ ਤੇ ਉਸ ਨੂੰ ਆਪਣੇ ਬਿਆਨ ਤੋਂ ਮੁਕਰਨ ਲਈ ਮਜ਼ਬੂਰ ਕਰਨ ਲਈ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਸੁਰੱਖਿਆ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਦਾਲਤ ਦੇ ਇਸ ਫੈਸਲੇ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਸਿੱਖਾਂ ਨੂੰ ਇਸ ਦੇਸ਼ ਦੀ ਸਰਕਾਰ ਤੇ ਨਿਆਂਪ੍ਰਣਾਲੀ ਤੋਂ ਕੋਈ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਨਸਾਫ ਇਸ ਗੱਲ ਦੀ ਮੰਗ ਕਰਦਾ ਹੈ ਕਿ ਸੁਰਜੀਤ ਸਿੰਘ ਨੂੰ ਸੁਰੱਖਿਆ ਦੇ ਕੇ ਵਾਅਦਾ ਮੁਆਫ ਸਰਕਾਰੀ ਗਵਾਹ ਬਣਾਇਆ ਜਾਵੇ ਅਤੇ ਪੰਜਾਬ ਵਿੱਚ ਝੂਠੇ ਮੁਕਾਬਿਲਆਂ ਦੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਵੇ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਉਸ ਬਿਆਨ ਨੂੰ ਵੀ ਭਾਈ ਪੰਥਪ੍ਰੀਤ ਸਿੰਘ ਨੇ ਹਾਸੋਹੀਣਾ ਦੱਸਿਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਸੁਰਜੀਤ ਸਿੰਘ ਉਨ੍ਹਾਂ ਤੱਕ ਪਹੁੰਚ ਕਰਦਾ ਤਾਂ ਉਨ੍ਹਾਂ ਨੇ ਕਾਰਵਾਈ ਕਰਨੀ ਸੀ ਪਰ ਹੁਣ ਕਿਉਂਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਗਏ ਹਨ ਇਸ ਲਈ ਇਸ ਦਾ ਫੈਸਲਾ ਅਦਾਲਤ ਨੇ ਹੀ ਕਰਨਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ 1997 ਵਿੱਚ ਸ: ਬਾਦਲ ਨੇ ਚੋਣ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸਤਾ ਵਿੱਚ ਆਉਂਦੀ ਹੈ ਤਾਂ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਿਲਆਂ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਜਾ ਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ ਦਿੱਤਾ ਜਾਵੇਗਾ। ਬਾਦਲ ਦੇ ਇਸ ਚੋਣ ਵਾਅਦੇ ਤੋਂ ਸਪਸ਼ਟ ਹੈ ਕਿ ਉਹ ਮੰਨਦੇ ਹਨ ਕਿ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਹਨ ਪਰ ਉਸ ਤੋਂ ਬਾਅਦ ਤੀਜੀ ਵਾਰ ਮੁੱਖ ਮੰਤਰੀ ਬਣਨ ਪਿੱਛੋਂ ਵੀ ਅੱਜ ਤੱਕ ਝੂਠੇ ਪੁਲਿਸ ਮੁਕਾਬਿਲਆਂ ਦੇ ਕਿਸੇ ਦੋਸ਼ੀ ਪੁਲਿਸ ਅਫਸਰ ਤੇ ਕਰਮਚਾਰੀ ਨੂੰ ਸਜਾ ਤਾਂ ਕੀ ਦੇਣੀ ਸੀ ਸਗੋਂ ਉਨ੍ਹਾਂ ਨੂੰ ਤਰੱਕੀਆਂ ਅਤੇ ਸੇਵਾਮੁਕਤ ਹੋਣ ਉਪ੍ਰੰਤ ਪਾਰਟੀ ਵਿੱਚ ਉਚ ਅਹੁੱਦੇ ਦਿੱਤੇ ਹਨ। ਸ: ਬਾਦਲ ਦਾ ਇਹ ਦੋਗਲਾ ਕਿਰਦਾਰ ਸਿੱਧ ਕਰਦਾ ਹੈ ਕਿ ਸਿੱਖਾਂ ਨਾਲ ਹੋਏ ਜੁਲਮਾਂ ’ਤੇ ਉਹ ਸਿਰਫ ਰਾਜਨੀਤੀ ਕਰਦੇ ਹਨ ਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਥਾਂ ਆਪਣੇ ਰਾਜਨੀਤਕ ਲਾਭ ਹਾਣ ਨੂੰ ਮੁਖ ਰੱਖਕੇ ਉਨ੍ਹਾਂ ਦੇ ਜ਼ਜ਼ਬਾਤਾਂ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਦੇ ਲਈ ਸਮੇਂ ਸਮੇਂ ’ਤੇ ਸਿੱਖਾਂ ਨਾਲ ਹੋਏ ਜੁਲਮਾਂ ਦਾ ਮੁੱਦਾ ਉਠਾ ਕੇ ਉਨ੍ਹਾਂ ਦੇ ਰਿਸਦੇ ਜਖ਼ਮ ਮੁੜ ਖੁਰੇਦ ਕੇ ਜਖ਼ਮ ਤਾਜਾ ਕਰਦੇ ਰਹਿੰਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top