Share on Facebook

Main News Page

ਜੇਕਰ ਸਰਕਾਰ ਨੇ ਸਾਡੇ ਨਾਲ ਕੀਤੇ ਵਾਅਦੇ ਨੂੰ ਪੁਰਾ ਨਹੀਂ ਕੀਤਾ ਤੇ ਅਸੀਂ ਮੁੜ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅੰਦੋਲਨ ਸ਼ੁਰੂ ਕਰ ਦੇਵਾਗੇਂ
-: ਬੀਬੀ ਨਿਰਪ੍ਰੀਤ ਕੌਰ

ਨਵੀਂ ਦਿੱਲੀ 11 ਜੁਲਾਈ : ਪੂਰੇ ਉਨੱਤੀ ਵਰ੍ਹੇ ਲੰਘਣ 'ਤੇ ਵੀ ਨਵੰਬਰ ਚੁਰਾਸੀ ਦੇ ਜ਼ਖ਼ਮਾਂ ਦੀ ਚੀਸ ਨਹੀਂ ਘਟੀ ਤੇ ਸਾਡੇ ਮਨਾਂ ਵਿਚ ਅੱਜ ਵੀ ਇਹ ਜ਼ਖਮ ਹਰੇ ਹਨ, ਉਲਟਾ ਜਦੋਂ ਵੀ ਕੋਈ ਕੋਰਟ ਦੀ ਤਰੀਖ ਪੈਦੀਂ ਹੈ ਤਦ ਸਾਡੇ ਜ਼ਖਮ ਹੋਰ ਰਿਸਣੇ ਸ਼ੁਰੂ ਹੋ ਜਾਂਦੇ ਹਨ, ਕਿਉਂਕਿ ਇਨ੍ਹਾਂ ਜ਼ਖ਼ਮਾਂ 'ਤੇ ਸਮੇਂ ਦੀਆਂ ਹਕੂਮਤਾਂ ਨੇ ਕਦੇ ਵੀ ਮਲ੍ਹਮ ਲਾਉਣ ਦੀ ਸਾਰਥਕ ਕੋਸ਼ਿਸ਼ ਨਹੀਂ ਕੀਤੀ । ਅੱਜ ਵੀ ਸਾਰੇ ਪੀੜਤ ਇਨਸਾਫ ਲਈ ਅਦਾਲਤਾਂ 'ਚ ਰੁਲ ਰਹੇ ਹਨ ਪਰ ਹਕੂਮਤਾਂ ਜ਼ਾਲਮ ਦੋਸ਼ੀਆਂ ਨੂੰ ਬਚਾਉਣ ਲਈ ਪੱਬਾਂਭਾਰ ਹੋਈਆਂ ਪਈਆ ਹਨ। ਬੀਬੀ ਨਿਰਪ੍ਰੀਤ ਕੌਰ ਜੋ ਕਿ ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਹਨ ਉਨ੍ਹਾਂ ਦਾ ਇਹ ਕਹਿਣਾਂ ਹੈ ਕਿ ਇਹ ਸਰਕਾਰੀ ਸ਼ਹਿ ਪ੍ਰਾਪਤ ਕਤਲੇਆਮ ਸੀ ਜਿਸ ਵਿਚ ਚੁਣ-ਚੁਣ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ।

ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ 84 ਦੇ ਦੰਗਿਆਂ ਵਿਚ ਸਿੱਖ ਭਾਈਚਾਰੇ ਦੇ ਕੁੱਲ 3296 ਵਿਅਕਤੀ ਮਾਰੇ ਗਏ ਸਨ, ਜਦਕਿ ਦੇਸ਼ ਭਰ ਵਿਚ 35,535 ਵਿਅਕਤੀਆਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦੇ ਦਾਅਵੇ ਕੀਤੇ ਗਏ ਸਨ । ਪਰ ਕਿਸੇ ਵੀ ਸਰਕਾਰ ਨੇ ਇਹ ਨਹੀਂ ਦਸਿਆ ਕਿ ਇਤਨੀਆਂ ਮੌਤਾਂ ਅਤੇ ਵੱਡੀ ਗਿਣਤੀ ਵਿਚ ਲੋਕ ਕਿਦਾਂ ਮਰੇ ਅਤੇ ਜ਼ਖਮੀ ਹੋਏ ਸਨ ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 1984 ਦੇ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨਾ ਅਤੇ ਸੀ.ਬੀ.ਆਈ ਵਲੋ ਮੁੜ ਪਟੀਸ਼ਨ ਦਾਇਰ ਨਾ ਕਰਨਾ ਵੀ ਭਾਰਤ ਸਰਕਾਰ ਦੀ ਨਿਰਪੱਖਤਾ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਹੁਣ ਤੱਕ ਸਿੱਖ ਨਸਲਕੁਸ਼ੀ 'ਤੇ ਕਿੰਨੀਆਂ ਕਮੇਟੀਆਂ 'ਤੇ ਕਮਿਸ਼ਨ ਬੈਠ ਚੁੱਕੀਆਂ ਹਨ ਜਿਵੇਂ ਕਿ ਮਰਵਾਹ ਕਮਿਸ਼ਨ, ਮਿਸ਼ਰਾ ਕਮਿਸ਼ਨ, ਕਪੂਰ ਮਿੱਤਲ ਕਮੇਟੀ, ਜੈਨ ਬੈਨਰਜੀ ਕਮੇਟੀ, ਜੈਨ ਬੈਨਰਜੀ ਕਮੇਟੀ, ਪੋਤੀਰੋਸ਼ਾ ਕਮੇਟੀ, ਜੈਨ ਅਗਰਵਾਲ ਕਮੇਟੀ, ਢਿੱਲੋਂ ਕਮੇਟੀ ਅਤੇ ਨਰੂਲਾ ਕਮੇਟੀਆਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਵਿਚੋਂ ਬਹੁਤੀਆਂ ਕਮੇਟੀਆਂ ਨੇ ਕਾਂਗਰਸੀ ਆਗੂ ਐਚ.ਕੇ.ਐਲ. ਭਗਤ, ਸੱਜਣ ਕੁਮਾਰ ਧਰਮ ਦਾਸ ਸ਼ਾਸਤਰੀ ਅਤੇ ਜਗਦੀਸ਼ ਟਾਈਟਲਰ ਦੇ ਇਨ੍ਹਾਂ ਦੰਗਿਆਂ ਨੂੰ ਭੜਕਾਉਣ ਅਤੇ ਭੀੜਾਂ ਦੀ ਅਗਵਾਈ ਕਰਨ ਲਈ ਨਾਂਅ ਦਰਜ ਕੀਤੇ ਸਨ ।

ਕਪੂਰ ਮਿੱਤਲ ਕਮੇਟੀ ਨੇ ਤਾਂ 30 ਦੋਸ਼ੀ ਪੁਲਿਸ ਅਫਸਰਾ ਨੂੰ ਇਕ ਦੱਮ ਬਰਖਾਸਤ ਕਰਨ ਦੀ ਸਿਫਾਰਸ਼ ਵੀ ਕੀਤੀ ਸੀ ਪਰ ਅੱਜ ਤੱਕ ਇਨ੍ਹਾਂ ਪੁਲਿਸ ਅਫਸਰਾਂ ਨੂੰ ਵੀ ਕੋਈ ਸਜਾ ਨਹੀਂ ਦਿੱਤੀ ਗਈ। ਨਾਨਾਵਾਤੀ ਕਮਿਸ਼ਨ ਵਲੋਂ ਸਪਸ਼ਟ ਤੋਰ ਤੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਸਿੱਖਾਂ ਨੂੰ ਮਾਰਨ ਵਾਲੀ ਭੀੜ ਨੂੰ ਭੜਕਾਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ।

