Share on Facebook

Main News Page

ਝੂਠੇ ਮੁਕਾਬਲਿਆਂ ਵਿੱਚ ਸਿੱਖ ਤੇ ਮੁਸਲਮਾਨ ਹੀ ਮਾਰੇ ਜਾਂਦੇ ਹਨ ਪਰ ਹਿੰਦੂ ਨਹੀਂ ?
-: ਬਲਦੇਵ ਸਿੰਘ ਬੁੱਧ ਸਿੰਘ ਵਾਲਾ ਫੂਨ ਨੰਬਰ 94445134

ਮੈਂ 83 ਮੁੰਡੇ ਮੁਕਾਬਲਿਆਂ ਵਿੱਚ ਮਾਰੇ ਜਿਹਨਾ ਵਿੱਚ ਬਹੁਤੇ ਝੂਠੇ ਮੁਕਾਬਲੇ ਸਨ! ਸਬ ਇੰਸਪੈਕਟਰ ਸੁਰਜੀਤ ਸਿੰਘ ਦਾ ਬਿਆਨ!

ਮੈਂ ਪਿੱਛੇ ਜਿਹੇ ਦਿੱਲੀ ਗੈਂਗ ਰੇਪ ਬਾਰੇ ਇੱਕ ਲੇਖ ਲਿਖਿਆ ਸੀ ਜਿਸਦਾ ਸਿਰਲੇਖ ਸੀ ‘ਭਾਰਤ ਵਿੱਚ ਹਿੰਦੁਆਂ ਵਾਸਤੇ ਕਾਨੁੰਨ ਹੋਰ ਅਤੇ ਸਿੱਖਾਂ ਵਾਸਤੇ ਹੋਰ’। ਇਹ ਗੱਲ ਸਹੀ ਹੈ ਗਲਤ ਨਹੀਂ! ਹੁਣ ਤੁਸੀਂ ਸਾਰਿਆਂ ਨੇ ਸਬ-ਇੰਸਪੈਕਟਰ ਸੁਰਜੀਤ ਸਿੰਘ ਬਾਰੇ ਪੜਿਆ ਅਤੇ ਸੁਣਿਆਂ ਹੋਵੇਗਾ। ਜੇ ਨਹੀਂ ਪੜਿਆ ਜਾਂ ਸੁਣਿਆ ਤਾਂ ਮੈਂ ਦੱਸ ਦਿੰਦਾ ਹਾਂ।

ਪਲੱਸ 2 ਪਾਸ ਸੁਰਜੀਤ ਸਿੰਘ ਉਰਫ ‘ਬਾਜ਼ੀਗਰ’ 1989 ਵਿੱਚ ਇੱਕ ਗੰਨ ਮੈਨ ਦੀ ਪੋਸਟ ਤੇ ਪੁਲੀਸ ਵਿੱਚ 19 ਸਾਲ ਦੀ ਉਮਰ ਵਿੱਚ ਭਰਤੀ ਹੋਇਆ ਸੀ। ਦੋ ਤਿੰਨ ਮਹੀਨੇ ਇਹ ਐਸ ਐਚ ਓ ਸਰਬਜੀਤ ‘ਪੰਧੇਰ’ ਨਾਲ ਗੰਨ ਮੈਨ ਰਿਹਾ। ਇਸ ਥਾਨੇ ਦਾ ਮੁਖੀ ਵੀ ‘ਪੰਧੇਰ’ ਹੀ ਸੀ। ਅਤੇ 1993 ਵਿੱਚ ਰਾਤੋ ਰਾਤ ਮਹਿਤਾ ਚੌਕ ਪੁਲੀਸ ਸਟੇਸ਼ਨ ਦਾ ਐਸ ਐਚ ਓ ਲਾ ਦਿੱਤਾ! ਜਿਸ ਥਾਨੇ ਵਿੱਚ ਇਹ ਇੱਕ ਸਿਪਾਹੀ ਦੀ ਪੋਸਟ ਤੇ ਨੌਕਰੀ ਕਰ ਰਿਹਾ ਸੀ। ਜਦੋਂ ਕਿ ਐਸ ਐਚ ਓ ਬਨਣ ਵਾਸਤੇ ਬਹੁਤ ਦੂਰੀ ਤਹਿ ਕਰਨੀ ਪੈਂਦੀ ਹੈ। ਇਸਨੂੰ ਰਾਤੋ ਰਾਤ ਐਸ ਐਚ ਓ ਦੇ ਅਹੁਦੇ ਤੇ ਕਿਓਂ ਲਾਇਆ ਗਿਆ ਇਸ ਬਾਰੇ ਜਾਂ ਪਰਮਜੀਤ ਸਿੰਘ ‘ਗਿੱਲ’ ਨੂੰ ਪਤਾ ਸੀ ਤੇ ਜਾਂ ਸਬ-ਇੰਸਪੈਕਟਰ ਸੁਰਜੀਤ ਸਿੰਘ ਨੂੰ ਪਤਾ ਸੀ! ਇਸਨੂੰ ਭਰਤੀ ਵੀ ਐਸ ਪੀ ਪਰਮਜੀਤ ਸਿੰਘ ‘ਗਿੱਲ’ ਨੇ ਕੀਤਾ ਸੀ (ਐਸ ਪੀ ਰੀਟਾਇਰ) ਇਸਨੂੰ ਮੁੰਡੇ ਮਾਰਨ ਦਾ ਆਡਰ ਸੀਨੀਅਰ ਪੁਲੀਸ ਅਫਸਰ ਹੀ ਦਿੰਦੇ ਸਨ। ਉਸਦਾ ਕਹਿਣਾ ਹੈ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਕਸੂਰਵਾਰ ਹਨ ਜਾਂ ਬੇ-ਕਸੂਰ!

ਇਸਦਾ ਕਹਿਣਾ ਹੈ ਕਿ ਕਿ ਮੈਨੂੰ ਮੁੰਡੇ ਲਿਆ ਕੇ ਆਖ ਦਿੰਦੇ ਸਨ ਕਿ ਅੱਜ ਸ਼ਾਮ ਤੱਕ ਇਹਨਾ ਦਾ ‘ਕੰਮ’ ਹੋ ਜਾਂਣਾ ਚਾਹੀਦਾ ਸੀ ਅਤੇ ਮੈਂ ਮੌਤ ਦੇ ਸਾਏ ਹੇਠ ਇੱਕ ਤੋਂ ਬਾਅਦ ਦੂਜਾਂ ਅਤੇ ਦੂਜੇ ਤੋਂ ਬਾਅਦ ਤੀਜਾ ਕਤਲ ਕਰਦਾ ਰਿਹਾ! ਇਸ ਤਰ੍ਹਾਂ ਮੈਂ 83 ਗੁਨਾਹ-ਗਾਰ ਜਾਂ ਬੇ-ਗੁਨਾਹ ਮੁੰਡੇ ਮਾਰੇ ਹਨ! ਉਹਨਾ ਕਿਹਾ ਕਿ ਜੇ ਮੈਂ ਕਿਸੇ ਨੂੰ ਨਾ ਮਾਰਨ ਵਾਸਤੇ ਕਹਿੰਦਾ ਸੀ ਤਾਂ ਮੈਨੂੰ ਮੌਤ ਦਾ ਡਰਾਵਾ ਜਾਂ ਹੋਰ ਡਰਾਵਾ ਦਿੰਦੇ ਸਨ। ਇਸ ਡਰਾਵੇ ਥੱਲੇ ਮੈਂ 20 ਸਾਲ ਗੁਜਾਂਰ ਦਿੱਤੇ ਅਤੇ ਹੁਣ ਮੇਰੀ ਮੇਰੀ ਜ਼ਮੀਰ ਜਵਾਬ ਦੇ ਗਈ ਹੈ! ਹੁਣ ਮੈਂ ਡਰਾਵੇ ਥੱਲੇ ਜੀਅ ਨਹੀਂ ਸਕਦਾ। ਸੁਰਜੀਤ ਸਿੰਘ ਨੇ ਕਿਹਾ ਕਿ ਮੇਰੇ ਸਾਡੇ ਮਹਿਕਮੇ ਦੇ ਦੋ ਸਬ ਇੰਸਪੈਟਰਾਂ ਨੇ ਡਰ ਥੱਲੇ ਜਿਉਣ ਕਰਕੇ ਖੁਦਕਸ਼ੀ ਕਰ ਲਈ ਹੈ ਇਕ ਹੈ ਸਬ ਇੰਸਪੈਕਟਰ ‘ਰਾਮ ਲੁਭਾਇਆ’ ਅਤੇ ਦੂਜਾਂ ਹੈ ਸਬ ਇੰਸਪੈਕਟਰ ਜਗੀਰ ਸਿੰਘ ਜਿਸਨੇ ਇਸੇ ਹਫਤੇ ਖੁਦਕਸ਼ੀ ਕੀਤੀ ਹੈ ਅਤੇ ਮੈਂ ਵੀ ਆਪਣੇ ਪ੍ਰਵਾਰ ਅਤੇ ਯਾਰਾਂ ਦੋਸਤਾਂ ਨੂੰ ਦੱਸ ਦਿਤਾ ਸੀ ਕਿ ਮੈਂ ਵੀ ਹੁਣ ਅੰਡਰ ਪ੍ਰੈਸ਼ਰ ਨਹੀਂ ਜਿਉਂ ਸਕਦਾ ਤਾਂ ਮੈਨੂੰ ਕਿਰਪਾਲ ਸਿੰਘ ‘ਰੰਧਾਵਾ’ ਕਿਹਾ ਤੂੰ ਸਾਰਾ ਕੁਛ ਇਕਬਾਲ ਕਰ ਗੋਰਮਿੰਟ ਸੁਣੇਗੀ, ਅਤੇ ਦੂਜਾਂ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਸ਼ਕਤੀ ਦਿੱਤੀ ਤਾਂ ਮੈ ਇਕਬਾਲ ਕਰ ਲਿਆ ਕਿ ਮੇਰੇ ਕੋਲੋਂ 83 ਮੁੰਡੇ ਮਰਵਾਏ ਹਨ! ਉਸਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਸ ਬਿਆਨ ਨਾਲ ਉਹ ਆਪ ਵੀ ਫਸ ਸਕਦਾ ਹੈ! ਅਤੇ ਉਸਦੇ ਗਲ ਵਿੱਚ ਫਾਂਸੀ ਦਾ ਰੱਸਾ ਪੈ ਸਕਦਾ ਹੈ! ਪਰ ਉਸਦੀ ਜ਼ਮੀਰ ਜਾਂਗ ਗਈ ਹੈ ਅਤੇ ਜਿਸਦੀ ਜ਼ਮੀਰ ਜਾਂਗ ਪਵੇ ਉਸਨੂੰ ਮੌਤ ਦੀ ਪ੍ਰਵਾਹ ਨਹੀਂ ਹੁੰਦੀ।

ਮਨੁੱਖੀ ਅਧਿਕਾਰਾਂ ਦੇ ਪ੍ਰਧਾਂਨ ਸ੍ਰ: ਕ੍ਰਿਪਾਲ ਸਿੰਘ ਰੰਧਾਵਾ ਨੂੰ ਨਾਲ ਲੈਕੇ ਇਹ ਟੀ ਵੀ ਸ਼ਟੇਸ਼ਨ ਚੰਡੀਗੜ ਤੱਕ ਲੁਕਦਾ ਲੁਕਾਉਂਦਾ ਪਹੁੰਚ ਗਿਆ ਅਤੇ ਬਿਆਨ ਦੇਕੇ ਇਸਨੇ ਚੰਡੀਗੜ ਹਾਈ ਕੋਰਟ ਵਿੱਚ ਰੀਪੋਰਟ ਦਰਜ ਕਰਵਾ ਦਿੱਤੀ ਹੈ! ਜਿਸ ਵਿੱਚ ਲਿਖਿਆ ਹੈ ਕਿ ਝੂਠੇ ਮੁਕਾਬਲਿਆਂ ਵਿੱਚ-ਊਧਮ ਸਿੰਘ ਨੂੰ ਮਾਨਸਾ ਤੋਂ ਫੜਿਆ ਉਸਨੂੰ ਪੁਲੀਸ ਨੇ ‘ਢੁੱਡੀਕੇ’ ਵਿੱਚ ਮਾਰ ਦਿੱਤਾ! ਜੋਰਾ ਸਿੰਘ ਪਿੰਡ ਖਾਨ ਪੁਰ ਅਤੇ ਉਸਦੀ ਪਤਨੀ ਰਣਜੀਤ ਕੌਰ ਨੂੰ ਬਿਆਸ ‘ਲੋਪੋਕੇ’ ਵਿੱਚ 1993 ਵਿੱਚ ਐਸ ਐਚ ਓ ਊਧਮ ਸਿੰਘ ਨੇ ਮਾਰਿਆ! ਬਘੇਲ ਸਿੰਘ ਪੁੱਤਰ ਦਰਸ਼ਨ ਸਿੰਘ ਖਲਚੀਆਂ ਦੇ ਰਹਿਣ ਵਾਲਾ ਉਸਨੂੰ ਟਾਟਾ ਨਗਰ ਤੋਂ ਫੜਕੇ ਅਦਾਲਤ ਵਿੱਚ ਪੇਸ਼ ਕੀਤਾ ਪਰ ਬਾਅਦ ਵਿੱਚ ਮਾਲ ਮੰਡੀ ਇੰਟੈਰੋਗੇਸ਼ਨ ਸੈਂਟਰ ਬੰਗੇ ਵਿੱਚ ਐਸ ਪੀ ‘ਡੀ ਐਸ ਮਾਨ ਨੇ ਇਸਤੇ ਬੁਰੀ ਤਰ੍ਹਾਂ ਤਸੱ਼ਦਦ ਕੀਤਾ ਅਤੇ ਉਸਨੂੰ ਬਾਰ ਬਾਰ ਆਲਵਾਈਨ ਨਿਸ਼ਾਨ ਗੱਡੀ ਥੱਲੇ ਕੁਚਲਿਆ ਤੇ ਮਾਰਕੇ ਐਕਸੀਡੈਂਟ ਦਿਖਾ ਦਿੱਤਾ ਅਦਾਲਤ ਨੇ ਕੋਈ ਪੁੱਛ ਤਾਛ ਨਹੀਂ ਕੀਤੀ! ਇਸਤੋਂ ਇਲਾਵਾ ਸੁਰਜੀਤ ਸਿੰਘ ਬਹੁਤ ਸਾਰੇ ਇਹੋ ਜਿਹੇ ਝੂਠੇ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੈ। 83 ਝੂਠੇ ਜਾਂ ਸੱਚੇ ਇੱਕ ਥਾਣੇ ਵਿੱਚ ਹੋਏ ਹਨ ਇਹ ਹਿਸਾਬ ਲਗਾਵੋ ਕਿ ਪੰਜਾਂਬ ਵਿੱਚ ਕਿੰਨੇ ਥਾਣੇ ਹਨ ਤੇ ਕਿੰਨੇ ਝੂਠੇ ਪੁਲੀਸ ਮੁਕਾਬਲੇ ਹੋਏ ਹੋਣਗੇ? ਕਾਨੂੰਨ ਦੀ ਨਜ਼ਰ ਨਾਲ ਦੇਖਿਆ ਜਾਂਵੇ ਤਾਂ ਸਾਰੇ ਹੀ ਮੁੰਡੇ ਗੋਲੀਆਂ ਨਾਲ ਮਾਰੇ ਗੈਰ ਕਾਨੂੰਨੀ ਸਨ! ਕੁਝਕੁ ਮੁਕਾਬਲੇ ਅਸ਼ਲੀ ਵੀ ਸਨ ਪਰ ਸਾਰੇ ਨਹੀਂ! ਉਸਨੇ ਤਰਨਤਾਰਨ ਦੇ ਐਸ ਐਸ ਪੀ ਕੋਲ ਵੀ ਫਰਿਆਦ ਕੀਤੀ ਸੀ ਕਿ ਮੈਂ ਹੁਣ ਅੰਡਰ ਪ੍ਰੈਸ਼ਰ ਨਹੀਂ ਰਹਿ ਸਕਦਾ ਤਾਂ ਉਸਨੇ ਕਿਹਾ ਕਿ ਜੇ ਤੂੰ ਝੂਠੇ ਪੁਲੀਸ ਮੁਕਾਬਲਿਆਂ ਬਾਰੇ ਜ਼ਬਾਨ ਖੋਹਲੀ ਤਾਂ ਤੇਰਾ ਹਾਲ ਵੀ ਜਸਵੰਤ ਸਿੰਘ ਖਾਲੜਾ ਵਾਲਾ ਹੋਵੇਗਾ ਤੈਨੂੰ ਵੀ ਦਰਿਆ ਵਿੱਚ ਸਿੱਟ ਦਿੱਤਾ ਜਾਂਵੇਗਾ!

