Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸ. ਪ੍ਰਭਦੀਪ ਸਿੰਘ ਨੂੰ ਗੁਰਮਤਿ ਮਾਰਗ 'ਤੇ ਡੱਟ ਕੇ ਪਹਿਰਾ ਦੇਣ ਲਈ ਹੋਰ ਉਤਸਾਹਿਤ ਕੀਤਾ

ਪਿਛਲੇ ਦਿਨੀਂ ਬਾਲਟੀਮੋਰ, ਅਮਰੀਕਾ ਵਿਖੇ ਹੋਏ ਇਤਿਹਾਸਿਕ "ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ" 'ਚ ਸ਼ਾਮਿਲ ਹੋਣ ਤੋਂ ਬਾਅਦ ਸ. ਪ੍ਰਭਦੀਪ ਸਿੰਘ ਇੱਕ ਦਿਨਾ ਫੇਰੀ 'ਤੇ ਮੰਗਲਵਾਰ 09 ਜੁਲਾਈ 2013 ਨੂੰ ਬਰੈਂਪਟਨ ਵਿਖੇ ਪੁੱਜੇ, ਜਿੱਥੇ ਉਹ ਉਚੇਚੇ ਤੌਰ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਮਿਲਣ ਲਈ ਗੁਰੂ ਗ੍ਰੰਥ ਸਾਹਿਬ ਅਕੈਡਮੀ ਪਹੁੰਚੇ। ਉਨ੍ਹਾਂ ਨਾਲ ਸ. ਬਲਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਸੰਧੂ ਵੀ ਬਾਲਟੀਮੋਰ 'ਤੋਂ ਨਾਲ ਆਏ ਸਨ।

ਅੱਜ ਦੇ ਸਿੱਖੀ ਦੇ ਹਾਲਾਤਾਂ ਬਾਰੇ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ ਹੋਰਾਂ ਵਿੱਚ ਕਾਫੀ ਦੇਰ ਵੀਚਾਰ ਚਰਚਾ ਚਲਦੀ ਰਹੀ। ਪ੍ਰੋ. ਦਰਸ਼ਨ ਸਿੰਘ ਨੇ ਗੁਰਮਤਿ ਫਲਸਫੇ ਦੀਆਂ ਕਿਤਾਬਾਂ ਦਾ ਗੁਲਦਸਤਾ ਨੌਜਵਾਨ ਨਿਸ਼ਕਾਮ ਪ੍ਰਚਾਰਕ ਸ. ਪ੍ਰਭਦੀਪ ਸਿੰਘ ਨੂੰ ਭੇਂਟ ਕੀਤਾ।

ਆਸ ਹੈ ਕਿ ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਅੱਜ ਤੱਕ ਕੌਮ ਦੀ ਅਗਵਾਈ ਗੁਰਬਾਣੀ, ਗੁਰਮਤਿ ਨੂੰ ਮੁੱਖ ਰੱਖਕੇ ਕੀਤੀ ਹੈ, ਸੰਕਟ ਦੇ ਸਮੇਂ 'ਚ ਵੀ ਬੁਲੰਦ ਹੌਂਸਲੇ ਨਾਲ ਚਲਦੇ ਰਹੇ ਹਨ, ਸ. ਪ੍ਰਭਦੀਪ ਸਿੰਘ ਵੀ ਜਿਸ ਤਰ੍ਹਾਂ ਹੁਣ ਗੁਰਮਤਿ ਸਿਧਾਂਤਾਂ 'ਤੇ ਡੱਟ ਕੇ ਪਹਿਰਾ ਦੇ ਰਹੇ ਹਨ, ਆਉਣ ਵਾਲੇ ਸਮੇਂ 'ਚ ਵੀ ਗੁਰੂ ਵਲੋਂ ਦਰਸਾਏ ਮਾਰਗ 'ਤੇ ਡੱਟ ਕੇ ਪਹਿਰਾ ਦਿੰਦੇ ਦੇਣਗੇ।


ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸ. ਪ੍ਰਭਦੀਪ ਸਿੰਘ ਨੂੰ ਕਿਤਾਬ ਭੇਂਟ ਕਰਦੇ ਹੋਏ, ਨਾਲ ਖੜੇ ਹਨ ਸ. ਬਲਵਿੰਦਰ ਸਿੰਘ ਬਾਲਟੀਮੋਰ, ਅਮਰਜੀਤ ਸਿੰਘ ਅਤੇ ਰਜਿੰਦਰ ਸਿੰਘ ਸੰਧੂ ਬਾਲਟੀਮੋਰ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top