ਬੀਬੀ ਜੀ ਨੇ ਦਸਿੱਆ ਕਿ ਕਲ ਕੋਰਟ ਵਿਚ ਅਸੀਂ ਮੁੜ ਅਪੀਲ ਦਾਇਰ ਕਰਕੇ ਸੇਸਨ ਕੋਰਟ ਦੇ ਫੈਸਲੇ ਨੂੰ ਚੁਨੌਤੀ ਦਿੱਤੀ ਹੈ ਤੇ ਇਸ ਤੇ ਹਾਈ ਕੋਰਟ ਨੇ ਸੀ.ਬੀ.ਆਈ ਨੂੰ ਫਟਕਾਰ ਪਾਉਦੇਂ ਹੋਏ ਕਿਹਾ ਕਿ ਇਤਨਾ ਸਮਾਂ ਨਿਕਲ ਚੁਕਾ ਹੈ ਤੁਸੀਂ ਹੁਣ ਵੀ ਢਿਲ ਮੱਠ ਕਿਉ ਦਿੱਖਾ ਰਹੇ ਹੋ ਤੇ ਕਿਉ ਨਹੀਂ ਚਾਲਾਨ ਦਾਖਿਲ ਕਰਦੇ..?

ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਜਦ ਮੇਰਾ ਮੇਰਾ ਅਨਸ਼ਨ ਤੁੜਵਾਇਆ ਗਿਆ ਸੀ ਤਦ ਸਮੇਂ ਦੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਐਨ.ਡੀ.ਏ. ਰਾਹੀ ਸਾਡੀਆਂ ਚਾਰ ਵਿਚੋਂ ਦੋ ਮੰਗਾਂ ਪ੍ਰਵਾਨ ਕਰਦੇ ਹੋਏ ਉਸ ਤੇ ਤੁਰਤ ਅਮਲ ਕਰਣ ਦਾ ਭਰੋਸਾ ਦਿਤਾ ਸੀ । ਇਕ ਮੰਗ ਸੀ ਕਿ ਨਾਂਗਲੋਈ ਖੇਤਰ ਵਿਚ ਮਾਰੇ ਗਏ ਸਿਖਾਂ ਦੀ ਐਫ ਆਈ ਆਰ ਦਰਜ ਕਰਕੇ ਦੌਸ਼ੀਆ ਖਿਲਾਫ ਕਾਰਵਾਈ ਅਤੇ ਦੁਸਰੀ ਮੰਗ ਹਾਈਕੋਰਟ ਰਾਹੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਛੇਤੀ ਤੋ ਛੇਤੀ ਸਜਾ ਦਿਵਾਉਣੀ । ਅਜ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਕ ਵੀ ਮੰਗ ਤੇ ਅਮਲ ਨਾ ਕਰਕੇ ਸਮੂਹ ਸਿੱਖ ਕੌਮ ਨੂੰ ਬੇਵਾਕੂਫ ਬਣਾਂਦੇ ਹੋਏ, ਸਰਕਾਰ ਸਾਡੇ ਜੱਜਬਾਤਾਂ ਨਾਲ ਖੇਲਦੇ ਹੋਏ, ਸਾਨੂੰ ਨਿਆਂ ਲੈਣ ਲਈ ਸਖਤ ਕੁਦਮ ਚੁਕਣ ਨੂੰ ਪ੍ਰੇਰਿਤ ਕਰ ਰਹੀ ਹੈ । ਜੇਕਰ ਸਰਕਾਰ ਨੇ ਸਾਡੇ ਨਾਲ ਕੀਤੇ ਵਾਅਦੇ ਨੂੰ ਪੁਰਾ ਨਹੀਂ ਕੀਤਾ ਤੇ ਅਸੀਂ ਮੁੜ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅੰਦੋਲਨ ਸ਼ੁਰੂ ਕਰ ਦੇਵਾਗੇਂ, ਜਿਸ ਦੀ ਜਿੰਮੇਵਾਰੀ ਕੇਦਰ ਸਰਕਾਰ ਦੀ ਹੋਵੇਗੀ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top