Share on Facebook

Main News Page

ਮੋਦੀ ਨੂੰ ਭਾਰਤ ਦਾ ਹਿੰਦੂਕਰਨ ਨਹੀਂ ਕਰਨ ਦਿੱਤਾ ਜਾਵੇਗਾ
-: ਪਰਮਜੀਤ ਸਿੰਘ ਸਰਨਾ

ਅੰਮ੍ਰਿਤਸਰ 13 ਜੁਲਾਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਭਾਜਪਾ ਤੇ ਆਂਰ.ਐਸ.ਐਸ ਵੱਲੋਂ ਪੇਸ਼ ਕੀਤੇ ਗਏ ਸੰਭਾਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਂਪਣੇ ਆਪ ਹਿੰਦੂ ਰਾਸ਼ਟਰੀਆਂਤ ਵਾਲਾ ਦੱਸਣ ਦਾ ਕੜਾ ਨੋਟਿਸ ਲੈਦਿਆਂ ਕਿਹਾ ਕਿ ਮੋਦੀ ਦੇ ਇਸ ਬਿਆਂਨ ਨਾਲ ਜਿਥੇ ਭਾਰਤ ਵਿਚਲੀ ਧਰਮ ਨਿਰਪੱਖਤਾ ਪੂਰੀ ਤਰਾ ਨੂਚੜ ਗਈ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ, ਕਿ ਉਹ ਮੋਦੀ ਦੇ ਹਿੰਦੂ ਰਾਸ਼ਟਰ ਪੁਸ਼ਤਪਨਾਹੀ ਕਰਦੇ ਹਨ ਜਾਂ ਫਿਰ ਧਰਮ ਨਿਰਪੱਖਤਾ ਵਾਲੇ ਭਾਰਤ ਨਾਲ ਸਹਿਮਤ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਅਜਾਦੀ ਦੀ ਜੰਗ ਹਿੰਦੂ ਰਾਸ਼ਟਰ ਲਈ ਨਹੀਂ ਲੜੀ ਗਈ ਸੀ ਸਗੋਂ ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਆਂਦਿ ਨੇ ਇੱਕ ਧਰਮ ਨਿਰਪੱਖਤਾ ਵਾਲਾ ਰਾਜ ਸਥਾਪਤ ਕਰਨ ਲਈ ਕੁਰਬਾਨੀਆਂ ਕੀਤੀਆਂ ਸਨ। ਉਹਨਾਂ ਕਿਹਾ ਕਿ ਮੋਦੀ ਵੱਲੋ ਹਿੰਦੂ ਹੋਣ ਦਾ ਦਾਅਵਾ ਕਰਨਾ ਤੇ ਫਿਰ ਹਿੰਦ ਰਾਸ਼ਟਰੀਅਤਾ ਦੀ ਗੱਲ ਕਰਨਾ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦਾ ਸਾਥ ਦੇਣ ਦੇ ਲੈ ਗਏ ਆਂਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਤਾਂ ਪਹਿਲਾਂ ਹੀ ਗੁਜਰਾਤ ਵਿੱਚੋਂ ਮੋਦੀ ਨੇ ਖਤਮ ਕਰ ਦਿੱਤੀਆਂ ਹਨ ਅਤੇ ਬਹੁਤ ਸਾਰੇ ਮੁਸਲਮਾਨ ਜਾਂ ਤਾਂ ਮੋਦੀ ਦੀ ਮੋਦੀ ਸੈਨਾ ਦਾ ਸ਼ਿਕਾਰ ਹੋ ਚੁੱਕੇ ਹਨ ਜਾਂ ਫਿਰ ਮੁਸਲਮਾਨ ਹਿਜਰਤ ਕਰਕੇ ਦੂਸਰੇ ਸੂਬਿਆਂ ਵਿੱਚ ਹਿਜਰਤ ਕਰ ਗਏ ਹਨ।

ਉਹਨਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਭਾਰਤ ਦੇ ਅਮਨ ਪਸੰਦ ਸ਼ਹਿਰੀ ਮੋਦੀ ਨੂੰ ਕਦੇ ਵੀ ਪ੍ਰਧਾਨ ਮੰਤਰੀ ਪ੍ਰਵਾਨ ਨਹੀਂ ਕਰਨਗੇ ਜੇਕਰ ਖੁਦਾ ਨਾ ਖਾਸਤਾ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਸ੍ਰੀ ਬਾਦਲ ਸਿੱਖ ਪੰਥ ਨੂੰ ਸਪੱਸ਼ਟ ਜਰੂਰ ਕਰਨ ਕਿ ਸਿੱਖਾਂ ਕਿਥੇ ਜਾਣਗੇ? ਉਹਨਾਂ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਦੇ ਖਿਲਾਫ ਨਹੀਂ ਹਨ ਸਗੋਂ ਉਹਨਾਂ ਦੀ ਸੋਚ ਹਮੇਸ਼ਾਂ ਹੀ ਉਸਾਰੂ ਰਹੀ ਹੈ ਅਤੇ ਉਹ ਹਰ ਉਸ ਵਿਅਕਤੀ ਦੇ ਖਿਲਾਫ ਹਨ ਜਿਸ ਤੋਂ ਭਾਰਤ ਦੀ ਪ੍ਰਭੂਸੱਤਾ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਆਂਪਣਾ ਏਜੰਡਾ ਬਿਲਕੁਲ ਸਾਫ ਦੱਸ ਕੇ ਸਪੱਸ਼ਟ ਕਰੇ ਕਿ ਉਹ ਪਾਕਿਸਤਾਨ ਤੇ ਹੋਰ ਕਈ ਮੁਸਸਿਮ ਦੇਸਾਂ ਦੀ ਤਰਾ ਭਾਰਤ ਨੂੰ ਫਿਰਕਾਪ੍ਰਸਤ ਮੁਲਕ ਬਣਾਉਣਾ ਚਾਹੁੰਦੀ ਹੈ ਤਾਂ ਕਿ ਘੱਟ ਗਿਣਤੀ ਨਾਲ ਸਬੰਧਿਤ ਲੋਕ ਆਪਣੇ ਮੁੜ ਵਸੇਬੇ ਦਾ ਪ੍ਰਬੰਧ ਕਰ ਸਕਣ। ਉਹਨਾਂ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੀ ਆਂਪਣੀ ਰਣਨੀਤੀ ਸਪੱਸ਼ਟ ਕਰਨ ਕਿ ਜੇਕਰ ਉਹਨਾਂ ਨੇ ਫਿਰਕੂ ਸੋਚ ਰੱਖਣ ਵਾਲੇ ਮੋਦੀ ਦੀ ਅੱਖਾਂ ਬੰਦ ਕਰਕੇ ਹਮਾਇਤ ਕਰਨੀ ਸੀ ਤਾਂ ਫਿਰ ਧਰਮ ਯੁੱਧ ਮੋਰਚੇ ਤੇ ਪੰਜਾਬੀ ਮੋਰਚੇ ਕਿਉ ਲਗਾਏ ਸਨ? ਉਹਨਾਂ ਕਿਹਾ ਕਿ ਸ੍ਰੀ ਬਾਦਲ ਇਹ ਵੀ ਸਪੱਸ਼ਟ ਕਰਨ ਕਿ ਕੀ ਉਹਨਾਂ ਨੇ ਅੱਜ ਅਨੰਦਪੁਰ ਦੇ ਮੱਤੇ ਦਾ ਪ੍ਰਸਤਾਵ ਛੱਡ ਦਿੱਤਾ ਹੈ? ਉਹਨਾਂ ਕਿਹਾ ਕਿ ਜੇਕਰ ਸ੍ਰੀ ਬਾਦਲ ਦੀ ਨੀਤੀ ਅਜਿਹੀ ਹੈ ਤਾਂ ਫਿਰ ਉਸ ਨੂੰ ਸਿੱਖ ਪੰਥ ਨੂੰ ਵੀ ਦੱਸਣਾ ਪਵੇਗਾ ਕਿ ਇਹਨਾਂ ਮੋਰਚਿਆਂ ਦੌਰਾਨ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਨ ਜਾਂ ਜਿਹਨਾਂ ਨੇ ਜੇਲ੍ਹਾਂ ਕੱਟੀਆਂ ਸਨ ਕੀ ਉਹ ਗਲਤ ਸਨ? ਉਹਨਾਂ ਕਿਹਾ ਕਿ ਸ੍ਰੀ ਬਾਦਲ ਦੀ ਦੋਗਲੀ ਨੀਤੀ ਨੇ ਜਿਹੜੇ ਸਿੱਖ ਪੰਥ ਵਿੱਚ ਭੰਬਲਭੂਸੇ ਪੈਦਾ ਕੀਤੇ ਹਨ ਉਹ ਸਿੱਖ ਪੰਥ ਦੀ ਅਜ਼ਾਦੀ ਦੇ ਨਹੀਂ ਸਗੋਂ ਬਰਬਾਦੀ ਦੇ ਪ੍ਰਤੀਕ ਹਨ।

