Share on Facebook

Main News Page

ਦੇਖ ਲਉ ਪੱਪੂ ਗੁਰਬਚਨ ਸਿੰਘ ਦੀ ਫੈਕਸ ਦਾ ਅਸਰ... ਕੌਡੀ ਮੁੱਲ ਨਹੀਂ ਹੈ...

ਇਹ ਹੈ ਉਹ ਫੈਕਸ ਜਿਹੜੀ ਪੱਪੂ ਗੁਰਬਚਨ ਸਿੰਘ ਨੇ ਆਪਣੇ ਸਕੱਤਰੇਤ ਇੰਚਾਰਜ ਭੁਪਿੰਦਰ ਸਿੰਘ ਕੋਲੋਂ ਸਿੱਖ ਗੁਰਦੁਆਰਾ ਡੀ.ਸੀ. ਵਿਖੇ ਫੈਕਸ ਕੀਤੀ। ਤੇ ਨਾਲ ਦੇਖ ਲਉ ਉਸ ਫੈਕਸ ਦਾ ਕੌਡੀ ਮੁੱਲ ਨਹੀਂ ਪਾਇਆ, ਜਾਗਰੂਕ ਸਿੱਖਾਂ ਨੇ। ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਪ੍ਰੋ. ਦਰਸ਼ਨ ਸਿੰਘ ਕੋਲੋਂ ਕੀਰਤਨ ਅਤੇ ਵਿਆਖਿਆ ਸਰਵਣ ਕੀਤੀ।

ਜੇ ਹਾਲੇ ਵੀ ਸ਼ਰਮ ਬਾਕੀ ਹੈ ਤਾਂ ਪੁੱਪੂ ਗੁਰਬਚਨ ਸਿੰਘ ਨੂੰ ਚੱਪਣੀ 'ਚ ਮੂੰਹ ਡੋਬ ਲੈਣਾ ਚਾਹੀਦਾ ਹੈ। ਹਾਲੇ ਵੀ ਕਈ ਗੁਰਦੁਆਰਾ ਪ੍ਰਬੰਧਕ ਇਹ ਸੋਚਦੇ ਨੇ ਜੀ ਅਸੀਂ ਤਾਂ ਪ੍ਰੋ. ਸਾਹਿਬ ਦਾ ਬਹੁਤ ਆਦਰ ਕਰਦੇ ਹਾਂ, ਪਰ ਉਨ੍ਹਾਂ ਨੇ ਇੱਕ ਗਲਤੀ ਕਰ ਲਈ ਅਕਾਲ ਤਖ਼ਤ 'ਤੇ ਪੇਸ਼ ਨਹੀਂ ਹੋਏ, ਨਹੀਂ ਤਾਂ ਅਸੀਂ ਵੀ ਆਪਣੇ ਗੁਰਦੁਆਰੇ ਕੀਰਤਨ ਕਰਵਾਉਣਾ ਸੀ। ਭਲੇ ਮਾਣਸੋ, ਹਾਲੇ ਵੀ ਪਤਾ ਨਹੀਂ ਚਲਿਆ ਕਿ ਅਕਾਲ ਤਖ਼ਤ ਕਿੱਥੇ ਹੈ ਤੇ ਪੁੱਪੂਆਂ ਦੀ ਕਾਲ ਕੋਠੜੀ ਕਿਹੜੀ ਹੈ, ਜਿਥੇ ਬੈਠ ਕੇ ਸੌਦੇਬਾਜ਼ੀ ਹੁੰਦੀ ਹੈ ਅਤੇ ਬਾਹਰ ਆ ਕੇ ਝੂਠ ਬੋਲਿਆ ਜਾਂਦਾ ਹੈ। ਅਕਾਲ ਤਖ਼ਤ ਦੇ ਨਾਮ ਦਾ ਸਹਾਰਾ ਲੈ ਕੇ ਬਦਮਾਸ਼ੀਆਂ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਕੋਲ ਗੁਰੂ ਦੀ ਦਿੱਤੀ ਸਿੱਖੀ ਹੈ, ਗੁਰੂ ਵਲੋਂ ਬਖਸ਼ੀ ਬਿਬੇਕ ਬੁੱਧੀ ਹੈ, ਗੁਰੂ ਦਾ ਭਰੋਸਾ ਹੈ, ਉਹ ਕਿਸੇ ਪਾਲਤੂ ਅੱਗੇ ਨਹੀਂ ਝੁਕਦੇ।

ਧੰਨ ਹਨ ਉਹ ਗੁਰਸਿੱਖ ਅਤੇ ਜਾਗਰੂਕ ਪ੍ਰਬੰਧਕ ਜਿਹੜੇ ਅਸਲੀਯਤ ਨੂੰ ਸਮਝਦੇ ਹੋਏ ਸੱਚ ਦਾ ਸਾਥ ਦੇ ਰਹੇ ਨੇ, ਤੇ ਅਰਦਾਸ ਹੈ ਕਿ ਬਾਕੀਆਂ ਨੂੰ ਸਮਝ ਆ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top