ਇਸ ਕਰਕੇ ਇਸਦੀ ਜਾਂਨ ਨੂੰ ਪੁਲੀਸ ਤੋਂ ਖਤਰਾ ਹੈ! ਇਸ ਖਬਰ ਬਾਰੇ ਡੇ ਐਂਡ ਨਾਈਟ ਟੀ ਵੀ ਚੈਨਲ ਤੋਂ ਇਲਾਵਾ ਕੋਈ ਅਖਬਾਰ ਜਾਂ ਰੇਡੀਓ ਟੀ ਵੀ ਖਬਰ ਨਹੀਂ ਦੇ ਰਿਹਾ (ਪਰ ਹੁਣ ਉਹ ਖਾਮੋਸ਼ ਹੈ) ਜਦੋਂ ਕਿ 2004 ਵਿੱਚ ਗੁਜਰਾਤ ਵਿੱਚ ਅਹਿਮਦਾਬਾਦ ਦੇ ਬਾਹਰਵਾਰ ਚਾਰ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਮੁਸਲਮਾਨ ਜਿਹਨਾ ਵਿੱਚ ਇੱਕ 19 ਸਾਲ ਦੀ ‘ਇਸ਼ਰਤ ਜਹਾਂ’ ਕੁੜੀ ਵੀ ਸੀ ਉਸਦੀ ਖਬਰ ਹਰ ਰੇਡੀਓ, ਅਖਬਾਰ ਤੇ ਟੀ ਵੀ ਵਿੱਚ ਪੇਸ਼ ਕੀਤੀ ਜਾਂ ਰਹੀ ਰਹੀ ਜਦੋਂ ਕਿ ਸਿੱਖਾਂ ਦੇ 83 ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਮੁੰਡਿਆਂ ਬਾਰੇ ਮੀਡੀਆ ਸ਼ਾਂਤ ਹਨ? ਸਿਰਫ ‘ਸਪੋਕਸਮੈਂਨ’ ਅਖਬਾਰ ਨੇ 5 ਜੁਲਾਈ ਨੂੰ 83 ਝੂਠੇ ਪੁਲੀਸ ਮੁਕਾਬਲਿਆਂ ਦੀ ਛਾਣ ਬੀਣ ਬਾਰੇ ਖਬਰ ਛਾਪੀ ਸੀ ਅੱਜ ਅਜੀਤ ਨੇ ਛਾਪੀ ਹੈਂ! ਸੁਰਜੀਤ ਸਿੰਘ ਬਾਰੇ ‘ਸਪੋਕਸਮੈਨ; ਅਖਬਾਰ, ਸ੍ਰ: ਸਿਮਰਨਜੀਤ ਸਿੰਘ ‘ਮਾਨ’ ਅਤੇ ਤਖਤ ਦਮਦਮਾਂ ਸਾਹਿਬ ਦੇ ਜੱਥੇਦਾਰ ਬਲਵੰਤ ਸਿੰਘ ਨੰਦਗੜ ਨੇ ਹਾਅ ਦਾ ਨਾਹਰਾ ਮਾਰਿਆ ਹੈ। ਉਧਰ ਬਾਦਲ ਸਰਕਾਰ ਦੇ ਅਫਸਰ ਪੰਨੂੰ ਦੀ ਖਬਰ ਬਾਰ ਬਾਰ ਦਿਖਾ ਰਹੇ ਹਨ? ਇਹ ਝੂਠੇ ਮੁਕਾਬਲੇ ਕੇ ਪੀ ਐਸ ‘ਗੱਲ’ ਰੈਬਰੋ, ਐਸੈ ਵਿਰਕ ਦੇ ਡੀ ਜੀ ਪੀ ਹੁੰਦਿਆਂ ਹੋਏ ਸਨ। ਇਸਨੇ ਹੇਠਲੀ ਅਦਾਲਤ ਵਿੱਚ 83 ਮੁੰਡੇ ਇਸ ਹੱਥੋਂ ਮਰਵਾਉਣ ਵਾਸਤੇ ਕੇਸ ਕੀਤਾ ਸੀ ਪਰ ਮਾਨਯੋਗ ਜੱਜ ਨੇ ਇਹ ਆਖਕੇ ਕੇਸ ਰੱਦ ਕਰ ਦਿੱਤਾ ਕਿ ਇਸ ਉਤੇ ਕਿਸੇ ਸੀਨੀਅਰ ਅਫਸਰ ਦੇ ਦਸਤਖਤ ਨਹੀ! ਉਸਨੇ ਦੁਹਾਈ ਪਾਈ ਕਿ ਉਹੋ ਅਫਸਰ ਹਨ ਜਿਹਨਾ ਨੇ ਝੂਠੇ ਪੁਲੀਸ ਮੁਕਾਬਲੇ ਕਰਵਾਏ ਸਨ ਉਹ ਭਲਾਂ ਕਿਵੇਂ ਐਫ ਆਈ ਦਰਜ ਕਰ ਸਕਦੇ ਹਨ? ਹੁਣ ਇਹ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿੱਚ ਕੇਸ ਕਰੇਗਾ ਪਰ ਜਵਾਬ ਇਹ ਹੀ ਮਿਲੇਗਾ ਕਿ ਐਫ ਆਰ ਆਈ ਦਰਜ ਨਹੀਂ ਜਿਵੇ ਹੁਣ ਜਗਦੀਸ਼ ਟਾਈਟਲਰ ਤੇ ਅਦਾਲਤ ਕੇਸ ਨਹੀਂ ਚਲਾ ਰਹੀ ਕਿ ਐਫ ਆਰ ਆਈ ਦਰਜ ਨਹੀਂ! ਜਦੋਂ ਦਾ ਹੇਠਲੀ ਅਦਾਲਤ ਨੇ ਕੇਸ ਰੱਦ ਕੀਤਾ ਹੈ ਉਦੋਂ ਤੋਂ ਹੁਣ ਤੱਕ ਟੀ ਵੀ ਚੁੱਪ ਹਨ? ਪਰ ਇਸ਼ਰਤ ਜਹਾਂ ਇੱਕ ਝੂਠੇ ਮੁਕਾਬਲੇ ਵਿੱਚ ਮਾਰੀ ਜਾਂਣ ਬਾਰੇ ਟਾਕ ਸ਼ੋਅ ਰਹੇ ਹਨ? ਪਰ 83 ਸਿੱਖਾਂ ਦੇ ਝੂਠੇ ਮੁਕਾਬਲਿਆਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਇਸ ਦਾ ਮਤਲਬ ਸਿੱਖਾਂ ਦੀ ਖਬਰ ਤੇ ਪਾਬੰਦੀ ਲੱਗੀ ਹੋਈ ਹੈ!

