Share on Facebook

Main News Page

ਉੱਤਰਾਖੰਡ ਟੀਮ ਭੇਜਣ ਦੀ ਬਜਾਏ ਮੱਕੜ ਸਿੱਖ ਕੌਮ ਨਾਲ ਹੋਏ ਧੱਕੇ ਦੀ ਪੜਤਾਲ ਕਰਵਾਏ
-: ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 10 ਜੁਲਾਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ. ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋਂ ਉਤਾਰਖੰਡ ਵਿਖੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਬਣਾਈ ਗਈ ਕਮੇਟੀ ਦੀ ਆਂਲੋਚਨਾ ਕਰਦਿਆਂ ਕਿਹਾ ਕਿ ਮੱਕੜ ਨੂੰ ਧੂੜ ਵਿੱਚ ਟੱਟੂ ਭਜਾਉਣ ਦੀ ਬਜਾਏ ਪਹਿਲਾਂ ਪਿਛਲੇ ਸਮੇਂ ਦੌਰਾਨ ਬਣਾਈਆਂ ਗਈਆਂ ਕਮੇਟੀਆਂ ਦੀਆਂ ਰਿਪੋਰਟਾਂ ਜਨਤਕ ਕਰਨੀਆਂ ਚਾਹੀਦੀਆਂ।

ਜਾਰੀ ਇੱਕ ਬਿਆਂਨ ਰਾਹੀ ਸ੍ਰੀ ਸਿਰਸਾ ਨੇ ਕਿਹਾ ਕਿ ਉੱਤਰਾਖੰਡ ਵਿਖੇ ਨੁਕਸਾਨ ਅਤੇ ਹੋਈਆਂ ਮੌਤਾਂ ਦਾ ਦੁੱਖ ਤਾਂ ਸਮੁੱਚੀ ਮਾਨਵਤਾ ਹੈ ਅਤੇ ਇਸ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦਾ ਤੁਰੰਤ ਭਰਪਾਈ ਕਰਨੀ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਕੁਦਰਤੀ ਕਰੋਪੀ ਨੇ ਜਿਹੜਾ ਮਾਲੀ ਨੁਕਸਾਨ ਤੋਂ ਇਲਾਵਾ ਜਾਨੀ ਨੁਕਸਾਨ ਕੀਤਾ ਹੈ ਉਸ ਦੀ ਘਾਟਾ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਮੱਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਯਥਾਰਥ ਰੁਪ ਵਿੱਚ ਕੁਝ ਕਰਨਾ ਚਾਹੀਦਾ ਹੈ ਕਿਉਂਕਿਿ ਇਸ ਤੋਂ ਪਹਿਲਾਂ ਵੀ ਕਈ ਕਮੇਟੀਆਂ ਬਣ ਕੇ ਦਮ ਤੋਂੜ ਚੁੱਕੀਆਂ ਹਨ ਜਿਹਨਾਂ ਦਾ ਕੋਈ ਵੀ ਰਸ ਭਰਪੂਰ ਸਿੱਟਾ ਸਾਹਮਣੇ ਨਹੀਂ ਆਇਆਂ।

ਸ੍ਰੀ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਜੇਕਰ ਇਸ ਵੇਲੇ ਸਕੈਂਡਲਾਂ ਦੀ ਕਮੇਟੀ ਕਹਿ ਲਿਆਂ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ, ਪਰ ਬੀਤੇ ਦਿਨੀ ਸ੍ਰੋਮਣੀ ਕਮੇਟੀ ਵਿੱਚ ਇੱਕ ਤਾਜਾ ਡੂਨਾ ਤੇ ਪੱਤਲ ਸਕੈਂਡਲ ਹੋਇਆ, ਜਿਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕਤੱਰ ਨੇ ਸਬੰਧਿਤ ਜਿੰਮੇਵਾਰ ਅਧਿਕਾਰੀਆਂ ਨੂੰ ਪੱਤਰ ਵੀ ਲਿਖੇ, ਪਰ ਅੱਜ ਤੱਕ ਉਸ ਬਾਰੇ ਕੋਈ ਵੀ ਪੜਤਾਲ ਕਮੇਟੀ ਇਸ ਕਰਕੇ ਨਹੀਂ ਬਣੀ ਕਿਉਂਕਿ ਸਕੈਂਡਲ ਨੂੰ ਅੰਜ਼ਾਮ ਦੇਣ ਵਾਲੇ ਮੱਕੜ ਮਾਰਕਾ ਲੋਕ ਸਨ।

