Share on Facebook

Main News Page

ਜਿਸ ਲੜਕੀ ਦੇ ਪੇਕੇ ਕਮਜੋਰ ਹੋਣ, ਉਹ ਲੜਕੀ ਕਦੀ ਵੀ ਸਹੁਰੇ ਘਰ ਵਿਚ ਇੱਜ਼ਤ-ਮਾਣ ਹਾਸਲ ਨਹੀਂ ਕਰ ਸਕਦੀ
-: ਇਕਬਾਲ ਸਿੰਘ ਟਿਵਾਣਾ

ਫਤਹਿਗੜ੍ਹ ਸਾਹਿਬ, 9 ਜੁਲਾਈ ( ) “ਜੇਕਰ ਅੱਜ ਦਿੱਲੀ ਯੂਨੀਵਰਸਿਟੀ ਅਤੇ ਹੋਰ ਕਈ ਸੂਬਿਆਂ ਵਿਚ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਭਾਸ਼ਾਂ, ਪੰਜਾਬੀ ਬੋਲੀ ਨਾਲ ਮਤਰਈ ਮਾਂ ਵਾਲਾ ਸਲੂਕ ਹੋ ਰਿਹਾ ਹੈ, ਤਾਂ ਇਸ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਮੌਜੂਦਾ ਲੀਡਰਸਿਪ ਅਤੇ ਅਫ਼ਸਰਸ਼ਾਹੀ ਸਿੱਧੇ ਤੌਰ ਤੇ ਜਿੰਮੇਵਾਰ ਹੈ ।

ਜਿਸ ਨੇ ਪੰਜਾਬੀ ਭਾਸ਼ਾਂ ਅਤੇ ਬੋਲੀ ਨਾਲ ਕਦੀ ਵੀ ਬਣਦਾ ਇਨਸਾਫ਼ ਨਹੀਂ ਕੀਤਾ ਅਤੇ ਆਪਣੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪੱਖੀ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਇਆ । ਇਥੋ ਦੇ ਦਫ਼ਤਰਾਂ ਦੇ ਕੰਮ-ਕਾਜ ਵਿਚ ਪੰਜਾਬੀ ਨੂੰ ਛੱਡਕੇ ਇਹ ਅਫ਼ਸਰਸ਼ਾਹੀ ਅਤੇ ਸਿਆਸਤਦਾਨ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਆਏ ਹਨ । ਕਿਉਂਕਿ ਅਜਿਹੇ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਮੁਤੱਸਵੀ ਜਮਾਤਾਂ ਬੀਜੇਪੀ, ਆਰ.ਐਸ.ਐਸ. ਦੇ ਗੁਲਾਮ ਬਣ ਚੁੱਕੇ ਹਨ । ਅੱਜ ਜਦੋ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ ਆਦਿ ਵੱਡੇ ਮੁਲਕਾਂ ਵਿਚ ਕਾਰੋਬਾਰਾਂ ਅਤੇ ਗਲੀਆਂ-ਸੜਕਾਂ ਦੇ ਬੋਰਡਾਂ ਉਤੇ ਪੰਜਾਬੀ ਵਿਚ ਲਿਖੇ ਜਾ ਰਹੇ ਹਨ, ਉਸ ਸਮੇਂ ਪੰਜਾਬ ਵਿਚ ਵੱਡੀਆਂ ਵਿਦਿਅਕ, ਸਹਾਇਤਕ, ਸੱਭਿਆਚਾਰਕ ਸੰਸਥਾਵਾਂ ਦੇ ਨਾਮ ਅੰਗਰੇਜ਼ੀ ਵਿਚ ਲਿਖਣ ਦੇ ਪੰਜਾਬ ਵਿਰੋਧੀ ਵਰਤਾਰੇ ਨੇ ਮੁਤੱਸਵੀਆਂ ਦੇ ਹੌਸਲੇ ਵਧਾਏ ਹਨ । ਇਹੀ ਕਾਰਨ ਹੈ ਕਿ ਅੱਜ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਪੰਜਾਬੀ ਵਿਰੋਧੀ ਫੈਸਲਾ ਕੀਤਾ ਗਿਆ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਪੰਜਾਬ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਸ ਲੜਕੀ ਦੇ ਪੇਕੇ, ਇਰਾਦੇ ਤੇ ਵਿਚਾਰਧਾਰਾਂ ਅਤੇ ਇਖਲਾਕ ਪੱਖੋ ਮਜ਼ਬੂਤ ਹੋਣ, ਉਹ ਲੜਕੀ ਹੀ ਆਪਣੇ ਸਹੁਰੇ ਘਰ ਵਿਚ ਇੱਜ਼ਤ-ਸਨਮਾਨ ਪ੍ਰਾਪਤ ਕਰਦੀ ਹੈ । ਜਿਸਦੇ ਪੇਕੇ ਕਮਜੋਰ ਹੋਣ, ਉਸਨੂੰ ਜਲਾਲਤ ਦਾ ਸਾਹਮਣਾ ਕਰਨਾ ਪੈਦਾ ਹੈ । ਜੇਕਰ ਮੌਜੂਦਾ ਸਿੱਖ ਲੀਡਰਸਿਪ ਵਿਚ ਪੰਜਾਬੀ ਪ੍ਰਤੀ ਕੋਈ ਸੁਹਿਰਦਤਾਂ ਨਹੀਂ ਤਾਂ ਦਿੱਲੀ ਵਰਗੇ ਸੂਬੇ ਵਿਚ ਜਿਥੇ ਹਿੰਦੂ ਹਿੰਦੀ ਅਤੇ ਹਿੰਦੂਤਵ ਦੀ ਸੋਚ ਭਾਰੂ ਹੈ, ਉਥੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਨੂੰ ਦੂਰ ਕਰਵਾਉਣ ਦਾ ਬੀੜਾਂ ਕੌਣ ਚੁੱਕੇਗਾ ?