ਉਹਨਾਂ ਕਿਹਾ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਆਂਰ ਐਸ ਐਸ ਨੇ ਕਾਂਗਰਸ ਤੇ ਦਬਾ ਪਾ ਤੇ 1984 ਵਿੱਚ ਸਾਕਾ ਨੀਲਾ ਤਾਰਾ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਫਿਰ 1992 ਵਿੱਚ ਸਦੀਆਂ ਪੁਰਾਣੀ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਬਾਬਰੀ ਮਸਜਿਦ ਦਾ ਖੁਰਾ ਖੋਜ ਮਿਟਾ ਦਿੱਤਾ। ਇਸੇ ਤਰਾ ਉੜੀਸਾ ਵਿੱਚ ਇਸਾਈ ਘੱਟ ਗਿਣਤੀ ਨਾਲ ਸਬੰਧਿਤ ਇੱਕ ਪਾਦਰੀ ਤੇ ਹੋਰ ਲੋਕਾਂ ਨੂੰ ਮਾਰ ਮੁਕਾਇਆਂ। ਉਹਨਾਂ ਕਿਹਾ ਕਿ ਹਿੰਦੂਤਵੀ ਸੋਚ ਰੱਖਣ ਵਾਲੇ ਸਿਆਂਸਤਦਾਨਾ ਵੱਲੋਂ ਦੇਸ ਵਿੱਚ ਅੱਜ ਦੋਹਰੇ ਮਾਪਦੰਡ ਅਪਨਾ ਕੇ ਘੱਟ ਗਿਣਤੀਆਂ ਨਾਲ ਵਿਤਕਰਾ ਜਾਰੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜੇਕਰ ਇੱਕ ਸਿੱਖ ਆਂਪਣੇ ਆਂਪ ਨੂੰ ਕਹੇ ਕਿ ਉਹ ਸਿੱਖ ਪਹਿਲਾਂ ਤੇ ਭਾਰਤੀ ਬਾਅਦ ਵਿੱਚ ਹੈ ਤਾਂ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆਂ ਜਾਂਦਾ ਤੇ ਅੱਤਵਾਦੀ ਤੇ ਵੱਖਵਾਦੀ ਦਾ ਲਕਬ ਦਿੱਤਾ ਜਾਂਦਾ ਹੈ। ਇਸੇ ਤਰਾ ਜੇਕਰ ਕੋਈ ਮੁਸਲਮਾਨ ਕਹੇ ਕਿ ਉਹ ਮੁਸਲਮਾਨ ਪਹਿਲਾਂ ਤੇ ਭਾਰਤੀ ਬਾਅਦ ਵਿੱਚ ਹੈ ਤਾਂ ਉਸ ਨੂੰ ਮੁਜਾਇਦੀਨਤੇ ਆਂਤੰਕਵਾਦੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਹਿੰਦੂ ਆਂਪਣੇ ਆਂਪ ਨੂੰ ਪਹਿਲਾਂ ਹਿੰਦੂ ਕਹਿਣ ਦੇ ਨਾਲ ਨਾਲ ਹਿੰਦੂ ਰਾਸ਼ਟਰ ਹੋਣ ਦੀ ਗੱਲ ਕਰਦਾ ਹੈ ਅਤੇ ਭਾਰਤ ਦੇ ਵੱਖ ਵੱਖ ਧਰਮਾਂ ਜਾਂਤਾ ਦੇ ਇੱਕ ਗੁਲਸਦਤੇ ਨੂੰ ਸਿਰਫ ਕੰਵਲ ਦਾ ਫੁੱਲ ਹੋਣਾ ਸਾਬਤ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ, ਵੱਖਵਾਦੀ, ਮੁਜਾਇਦੀਨ ਅਤੇ ਆਂਤੰਕਵਾਦੀ ਦੇ ਲਕਬ ਨਾਲ ਕਿਉ ਨਹੀਂ ਜਾਣਿਆਂ ਜਾਂਦਾ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top