ਇਸੇ ਤਰ੍ਹਾਂ ਮੱਕੜ ਦੇ ਰਾਜ ਵਿੱਚ ਹੀ ਗੁਰਦਾਸਪੁਰ ਜਿਲੇ ਵਿੱਚ ਦੋ ਅੰਮ੍ਰਿਤਧਾਰੀ ਸਿੱਖਾਂ ਨੂੰ ਮੱਕੜ ਸੈਨਾ ਨੇ ਗੋਲੀਆਂ ਨਾਲ ਭੁੰਨ ਸੁੱਟਿਆ, ਪਰ ਉਸਦੀ ਜਾਂਚ ਕਰਨ ਲਈ ਵੀ ਕੋਈ ਪੜਤਾਲ ਕਮੇਟੀ ਨਹੀਂ ਬਣੀ, ਸਗੋਂ ਮੱਕੜ ਨੇ ਦੋਸ਼ੀਆਂ ਨੂੰ ਸ਼ਾਇਦ ਤਰੱਕੀਆਂ ਦੇ ਕੇ ਇਸ ਲਈ ਨਿਵਾਜਿਆ ਹੋਵੇਗਾ, ਕਿ ਚੱਲੋ ਘੱਟੋ ਘੱਟ ਦੋ ਸਿੱਖ ਤਾਂ ਘੱਟੇ। ਸਿੱਖਾਂ ਦੀਆਂ ਦਸਤਾਰਾਂ ਲਾਹੁਣੀਆਂ ਵੀ ਸ੍ਰੋਮਣੀ ਕਮੇਟੀ ਦੇ ਕੋਈ ਨਵਾ ਦਸਤੂਰ ਨਹੀਂ ਹੈ, ਸਗੋਂ ਆਏ ਦਿਨੀ ਹੀ ਦਸਤਾਰਾਂ ਹੀ ਬਾਦਲ ਵਿਰੋਧੀਆਂ ਦੀਆਂ ਅਕਸਰ ਹੀ ਲਾਹੀਆਂ ਜਾਂਦੀਆਂ ਹਨ, ਪਰ ਉਹਨਾਂ ਦੀ ਪੜਤਾਲ ਕਰਨ ਲਈ ਕੋਈ ਕਮੇਟੀ ਅੱਜ ਤੱਕ ਕੋਈ ਨਹੀਂ ਬਣੀ ਸਗੋਂ ਦਸਤਾਰਾਂ ਲਾਹੁਣ ਵਾਲਿਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਉੱਤਰਾਖੰਡ ਵਿੱਚ ਤਾਂ ਕੁਦਰਤੀ ਕਰੋਪੀ ਨਾਲ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ, ਪਰ ਜਿਹੜਾ ਸਿੱਖ ਕੌਮ ਦਾ ਨੁਕਸਾਨ 4 ਅਗਸਤ 1982 ਨੂੰ ਅਕਾਲੀਆਂ ਨੇ ਇੱਕ ਸਰਬੱਤ ਖਾਲਸਾ ਬੁਲਾ ਕੇ ਅਨੰਦਪੁਰ ਸਾਹਿਬ ਦੇ ਮੱਤੇ ਦੇ ਸੰਦਰਭ ਵਿੱਚ ਮੋਰਚਾ ਸ਼ੁਰੂ ਕੀਤਾ ਸੀ ਅਤੇ ਪਹਿਲੀ ਗਿਰਫਤਾਰੀ ਵੀ ਅੱਜ ਦੇ ਮਹਾਰਾਜਾ ਰਣੀਤ ਸਿੰਘ ਅਖਵਾਉਦੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ, ਉਸ ਤੋਂ ਬਾਅਦ ਅੱਜ ਤੱਕ ਸਿੱਖ ਕੌਮ ਦੇ ਹੋਏ ਜਾਨੀ ਤੇ ਮਾਲੀ ਨੁਕਸਾਨ, ਗੁਰਦੁਆਰਿਆਂ ਦੀ ਭੰਗ ਹੋਈ ਪਵਿੱਤਰਤਾ, ਨੌਜਵਾਨਾਂ ਨੂੰ ਘਰਾਂ ਤੋਂ ਕੱਢ ਕੇ ਬਣਾਏ ਗਏ ਝੂਠੇ ਪੁਲੀਸ ਮੁਕਾਬਲੇ, ਬੀਬੀਆਂ ਨੂੰ ਮਰਦ ਪੁਲੀਸ ਵਾਲਿਆਂ ਨੇ ਥਾਣਿਆਂ ਵਿੱਚ ਲਿਆ ਕੇ ਉਹਨਾਂ ਨਾਲ ਬਦਫੈਲੀਆਂ ਕਰਨ ਤੋਂ ਇਲਾਵਾ, ਉਹਨਾਂ ਤੇ ਅਧਾਰ ਤਸ਼ੱਦਦ ਢਾਹਿਆ, ਦੀ ਪੜਤਾਲ ਕਰਾਉਣ ਦਾ ਚੇਤਾ ਸ੍ਰੀ ਮੱਕੜ ਕਦੇ ਕਿਉ ਨਹੀਂ ਆਇਆ?

