Share on Facebook

Main News Page

ਖਾਲਸਾ ਕਾਲਜ ਇੰਜ਼ੀਨੀਅਰਿੰਗ ਐਂਡ ਟੈਕਨਾਲੋਜ਼ੀ ਦੇ ਵਿਦਿਆਰਥੀ ਦਿਲਦੀਪ ਸਿੰਘ ਨੇ ਸੋਨੇ ਦਾ ਤਮਗਾ ਲੈ ਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ

‘ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ’ ’ਚ ਦਿਲਦੀਪ ਨੇ ਵਿਖਾਈ ‘ਪਾਵਰ’

ਅੰਮ੍ਰਿਤਸਰ13 ਜੁਲਾਈ (ਜਸਬੀਰ ਸਿੰਘ) ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ (ਰਣਜੀਤ ਐਵੀਨਿਊ) ਵਿੱਦਿਅਕ ਖੇਤਰ ’ਚ ਨਾਮਣਾ ਖੱਟਣ ਦੇ ਨਾਲ-ਨਾਲ ਖੇਡਾਂ ’ਚ ਵੀ ਉਚਿੱਤ ਸਥਾਨ ਹਾਸਲ ਕਰ ਰਿਹਾ ਹੈ। ਕਾਲਜ ਦੇ ਸਿਵਲ ਇੰਜ਼ੀਨੀਅਰ ਵਿਭਾਗ ਦੇ ਸਾਲ ਦੂਸਰੇ ਦੇ ਵਿਦਿਆਰਥੀ ਦਿਲਦੀਪ ਸਿੰਘ ਨੇ ਨਡਾਲਾ ਵਿਖੇ ਪੰਜਾਬ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਗਈ ‘ਪੰਜਾਬ ਸਟੇਟ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ’ (ਐਫ਼ੀਲੇਟਿਡ ਇੰਡੀਆ ਪਾਵਰ ਲਿਫ਼ਟਿੰਗ ਫ਼ੈ¤ਡਰੇਸ਼ਨ ਅਤੇ ਇੰਟਰਨੈਸ਼ਨਲ ਪਾਵਰ ਲਿਫ਼ਟਿੰਗ ਫ਼ੈ¤ਡਰੇਸ਼ਨ) ’ਚ ਸੀਨੀਅਰ ਕੈਟਾਗਰੀ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ।

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਵਿਦਿਆਰਥੀ ਦਿਲਦੀਪ ਸਿੰਘ ਦਾ ਕਾਲਜ ਪੁੱਜਣ ’ਤੇ ਸਵਾਗਤ ਕਰਦੇ ਹੋਏ ਉਸਨੂੰ ਮੈਡਲ ਪਾ ਕੇ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਖਾਲਸਾ ਕਾਲਜ ਦੇ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਖੇਡਾਂ ’ਚ ਵੀ ਮੱਲਾਂ ਮਾਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਅਜਿਹੇ ਵਿਦਿਆਰਥੀਆਂ ਦਾ ਵਿਸ਼ੇਸ਼ ਖਿਆਲ ਰੱਖਦੀ ਹੈ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਵਿਅਕਤੀ ਨੂੰ ਤੰਦਰੁਸਤ ਰੱਖਦੀਆਂ ਹਨ, ਉ¤ਥੇ ਅਨੁਸ਼ਾਸ਼ਨ ਦਾ ਪਾਠ ਵੀ ਪੜ•ਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਦਿਲਦੀਪ ਸਿੰਘ ਦੀ ਕਾਲਜ ਹਰ ਯੋਗ ਮਦਦ ਕਰਨ ਵਾਸਤੇ ਤਿਆਰ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਅੱਜ ਇਹ ਵਿਦਿਆਰਥੀ ਬਹੁਤ ਹੀ ਛੋਟੀ ਉਮਰ ’ਚ ਪੰਜਾਬ ’ਚੋਂ ਪਹਿਲੇ ਸਥਾਨ ’ਤੇ ਆ ਕੇ ਸੋਨੇ ਦਾ ਤਮਗਾ ਲੈ ਕੇ ਆਇਆ ਹੈ ਤੇ ਭਵਿੱਖ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਮੱਲਾਂ ਮਾਰੇਗਾ।

ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਦਿਲਦੀਪ ਸਿੰਘ ਕਾਲਜ ਦਾ ਹੋਣਹਾਰ ਵਿਦਿਆਰਥੀ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਖੇਡਾਂ ਦੇ ਨਾਲ-ਨਾਲ ਪੜਾਈ ਦੇ ਖੇਤਰ ’ਚ ਵੀ ਇਸੇ ਤਰਾਂ ਹੀ ਨਾਮਣਾ ਖੱਟ ਕੇ ਬੁ¦ਦੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਕਾਲਜ ’ਚ ਖੇਡਾਂ ਦੀ ਬਣਾਈ ਜਾਣ ਵਾਲੀ ਕਮੇਟੀ ’ਚ ਵੀ ਦਿਲਦੀਪ ਸਿੰਘ ਦਾ ਯੋਗਦਾਨ ਲਿਆ ਜਾਵੇਗਾ।

ਕੈਪਸ਼ਨ :- ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਦਿਲਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top