ਸ. ਟਿਵਾਣਾ ਨੇ ਹਿੰਦ ਦੇ ਵਜ਼ੀਰ-ਏ-ਆਜ਼ਮ ਡਾ. ਮਨਮੋਹਨ ਸਿੰਘ, ਆਪਣੇ ਆਪ ਨੂੰ ਪੰਜਾਬਣ ਕਹਾਉਣ ਵਾਲੀ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸੀਲਾ ਦਿਕਸਤ ਅਤੇ ਦਿੱਲੀ ਤੇ ਹੋਰ ਸੂਬਿਆਂ ਵਿਚ ਵਿਚਰਣ ਵਾਲੀਆਂ ਪੰਜਾਬੀ ਪ੍ਰੇਮੀ ਸਖਸ਼ੀਅਤਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਦਿੱਲੀ ਯੂਨੀਵਰਸਿਟੀ ਦੇ ਮੁਤੱਸਵੀ ਵਾਈਸ ਚਾਂਸਲਰ ਵੱਲੋਂ ਕੀਤੇ ਗਏ ਪੰਜਾਬੀ ਵਿਰੋਧੀ ਫੈਸਲੇ ਨੂੰ ਰੱਦ ਕਰਵਾਉਣ ਲਈ ਆਪਣੇ ਸੂਬੇ ਅਤੇ ਬੋਲੀ ਪ੍ਰਤੀ ਜਿੰਮੇਵਾਰੀਆਂ ਨੂੰ ਅੱਗੇ ਹੋ ਕੇ ਪੂਰਾ ਕਰਨ । ਜੇਕਰ ਇਸ ਦਿਸ਼ਾ ਵੱਲ ਕੋਈ ਉਚੇਚਾ ਸੰਘਰਸ਼ ਕਰਨ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਸਮੁੱਚੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦੇ ਕੇ ਇਸ ਨੂੰ ਅੱਗੇ ਤੋਰਨ ਅਤੇ ਦਿੱਲੀ ਵਿਚ ਵੀ ਪੰਜਾਬੀ ਨੂੰ ਪੂਰਾ ਸਤਿਕਾਰ-ਮਾਣ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਉਣ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top