ਇਓਂ ਮਾਰਦੇ ਸਨ ਮੁੰਡਿਆਂ ਨੂੰ- ਸੁਰਜੀਤ ਸਿੰਘ ਨੇ ਸ੍ਰ:ਕਿਰਪਾਲ ਸਿੰਘ ਰੰਧਾਵਾ ਨੂੰ ਦੱਸਿਆ ਕਿ ਮੁੰਡੇ ਫੜੇ ਜਾਂਣ ਪਿੱਛੋਂ ਤੀਜੇ ਸਰਜੇ ਦਾ ਅੰਨ੍ਹਾ ਤਸੱਦਦ ਕਰਕੇ ਸਾਰੇ ਜਾਂਣਕਾਰੀ ਉਗਲਵਾਕੇ ਉੱਤੋਂ ਆਡਰ ਆਉਂਦਾ ਸੀ ਕਿ ਜੇ ਹੁਣ ਇਸ ਕੋਲ ਹੋਰ ਦੱਸਣ ਨੂੰ ਕੁਝ ਨਹੀਂ ਇਸਨੂੰ ਗੱਡੀ ਚਾੜ ਦੇਵੋ! ਉਸਤੋਂ ਪਿੱਛੋਂ ਕੋਈ ਨਾ ਕੋਈ ਵਰਦੀ ਪਹਿਨਾ ਕੇ ਅਤੇ ਕੋਲ ਹਥਿਆਰ ਤੇ ਗੋਲੀ ਸਿੱਕਾ ਰੱਖਕੇ ਗੋਲੀਆਂ ਮਾਰਕੇ ਮਾਰਕੇ ਅਤੇ ਅਣਪਛਾਤੀ ਲਾਸ਼ ਆਖਕੇ ਸਾੜ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਸ੍ਰ: ਜਸਵੰਤ ਸਿੰਘ ਖਾਲੜਾ ਨੇ 25000 ਲਾਵਾਰਿਸ ਲਾਸ਼ਾਂ ਦਾ ਮੁੱਦਾ ਉਠਾਇਆ ਸੀ ਅਤੇ ੳੇਸਨੂੰ ਵੀ ਲਾਸ਼ ਬਣਾ ਦਿੱਤਾ! ਜਿਸਦਾ ਚਸ਼ਮਦੀਦ ਗਵਾਹ ਸ੍ਰ: ਕਿਰਪਾਲ ਸਿੰਘ ‘ਰੰਧਾਵਾ’ ਹੈ ਜੋ ਕਿ ਸੁਰਜੀਤ ਸਿੰਘ ਦੀ ਮੱਦਦ ਕਰ ਰਿਹਾ ਹੈ।

ਹੁਣ ਸੁਰਜੀਤ ਸਿੰਘ ਨੇ ਮੂੰਹ ਖੋਹਲਿਆ ਹੈ ਅਤੇ ਆਖ ਰਿਹਾ ਹੈ ਕਿ ਮੇਰਾ ਹਾਲ ਵੀ ‘ਖਾਲੜਾ’ ਵਾਲਾ ਨਾ ਹੋਵੇ ਅਤੇ ਜਾਂਨ ਦੀ ਰਾਖੀ ਵਾਸਤੇ ਦੁਹਾਈ ਪਾ ਰਿਹ ਹੈ ਪਰ ਕੋਈ ਨਹੀਂ ਸੁਣ ਰਿਹਾ? ਝੂਠੇ ਮੁਕਾਬਲਿਆਂ ਵਿੱਚ ਸਿੱਖ ਤੇ ਮੁਸਲਮਾਨ ਹੀ ਮਾਰੇ ਜਾਂਦੇ ਹਨ ਪਰ ਹਿੰਦੂ ਨਹੀਂ? ਸਿੱਖੋ ਸਾਨੂੰ ਅਠਾਰਵੀਂ ਸਦੀ ਵਿੱਚ ਸਾਂਨੂੰ ਮੁਸਲਮਾਨਾ ਨੇ ਮਾਰਿਆ 1984 ਵਿੱਚ ਸਾਡੀ ਹੀ ਗੌਰਮਿੰਟ ਨੇ ਮਾਰਿਆ ਸਵਾਲ ਇਹ ਹੈ ਕਿ ਅਸੀਂ ਕਦੋਂ ਕੁ ਤੱਕ ਮਰਦੇ ਰਹਾਂਗੇ?

ਹੋਈਆਂ ਭੁੱਲਾਂ ਦੀ ਖਿਮਾਂ ਦਾ ਜਾਂਚਕ:-
ਬਲਦੇਵ ਸਿੰਘ ਬੁੱਧ ਸਿੰਘ ਵਾਲਾ ਫੂਨ ਨੰਬਰ 94445134


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top