ਉਹਨਾਂ ਕਿਹਾ ਕਿ ਜਿਹਨਾਂ ਆਗੂਆ ਦੀ ਵਜਾ ਕਰਕੇ ਸਿੱਖ ਕੌਮ ਦਾ ਨੁਕਸਾਨ ਹੋਇਆਂ ਉਹਨਾਂ ਵਿੱਚੋ ਬਹੁਤਿਆਂ ਨੇ ਤਾਂ ਸੂਬੇ ਤੇ ਕੇਂਦਰ ਦੀਆਂ ਸਰਕਾਰੀ ਕੁਰਸੀਆਂ ਸੰਭਾਲਣ ਤੋਂ ਇਲਾਵਾ ਕਈਆਂ ਨੇ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਵੀ ਜੱਫਾ ਮਾਰ ਲਿਆ, ਪਰ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਦੀ ਸਾਰ ਅੱਜ ਤੱਕ ਕਿਸੇ ਨੇ ਨਹੀਂ ਲਈ। ਉਹਨਾਂ ਕਿਹਾ ਕਿ ਉੱਤਰਾਖੰਡ ਵਿੱਚ ਨੁਕਸਾਨ ਤਾਂ ਕੁਦਰਤੀ ਕਰੋਪੀ ਨਾਲ ਹੋਇਆ ਹੈ, ਪਰ ਜਿਹੜਾ ਅਕਾਲੀਆਂ ਤੇ ਸ਼੍ਰੋਮਣੀ ਤੇ ਕਾਬਜ ਧਿਰ ਨੇ ਸਿੱਖ ਕੌਮ ਦਾ ਨੁਕਸਾਨ ਕਰਵਾਇਆ ਹੈ, ਉਸ ਦੀ ਭਰਪਾਈ ਕੌਣ ਕਰੇਗਾ? ਕੀ ਇਸ ਲਈ ਮੱਕੜ ਨੂੰ ਪਰਧਾਨ ਮੰਤਰੀ, ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਮੰਗ ਕਰਨੀ ਪਵੇਗੀ? ਉਹਨਾਂ ਕਿਹਾ ਕਿ ਜੇਕਰ ਮੱਕੜ ਤੇ ਉਸ ਦੇ ਆਕਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਭੋਰਾ ਜਿੰਨੀ ਵੀ ਸਿੱਖ ਪੰਥ ਨਾਲ ਹਮਦਰਦੀ ਹੈ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਨਾਲ ਪਿਛਲੇ 35 ਸਾਲਾ ਤੋਂ ਹੋਏ ਧੱਕੇ ਤੇ ਵਿਤਕਰੇ ਦੀ ਪੜਤਾਲ ਕਰਵਾ ਕੇ, ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ, ਜਿਸ ਨਾਲ ਕੌਮ ਨੂੰ ਕੋਈ ਰਾਹਤ ਮਿਲ ਸਕੇਗੀ। ਕੀ ਸਿੱਖ ਧਰਮ ਨੂੰ ਹਿੰਦੂਤਵ ਦਾ ਭਾਗ ਸਾਬਤ ਕਰਨ ਲਈ ਇਸ ਦੇ ਸਭਿਆਚਾਰ ਤੇ ਕੀਤੇ ਜਾਂਦੇ ਹਮਲਿਆਂ ਦੀ ਜਾਂਚ ਵੀ ਕਰਵਾਈ ਜਾਵੇਗੀ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top