Share on Facebook

Main News Page

ਅਕਸਰ ਜੋ ਆਪਣੇ ਘਰ ਤੋਂ ਦੁਰ ਹੁੰਦੇ ਨੇ, ਉਨ੍ਹਾਂ ਨੂੰ ਆਪਣੇ ਘਰ ਦੀ ਖੈਰ ਖਬਰ, ਖੁਸ਼ਹਾਲੀ ਦੀ ਚਿੰਤਾ ਅਤੇ ਯਾਦ ਜਿਆਦਾ ਆਉਂਦੀ ਹੈ
-: ਸਤਪਾਲ ਸਿੰਘ ਦੁੱਗਰੀ 9356621001

 

ਅਕਸਰ ਜੋ ਆਪਣੇ ਘਰ ਤੋਂ ਦੁਰ ਹੁੰਦੇ ਨੇ, ਉਨ੍ਹਾਂ ਨੂੰ ਆਪਣੇ ਘਰ ਦੀ ਖੈਰ ਖਬਰ, ਖੁਸ਼ਹਾਲੀ ਦੀ ਚਿੰਤਾ ਅਤੇ ਯਾਦ ਜਿਆਦਾ ਆਉਂਦੀ ਹੈ, ਉਨ੍ਹਾਂ ਵਿੱਚ ਜਜ਼ਬਾ, ਪਿਆਰ ਤੇ ਕੁਝ ਕਰਨ ਦੀ ਚਾਹਤ ਜਿਆਦਾ ਹੁੰਦੀ ਹੈ।

ਇਹੀ ਕੁਝ ਮੈਂ ਆਪ ਦੇਖਿਆ ਤੇ ਮਹਿਸੂਸ ਕੀਤਾ ਜਮਸ਼ੇਦਪੁਰ ਦੇ ਨੌਜਵਾਨਾਂ ਨਾਲ ਮਿਲ ਕੇ ਗੁਰਮਤਿ ਪ੍ਰਚਾਰ ਸੈਂਟਰ ਨਾਮ ਦੀ ਜਥੇਬੰਦੀ ਦੇ ਰੂਪ 'ਚ ਇਹ ਨੌਜਵਾਨ ਕੌਮ ਦੀ ਚੜਦੀ ਕਲਾ ਲਈ ਅਜਿਹੇ ਉਪਰਾਲੇ ਕਰ ਰਹੇ ਨੇ, ਜਿਸ ਬਾਰੇ ਲਫਜਾਂ 'ਚ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ। ਹਾਂ ਇਹ ਜਰੂਰ ਕਿਹਾ ਜਾ ਸਕਦਾ ਕੇ ਸਾਨੂੰ ਇਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ, ਖਾਸ ਕਰ ਕੇ ਪੰਜਾਬ ਦੇ ਉਹ ਨੌਜਵਾਨ ਜੋ ਆਪਣੇ ਵਿਰਸੇ ਤੋਂ ਦੁਰ ਜਾ ਰਹੇ ਹਨ, ਉਨ੍ਹਾਂ ਨੂੰ ਜਰੁਰ ਇਨ੍ਹਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ।

ਜੱਦ ਮੈਂ ਇਨ੍ਹਾਂ ਵੀਰਾਂ ਨਾਲ ਮਿਲ ਕੇ ਇਨ੍ਹਾਂ ਬਾਰੇ ਜਾਣਕਾਰੀ ਲਈ, ਤਾਂ ਮੈਂ ਖੁਦ ਹੈਰਾਨ ਰਹਿ ਗਿਆ ਕੇ ਹਰ ਇੱਕ ਦੀ ਇੱਕ ਅਲੱਗ ਕਹਾਣੀ ਹੈ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਦਾ ਸਫ਼ਰ, ਉਨ੍ਹਾਂ ਦੇ ਹੀ ਮੂੰਹੋਂ ਸੁਣ ਕੇ, ਬਾਰ ਬਾਰ ਗੁਰਬਾਣੀ ਦਾ ਇਹ ਫੁਰਮਾਨ ਜੁਬਾਨ ਤੇ ਆ ਰਿਹਾ ਸੀ "ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥"

ਅਕਾਲ ਪੁਰਖ ਇਨ੍ਹਾਂ ਨੂੰ ਹੋਰ ਚੜਦੀ ਕਲਾ ਬਖਸ਼ੇ ਤੇ ਇਹ ਇਵੇਂ ਹੀ ਡੱਟ ਕੇ ਸੇਵਾ ਕਰਦੇ ਰਹਿਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top